Sri Dasam Granth

Página - 292


ਫਿਰਿ ਹਰਿ ਇਹ ਆਗਿਆ ਦਈ ਦੇਵਨ ਸਕਲ ਬੁਲਾਇ ॥
fir har ih aagiaa dee devan sakal bulaae |

ਜਾਇ ਰੂਪ ਤੁਮ ਹੂੰ ਧਰੋ ਹਉ ਹੂੰ ਧਰਿ ਹੌ ਆਇ ॥੧੩॥
jaae roop tum hoon dharo hau hoon dhar hau aae |13|

ਬਾਤ ਸੁਨੀ ਜਬ ਦੇਵਤਨ ਕੋਟਿ ਪ੍ਰਨਾਮ ਜੁ ਕੀਨ ॥
baat sunee jab devatan kott pranaam ju keen |

ਆਪ ਸਮੇਤ ਸੁ ਧਾਮੀਐ ਲੀਨੇ ਰੂਪ ਨਵੀਨ ॥੧੪॥
aap samet su dhaameeai leene roop naveen |14|

ਰੂਪ ਧਰੇ ਸਭ ਸੁਰਨ ਯੌ ਭੂਮਿ ਮਾਹਿ ਇਹ ਭਾਇ ॥
roop dhare sabh suran yau bhoom maeh ih bhaae |

ਅਬ ਲੀਲਾ ਸ੍ਰੀ ਦੇਵਕੀ ਮੁਖ ਤੇ ਕਹੋ ਸੁਨਾਇ ॥੧੫॥
ab leelaa sree devakee mukh te kaho sunaae |15|

ਇਤਿ ਸ੍ਰੀ ਬਿਸਨੁ ਅਵਤਾਰ ਹ੍ਵੈਬੋ ਬਰਨਨੰ ਸਮਾਪਤੰ ॥
eit sree bisan avataar hvaibo barananan samaapatan |

ਅਥ ਦੇਵਕੀ ਕੋ ਜਨਮ ਕਥਨੰ ॥
ath devakee ko janam kathanan |

ਦੋਹਰਾ ॥
doharaa |

ਉਗ੍ਰਸੈਨ ਕੀ ਕੰਨਿਕਾ ਨਾਮ ਦੇਵਕੀ ਤਾਸ ॥
augrasain kee kanikaa naam devakee taas |

ਸੋਮਵਾਰ ਦਿਨ ਜਠਰ ਤੇ ਕੀਨੋ ਤਾਹਿ ਪ੍ਰਕਾਸ ॥੧੬॥
somavaar din jatthar te keeno taeh prakaas |16|

ਇਤਿ ਦੇਵਕੀ ਕੋ ਜਨਮ ਬਰਨਨੰ ਪ੍ਰਿਥਮ ਧਿਆਇ ਸਮਾਪਤਮ ॥
eit devakee ko janam barananan pritham dhiaae samaapatam |

ਅਥ ਦੇਵਕੀ ਕੋ ਬਰੁ ਢੂੰਢਬੋ ਕਥਨੰ ॥
ath devakee ko bar dtoondtabo kathanan |

ਦੋਹਰਾ ॥
doharaa |

ਜਬੈ ਭਈ ਵਹਿ ਕੰਨਿਕਾ ਸੁੰਦਰ ਬਰ ਕੈ ਜੋਗੁ ॥
jabai bhee veh kanikaa sundar bar kai jog |

ਰਾਜ ਕਹੀ ਬਰ ਕੇ ਨਿਮਿਤ ਢੂੰਢਹੁ ਅਪਨਾ ਲੋਗ ॥੧੭॥
raaj kahee bar ke nimit dtoondtahu apanaa log |17|

ਦੂਤ ਪਠੇ ਤਿਨ ਜਾਇ ਕੈ ਨਿਰਖ੍ਰਯੋ ਹੈ ਬਸੁਦੇਵ ॥
doot patthe tin jaae kai nirakhrayo hai basudev |

