Sri Dasam Granth

Página - 887


ਮਰਤੇ ਪਤਿ ਮੁਹਿ ਬਚਨ ਉਚਾਰੇ ॥
marate pat muhi bachan uchaare |

ਸੋ ਹੌਂ ਉਚਰਤ ਸਾਥ ਤੁਮਾਰੇ ॥
so hauan ucharat saath tumaare |

ਦਿਜ ਬਰ ਸ੍ਰਾਪ ਭੂਪ ਕੋ ਦਿਯੋ ॥
dij bar sraap bhoop ko diyo |

ਤਾ ਤੇ ਭੇਖ ਰੰਕ ਕੋ ਕਿਯੋ ॥੧੦॥
taa te bhekh rank ko kiyo |10|

ਦੋਹਰਾ ॥
doharaa |

ਇਹੀ ਕੋਟ ਕੇ ਦ੍ਵਾਰ ਮੈ ਬਸਿਯਹੁ ਭੂਪਤਿ ਜਾਇ ॥
eihee kott ke dvaar mai basiyahu bhoopat jaae |

ਦੇਹਿ ਨ੍ਰਿਪਤਿ ਕੀ ਤ੍ਯਾਗ ਕੈ ਦੇਹ ਰੰਕ ਕੀ ਪਾਇ ॥੧੧॥
dehi nripat kee tayaag kai deh rank kee paae |11|

ਤਬ ਰਾਜੈ ਤਾ ਸੋ ਕਹਿਯੋ ਹ੍ਵੈ ਹੈ ਕਬੈ ਉਧਾਰ ॥
tab raajai taa so kahiyo hvai hai kabai udhaar |

ਜੋ ਨ੍ਰਿਪ ਸੋ ਦਿਜਬਰ ਕਹਿਯੋ ਸੋ ਮੈ ਕਹੌ ਸੁਧਾਰ ॥੧੨॥
jo nrip so dijabar kahiyo so mai kahau sudhaar |12|

ਚੌਪਈ ॥
chauapee |

ਕਛੁ ਦਿਨ ਦੁਰਗ ਦ੍ਵਾਰ ਮੋ ਰਹਿ ਹੋ ॥
kachh din durag dvaar mo reh ho |

ਅਤਿ ਦੁਖ ਦੇਹ ਆਪਨੀ ਲਹਿ ਹੋ ॥
at dukh deh aapanee leh ho |

ਖੋਜਤ ਤਬ ਰਾਨੀ ਹ੍ਯਾਂ ਐਹੈ ॥
khojat tab raanee hayaan aaihai |

ਤੁਮ ਕੋ ਰਾਜ ਆਪਨੋ ਦੈ ਹੈ ॥੧੩॥
tum ko raaj aapano dai hai |13|

ਦੋਹਰਾ ॥
doharaa |

ਰਾਜ ਵੈਸ ਹੀ ਕਰੈਗੋ ਰੂਪ ਨ ਵੈਸਾ ਹੋਇ ॥
raaj vais hee karaigo roop na vaisaa hoe |

ਜ੍ਯੋ ਰਾਜਾ ਮੁਹਿ ਕਹਿ ਮੂਏ ਤੁਮੈ ਕਹਤ ਮੈ ਸੋਇ ॥੧੪॥
jayo raajaa muhi keh mooe tumai kahat mai soe |14|

