Sri Dasam Granth

Página - 333


ਮੁਰ ਮਾਰਿ ਦਯੋ ਘਟਿਕਾਨ ਕਰੀ ਰਿਪੁ ਜਾ ਸੀਅ ਕੀ ਜੀਯ ਪੀਰ ਹਰੀ ਹੈ ॥
mur maar dayo ghattikaan karee rip jaa seea kee jeey peer haree hai |

ਸੋ ਬ੍ਰਿਜ ਭੂਮਿ ਬਿਖੈ ਭਗਵਾਨ ਸੁ ਗਊਅਨ ਕੈ ਮਿਸ ਖੇਲ ਕਰੀ ਹੈ ॥੩੯੭॥
so brij bhoom bikhai bhagavaan su gaooan kai mis khel karee hai |397|

ਜਾਹਿ ਸਹੰਸ੍ਰ ਫਨੀ ਤਨ ਊਪਰਿ ਸੋਇ ਕਰੀ ਜਲ ਭੀਤਰ ਕ੍ਰੀੜਾ ॥
jaeh sahansr fanee tan aoopar soe karee jal bheetar kreerraa |

ਜਾਹਿ ਬਿਭੀਛਨ ਰਾਜ ਦਯੋ ਅਰੁ ਜਾਹਿ ਦਈ ਕੁਪਿ ਰਾਵਨ ਪੀੜਾ ॥
jaeh bibheechhan raaj dayo ar jaeh dee kup raavan peerraa |

ਜਾਹਿ ਦਯੋ ਕਰ ਕੈ ਜਗ ਭੀਤਰ ਜੀਵ ਚਰਾਚਰ ਅਉ ਗਜ ਕੀੜਾ ॥
jaeh dayo kar kai jag bheetar jeev charaachar aau gaj keerraa |

ਖੇਲਤ ਸੋ ਬ੍ਰਿਜ ਭੂਮਿ ਬਿਖੈ ਜਿਨਿ ਕੀਲ ਸੁਰਾਸੁਰ ਬੀਚ ਝਗੀੜਾ ॥੩੯੮॥
khelat so brij bhoom bikhai jin keel suraasur beech jhageerraa |398|

ਬੀਰ ਬਡੇ ਦੁਰਜੋਧਨ ਆਦਿਕ ਜਾਹਿ ਮਰਾਇ ਡਰੇ ਰਨਿ ਛਤ੍ਰੀ ॥
beer badde durajodhan aadik jaeh maraae ddare ran chhatree |

ਜਾਹਿ ਮਰਿਯੋ ਸਿਸੁਪਾਲ ਰਿਸੈ ਕਰਿ ਰਾਜਨ ਮੈ ਕ੍ਰਿਸਨੰ ਬਰ ਅਤ੍ਰੀ ॥
jaeh mariyo sisupaal risai kar raajan mai krisanan bar atree |

ਖੇਲਤ ਹੈ ਸੋਊ ਗਊਅਨ ਮੈ ਜੋਊ ਹੈ ਜਗ ਕੋ ਕਰਤਾ ਬਧ ਸਤ੍ਰੀ ॥
khelat hai soaoo gaooan mai joaoo hai jag ko karataa badh satree |

ਆਗਿ ਸੋ ਧੂਮ੍ਰ ਲਪੇਟਤ ਜਿਉ ਫੁਨਿ ਗੋਪ ਕਹਾਵਤ ਹੈ ਇਹ ਛਤ੍ਰੀ ॥੩੯੯॥
aag so dhoomr lapettat jiau fun gop kahaavat hai ih chhatree |399|

ਕਰ ਜੁਧ ਮਰੇ ਇਕਲੇ ਮਧੁ ਕੀਟਭ ਰਾਜੁ ਸਤਕ੍ਰਿਤ ਕੋ ਜਿਹ ਦੀਆ ॥
kar judh mare ikale madh keettabh raaj satakrit ko jih deea |