ਮਦਨ ਬਦਨ ਸੁਖ ਕੋ ਸਦਨੁ ਲਖੈ ਤਤ ਕੋ ਭੇਵ ॥੧੮॥
madan badan sukh ko sadan lakhai tat ko bhev |18|

ਕਬਿਤੁ ॥
kabit |

ਦੀਨੋ ਹੈ ਤਿਲਕੁ ਜਾਇ ਭਾਲਿ ਬਸੁਦੇਵ ਜੂ ਕੇ ਡਾਰਿਯੋ ਨਾਰੀਏਰ ਗੋਦ ਮਾਹਿ ਦੈ ਅਸੀਸ ਕੌ ॥
deeno hai tilak jaae bhaal basudev joo ke ddaariyo naareer god maeh dai asees kau |

ਦੀਨੀ ਹੈ ਬਡਾਈ ਪੈ ਮਿਠਾਈ ਹੂੰ ਤੇ ਮੀਠੀ ਸਭ ਜਨ ਮਨਿ ਭਾਈ ਅਉਰ ਈਸਨ ਕੇ ਈਸ ਕੌ ॥
deenee hai baddaaee pai mitthaaee hoon te meetthee sabh jan man bhaaee aaur eesan ke ees kau |

ਮਨ ਜੁ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾ ਕੀ ਸੋਭਾ ਸਭ ਭਾਈ ਮਨ ਮਧ ਘਰਨੀਸ ਕੋ ॥
man ju pai aaee so to keh kai sunaaee taa kee sobhaa sabh bhaaee man madh gharanees ko |

ਸਾਰੇ ਜਗ ਗਾਈ ਜਿਨਿ ਸੋਭਾ ਜਾ ਕੀ ਗਾਈ ਸੋ ਤੋ ਏਕ ਲੋਕ ਕਹਾ ਲੋਕ ਭੇਦੇ ਬੀਸ ਤੀਸ ਕੋ ॥੧੯॥
saare jag gaaee jin sobhaa jaa kee gaaee so to ek lok kahaa lok bhede bees tees ko |19|

ਦੋਹਰਾ ॥
doharaa |

ਕੰਸ ਬਾਸਦੇਵੈ ਤਬੈ ਜੋਰਿਓ ਬ੍ਯਾਹ ਸਮਾਜ ॥
kans baasadevai tabai jorio bayaah samaaj |

ਪ੍ਰਸੰਨ ਭਏ ਸਭ ਧਰਨਿ ਮੈ ਬਾਜਨ ਲਾਗੇ ਬਾਜ ॥੨੦॥
prasan bhe sabh dharan mai baajan laage baaj |20|

ਅਥ ਦੇਵਕੀ ਕੋ ਬ੍ਯਾਹ ਕਥਨੰ ॥
ath devakee ko bayaah kathanan |

ਸਵੈਯਾ ॥
savaiyaa |

ਆਸਨਿ ਦਿਜਨ ਕੋ ਧਰ ਕੈ ਤਰਿ ਤਾ ਕੋ ਨਵਾਇ ਲੈ ਜਾਇ ਬੈਠਾਯੋ ॥
aasan dijan ko dhar kai tar taa ko navaae lai jaae baitthaayo |

ਕੁੰਕਮ ਕੋ ਘਸ ਕੈ ਕਰਿ ਪੁਰੋਹਿਤ ਬੇਦਨ ਕੀ ਧੁਨਿ ਸਿਉ ਤਿਹ ਲਾਯੋ ॥
kunkam ko ghas kai kar purohit bedan kee dhun siau tih laayo |

ਡਾਰਤ ਫੂਲ ਪੰਚਾਮ੍ਰਿਤਿ ਅਛਤ ਮੰਗਲਚਾਰ ਭਇਓ ਮਨ ਭਾਯੋ ॥
ddaarat fool panchaamrit achhat mangalachaar bheio man bhaayo |

