Sri Dasam Granth

Página - 330


ਕਰਬੇ ਕਹੁ ਰਛ ਸੁ ਗੋਪਨ ਕੀ ਬਰ ਪੂਟ ਲਯੋ ਨਗ ਕੋ ਪਹਿ ਹਥਾ ॥
karabe kahu rachh su gopan kee bar poott layo nag ko peh hathaa |

ਤਨ ਕੋ ਨ ਕਰਿਯੋ ਬਲ ਰੰਚਕ ਤਾਹ ਕਰਿਯੋ ਜੁ ਹੁਤੋ ਕਰ ਬੀਚ ਜਥਾ ॥
tan ko na kariyo bal ranchak taah kariyo ju huto kar beech jathaa |

ਨ ਚਲੀ ਤਿਨ ਕੀ ਕਿਛੁ ਗੋਪਨ ਪੈ ਕਬਿ ਸ੍ਯਾਮ ਕਹੈ ਗਜ ਜਾਹਿ ਰਥਾ ॥
n chalee tin kee kichh gopan pai kab sayaam kahai gaj jaeh rathaa |

ਮੁਖਿ ਨ੍ਯਾਇ ਖਿਸਾਇ ਚਲਿਯੋ ਗ੍ਰਿਹ ਪੈ ਇਹ ਬੀਚ ਚਲੀ ਜਗ ਕੇ ਸੁ ਕਥਾ ॥੩੬੮॥
mukh nayaae khisaae chaliyo grih pai ih beech chalee jag ke su kathaa |368|

ਨੰਦ ਕੋ ਨੰਦ ਬਡੋ ਸੁਖ ਕੰਦ ਰਿਪੁ ਆਰ ਸੁਰੰਦ ਸਬੁਧਿ ਬਿਸਾਰਦ ॥
nand ko nand baddo sukh kand rip aar surand sabudh bisaarad |

ਆਨਨ ਚੰਦ ਪ੍ਰਭਾ ਕਹੁ ਮੰਦ ਕਹੈ ਕਬਿ ਸ੍ਯਾਮ ਜਪੈ ਜਿਹ ਨਾਰਦ ॥
aanan chand prabhaa kahu mand kahai kab sayaam japai jih naarad |

ਤਾ ਗਿਰਿ ਕੋਪ ਉਠਾਇ ਲਯੋ ਜੋਊ ਸਾਧਨ ਕੋ ਹਰਤਾ ਦੁਖ ਦਾਰਦ ॥
taa gir kop utthaae layo joaoo saadhan ko harataa dukh daarad |

ਮੇਘ ਪਰੇ ਉਪਰਿਯੋ ਨ ਕਛੂ ਪਛਤਾਇ ਗਏ ਗ੍ਰਿਹ ਕੋ ਉਠਿ ਬਾਰਦ ॥੩੬੯॥
megh pare upariyo na kachhoo pachhataae ge grih ko utth baarad |369|

ਕਾਨ੍ਰਹ ਉਪਾਰਿ ਲਯੋ ਕਰ ਮੋ ਗਿਰਿ ਏਕ ਪਰੀ ਨਹੀ ਬੂੰਦ ਸੁ ਪਾਨੀ ॥
kaanrah upaar layo kar mo gir ek paree nahee boond su paanee |

ਫੇਰਿ ਕਹੀ ਹਸਿ ਕੈ ਮੁਖ ਤੇ ਹਰਿ ਕੋ ਮਘਵਾ ਜੁ ਭਯੋ ਮੁਹਿ ਸਾਨੀ ॥
fer kahee has kai mukh te har ko maghavaa ju bhayo muhi saanee |

ਮਾਰਿ ਡਰਿਯੋ ਮੁਰ ਮੈ ਮਧੁ ਕੀਟਭ ਮਾਰਿਯੋ ਹਮੈ ਮਘਵਾ ਪਤਿ ਮਾਨੀ ॥
maar ddariyo mur mai madh keettabh maariyo hamai maghavaa pat maanee |

ਗੋਪਨ ਮੈ ਭਗਵਾਨ ਕਹੀ ਸੋਊ ਫੈਲ ਪਰੀ ਜਗ ਬੀਚ ਕਹਾਨੀ ॥੩੭੦॥
gopan mai bhagavaan kahee soaoo fail paree jag beech kahaanee |370|