ਕੁੰਭਕਰਨ ਮਰਿਯੋ ਜਿਨਿ ਹੈ ਅਰੁ ਰਾਵਨ ਕੋ ਛਿਨ ਮੈ ਬਧ ਕੀਆ ॥
kunbhakaran mariyo jin hai ar raavan ko chhin mai badh keea |

ਰਾਜੁ ਬਿਭੀਛਨ ਦੇ ਕਰਿ ਆਨੰਦ ਅਉਧਿ ਚਲਿਯੋ ਸੰਗਿ ਲੈ ਕਰਿ ਸੀਆ ॥
raaj bibheechhan de kar aanand aaudh chaliyo sang lai kar seea |

ਪਾਪਨ ਕੇ ਬਧ ਕਾਰਨ ਸੋ ਅਵਤਾਰ ਬਿਖੈ ਬ੍ਰਿਜ ਕੇ ਅਬ ਲੀਆ ॥੪੦੦॥
paapan ke badh kaaran so avataar bikhai brij ke ab leea |400|

ਜੋ ਉਪਮਾ ਹਰਿ ਕੀ ਕਰੀ ਗੋਪਨ ਤਉ ਪਤਿ ਗੋਪਨ ਬਾਤ ਕਹੀ ਹੈ ॥
jo upamaa har kee karee gopan tau pat gopan baat kahee hai |

ਜੋ ਇਹ ਕੋ ਬਲੁ ਆਇ ਕਹਿਯੋ ਗਰਗੈ ਹਮ ਸੋ ਸੋਊ ਬਾਤ ਸਹੀ ਹੈ ॥
jo ih ko bal aae kahiyo garagai ham so soaoo baat sahee hai |

ਪੂਤੁ ਕਹਿਯੋ ਬਸੁਦੇਵਹਿ ਕੋ ਦਿਜ ਤਾਹਿ ਮਿਲਿਯੋ ਫੁਨਿ ਮਾਨਿ ਇਹੀ ਹੈ ॥
poot kahiyo basudeveh ko dij taeh miliyo fun maan ihee hai |

ਜੋ ਇਹ ਕੋ ਫੁਨਿ ਮਾਰਨ ਆਯੋ ਸੁ ਤਾਹੀ ਕੀ ਦੇਹ ਗਈ ਨ ਰਹੀ ਹੈ ॥੪੦੧॥
jo ih ko fun maaran aayo su taahee kee deh gee na rahee hai |401|

ਅਥ ਇੰਦ੍ਰ ਆਇ ਦਰਸਨ ਕੀਆ ਅਰੁ ਬੇਨਤੀ ਕਰਤ ਭਯਾ ॥
ath indr aae darasan keea ar benatee karat bhayaa |

ਸਵੈਯਾ ॥
savaiyaa |

ਦਿਨ ਏਕ ਗਏ ਬਨ ਕੋ ਹਰਿ ਜੀ ਮਘਵਾ ਤਜਿ ਮਾਨ ਹਰੀ ਪਹਿ ਆਯੋ ॥
din ek ge ban ko har jee maghavaa taj maan haree peh aayo |

ਪਾਪਨ ਕੇ ਬਖਸਾਵਨ ਕੋ ਹਰਿ ਕੇ ਤਰਿ ਪਾਇਨ ਸੀਸ ਨਿਵਾਯੋ ॥
paapan ke bakhasaavan ko har ke tar paaein sees nivaayo |

ਅਉਰ ਕਰੀ ਬਿਨਤੀ ਹਰਿ ਕੀ ਅਤਿ ਹੀ ਤਿਹ ਤੋ ਭਗਵਾਨ ਰਿਝਾਯੋ ॥
aaur karee binatee har kee at hee tih to bhagavaan rijhaayo |

