Sri Dasam Granth

Página - 519


ਜੀਵ ਦਾਨ ਤਬ ਮੋਕਹ ਦੈ ਹੋ ॥੨੨੦੦॥
jeev daan tab mokah dai ho |2200|

ਸਵੈਯਾ ॥
savaiyaa |

ਯੌ ਬਤੀਯਾ ਸੁਨਿ ਕੈ ਭਈ ਚੀਲ ਚਲੀ ਉਡਿ ਦ੍ਵਾਰਵਤੀ ਮਹਿ ਆਈ ॥
yau bateeyaa sun kai bhee cheel chalee udd dvaaravatee meh aaee |

ਪੌਤ੍ਰ ਹੁਤੋ ਜਿਹ ਸ੍ਯਾਮ ਜੂ ਕੋ ਛਪਿ ਸ੍ਯਾਮ ਭਨੈ ਤਿਹ ਬਾਤ ਸੁਨਾਈ ॥
pauatr huto jih sayaam joo ko chhap sayaam bhanai tih baat sunaaee |

ਏਕ ਤ੍ਰੀਯਾ ਅਟਕੀ ਤੁਮ ਪੈ ਤੁਹਿ ਲ੍ਯਾਇਬੇ ਕੇ ਹਿਤ ਹਉ ਹੂ ਪਠਾਈ ॥
ek treeyaa attakee tum pai tuhi layaaeibe ke hit hau hoo patthaaee |

ਤਾ ਤੇ ਚਲੋ ਤਹ ਬੇਗ ਬਲਾਇ ਲਿਉ ਮੇਟਿ ਸਭੈ ਚਿਤ ਕੀ ਦੁਚਿਤਾਈ ॥੨੨੦੧॥
taa te chalo tah beg balaae liau mett sabhai chit kee duchitaaee |2201|

ਬੈਠ ਸੁਨਾਇ ਕੈ ਸ੍ਯਾਮ ਭਨੈ ਤਿਹ ਆਪਨੋ ਰੂਪ ਪ੍ਰਤਛ ਦਿਖਾਯੋ ॥
baitth sunaae kai sayaam bhanai tih aapano roop pratachh dikhaayo |

ਜੋ ਤ੍ਰੀਯ ਮੋ ਪਰ ਹੈ ਅਟਕੀ ਤਿਹ ਜਾਇ ਪਿਖੋ ਮਨੁ ਯਾਹਿ ਲੁਭਾਯੋ ॥
jo treey mo par hai attakee tih jaae pikho man yaeh lubhaayo |

ਖੈਚ ਨਿਖੰਗ ਕਸਿਯੋ ਕਟਿ ਸੋ ਧਨੁ ਲੈ ਚਲਿਬੇ ਕਹੁ ਸਾਜ ਬਨਾਯੋ ॥
khaich nikhang kasiyo katt so dhan lai chalibe kahu saaj banaayo |

ਦੂਤੀ ਕੋ ਸੰਗ ਲਏ ਅਪਨੇ ਇਹ ਤਾ ਤ੍ਰੀਅ ਲਿਆਵਨ ਕਾਜ ਸਿਧਾਯੋ ॥੨੨੦੨॥
dootee ko sang le apane ih taa treea liaavan kaaj sidhaayo |2202|

ਦੋਹਰਾ ॥
doharaa |

ਸੰਗ ਲਯੋ ਅਨਰੁਧ ਕੋ ਦੂਤੀ ਹਰਖ ਬਢਾਇ ॥
sang layo anarudh ko dootee harakh badtaae |

ਊਖਾ ਕੋ ਪੁਰ ਥੋ ਜਹਾ ਤਹਾ ਪਹੂਚੀ ਆਇ ॥੨੨੦੩॥
aookhaa ko pur tho jahaa tahaa pahoochee aae |2203|

ਸੋਰਠਾ ॥
soratthaa |

ਤ੍ਰੀਅ ਪੀਅ ਦਯੋ ਮਿਲਾਇ ਚਤੁਰ ਤ੍ਰੀਅ ਕਰਿ ਚਤੁਰਤਾ ॥
treea peea dayo milaae chatur treea kar chaturataa |

ਕੀਯੋ ਭੋਗ ਸੁਖ ਪਾਇ ਊਖਾ ਅਰੁ ਅਨਰੁਧ ਮਿਲ ॥੨੨੦੪॥
keeyo bhog sukh paae aookhaa ar anarudh mil |2204|

ਸਵੈਯਾ ॥
savaiyaa |

ਚਾਰਿ ਪ੍ਰਕਾਰ ਕੋ ਭੋਗ ਕੀਓ ਨਰ ਨਾਰਿ ਹੁਲਾਸ ਹੀਯੈ ਮੈ ਬਢੈ ਕੈ ॥
chaar prakaar ko bhog keeo nar naar hulaas heeyai mai badtai kai |

ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਬੈ ਇਨ ਕੈ ਕੈ ॥
aasan kok ke beech jite kab bhaakhat hai su sabai in kai kai |