ਗੋਪਨ ਕੀ ਕਰਬੇ ਕਹੁ ਰਛ ਸਤਕ੍ਰਿਤ ਪੈ ਹਰਿ ਜੀ ਜਬ ਕੋਪੇ ॥
gopan kee karabe kahu rachh satakrit pai har jee jab kope |

ਇਉ ਗਿਰਿ ਕੇ ਤਰਿ ਭਯੋ ਉਠਿ ਠਾਢਿ ਮਨੋ ਰੁਪ ਕੈ ਪਗ ਕੇਹਰਿ ਰੋਪੇ ॥
eiau gir ke tar bhayo utth tthaadt mano rup kai pag kehar rope |

ਜਿਉ ਜੁਗ ਅੰਤ ਮੈ ਅੰਤਕ ਹ੍ਵੈ ਕਰਿ ਜੀਵਨ ਕੇ ਸਭ ਕੇ ਉਰਿ ਘੋਪੇ ॥
jiau jug ant mai antak hvai kar jeevan ke sabh ke ur ghope |

ਜਿਉ ਜਨ ਕੋ ਮਨ ਹੋਤ ਹੈ ਲੋਪ ਤਿਸੀ ਬਿਧਿ ਮੇਘ ਭਏ ਸਭ ਲੋਪੇ ॥੩੭੧॥
jiau jan ko man hot hai lop tisee bidh megh bhe sabh lope |371|

ਹੋਇ ਸਤਕ੍ਰਿਤ ਊਪਰ ਕੋਪ ਸੁ ਰਾਖ ਲਈ ਸਭ ਗੋਪ ਦਫਾ ॥
hoe satakrit aoopar kop su raakh lee sabh gop dafaa |

ਤਿਨਿ ਮੇਘ ਬਿਦਾਰ ਦਏ ਛਿਨ ਮੈ ਜਿਨਿ ਦੈਤ ਕਰੇ ਸਭ ਏਕ ਗਫਾ ॥
tin megh bidaar de chhin mai jin dait kare sabh ek gafaa |

ਕਰਿ ਕਉਤੁਕ ਪੈ ਰਿਪੁ ਟਾਰ ਦਏ ਬਿਨੁ ਹੀ ਧਰਏ ਸਰ ਸ੍ਯਾਮ ਜਫਾ ॥
kar kautuk pai rip ttaar de bin hee dhare sar sayaam jafaa |

ਸਭ ਗੋਪਨ ਕੀ ਕਰਬੈ ਕਹੁ ਰਛ ਸੁ ਸਕ੍ਰਨ ਲੀਨ ਲਪੇਟ ਸਫਾ ॥੩੭੨॥
sabh gopan kee karabai kahu rachh su sakran leen lapett safaa |372|

ਜੁ ਲਈ ਸਭ ਮੇਘ ਲਪੇਟ ਸਫਾ ਅਰੁ ਲੀਨੋ ਹੈ ਪਬ ਉਪਾਰ ਜਬੈ ॥
ju lee sabh megh lapett safaa ar leeno hai pab upaar jabai |

ਇਹ ਰੰਚਕ ਸੋ ਇਹ ਹੈ ਗਰੂਓ ਗਿਰਿ ਚਿੰਤ ਕਰੀ ਮਨਿ ਬੀਚ ਸਬੈ ॥
eih ranchak so ih hai garooo gir chint karee man beech sabai |

ਇਹ ਦੈਤਨ ਕੋ ਮਰਤਾ ਕਰਤਾ ਸੁਖ ਹੈ ਦਿਵਿਯਾ ਜੀਯ ਦਾਨ ਅਬੈ ॥
eih daitan ko marataa karataa sukh hai diviyaa jeey daan abai |

ਇਹ ਕੋ ਤੁਮ ਧ੍ਯਾਨ ਧਰੋ ਸਭ ਹੀ ਨਹਿ ਧ੍ਯਾਨ ਧਰੋ ਤੁਮ ਅਉਰ ਕਬੈ ॥੩੭੩॥
eih ko tum dhayaan dharo sabh hee neh dhayaan dharo tum aaur kabai |373|

