Sri Dasam Granth

Página - 958


ਰਾਜ ਕਰੌ ਅਪਨੇ ਤੁਮ ਹੀ ਸੁਖ ਸੋ ਇਨ ਧਾਮਨ ਬੀਚ ਬਿਹਾਰੋ ॥
raaj karau apane tum hee sukh so in dhaaman beech bihaaro |

ਮੈ ਪ੍ਰਗਟਿਯੋ ਜਬ ਤੇ ਤਬ ਤੇ ਤਜਿ ਕਾਨਿ ਤ੍ਰਿਯਾ ਨਹਿ ਆਨ ਨਿਹਾਰੋ ॥
mai pragattiyo jab te tab te taj kaan triyaa neh aan nihaaro |

ਕ੍ਯਾ ਤੁਮ ਖ੍ਯਾਲ ਪਰੋ ਹਮਰੇ ਮਨ ਧੀਰ ਧਰੋ ਰਘੁਨਾਥ ਉਚਾਰੋ ॥੪੪॥
kayaa tum khayaal paro hamare man dheer dharo raghunaath uchaaro |44|

ਕ੍ਰੋਰਿ ਉਪਾਇ ਕਰੋ ਲਲਨਾ ਤੁਮ ਕੇਲ ਕਰੇ ਬਿਨੁ ਮੈ ਨ ਟਰੋਂਗੀ ॥
kror upaae karo lalanaa tum kel kare bin mai na ttarongee |

ਭਾਜਿ ਰਹੋਬ ਕਹਾ ਹਮ ਤੇ ਤੁਮ ਭਾਤਿ ਭਲੀ ਤੁਹਿ ਆਜ ਬਰੋਂਗੀ ॥
bhaaj rahob kahaa ham te tum bhaat bhalee tuhi aaj barongee |

ਜੌ ਨ ਮਿਲੋ ਤੁਮ ਆਜੁ ਹਮੈ ਅਬ ਹੀ ਤਬ ਮੈ ਬਿਖ ਖਾਇ ਮਰੋਂਗੀ ॥
jau na milo tum aaj hamai ab hee tab mai bikh khaae marongee |

ਪ੍ਰੀਤਮ ਕੇ ਦਰਸੇ ਪਰਸੇ ਬਿਨੁ ਪਾਵਕ ਮੈਨ ਪ੍ਰਵੇਸ ਕਰੋਂਗੀ ॥੪੫॥
preetam ke darase parase bin paavak main praves karongee |45|

ਮੋਹਨ ਬਾਚ ॥
mohan baach |

ਚੌਪਈ ॥
chauapee |

ਰੀਤਿ ਯਹੈ ਕੁਲ ਪਰੀ ਹਮਾਰੇ ॥
reet yahai kul paree hamaare |

ਸੁ ਮੈ ਕਹਤ ਹੋ ਤੀਰ ਤਿਹਾਰੇ ॥
su mai kahat ho teer tihaare |

ਚਲ ਕਿਸਹੂੰ ਕੇ ਧਾਮ ਨ ਜਾਹੀ ॥
chal kisahoon ke dhaam na jaahee |

ਚਲਿ ਆਵੈ ਛੋਰੈ ਤਿਹ ਨਾਹੀ ॥੪੬॥
chal aavai chhorai tih naahee |46|

ਜਬ ਯਹ ਬਾਤ ਤ੍ਰਿਯਹਿ ਸੁਨਿ ਪਾਈ ॥
jab yah baat triyeh sun paaee |

ਨਿਜੁ ਮਤਿ ਬੀਚ ਯਹੈ ਠਹਰਾਈ ॥
nij mat beech yahai tthaharaaee |

ਹੌਂ ਚਲਿ ਧਾਮ ਮੀਤ ਕੇ ਜੈਹੌ ॥
hauan chal dhaam meet ke jaihau |

ਮਨ ਭਾਵਤ ਕੇ ਭੋਗ ਕਮੈਹੌ ॥੪੭॥
man bhaavat ke bhog kamaihau |47|

ਸਵੈਯਾ ॥
savaiyaa |

ਆਜੁ ਪਯਾਨ ਕਰੋਗੀ ਤਹਾ ਸਖੀ ਭੂਖਨ ਬਸਤ੍ਰ ਅਨੂਪ ਬਨਾਊ ॥
aaj payaan karogee tahaa sakhee bhookhan basatr anoop banaaoo |

ਮੀਤ ਕੇ ਧਾਮ ਬਦ੍ਯੋ ਮਿਲਿਬੋ ਨਿਸ ਹੋਤ ਨਹੀ ਅਬ ਹੀ ਮਿਲ ਆਊ ॥
meet ke dhaam badayo milibo nis hot nahee ab hee mil aaoo |

