Sri Dasam Granth

Página - 910


ਜੋਗ ਮਾਰਗ ਤੇ ਛਲਿ ਬਹੁਰਾਇਸਿ ॥
jog maarag te chhal bahuraaeis |

ਨ੍ਰਿਪ ਧਰਿ ਬਸਤ੍ਰ ਧਾਮ ਮੈ ਆਯੋ ॥
nrip dhar basatr dhaam mai aayo |

ਬਹੁਰ ਆਪਨੌ ਰਾਜ ਕਮਾਯੋ ॥੯੭॥
bahur aapanau raaj kamaayo |97|

ਦੋਹਰਾ ॥
doharaa |

ਜਿਯਤੇ ਜੁਗਿਯਾ ਮਾਰਿਯੋ ਭੂਅ ਕੇ ਬਿਖੈ ਗਡਾਇ ॥
jiyate jugiyaa maariyo bhooa ke bikhai gaddaae |

ਤ੍ਰਿਯ ਨ੍ਰਿਪ ਕੋ ਬਹੁਰਾਇਯੋ ਐਸੇ ਚਰਿਤ ਬਨਾਇ ॥੯੮॥
triy nrip ko bahuraaeiyo aaise charit banaae |98|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੧॥੧੪੪੨॥ਅਫਜੂੰ॥
eit sree charitr pakhayaane triyaa charitre mantree bhoop sanbaade ikaaseevo charitr samaapatam sat subham sat |81|1442|afajoon|

ਚੌਪਈ ॥
chauapee |

ਜਹਾਗੀਰ ਆਦਿਲ ਮਰਿ ਗਯੋ ॥
jahaageer aadil mar gayo |

ਸਾਹਿਜਹਾ ਹਜਰਤਿ ਜੂ ਭਯੋ ॥
saahijahaa hajarat joo bhayo |

ਦਰਿਯਾ ਖਾ ਪਰ ਅਧਿਕ ਰਿਸਾਯੌ ॥
dariyaa khaa par adhik risaayau |

ਮਾਰਨ ਚਹਿਯੋ ਹਾਥ ਨਹਿ ਆਯੌ ॥੧॥
maaran chahiyo haath neh aayau |1|

ਦੋਹਰਾ ॥
doharaa |

ਤਿਹ ਹਜਰਤਿ ਮਾਰਨ ਚਹੈ ਹਾਥ ਨ ਆਵੈ ਨਿਤ ॥
tih hajarat maaran chahai haath na aavai nit |

ਰਾਤਿ ਦਿਵਸ ਜਾਗਤ ਉਠਤ ਬਸਤ ਸੋਵਤੇ ਚਿਤ ॥੨॥
raat divas jaagat utthat basat sovate chit |2|

ਸਾਹਜਹਾ ਜੂ ਪਲੰਘ ਪਰ ਸੋਤ ਉਠਿਯੋ ਬਰਰਾਇ ॥
saahajahaa joo palangh par sot utthiyo bararaae |

ਦਰਿਯਾ ਖਾ ਕੋ ਮਾਰਿਯੋ ਕਰਿ ਕੈ ਕ੍ਰੋਰਿ ਉਪਾਇ ॥੩॥
dariyaa khaa ko maariyo kar kai kror upaae |3|

