Sri Dasam Granth

Página - 373


ਕੰਸ ਬਾਚ ਕੇਸੀ ਸੋ ॥
kans baach kesee so |

ਸਵੈਯਾ ॥
savaiyaa |

ਮੁਨਿ ਤਉ ਮਿਲਿ ਕੈ ਨ੍ਰਿਪ ਸੋ ਗ੍ਰਿਹ ਗਯੋ ਤਬ ਕੰਸਿ ਬਲੀ ਇਕ ਦੈਤ ਬੁਲਾਯੋ ॥
mun tau mil kai nrip so grih gayo tab kans balee ik dait bulaayo |

ਮਾਰਹੁ ਜਾਇ ਕਹਿਓ ਜਸੁਧਾ ਪੁਤ ਪੈ ਕਹਿ ਕੈ ਇਹ ਭਾਤਿ ਪਠਾਯੋ ॥
maarahu jaae kahio jasudhaa put pai keh kai ih bhaat patthaayo |

ਪਾਛੈ ਤੇ ਪੈ ਭਗਨੀ ਭਗਨੀ ਪਤਿ ਡਾਰਿ ਜੰਜੀਰਨ ਧਾਮਿ ਰਖਾਯੋ ॥
paachhai te pai bhaganee bhaganee pat ddaar janjeeran dhaam rakhaayo |

ਸੰਗਿ ਚੰਡੂਰ ਕਹਿਓ ਇਹ ਭੇਦ ਤਬੈ ਕੁਬਿਲਯਾ ਗਿਰਿ ਬੋਲਿ ਪਠਾਯੋ ॥੭੭੩॥
sang chanddoor kahio ih bhed tabai kubilayaa gir bol patthaayo |773|

ਕੰਸ ਬਾਚ ਅਕ੍ਰੂਰ ਸੋ ॥
kans baach akraoor so |

ਸਵੈਯਾ ॥
savaiyaa |

ਭਾਖ ਕਹੀ ਸੰਗ ਭ੍ਰਿਤਨ ਸੋ ਇਕ ਖੇਲਨ ਕੋ ਰੰਗ ਭੂਮਿ ਬਨਈਯੈ ॥
bhaakh kahee sang bhritan so ik khelan ko rang bhoom baneeyai |

ਸੰਗਿ ਚੰਡੂਰ ਕਹਿਯੋ ਮੁਸਟ ਕੈ ਦਰਵਾਜੇ ਬਿਖੈ ਗਜ ਕੋ ਥਿਰ ਕਈਯੈ ॥
sang chanddoor kahiyo musatt kai daravaaje bikhai gaj ko thir keeyai |

ਬੋਲਿ ਅਕ੍ਰੂਰ ਕਹੀ ਹਮਰੋ ਰਥ ਲੈ ਕਰਿ ਨੰਦ ਪੁਰੀ ਮਹਿ ਜਈਯੈ ॥
bol akraoor kahee hamaro rath lai kar nand puree meh jeeyai |

ਜਗ ਅਬੈ ਹਮਰੇ ਗ੍ਰਿਹ ਹੈ ਇਹ ਬਾਤਨ ਕੋ ਕਰ ਕੈ ਹਰਿ ਲਿਅਈਯੈ ॥੭੭੪॥
jag abai hamare grih hai ih baatan ko kar kai har liaeeyai |774|

ਜਾਹਿ ਕਹਿਯੋ ਅਕ੍ਰੂਰਹਿ ਕੋ ਬ੍ਰਿਜ ਕੇ ਪੁਰਿ ਮੈ ਅਤਿ ਕੋਪਹਿ ਸਿਉ ਤਾ ॥
jaeh kahiyo akraooreh ko brij ke pur mai at kopeh siau taa |

ਜਗ ਅਬੈ ਹਮਰੇ ਗ੍ਰਿਹ ਹੈ ਰਿਝਵਾਇ ਕੈ ਲ੍ਯਾਵਹੁ ਵਾ ਕਹਿ ਇਉ ਤਾ ॥
jag abai hamare grih hai rijhavaae kai layaavahu vaa keh iau taa |

ਤਾ ਛਬਿ ਕੋ ਜਸੁ ਉਚ ਮਹਾ ਉਪਜਿਯੋ ਕਬਿ ਕੇ ਮਨ ਮੈ ਬਿਉਤਾ ॥
taa chhab ko jas uch mahaa upajiyo kab ke man mai biautaa |

ਜਿਉ ਬਨ ਬੀਚ ਹਰੇ ਮ੍ਰਿਤ ਕੇ ਸੁ ਪਠਿਯੋ ਮ੍ਰਿਗਵਾ ਕਹਿ ਕੇਹਰਿ ਨਿਉਤਾ ॥੭੭੫॥
jiau ban beech hare mrit ke su patthiyo mrigavaa keh kehar niautaa |775|

ਕਬਿਯੋ ਬਾਚ ਦੋਹਰਾ ॥
kabiyo baach doharaa |

ਨ੍ਰਿਪ ਭੇਜਿਯੋ ਅਕ੍ਰੂਰ ਕਹੁ ਹਰਿ ਮਾਰਨ ਕੇ ਘਾਤ ॥
nrip bhejiyo akraoor kahu har maaran ke ghaat |