ਚੂਕ ਭਈ ਹਮ ਤੇ ਕਹਿਯੋ ਸਕ੍ਰ ਸੁ ਕੈ ਹਰਿ ਜੀ ਤੁਮ ਕੌ ਨਹਿ ਪਾਯੋ ॥੪੦੨॥
chook bhee ham te kahiyo sakr su kai har jee tum kau neh paayo |402|

ਤੂ ਜਗ ਕੋ ਕਰਤਾ ਕਰੁਨਾਨਿਧਿ ਤੂ ਸਭ ਲੋਗਨ ਕੋ ਕਰਤਾ ਹੈ ॥
too jag ko karataa karunaanidh too sabh logan ko karataa hai |

ਤੂ ਮੁਰ ਕੋ ਮਰੀਯਾ ਰਿਪੁ ਰਾਵਨ ਭੂਰਿਸਿਲਾ ਤ੍ਰੀਯਾ ਕੋ ਭਰਤਾ ਹੈ ॥
too mur ko mareeyaa rip raavan bhoorisilaa treeyaa ko bharataa hai |

ਤੂ ਸਭ ਦੇਵਨ ਕੋ ਪਤਿ ਹੈ ਅਰੁ ਸਾਧਨ ਕੇ ਦੁਖ ਕੋ ਹਰਤਾ ਹੈ ॥
too sabh devan ko pat hai ar saadhan ke dukh ko harataa hai |

ਜੋ ਤੁਮਰੀ ਕਛੁ ਭੂਲ ਕਰੈ ਤਿਹ ਕੇ ਫੁਨਿ ਤੂ ਤਨ ਕੋ ਮਰਤਾ ਹੈ ॥੪੦੩॥
jo tumaree kachh bhool karai tih ke fun too tan ko marataa hai |403|

ਸੁਨਿ ਕਾਨ੍ਰਹ ਸਤਕ੍ਰਿਤ ਕੀ ਉਪਮਾ ਤਬ ਕਾਮ ਸੁ ਧੇਨ ਗਊ ਚਲਿ ਆਈ ॥
sun kaanrah satakrit kee upamaa tab kaam su dhen gaoo chal aaee |

ਆਇ ਕਰੀ ਉਪਮਾ ਹਰਿ ਕੀ ਬਹੁ ਭਾਤਿਨ ਸੋ ਕਬਿ ਸ੍ਯਾਮ ਬਡਾਈ ॥
aae karee upamaa har kee bahu bhaatin so kab sayaam baddaaee |

ਗਾਵਤ ਹੀ ਗੁਨ ਕਾਨਰ ਕੇ ਇਕ ਕਿੰਕਰ ਆਇ ਗਈ ਹਰਿ ਪਾਈ ॥
gaavat hee gun kaanar ke ik kinkar aae gee har paaee |

ਸ੍ਯਾਮ ਕਰੋ ਉਪਮਾ ਕਹਿਯੋ ਪਤਿ ਸੋ ਉਪਮਾ ਬਹੁ ਭਾਤਿਨ ਭਾਈ ॥੪੦੪॥
sayaam karo upamaa kahiyo pat so upamaa bahu bhaatin bhaaee |404|

ਕਾਨਰ ਕੇ ਪਗ ਪੂਜਨ ਕੋ ਸਭ ਦੇਵਪੁਰੀ ਤਜਿ ਕੈ ਸੁਰ ਆਏ ॥
kaanar ke pag poojan ko sabh devapuree taj kai sur aae |

ਪਾਇ ਪਰੇ ਇਕ ਪੂਜਤ ਭੇ ਇਕ ਨਾਚ ਉਠੇ ਇਕ ਮੰਗਲ ਗਾਏ ॥
paae pare ik poojat bhe ik naach utthe ik mangal gaae |

ਸੇਵ ਕਰੈ ਹਰਿ ਕੀ ਹਿਤ ਕੈ ਕਰਿ ਆਵਤ ਕੇਸਰ ਧੂਪ ਜਗਾਏ ॥
sev karai har kee hit kai kar aavat kesar dhoop jagaae |

