Sri Dasam Granth

Página - 419


ਸੋ ਹਮਰੇ ਸੰਗ ਆਇ ਭਿਰੇ ਨ ਲਰੈ ਪਰਮੇਸੁਰ ਕੀ ਸਹੁ ਤਾ ਕੋ ॥
so hamare sang aae bhire na larai paramesur kee sahu taa ko |

ਜੋ ਟਰਿ ਹੈ ਇਹ ਆਹਵ ਤੇ ਸੋਈ ਸਿੰਘ ਨਹੀ ਭਟ ਸ੍ਰਯਾਰ ਕਹਾ ਕੋ ॥੧੨੧੭॥
jo ttar hai ih aahav te soee singh nahee bhatt srayaar kahaa ko |1217|

ਦੋਹਰਾ ॥
doharaa |

ਅਮਿਟ ਸਿੰਘ ਕੇ ਬਚਨ ਸੁਨਿ ਹਰਿ ਜੂ ਕ੍ਰੋਧ ਬਢਾਇ ॥
amitt singh ke bachan sun har joo krodh badtaae |

ਸਸਤ੍ਰ ਸਬੈ ਕਰ ਮੈ ਲਏ ਸਨਮੁਖਿ ਪਹੁਚਿਯੋ ਧਾਇ ॥੧੨੧੮॥
sasatr sabai kar mai le sanamukh pahuchiyo dhaae |1218|

ਸਵੈਯਾ ॥
savaiyaa |

ਆਵਤ ਸ੍ਯਾਮ ਕੋ ਪੇਖਿ ਬਲੀ ਅਪੁਨੇ ਮਨ ਮੈ ਅਤਿ ਕੋਪ ਬਢਾਯੋ ॥
aavat sayaam ko pekh balee apune man mai at kop badtaayo |

ਚਾਰੋ ਈ ਘੋਰਨਿ ਘਾਇਲ ਕੈ ਸਰ ਤੀਛਨ ਦਾਰੁਕ ਕੇ ਉਰਿ ਲਾਯੋ ॥
chaaro ee ghoran ghaaeil kai sar teechhan daaruk ke ur laayo |

ਦੂਸਰੇ ਤੀਰ ਸੋ ਕਾਨ੍ਰਹ ਸਰੀਰ ਸੁ ਕੋਪ ਹਨ੍ਯੋ ਜੋਊ ਠਉਰ ਤਕਾਯੋ ॥
doosare teer so kaanrah sareer su kop hanayo joaoo tthaur takaayo |

ਸ੍ਯਾਮ ਕਹੈ ਅਮਿਟੇਸ ਮਨੋ ਜਦੁਬੀਰ ਕੀ ਦੇਹ ਕੋ ਲਛ ਬਨਾਯੋ ॥੧੨੧੯॥
sayaam kahai amittes mano jadubeer kee deh ko lachh banaayo |1219|

ਬਾਨ ਚਲਾਇ ਘਨੇ ਹਰਿ ਕੋ ਇਕ ਲੈ ਸਰ ਤੀਛਨ ਔਰ ਚਲਾਯੋ ॥
baan chalaae ghane har ko ik lai sar teechhan aauar chalaayo |

ਲਾਗਤ ਸ੍ਯਾਮ ਗਿਰਿਓ ਰਥ ਮੈ ਰਨ ਛਾਡਿ ਕੈ ਦਾਰੁਕ ਸੂਤ ਪਰਾਯੋ ॥
laagat sayaam girio rath mai ran chhaadd kai daaruk soot paraayo |

ਦੇਖ ਕੈ ਭੂਪ ਭਜਿਯੋ ਬਲਬੀਰ ਨਿਹਾਰਿ ਚਮੂੰ ਤਿਹ ਊਪਰ ਧਾਯੋ ॥
dekh kai bhoop bhajiyo balabeer nihaar chamoon tih aoopar dhaayo |