ਭਾਟ ਕਲਾਵੰਤ ਅਉਰ ਗੁਨੀ ਸਭ ਲੈ ਬਖਸੀਸ ਮਹਾ ਜਸੁ ਗਾਯੋ ॥੨੧॥
bhaatt kalaavant aaur gunee sabh lai bakhasees mahaa jas gaayo |21|

ਦੋਹਰਾ ॥
doharaa |

ਰੀਤਿ ਬਰਾਤਿਨ ਦੁਲਹ ਕੀ ਬਾਸੁਦੇਵ ਸਭ ਕੀਨ ॥
reet baraatin dulah kee baasudev sabh keen |

ਤਬੈ ਕਾਜ ਚਲਬੇ ਨਿਮਿਤ ਮਥੁਰਾ ਮੈ ਮਨੁ ਦੀਨ ॥੨੨॥
tabai kaaj chalabe nimit mathuraa mai man deen |22|

ਬਾਸਦੇਵ ਕੋ ਆਗਮਨ ਉਗ੍ਰਸੈਨ ਸੁਨਿ ਲੀਨ ॥
baasadev ko aagaman ugrasain sun leen |

ਚਮੂ ਸਬੈ ਚਤੁਰੰਗਨੀ ਭੇਜਿ ਅਗਾਊ ਦੀਨ ॥੨੩॥
chamoo sabai chaturanganee bhej agaaoo deen |23|

ਸਵੈਯਾ ॥
savaiyaa |

ਆਪਸ ਮੈ ਮਿਲਬੇ ਹਿਤ ਕਉ ਦਲ ਸਾਜ ਚਲੇ ਧੁਜਨੀ ਪਤਿ ਐਸੇ ॥
aapas mai milabe hit kau dal saaj chale dhujanee pat aaise |

ਲਾਲ ਕਰੇ ਪਟ ਪੈ ਡਰ ਕੇਸਰ ਰੰਗ ਭਰੇ ਪ੍ਰਤਿਨਾ ਪਤਿ ਕੈਸੇ ॥
laal kare patt pai ddar kesar rang bhare pratinaa pat kaise |

ਰੰਚਕ ਤਾ ਛਬਿ ਢੂੰਢਿ ਲਈ ਕਬਿ ਨੈ ਮਨ ਕੇ ਫੁਨਿ ਭੀਤਰ ਮੈ ਸੇ ॥
ranchak taa chhab dtoondt lee kab nai man ke fun bheetar mai se |

ਦੇਖਨ ਕਉਤਕਿ ਬਿਆਹਹਿ ਕੋ ਨਿਕਸੇ ਇਹੁ ਕੁੰਕੁਮ ਆਨੰਦ ਜੈਸੇ ॥੨੪॥
dekhan kautak biaaheh ko nikase ihu kunkum aanand jaise |24|

ਦੋਹਰਾ ॥
doharaa |

ਕੰਸ ਅਉਰ ਬਸੁਦੇਵ ਜੂ ਆਪਸਿ ਮੈ ਮਿਲਿ ਅੰਗ ॥
kans aaur basudev joo aapas mai mil ang |

ਤਬੈ ਬਹੁਰਿ ਦੇਵਨ ਲਗੇ ਗਾਰੀ ਰੰਗਾ ਰੰਗ ॥੨੫॥
tabai bahur devan lage gaaree rangaa rang |25|

ਸੋਰਠਾ ॥
soratthaa |

ਦੁੰਦਭਿ ਤਬੈ ਬਜਾਇ ਆਏ ਜੋ ਮਥੁਰਾ ਨਿਕਟਿ ॥
dundabh tabai bajaae aae jo mathuraa nikatt |

ਤਾ ਛਬਿ ਕੋ ਨਿਰਖਾਇ ਹਰਖ ਭਇਓ ਹਰਿਖਾਇ ਕੈ ॥੨੬॥
taa chhab ko nirakhaae harakh bheio harikhaae kai |26|


Flag Counter