ਸਭ ਮੇਘ ਗਏ ਘਟ ਕੇ ਜਬ ਹੀ ਤਬ ਹੀ ਹਰਖੇ ਫੁਨਿ ਗੋਪ ਸਭੈ ॥
sabh megh ge ghatt ke jab hee tab hee harakhe fun gop sabhai |

ਇਹ ਭਾਤਿ ਲਗੇ ਕਹਨੇ ਮੁਖ ਤੇ ਭਗਵਾਨ ਦਯੋ ਹਮ ਦਾਨ ਅਭੈ ॥
eih bhaat lage kahane mukh te bhagavaan dayo ham daan abhai |

ਮਘਵਾ ਜੁ ਕਰੀ ਕੁਪਿ ਦਉਰ ਹਮੂ ਪਰ ਸੋ ਤਿਹ ਕੋ ਨਹੀ ਬੇਰ ਲਭੈ ॥
maghavaa ju karee kup daur hamoo par so tih ko nahee ber labhai |

ਅਬ ਕਾਨ੍ਰਹ ਪ੍ਰਤਾਪ ਤੇ ਹੈ ਘਟ ਬਾਦਰ ਏਕ ਨ ਦੀਸਤ ਬੀਚ ਨਭੈ ॥੩੭੪॥
ab kaanrah prataap te hai ghatt baadar ek na deesat beech nabhai |374|

ਗੋਪ ਕਹੈ ਸਭ ਹੀ ਮੁਖ ਤੇ ਇਹ ਕਾਨ੍ਰਹ ਬਲੀ ਬਰ ਹੈ ਬਲ ਮੈ ॥
gop kahai sabh hee mukh te ih kaanrah balee bar hai bal mai |

ਜਿਨਿ ਕੂਦਿ ਕਿਲੇ ਸਤ ਮੋਰ ਮਰਿਯੋ ਜਿਨਿ ਜੁਧ ਸੰਖਾਸੁਰ ਸੋ ਜਲ ਮੈ ॥
jin kood kile sat mor mariyo jin judh sankhaasur so jal mai |

ਇਹ ਹੈ ਕਰਤਾ ਸਭ ਹੀ ਜਗ ਕੋ ਅਰੁ ਫੈਲ ਰਹਿਯੋ ਜਲ ਅਉ ਥਲ ਮੈ ॥
eih hai karataa sabh hee jag ko ar fail rahiyo jal aau thal mai |

ਸੋਊ ਆਇ ਪ੍ਰਤਛਿ ਭਯੋ ਬ੍ਰਿਜ ਮੈ ਜੋਊ ਜੋਗ ਜੁਤੋ ਰਹੈ ਓਝਲ ਮੈ ॥੩੭੫॥
soaoo aae pratachh bhayo brij mai joaoo jog juto rahai ojhal mai |375|

ਮੋਰ ਮਰਿਯੋ ਜਿਨਿ ਕੂਦ ਕਿਲੈ ਸਤ ਸੰਧਿ ਜਰਾ ਜਿਹ ਸੈਨ ਮਰੀ ॥
mor mariyo jin kood kilai sat sandh jaraa jih sain maree |

ਨਰਾਕਸੁਰ ਜਾਹਿ ਕਰਿਯੋ ਰਕਸੀ ਬਿਰਥੀ ਗਜ ਕੀ ਜਿਹ ਰਛ ਕਰੀ ॥
naraakasur jaeh kariyo rakasee birathee gaj kee jih rachh karee |

ਜਿਹ ਰਾਖਿ ਲਈ ਪਤਿ ਪੈ ਦ੍ਰੁਪਤੀ ਸਿਲ ਜਾ ਲਗਤਿਉ ਪਗ ਪਾਰਿ ਪਰੀ ॥
jih raakh lee pat pai drupatee sil jaa lagatiau pag paar paree |

ਅਤਿ ਕੋਪਤ ਮੇਘਨ ਅਉ ਮਘਵਾ ਇਹ ਰਾਖ ਲਈ ਨੰਦ ਲਾਲਿ ਧਰੀ ॥੩੭੬॥
at kopat meghan aau maghavaa ih raakh lee nand laal dharee |376|