ਚੌਪਈ
chauapee

ਸੋਵਤ ਸਾਹਜਹਾ ਬਰਰਾਯੋ ॥
sovat saahajahaa bararaayo |

ਜਾਗਤ ਹੁਤੀ ਬੇਗਮ ਸੁਨਿ ਪਾਯੋ ॥
jaagat hutee begam sun paayo |

ਚਿੰਤ ਕਰੀ ਸਤ੍ਰੁ ਕੌ ਮਾਰਿਯੈ ॥
chint karee satru kau maariyai |

ਪਤ ਕੋ ਸੋਕ ਸੰਤਾਪ ਨਿਵਾਰਿਯੈ ॥੪॥
pat ko sok santaap nivaariyai |4|

ਬੇਗਮ ਬਾਚ ॥
begam baach |

ਟੂੰਬ ਪਾਵ ਹਜਰਤਹਿ ਜਗਾਯੋ ॥
ttoonb paav hajarateh jagaayo |

ਤੀਨ ਕੁਰਨਸੈ ਕਰਿ ਸਿਰ ਨ੍ਯਾਯੋ ॥
teen kuranasai kar sir nayaayo |

ਜੋ ਤੁਮ ਕਹਿਯੋ ਸੁ ਮੈ ਬੀਚਾਰਿਯੋ ॥
jo tum kahiyo su mai beechaariyo |

ਦਰਿਯਾ ਖਾ ਕਹ ਜਾਨਹੁ ਮਾਰਿਯੋ ॥੫॥
dariyaa khaa kah jaanahu maariyo |5|

ਦੋਹਰਾ ॥
doharaa |

ਮੁਸਕਿਲ ਹਨਨ ਹਰੀਫ ਕੋ ਕਬਹੁ ਨ ਆਵੈ ਦਾਵ ॥
musakil hanan hareef ko kabahu na aavai daav |

ਜੜ ਕੋ ਕਹਾ ਸੰਘਾਰਿਬੈ ਜਾ ਕੋ ਰਿਝਲ ਸੁਭਾਵ ॥੬॥
jarr ko kahaa sanghaaribai jaa ko rijhal subhaav |6|

ਸੋਰਠਾ ॥
soratthaa |

ਸ੍ਯਾਨੀ ਸਖੀ ਬੁਲਾਇ ਪਠਈ ਮੰਤ੍ਰ ਸਿਖਾਇ ਕੈ ॥
sayaanee sakhee bulaae patthee mantr sikhaae kai |

ਦਰਿਆ ਖਾ ਕੋ ਜਾਇ ਲ੍ਯਾਵਹੁ ਚਰਿਤ ਬਨਾਇ ਕੈ ॥੭॥
dariaa khaa ko jaae layaavahu charit banaae kai |7|

ਚੌਪਈ ॥
chauapee |

ਸ੍ਯਾਨੀ ਸਖੀ ਸਮਝ ਸਭ ਗਈ ॥
sayaanee sakhee samajh sabh gee |

ਦਰਿਯਾ ਖਾ ਕੇ ਜਾਤ ਗ੍ਰਿਹ ਭਈ ॥
dariyaa khaa ke jaat grih bhee |

ਗੋਸੇ ਬੈਠਿ ਸੁ ਮੰਤ੍ਰ ਬਤਾਯੋ ॥
gose baitth su mantr bataayo |

ਤਵ ਗ੍ਰਿਹ ਮੈ ਬੇਗਮਹਿ ਪਠਾਯੋ ॥੮॥
tav grih mai begameh patthaayo |8|

ਦੋਹਰਾ ॥
doharaa |

ਰੂਪ ਤਿਹਾਰੋ ਹੇਰਿ ਕੈ ਬੇਗਮ ਰਹੀ ਲੁਭਾਇ ॥
roop tihaaro her kai begam rahee lubhaae |

ਹੇਤ ਤਿਹਾਰੇ ਮਿਲਨ ਕੇ ਮੋ ਕਹ ਦਯੋ ਪਠਾਇ ॥੯॥
het tihaare milan ke mo kah dayo patthaae |9|

ਹਜਰਤਿ ਤ੍ਰਿਯ ਕੋ ਚੋਰਿ ਚਿਤ ਕਹਾ ਫਿਰਤ ਹੋ ਐਠਿ ॥
hajarat triy ko chor chit kahaa firat ho aaitth |

ਬੇਗਿ ਬੁਲਾਯੋ ਬੇਗਮਹਿ ਚਲਹੁ ਦੇਗ ਮਹਿ ਬੈਠ ॥੧੦॥
beg bulaayo begameh chalahu deg meh baitth |10|

ਛਾਰਿਯਾ ਉਰਦਾ ਬੇਗਨੀ ਖੋਜੇ ਜਹਾ ਅਨੇਕ ॥
chhaariyaa uradaa beganee khoje jahaa anek |

ਪੰਖੀ ਫਟਕਿ ਸਕੈ ਨਹੀ ਪਹੁਚੈ ਮਨੁਖ ਨ ਏਕ ॥੧੧॥
pankhee fattak sakai nahee pahuchai manukh na ek |11|

ਚੌਪਈ ॥
chauapee |

ਕਾਹੂ ਦ੍ਰਿਸਟਿ ਤਹਾ ਜੋ ਪਰੈ ॥
kaahoo drisatt tahaa jo parai |

ਟੂਟ ਟੂਟ ਹਜਰਤਿ ਤਿਹ ਕਰੈ ॥
ttoott ttoott hajarat tih karai |


Flag Counter