ਸਾਵਨ ਮੋ ਮਨ ਭਾਵਨ ਕੇ ਲੀਏ ਸਾਤ ਸਮੁੰਦ੍ਰਨ ਕੇ ਤਰਿ ਜਾਊ ॥
saavan mo man bhaavan ke lee saat samundran ke tar jaaoo |

ਕ੍ਰੋਰਿ ਉਪਾਉ ਕਰੌ ਸਜਨੀ ਪਿਯ ਕੋ ਤਨ ਕੈ ਤਨ ਭੇਟਨ ਪਾਊ ॥੪੮॥
kror upaau karau sajanee piy ko tan kai tan bhettan paaoo |48|

ਚੌਪਈ ॥
chauapee |

ਜਬ ਤੇ ਮੈ ਭਵ ਮੋ ਭਵ ਲੀਯੋ ॥
jab te mai bhav mo bhav leeyo |

ਆਨਿ ਤ੍ਰਿਯਾ ਸੌ ਭੋਗ ਨ ਕੀਯੋ ॥
aan triyaa sau bhog na keeyo |

ਜੌ ਐਸੋ ਚਿਤ ਰਿਝਿਯੋ ਤਿਹਾਰੋ ॥
jau aaiso chit rijhiyo tihaaro |

ਤੌ ਕਹਾ ਬਸਿ ਚਲਤ ਹਮਾਰੋ ॥੪੯॥
tau kahaa bas chalat hamaaro |49|

ਨ ਪਿਯਾਨ ਧਾਮ ਤਵ ਕਰੋ ॥
n piyaan dhaam tav karo |

ਨਰਕ ਪਰਨ ਤੇ ਅਤਿ ਚਿਤ ਡਰੋ ॥
narak paran te at chit ddaro |

ਤੁਮ ਹੀ ਧਾਮ ਹਮਾਰੇ ਐਯਹੁ ॥
tum hee dhaam hamaare aaiyahu |

ਮਨ ਭਾਵਤ ਕੋ ਭੋਗ ਕਮੈਯਹੁ ॥੫੦॥
man bhaavat ko bhog kamaiyahu |50|

ਬਾਤੇ ਕਰਤ ਨਿਸਾ ਪਰਿ ਗਈ ॥
baate karat nisaa par gee |

ਤ੍ਰਿਯ ਕੌ ਕਾਮ ਕਰਾ ਅਤਿ ਭਈ ॥
triy kau kaam karaa at bhee |

ਅਧਿਕ ਅਨੂਪਮ ਭੇਸ ਬਨਾਯੋ ॥
adhik anoopam bhes banaayo |

ਤਾ ਕੌ ਤਿਹ ਗ੍ਰਿਹ ਓਰ ਪਠਾਯੋ ॥੫੧॥
taa kau tih grih or patthaayo |51|

ਤਬ ਮੋਹਨ ਨਿਜੁ ਗ੍ਰਿਹ ਚਲਿ ਆਯੋ ॥
tab mohan nij grih chal aayo |

ਅਧਿਕ ਅਨੂਪਮ ਭੇਸ ਬਨਾਯੋ ॥
adhik anoopam bhes banaayo |

ਟਕਿਯਨ ਕੀ ਚਪਟੀ ਉਰਬਸੀ ॥
ttakiyan kee chapattee urabasee |

ਮੋਮ ਮਾਰਿ ਆਸਨ ਸੌ ਕਸੀ ॥੫੨॥
mom maar aasan sau kasee |52|

ਬਿਖਿ ਕੋ ਲੇਪ ਤਵਨ ਮੌ ਕੀਯੋ ॥
bikh ko lep tavan mau keeyo |

ਸਿਵਹਿ ਰਿਝਾਇ ਮਾਗ ਕਰਿ ਲੀਯੋ ॥
siveh rijhaae maag kar leeyo |

ਜਾ ਕੇ ਅੰਗ ਤਵਨ ਸੌ ਲਾਗੈ ॥
jaa ke ang tavan sau laagai |

ਤਾ ਕੈ ਲੈ ਪ੍ਰਾਨਨ ਜਮ ਭਾਗੈ ॥੫੩॥
taa kai lai praanan jam bhaagai |53|

ਤਬ ਲੌ ਨਾਰਿ ਗਈ ਵਹੁ ਆਈ ॥
tab lau naar gee vahu aaee |

ਕਾਮਾਤੁਰ ਹ੍ਵੈ ਕੈ ਲਪਟਾਈ ॥
kaamaatur hvai kai lapattaaee |

ਤਾ ਕੋ ਭੇਦ ਕਛੂ ਨਹਿ ਜਾਨ੍ਯੋ ॥
taa ko bhed kachhoo neh jaanayo |

ਉਰਬਸਿ ਕੌ ਕਰਿ ਪੁਰਖ ਪਛਾਨ੍ਯੋ ॥੫੪॥
aurabas kau kar purakh pachhaanayo |54|

ਤਾ ਸੋ ਭੋਗ ਅਧਿਕ ਜਬ ਕੀਨੋ ॥
taa so bhog adhik jab keeno |

ਮਨ ਮੈ ਮਾਨਿ ਅਧਿਕ ਸੁਖ ਲੀਨੋ ॥