ਬਾਤ ਕਹੀ ਅਨਰੁਧ ਕਛੂ ਮੁਸਕਾਇ ਤ੍ਰੀਆ ਸੰਗ ਨੈਨ ਨਚੈ ਕੈ ॥
baat kahee anarudh kachhoo musakaae treea sang nain nachai kai |

ਜਿਉ ਹਮਰੀ ਤੁਮ ਹੁਇ ਰਹੀ ਸੁੰਦਰਿ ਤਿਉ ਹਮ ਹੂ ਤੁਮਰੇ ਰਹੈ ਹ੍ਵੈ ਕੈ ॥੨੨੦੫॥
jiau hamaree tum hue rahee sundar tiau ham hoo tumare rahai hvai kai |2205|

ਸੁੰਦਰ ਥੀ ਜੁ ਧੁਜਾ ਨ੍ਰਿਪ ਕੀ ਸੁ ਗਿਰੀ ਭੂਅ ਪੈ ਲਖਿ ਭੂਪਤਿ ਪਾਯੋ ॥
sundar thee ju dhujaa nrip kee su giree bhooa pai lakh bhoopat paayo |

ਜੋ ਬਰੁ ਦਾਨ ਦਯੋ ਮੁਹਿ ਰੁਦ੍ਰ ਵਹੈ ਪ੍ਰਗਟਿਯੋ ਚਿਤ ਮੈ ਸੁ ਜਨਾਯੋ ॥
jo bar daan dayo muhi rudr vahai pragattiyo chit mai su janaayo |

ਤਉ ਹੀ ਲਉ ਆਇ ਕਹੀ ਇਕ ਯੌ ਤੁਮਰੀ ਦੁਹਿਤਾ ਗ੍ਰਿਹ ਮੋ ਕੋਊ ਆਯੋ ॥
tau hee lau aae kahee ik yau tumaree duhitaa grih mo koaoo aayo |

ਯੌ ਨ੍ਰਿਪ ਬਾਤ ਚਲਿਯੋ ਸੁਨਿ ਕੈ ਅਪਨੇ ਚਿਤ ਮੈ ਅਤਿ ਰੋਸ ਬਢਾਯੋ ॥੨੨੦੬॥
yau nrip baat chaliyo sun kai apane chit mai at ros badtaayo |2206|

ਆਵਤ ਹੀ ਕਰਿ ਸਸਤ੍ਰ ਸੰਭਾਰਤ ਕੋਪ ਭਯੋ ਚਿਤਿ ਰੋਸ ਬਢਾਯੋ ॥
aavat hee kar sasatr sanbhaarat kop bhayo chit ros badtaayo |

ਕਾਨ੍ਰਹ ਕੇ ਪੌਤ੍ਰ ਸੋ ਸ੍ਯਾਮ ਭਨੈ ਦੁਹਿਤਾ ਹੂ ਕੇ ਮੰਦਰਿ ਜੁਧੁ ਮਚਾਯੋ ॥
kaanrah ke pauatr so sayaam bhanai duhitaa hoo ke mandar judh machaayo |

ਹੁਇ ਬਿਸੰਭਾਰ ਪਰਿਯੋ ਜਬ ਸੋ ਤਬ ਹੀ ਇਹ ਕੇ ਕਰਿ ਭੀਤਰ ਆਯੋ ॥
hue bisanbhaar pariyo jab so tab hee ih ke kar bheetar aayo |

ਨਾਦ ਬਜਾਇ ਦਿਖਾਇ ਸਭੋ ਬਲੁ ਲੈ ਇਹ ਕੋ ਨ੍ਰਿਪ ਧਾਮਿ ਸਿਧਾਯੋ ॥੨੨੦੭॥
naad bajaae dikhaae sabho bal lai ih ko nrip dhaam sidhaayo |2207|

ਕਾਨ੍ਰਹ ਕੇ ਪੌਤ੍ਰ ਕੋ ਬਾਧ ਕੈ ਭੂਪ ਫਿਰਿਯੋ ਉਤ ਨਾਰਦ ਜਾਇ ਸੁਨਾਈ ॥
kaanrah ke pauatr ko baadh kai bhoop firiyo ut naarad jaae sunaaee |

ਕਾਨ੍ਰਹ ਚਲੋ ਉਠਿ ਬੈਠੇ ਕਹਾ ਅਪੁਨੀ ਜਦੁਵੀ ਸਭ ਸੈਨ ਬਨਾਈ ॥
kaanrah chalo utth baitthe kahaa apunee jaduvee sabh sain banaaee |

ਯੌ ਸੁਨਿ ਸ੍ਯਾਮ ਚਲੇ ਬਤੀਯਾ ਅਪੁਨੇ ਚਿਤ ਮੈ ਅਤਿ ਕਰੋਧ ਬਢਾਈ ॥
yau sun sayaam chale bateeyaa apune chit mai at karodh badtaaee |

ਸਸਤ੍ਰ ਸੰਭਾਰਿ ਸਭੈ ਰਿਸ ਸੋ ਜਿਨ ਕੋ ਅਸ ਤੇਜੁ ਲਖਿਯੋ ਨਹਿ ਜਾਈ ॥੨੨੦੮॥
sasatr sanbhaar sabhai ris so jin ko as tej lakhiyo neh jaaee |2208|