ਚੌਪਈ ॥
chauapee |

ਹਮ ਤੁਮ ਮਿਲਿ ਖੋਜਨ ਤਹ ਜੈਯੈ ॥
ham tum mil khojan tah jaiyai |

ਜੋ ਨ੍ਰਿਪ ਕਹਿਯੋ ਸੁ ਕਾਜ ਕਮੈਯੈ ॥
jo nrip kahiyo su kaaj kamaiyai |

ਤਬ ਹੋ ਜਿਯਤ ਜਗਤ ਮੈ ਰਹਿਹੋ ॥
tab ho jiyat jagat mai rahiho |

ਐਸੇ ਰੂਪ ਭੂਪ ਜਬ ਲਹਿਹੋ ॥੧੫॥
aaise roop bhoop jab lahiho |15|

ਰਾਨੀ ਕੋ ਲੈ ਮੰਤ੍ਰੀ ਧਾਯੋ ॥
raanee ko lai mantree dhaayo |

ਤਵਨ ਪੁਰਖ ਕਰਿ ਨ੍ਰਿਪ ਠਹਰਾਯੋ ॥
tavan purakh kar nrip tthaharaayo |

ਸਕਲ ਦੇਸ ਕੋ ਰਾਜਾ ਕੀਨੋ ॥
sakal des ko raajaa keeno |

ਰਾਜ ਸਾਜ ਸਭ ਤਾ ਕੋ ਦੀਨੋ ॥੧੬॥
raaj saaj sabh taa ko deeno |16|

ਦੋਹਰਾ ॥
doharaa |

ਨਿਜੁ ਨ੍ਰਿਪ ਆਪੁ ਸੰਘਾਰਿ ਕੈ ਰਾਨੀ ਚਰਿਤ ਬਨਾਇ ॥
nij nrip aap sanghaar kai raanee charit banaae |

ਰੰਕਹਿ ਲੈ ਰਾਜਾ ਕਿਯੋ ਹ੍ਰਿਦੈ ਹਰਖ ਉਪਜਾਇ ॥੧੭॥
rankeh lai raajaa kiyo hridai harakh upajaae |17|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੩॥੧੧੨੯॥ਅਫਜੂੰ॥
eit sree charitr pakhayaane triyaa charitre mantree bhoop sanbaade trisatthavo charitr samaapatam sat subham sat |63|1129|afajoon|

ਚੌਪਈ ॥
chauapee |

ਮੈਂਗਲ ਸਿੰਘ ਰਾਵ ਇਕ ਰਹਈ ॥
maingal singh raav ik rahee |

ਰਘੁ ਬੰਸੀ ਜਾ ਕੋ ਜਗ ਕਹਈ ॥
ragh bansee jaa ko jag kahee |

ਤਾ ਕੇ ਭਵਨ ਏਕ ਬਰ ਨਾਰੀ ॥
taa ke bhavan ek bar naaree |

ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥
jan bidh apan karan garr bhaaree |1|

ਸੋਰਠਾ ॥
soratthaa |

ਦੰਤ ਪ੍ਰਭਾ ਤਿਹ ਨਾਮ ਜਾ ਕੋ ਜਗ ਜਾਨਤ ਸਭੈ ॥
dant prabhaa tih naam jaa ko jag jaanat sabhai |

ਸੁਰ ਸੁਰਪਤਿ ਅਭਿਰਾਮ ਥਕਿਤ ਰਹਤ ਤਿਹ ਦੇਖਿ ਦੁਤਿ ॥੨॥
sur surapat abhiraam thakit rahat tih dekh dut |2|

ਦੋਹਰਾ ॥
doharaa |

ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ ॥
eik cheree taa ke bhavan jaa mai at ras reet |

ਬੇਦ ਬ੍ਯਾਕਰਨ ਸਾਸਤ੍ਰ ਖਟ ਪੜੀ ਕੋਕ ਸੰਗੀਤਿ ॥੩॥
bed bayaakaran saasatr khatt parree kok sangeet |3|

ਸੋ ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ ॥
so raajaa attakat bhayo taa ko roop nihaar |

ਦੈ ਨ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ ॥੪॥
dai na sakai taa ko kachhoo triy kee sank bichaar |4|

ਚੌਪਈ ॥
chauapee |

ਏਕ ਅੰਗੂਠੀ ਨ੍ਰਿਪ ਕਰ ਲਈ ॥
ek angootthee nrip kar lee |

ਲੈ ਤਵਨੈ ਚੇਰੀ ਕੌ ਦਈ ॥
lai tavanai cheree kau dee |

ਤਾਹਿ ਕਥਾ ਇਹ ਭਾਤਿ ਸਿਖਾਈ ॥
taeh kathaa ih bhaat sikhaaee |

ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥
kahiyahu paree mundrikaa paaee |5|


Flag Counter