Sri Dasam Granth

Página - 925


ਨਾਥ ਬਾਗ ਜੋ ਮੈ ਲਗਵਾਯੋ ॥
naath baag jo mai lagavaayo |

ਯਹ ਗੁਲਾਬ ਤਿਹ ਠਾ ਤੇ ਆਯੋ ॥
yah gulaab tih tthaa te aayo |

ਸਕਲ ਸਖਿਨ ਜੁਤ ਤੁਮ ਪੈ ਡਾਰਿਯੋ ॥
sakal sakhin jut tum pai ddaariyo |

ਪ੍ਰਫੁਲਤ ਭਯੋ ਜੜ ਕਛੁ ਨ ਬਿਚਾਰਿਯੋ ॥੧੦॥
prafulat bhayo jarr kachh na bichaariyo |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੨॥੧੬੪੪॥ਅਫਜੂੰ॥
eit sree charitr pakhayaane triyaa charitre mantree bhoop sanbaade baanavo charitr samaapatam sat subham sat |92|1644|afajoon|

ਦੋਹਰਾ ॥
doharaa |

ਚਲਿਯੋ ਜੁਲਾਹੋ ਸਾਹੁਰੇ ਉਡਿ ਜਾ ਕਹਤਾ ਜਾਇ ॥
chaliyo julaaho saahure udd jaa kahataa jaae |

ਬਧਿਕਨ ਕੁਸਗੁਨ ਜਾਨਿ ਕੈ ਮਾਰਿਯੋ ਤਾਹਿ ਬਨਾਇ ॥੧॥
badhikan kusagun jaan kai maariyo taeh banaae |1|

ਬਧਿਕ ਬਾਚ ॥
badhik baach |

ਉਡਿ ਉਡਿ ਆਵਹੁ ਫਾਸਿਯਹੁ ਸੌ ਕਹਤਾ ਮਗੁ ਜਾਇ ॥
audd udd aavahu faasiyahu sau kahataa mag jaae |

ਜੋ ਐਸੋ ਬਚ ਪੁਨਿ ਕਹਿਯੋ ਹਨਿਹੈ ਤੋਹਿ ਰਿਸਾਇ ॥੨॥
jo aaiso bach pun kahiyo hanihai tohi risaae |2|

ਚੌਪਈ ॥
chauapee |

ਫਸਿ ਫਸਿ ਜਾਵਹੁ ਉਡਿ ਉਡਿ ਆਇ ॥
fas fas jaavahu udd udd aae |

ਐਸੇ ਕਹਤ ਜੁਲਾਹੋ ਜਾਇ ॥
aaise kahat julaaho jaae |

ਚੋਰਨ ਕੁਸਗੁਨ ਚਿਤ ਬਿਚਾਰਿਯੋ ॥
choran kusagun chit bichaariyo |

ਦੋ ਸੈ ਜੁਤੀ ਸੌ ਤਿਹ ਮਾਰਿਯੋ ॥੩॥
do sai jutee sau tih maariyo |3|

ਚੋਰਨ ਬਾਚ ॥
choran baach |

ਦੋਹਰਾ ॥
doharaa |

ਲੈ ਆਵਹੁ ਧਰਿ ਜਾਇਯਹੁ ਯੌ ਕਹਿ ਕਰੌ ਪਯਾਨ ॥
lai aavahu dhar jaaeiyahu yau keh karau payaan |

ਜੋ ਉਹਿ ਭਾਤਿ ਬਖਾਨਿਹੋ ਹਨਿਹੈ ਤੁਹਿ ਤਨ ਬਾਨ ॥੪॥
jo uhi bhaat bakhaaniho hanihai tuhi tan baan |4|

ਜਬ ਚੋਰਨ ਐਸੇ ਕਹਿਯੋ ਤਬ ਤਾ ਤੇ ਡਰ ਪਾਇ ॥
jab choran aaise kahiyo tab taa te ddar paae |

ਲੈ ਆਵਹੁ ਧਰਿ ਜਾਇਯਹੁ ਯੌ ਮਗੁ ਕਹਤੌ ਜਾਇ ॥੫॥
lai aavahu dhar jaaeiyahu yau mag kahatau jaae |5|

ਚਾਰ ਪੁਤ੍ਰ ਪਾਤਿਸਾਹ ਕੇ ਇਕ ਨੈ ਤਜਾ ਪਰਾਨ ॥
chaar putr paatisaah ke ik nai tajaa paraan |