ਦੋਹਰਾ ॥
doharaa |

ਬਤੀਆ ਸੁਨਿ ਮੁਨਿ ਕੀ ਸਕਲ ਜਦੁਪਤਿ ਸੈਨ ਬਨਾਇ ॥
bateea sun mun kee sakal jadupat sain banaae |

ਜਹਿ ਭੂਪਤਿ ਕੋ ਪੁਰ ਹੁਤੋ ਤਹਿ ਹੀ ਪਹੁਚਿਯੋ ਆਇ ॥੨੨੦੯॥
jeh bhoopat ko pur huto teh hee pahuchiyo aae |2209|

ਸਵੈਯਾ ॥
savaiyaa |

ਆਵਤ ਸ੍ਯਾਮ ਜੀ ਕੋ ਸੁਨਿ ਕੈ ਨ੍ਰਿਪ ਮੰਤ੍ਰ ਪੁਛਿਯੋ ਤਿਨ ਮੰਤ੍ਰਨ ਦੀਨੋ ॥
aavat sayaam jee ko sun kai nrip mantr puchhiyo tin mantran deeno |

ਏਕ ਕਹੀ ਹਮ ਜੋ ਦੁਹਿਤਾ ਇਹ ਦੈ ਸੁ ਕਹਿਯੋ ਤੁਹਿ ਮਾਨਿ ਨ ਲੀਨੋ ॥
ek kahee ham jo duhitaa ih dai su kahiyo tuhi maan na leeno |

ਮਾਗ ਲਯੋ ਸਿਵ ਤੇ ਰਨ ਕੋ ਬਰੁ ਜਾਨਤ ਹੈ ਤੂ ਭਯੋ ਮਤਿ ਹੀਨੋ ॥
maag layo siv te ran ko bar jaanat hai too bhayo mat heeno |

ਛੋਰਿਹੋ ਦ੍ਵੈ ਕਰਿ ਕੇ ਕਰ ਆਜੁ ਸੁ ਸ੍ਰੀ ਬ੍ਰਿਜਨਾਥ ਇਹੈ ਪ੍ਰਨ ਕੀਨੋ ॥੨੧੧੦॥
chhoriho dvai kar ke kar aaj su sree brijanaath ihai pran keeno |2110|

ਮਾਨੋ ਤੋ ਬਾਤ ਕਹੋ ਨ੍ਰਿਪ ਏਕ ਜੋ ਸ੍ਰਉਨਨ ਮੈ ਹਿਤ ਕੈ ਧਰੀਐ ॥
maano to baat kaho nrip ek jo sraunan mai hit kai dhareeai |

ਦੁਹਿਤਾ ਅਨਰੁਧ ਕੋ ਲੈ ਅਪੁਨੇ ਸੰਗਿ ਸ੍ਯਾਮ ਕੇ ਪਾਇਨ ਪੈ ਪਰੀਐ ॥
duhitaa anarudh ko lai apune sang sayaam ke paaein pai pareeai |

ਤੁਮਰੇ ਨ੍ਰਿਪ ਪਾਇ ਪਰੈ ਸੁਨੀਐ ਨਹੀ ਸ੍ਯਾਮ ਕੇ ਸੰਗਿ ਕਬੈ ਲਰੀਐ ॥
tumare nrip paae parai suneeai nahee sayaam ke sang kabai lareeai |

ਅਰਿਹੋ ਨ ਜੋ ਸ੍ਯਾਮ ਭਨੈ ਹਰਿ ਸੋ ਭੂਅ ਪੈ ਤਬ ਰਾਜੁ ਸਦਾ ਕਰੀਐ ॥੨੨੧੧॥
ariho na jo sayaam bhanai har so bhooa pai tab raaj sadaa kareeai |2211|

ਸ੍ਰੀ ਬ੍ਰਿਜ ਨਾਇਕ ਜੋ ਰਿਸ ਕੈ ਰਨ ਮੈ ਕਰਿ ਜੋ ਧਨੁ ਸਾਰੰਗ ਲੈ ਹੈ ॥
sree brij naaeik jo ris kai ran mai kar jo dhan saarang lai hai |

ਕਉਨ ਬਲੀ ਪ੍ਰਗਟਿਯੋ ਭੂਅ ਪੈ ਤੁਮ ਹੂ ਨ ਕਹੋ ਬਲਿ ਜੋ ਠਹਰੈ ਹੈ ॥
kaun balee pragattiyo bhooa pai tum hoo na kaho bal jo tthaharai hai |

ਜੋ ਹਠ ਕੈ ਭਿਰਿਹੈ ਤਿਹ ਸੋ ਤਿਹ ਕਉ ਛਿਨ ਮੈ ਜਮਲੋਕਿ ਪਠੈ ਹੈ ॥
jo hatth kai bhirihai tih so tih kau chhin mai jamalok patthai hai |


Flag Counter