ਮਾਨਹੁ ਹੇਰਿ ਬਡੇ ਸਰ ਕੋ ਗਜਰਾਜ ਕਵੀ ਗਨ ਰੌਦਨ ਆਯੋ ॥੧੨੨੦॥
maanahu her badde sar ko gajaraaj kavee gan rauadan aayo |1220|

ਆਵਤ ਦੇਖਿ ਹਲੀ ਅਰਿ ਕੋ ਸੁ ਧਵਾਇ ਕੈ ਸ੍ਯੰਦਨ ਸਾਮੁਹੇ ਆਯੋ ॥
aavat dekh halee ar ko su dhavaae kai sayandan saamuhe aayo |

ਤਾਨਿ ਲੀਯੋ ਧਨੁ ਕੋ ਕਰ ਮੈ ਸਰ ਕੋ ਧਰ ਕੈ ਅਰਿ ਓਰਿ ਚਲਾਯੋ ॥
taan leeyo dhan ko kar mai sar ko dhar kai ar or chalaayo |

ਸੋ ਅਮਿਟੇਸ ਜੂ ਨੈਨ ਨਿਹਾਰਿ ਸੁ ਆਵਤ ਬਾਨ ਸੁ ਕਾਟਿ ਗਿਰਾਯੋ ॥
so amittes joo nain nihaar su aavat baan su kaatt giraayo |

ਆਇ ਭਿਰਿਯੋ ਬਲ ਸਿਉ ਤਬ ਹੀ ਅਪੁਨੇ ਜੀਯ ਮੈ ਅਤਿ ਕੋਪੁ ਬਢਾਯੋ ॥੧੨੨੧॥
aae bhiriyo bal siau tab hee apune jeey mai at kop badtaayo |1221|

ਕਾਟਿ ਧੁਜਾ ਰਥੁ ਕਾਟਿ ਦਯੋ ਅਸਿ ਚਾਪ ਕੋ ਕਾਟਿ ਜੁਦਾ ਕਰਿ ਡਾਰਿਓ ॥
kaatt dhujaa rath kaatt dayo as chaap ko kaatt judaa kar ddaario |

ਮੂਸਲ ਅਉ ਹਲ ਕਾਟਿ ਦਯੋ ਬਿਨੁ ਆਯੁਧ ਹੁਇ ਬਲਦੇਵ ਪਧਾਰਿਓ ॥
moosal aau hal kaatt dayo bin aayudh hue baladev padhaario |

ਜਾਤ ਕਹਾ ਮੁਸਲੀ ਭਜਿ ਕੈ ਕਬਿ ਰਾਮ ਕਹੈ ਇਹ ਭਾਤਿ ਉਚਾਰਿਓ ॥
jaat kahaa musalee bhaj kai kab raam kahai ih bhaat uchaario |

ਯੌ ਕਹਿ ਕੈ ਅਸਿ ਕੋ ਗਹਿ ਕੈ ਲਹਿ ਕੈ ਦਲ ਜਾਦਵ ਕੋ ਲਲਕਾਰਿਓ ॥੧੨੨੨॥
yau keh kai as ko geh kai leh kai dal jaadav ko lalakaario |1222|

ਜੋ ਇਹ ਸਾਮੁਹੇ ਆਇ ਭਿਰੈ ਭਟ ਤਾ ਹੀ ਸੰਘਾਰ ਕੈ ਭੂਮਿ ਗਿਰਾਵੈ ॥
jo ih saamuhe aae bhirai bhatt taa hee sanghaar kai bhoom giraavai |

ਕਾਨ ਪ੍ਰਮਾਨ ਲਉ ਤਾਨਿ ਕਮਾਨ ਘਨੇ ਸਰ ਸਤ੍ਰਨ ਕੇ ਤਨ ਲਾਵੈ ॥
kaan pramaan lau taan kamaan ghane sar satran ke tan laavai |


Flag Counter