ਦਾਬਨ ਤਾ ਕੌ ਲੈ ਚਲੇ ਅਧਿਕ ਸੋਕ ਮਨ ਮਾਨਿ ॥੬॥
daaban taa kau lai chale adhik sok man maan |6|

ਚੌਪਈ ॥
chauapee |

ਤਬ ਲੌ ਕਹਤ ਜੁਲਾਹੋ ਐਯਹੁ ॥
tab lau kahat julaaho aaiyahu |

ਲੈ ਲੈ ਆਵਹੁ ਧਰ ਧਰ ਜੈਯਹੁ ॥
lai lai aavahu dhar dhar jaiyahu |

ਸੈਨਾ ਕੇ ਸ੍ਰਵਨਨ ਯਹ ਪਰੀ ॥
sainaa ke sravanan yah paree |

ਪੰਦ੍ਰਹ ਸੈ ਪਨਹੀ ਤਹ ਝਰੀ ॥੭॥
pandrah sai panahee tah jharee |7|

ਤਿਨ ਸੋ ਕਹਿਯੋ ਕਹੋ ਸੁ ਉਚਾਰੋ ॥
tin so kahiyo kaho su uchaaro |

ਕਹਿਯੋ ਬੁਰਾ ਭਯੋ ਕਹਤ ਪਧਾਰੋ ॥
kahiyo buraa bhayo kahat padhaaro |

ਭੇਦ ਅਭੇਦ ਕੀ ਬਾਤ ਨ ਜਾਨੀ ॥
bhed abhed kee baat na jaanee |

ਜੋ ਤਿਨ ਕਹਿਯੋ ਵਹੈ ਜੜ ਮਾਨੀ ॥੮॥
jo tin kahiyo vahai jarr maanee |8|

ਏਕ ਰਾਵ ਤਾ ਕੇ ਬਹੁ ਨਾਰੀ ॥
ek raav taa ke bahu naaree |

ਪੂਤ ਨ ਹੋਤ ਤਾਹਿ ਦੁਖ ਭਾਰੀ ॥
poot na hot taeh dukh bhaaree |

ਔਰ ਬ੍ਯਾਹਿ ਬ੍ਯਾਕੁਲ ਹ੍ਵੈ ਕੀਨੋ ॥
aauar bayaeh bayaakul hvai keeno |

ਤਾ ਕੇ ਭਵਨ ਪੂਤ ਬਿਧਿ ਦੀਨੋ ॥੯॥
taa ke bhavan poot bidh deeno |9|

ਸਭਹਿਨ ਆਨੰਦ ਚਿਤ ਬਢਾਯੋ ॥
sabhahin aanand chit badtaayo |

ਤਬ ਲੌ ਕਹਤ ਜੁਲਾਹੋ ਆਯੋ ॥
tab lau kahat julaaho aayo |

ਬੁਰਾ ਭਯੋ ਕਹਿ ਊਚ ਪੁਕਾਰਿਯੋ ॥
buraa bhayo keh aooch pukaariyo |

ਸੁਨ੍ਯੋ ਜਾਹਿ ਪਨਹਿਨ ਤਿਨ ਮਾਰਿਯੋ ॥੧੦॥
sunayo jaeh panahin tin maariyo |10|

ਪੁਰ ਜਨ ਬਾਚ ॥
pur jan baach |

ਭਲਾ ਭਯੋ ਇਹ ਕਹਤ ਪਧਾਰਿਯੋ ॥
bhalaa bhayo ih kahat padhaariyo |

ਜਬ ਲੋਗਨ ਜੂਤਿਨ ਸੋ ਮਾਰਿਯੋ ॥
jab logan jootin so maariyo |

ਜਾਤ ਭਯੋ ਤਿਹ ਠਾ ਬਡਭਾਗੀ ॥
jaat bhayo tih tthaa baddabhaagee |

ਜਹ ਅਤਿ ਅਗਨਿ ਨਗਰ ਮਹਿ ਲਾਗੀ ॥੧੧॥
jah at agan nagar meh laagee |11|

ਗਿਰਿ ਗਿਰਿ ਪਰੈ ਮਹਲ ਜਹ ਭਾਰੇ ॥
gir gir parai mahal jah bhaare |

ਛਪਰਨ ਕੇ ਜਹ ਉਡੈ ਅਵਾਰੇ ॥
chhaparan ke jah uddai avaare |


Flag Counter