ਦੈਤਨ ਕੋ ਬਧ ਕੈ ਭਗਵਾਨ ਮਨੋ ਜਗ ਮੈ ਸੁਰ ਫੇਰਿ ਬਸਾਏ ॥੪੦੫॥
daitan ko badh kai bhagavaan mano jag mai sur fer basaae |405|

ਦੋਹਰਾ ॥
doharaa |

ਦੇਵ ਸਕ੍ਰ ਆਦਿਕ ਸਭੈ ਸਭ ਤਜਿ ਕੈ ਮਨਿ ਮਾਨ ॥
dev sakr aadik sabhai sabh taj kai man maan |

ਹ੍ਵੈ ਇਕਤ੍ਰ ਕਰਨੈ ਲਗੇ ਕ੍ਰਿਸਨ ਉਸਤਤੀ ਬਾਨਿ ॥੪੦੬॥
hvai ikatr karanai lage krisan usatatee baan |406|

ਕਬਿਤੁ ॥
kabit |

ਪ੍ਰੇਮ ਭਰੇ ਲਾਜ ਕੇ ਜਹਾਜ ਦੋਊ ਦੇਖੀਅਤ ਬਾਰਿ ਭਰੇ ਅਭ੍ਰਨ ਕੀ ਆਭਾ ਕੋ ਧਰਤ ਹੈ ॥
prem bhare laaj ke jahaaj doaoo dekheeat baar bhare abhran kee aabhaa ko dharat hai |

ਸੀਲ ਕੇ ਹੈ ਸਿੰਧੁ ਗੁਨ ਸਾਗਰ ਉਜਾਗਰ ਕੇ ਨਾਗਰ ਨਵਲ ਨੈਨ ਦੋਖਨ ਹਰਤ ਹੈ ॥
seel ke hai sindh gun saagar ujaagar ke naagar naval nain dokhan harat hai |

ਸਤ੍ਰਨ ਸੰਘਾਰੀ ਇਹ ਕਾਨ੍ਰਹ ਅਵਤਾਰੀ ਜੂ ਕੇ ਸਾਧਨ ਕੋ ਦੇਹ ਦੂਖ ਦੂਰ ਕੋ ਕਰਤ ਹੈ ॥
satran sanghaaree ih kaanrah avataaree joo ke saadhan ko deh dookh door ko karat hai |

ਮਿਤ੍ਰ ਪ੍ਰਤਿਪਾਰਕ ਏ ਜਗ ਕੇ ਉਧਾਰਕ ਹੈ ਦੇਖ ਕੈ ਦੁਸਟ ਜਿਹ ਜੀਯ ਤੇ ਜਰਤ ਹੈ ॥੪੦੭॥
mitr pratipaarak e jag ke udhaarak hai dekh kai dusatt jih jeey te jarat hai |407|

ਸਵੈਯਾ ॥
savaiyaa |

ਕਾਨ੍ਰਹ ਕੋ ਸੀਸ ਨਿਵਾਇ ਸਭੈ ਸੁਰ ਆਇਸੁ ਲੈ ਚਲ ਧਾਮਿ ਗਏ ਹੈ ॥
kaanrah ko sees nivaae sabhai sur aaeis lai chal dhaam ge hai |

ਗੋਬਿੰਦ ਨਾਮ ਧਰਿਯੋ ਹਰਿ ਕੋ ਇਹ ਤੈ ਮਨ ਆਨੰਦ ਯਾਦ ਭਏ ਹੈ ॥
gobind naam dhariyo har ko ih tai man aanand yaad bhe hai |

ਰਾਤਿ ਪਰੇ ਚਲਿ ਕੈ ਭਗਵਾਨ ਸੁ ਡੇਰਨਿ ਆਪਨ ਬੀਚ ਅਏ ਹੈ ॥
raat pare chal kai bhagavaan su dderan aapan beech ae hai |


Flag Counter