man mai maan adhik sukh leeno |

ਬਿਖੁ ਕੇ ਚੜੇ ਮਤ ਤਬ ਭਈ ॥
bikh ke charre mat tab bhee |

ਜਮ ਕੇ ਧਾਮ ਬਿਖੈ ਚਲਿ ਗਈ ॥੫੫॥
jam ke dhaam bikhai chal gee |55|

ਉਰਬਸਿ ਜਬ ਤਾ ਕੋ ਬਧ ਕੀਯੋ ॥
aurabas jab taa ko badh keeyo |

ਸੁਰ ਪੁਰ ਕੋ ਮਾਰਗ ਤਬ ਲੀਯੋ ॥
sur pur ko maarag tab leeyo |

ਜਹਾ ਕਾਲ ਸੁਭ ਸਭਾ ਬਨਾਈ ॥
jahaa kaal subh sabhaa banaaee |

ਉਰਬਸਿ ਯੌ ਚਲਿ ਕੈ ਤਹ ਆਈ ॥੫੬॥
aurabas yau chal kai tah aaee |56|

ਤਾ ਕੌ ਅਮਿਤ ਦਰਬੁ ਤਿਨ ਦੀਯੋ ॥
taa kau amit darab tin deeyo |

ਮੇਰੋ ਬਡੋ ਕਾਮ ਤੁਮ ਕੀਯੋ ॥
mero baddo kaam tum keeyo |

ਨਿਜੁ ਪਤਿ ਕੌ ਜਿਨ ਤ੍ਰਿਯਹਿ ਸੰਘਾਰਿਯੋ ॥
nij pat kau jin triyeh sanghaariyo |

ਤਾ ਕੋ ਤੈ ਇਹ ਭਾਤਿ ਪ੍ਰਹਾਰਿਯੋ ॥੫੭॥
taa ko tai ih bhaat prahaariyo |57|

ਦੋਹਰਾ ॥
doharaa |

ਜਾ ਦੁਖ ਤੇ ਜਿਨਿ ਇਸਤ੍ਰਿਯਹਿ ਨਿਜੁ ਪਤਿ ਹਨ੍ਯੋ ਰਿਸਾਇ ॥
jaa dukh te jin isatriyeh nij pat hanayo risaae |

ਤਿਸੀ ਦੋਖ ਮਾਰਿਯੋ ਤਿਸੈ ਧੰਨ੍ਯ ਧੰਨ੍ਯ ਜਮ ਰਾਇ ॥੫੮॥
tisee dokh maariyo tisai dhanay dhanay jam raae |58|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੯॥੨੦੮੩॥ਅਫਜੂੰ॥
eit sree charitr pakhayaane triyaa charitre mantree bhoop sanbaade ik sau nau charitr samaapatam sat subham sat |109|2083|afajoon|

ਸਵੈਯਾ ॥
savaiyaa |

ਪੂਰਬ ਦੇਸ ਕੋ ਏਸ ਰੂਪੇਸ੍ਵਰ ਰਾਜਤ ਹੈ ਅਲਕੇਸ੍ਵਰ ਜੈਸੋ ॥
poorab des ko es roopesvar raajat hai alakesvar jaiso |

ਰੂਪ ਅਪਾਰ ਕਰਿਯੋ ਕਰਤਾਰ ਕਿਧੌ ਅਸੁਰਾਰਿ ਸੁਰੇਸਨ ਤੈਸੋ ॥
roop apaar kariyo karataar kidhau asuraar suresan taiso |

ਭਾਰ ਭਰੇ ਭਟ ਭੂਧਰ ਕੀ ਸਮ ਭੀਰ ਪਰੇ ਰਨ ਏਕਲ ਜੈਸੋ ॥
bhaar bhare bhatt bhoodhar kee sam bheer pare ran ekal jaiso |

ਜੰਗ ਜਗੇ ਅਰਧੰਗ ਕਰੇ ਅਰਿ ਸੁੰਦਰ ਹੈ ਮਕਰਧ੍ਵਜ ਕੈਸੋ ॥੧॥
jang jage aradhang kare ar sundar hai makaradhvaj kaiso |1|

ਚੌਪਈ ॥
chauapee |

ਤਾ ਕੇ ਪੂਤ ਹੋਤ ਗ੍ਰਿਹਿ ਨਾਹੀ ॥
taa ke poot hot grihi naahee |

ਚਿੰਤ ਯਹੈ ਪ੍ਰਜਾ ਮਨ ਮਾਹੀ ॥
chint yahai prajaa man maahee |

ਤਬ ਤਿਹ ਮਾਤ ਅਧਿਕ ਅਕੁਲਾਈ ॥
tab tih maat adhik akulaaee |


Flag Counter