ਮਘਵਾ ਜਿਹ ਫੇਰਿ ਦਈ ਪ੍ਰਤਨਾ ਜਿਹ ਦੈਤੁ ਮਰੇ ਇਹ ਕਾਨ ਬਲੀ ॥
maghavaa jih fer dee pratanaa jih dait mare ih kaan balee |

ਜਿਹ ਕੋ ਜਨ ਨਾਮ ਜਪੈ ਮਨ ਮੈ ਜਿਹ ਕੋ ਫੁਨਿ ਭ੍ਰਾਤ ਹੈ ਬੀਰ ਹਲੀ ॥
jih ko jan naam japai man mai jih ko fun bhraat hai beer halee |

ਜਿਹ ਤੇ ਸਭ ਗੋਪਨ ਕੀ ਬਿਪਤਾ ਹਰਿ ਕੇ ਕੁਪ ਤੇ ਛਿਨ ਮਾਹਿ ਟਲੀ ॥
jih te sabh gopan kee bipataa har ke kup te chhin maeh ttalee |

ਤਿਹ ਕੋ ਲਖ ਕੈ ਉਪਮਾ ਭਗਵਾਨ ਕਰੈ ਜਿਹ ਕੀ ਸੁਤ ਕਉਲ ਕਲੀ ॥੩੭੭॥
tih ko lakh kai upamaa bhagavaan karai jih kee sut kaul kalee |377|

ਕਾਨ ਉਪਾਰ ਲਯੋ ਗਰੂਓ ਗਿਰਿ ਧਾਮਿ ਖਿਸਾਇ ਗਯੋ ਮਘਵਾ ॥
kaan upaar layo garooo gir dhaam khisaae gayo maghavaa |

ਸੋ ਉਪਜਿਯੋ ਬ੍ਰਿਜ ਭੂਮਿ ਬਿਖੈ ਜੋਊ ਤੀਸਰ ਜੁਗ ਭਯੋ ਰਘੁਵਾ ॥
so upajiyo brij bhoom bikhai joaoo teesar jug bhayo raghuvaa |

ਅਬ ਕਉਤੁਕਿ ਲੋਕ ਦਿਖਾਵਨ ਕੋ ਜਗ ਮੈ ਫੁਨਿ ਰੂਪ ਧਰਿਯੋ ਲਘੁਵਾ ॥
ab kautuk lok dikhaavan ko jag mai fun roop dhariyo laghuvaa |

ਥਨ ਐਚ ਹਨੀ ਛਿਨ ਮੈ ਪੁਤਨਾ ਹਰਿ ਨਾਮ ਕੇ ਲੇਤ ਹਰੇ ਅਘਵਾ ॥੩੭੮॥
than aaich hanee chhin mai putanaa har naam ke let hare aghavaa |378|

ਕਾਨ੍ਰਹ ਬਲੀ ਪ੍ਰਗਟਿਯੋ ਬ੍ਰਿਜ ਮੈ ਜਿਨਿ ਗੋਪਨ ਕੇ ਦੁਖ ਕਾਟਿ ਸਟੇ ॥
kaanrah balee pragattiyo brij mai jin gopan ke dukh kaatt satte |

ਸੁਖ ਸਾਧਨ ਕੇ ਪ੍ਰਗਟੇ ਤਬ ਹੀ ਦੁਖ ਦੈਤਨ ਕੇ ਸੁਨਿ ਨਾਮੁ ਘਟੇ ॥
sukh saadhan ke pragatte tab hee dukh daitan ke sun naam ghatte |

ਇਹ ਹੈ ਕਰਤਾ ਸਭ ਹੀ ਜਗ ਕੋ ਬਲਿ ਕੋ ਅਰੁ ਇੰਦ੍ਰਹਿ ਲੋਕ ਬਟੇ ॥
eih hai karataa sabh hee jag ko bal ko ar indreh lok batte |

ਤਿਹ ਨਾਮ ਕੇ ਲੇਤ ਕਿਧੋ ਮੁਖ ਤੇ ਲਟ ਜਾਤ ਸਭੈ ਤਨ ਦੋਖ ਲਟੇ ॥੩੭੯॥
tih naam ke let kidho mukh te latt jaat sabhai tan dokh latte |379|


Flag Counter