Sri Dasam Granth

Página - 233


ਪ੍ਰਭ ਭ੍ਰਾਤ ਸੰਗਿ ॥
prabh bhraat sang |

ਸੀਅ ਸੰਗ ਸੁਰੰਗ ॥
seea sang surang |

ਤਜਿ ਚਿੰਤ ਅੰਗ ॥
taj chint ang |

ਧਸ ਬਨ ਨਿਸੰਗ ॥੩੨੭॥
dhas ban nisang |327|

ਧਰਿ ਬਾਨ ਪਾਨ ॥
dhar baan paan |

ਕਟਿ ਕਸਿ ਕ੍ਰਿਪਾਨ ॥
katt kas kripaan |

ਭੁਜ ਬਰ ਅਜਾਨ ॥
bhuj bar ajaan |

ਚਲ ਤੀਰਥ ਨਾਨ ॥੩੨੮॥
chal teerath naan |328|

ਗੋਦਾਵਰਿ ਤੀਰ ॥
godaavar teer |

ਗਏ ਸਹਿਤ ਬੀਰ ॥
ge sahit beer |

ਤਜ ਰਾਮ ਚੀਰ ॥
taj raam cheer |

ਕੀਅ ਸੁਚ ਸਰੀਰ ॥੩੨੯॥
keea such sareer |329|

ਲਖਿ ਰਾਮ ਰੂਪ ॥
lakh raam roop |

ਅਤਿਭੁਤ ਅਨੂਪ ॥
atibhut anoop |

ਜਹ ਹੁਤੀ ਸੂਪ ॥
jah hutee soop |

ਤਹ ਗਏ ਭੂਪ ॥੩੩੦॥
tah ge bhoop |330|

ਕਹੀ ਤਾਹਿ ਧਾਤਿ ॥
kahee taeh dhaat |

ਸੁਨਿ ਸੂਪ ਬਾਤਿ ॥
sun soop baat |

ਦੁਐ ਅਤਿਥ ਨਾਤ ॥
duaai atith naat |

ਲਹਿ ਅਨੂਪ ਗਾਤ ॥੩੩੧॥
leh anoop gaat |331|

ਸੁੰਦਰੀ ਛੰਦ ॥
sundaree chhand |

ਸੂਪਨਖਾ ਇਹ ਭਾਤਿ ਸੁਨੀ ਜਬ ॥
soopanakhaa ih bhaat sunee jab |

ਧਾਇ ਚਲੀ ਅਬਿਲੰਬ ਤ੍ਰਿਯਾ ਤਬ ॥
dhaae chalee abilanb triyaa tab |

ਕਾਮ ਸਰੂਪ ਕਲੇਵਰ ਜਾਨੈ ॥
kaam saroop kalevar jaanai |


Flag Counter