ਅਬ ਬਧ ਕੇਸੀ ਕੀ ਕਥਾ ਭਈ ਕਹੋ ਸੋਈ ਬਾਤ ॥੭੭੬॥
ab badh kesee kee kathaa bhee kaho soee baat |776|

ਸਵੈਯਾ ॥
savaiyaa |

ਪ੍ਰਾਤ ਚਲਿਯੋ ਤਹ ਕੋ ਉਠਿ ਸੋ ਰਿਪੁ ਹ੍ਵੈ ਹਯ ਦੀਰਘ ਪੈ ਤਹ ਆਯੋ ॥
praat chaliyo tah ko utth so rip hvai hay deeragh pai tah aayo |

ਦੇਖਤ ਜਾਹਿ ਦਿਨੇਸ ਡਰਿਓ ਮਘਵਾ ਜਿਹ ਪੇਖਤ ਹੀ ਡਰ ਪਾਯੋ ॥
dekhat jaeh dines ddario maghavaa jih pekhat hee ddar paayo |

ਗ੍ਵਾਰ ਡਰੇ ਤਿਹ ਦੇਖਤ ਹੀ ਹਰਿ ਪਾਇਨ ਊਪਰ ਸੀਸ ਝੁਕਾਯੋ ॥
gvaar ddare tih dekhat hee har paaein aoopar sees jhukaayo |

ਧੀਰ ਭਯੋ ਜਦੁਰਾਇ ਤਬੈ ਤਿਹ ਸੋ ਕੁਪ ਕੈ ਰਨ ਦੁੰਦ ਮਚਾਯੋ ॥੭੭੭॥
dheer bhayo jaduraae tabai tih so kup kai ran dund machaayo |777|

ਕੋਪ ਭਯੋ ਰਿਪੁ ਕੇ ਮਨ ਮੈ ਤਬ ਪਾਉ ਕੀ ਕਾਨ੍ਰਹ ਕੋ ਚੋਟ ਚਲਾਈ ॥
kop bhayo rip ke man mai tab paau kee kaanrah ko chott chalaaee |

ਦੀਨ ਨ ਲਾਗਨ ਸ੍ਯਾਮ ਤਨੈ ਸੁ ਭਲੀ ਬਿਧਿ ਸੋ ਜਦੁਰਾਇ ਬਚਾਈ ॥
deen na laagan sayaam tanai su bhalee bidh so jaduraae bachaaee |

ਫੇਰਿ ਗਹਿਓ ਸੋਊ ਪਾਇਨ ਤੇ ਕਰ ਮੋ ਨ ਰਹਿਯੋ ਸੁ ਦਯੋ ਹੈ ਬਗਾਈ ॥
fer gahio soaoo paaein te kar mo na rahiyo su dayo hai bagaaee |

ਜਿਉ ਲਰਕਾ ਬਟ ਫੈਕਤ ਹੈ ਤਿਮ ਚਾਰ ਸੈ ਪੈਗ ਪਰਿਓ ਸੋਊ ਜਾਈ ॥੭੭੮॥
jiau larakaa batt faikat hai tim chaar sai paig pario soaoo jaaee |778|

ਫੇਰਿ ਸੰਭਾਰਿ ਤਬੈ ਬਲ ਵਾ ਰਿਪੁ ਤੁੰਡ ਪਸਾਰਿ ਹਰਿ ਊਪਰਿ ਧਾਯੋ ॥
fer sanbhaar tabai bal vaa rip tundd pasaar har aoopar dhaayo |

ਲੋਚਨ ਕਾਢਿ ਬਡੇ ਡਰਵਾਨ ਕਿਧੌ ਜਿਨ ਤੇ ਨਭ ਲੋਕ ਡਰਾਯੋ ॥
lochan kaadt badde ddaravaan kidhau jin te nabh lok ddaraayo |

ਸ੍ਯਾਮ ਦਯੋ ਤਿਹ ਕੇ ਮੁਖ ਮੈ ਕਰ ਤਾ ਛਬਿ ਕੋ ਮਨ ਮੈ ਜਸ ਭਾਯੋ ॥
sayaam dayo tih ke mukh mai kar taa chhab ko man mai jas bhaayo |

ਕਾਨ੍ਰਹ ਕੋ ਹੈ ਕਰ ਕਾਲ ਮਨੋ ਤਨ ਕੇਸੀ ਤੇ ਪ੍ਰਾਨ ਨਿਕਾਸਨ ਆਯੋ ॥੭੭੯॥
kaanrah ko hai kar kaal mano tan kesee te praan nikaasan aayo |779|

ਤਿਨਿ ਬਾਹ ਕਟੀ ਹਰਿ ਦਾਤਨ ਸੋ ਤਿਹ ਕੇ ਸਭ ਦਾਤ ਤਬੈ ਝਰ ਗੇ ॥
tin baah kattee har daatan so tih ke sabh daat tabai jhar ge |

ਜੋਊ ਆਇ ਮਨੋਰਥ ਕੈ ਮਨ ਮੈ ਸਮ ਓਰਨ ਕੀ ਸੋਊ ਹੈ ਗਰ ਗੇ ॥
joaoo aae manorath kai man mai sam oran kee soaoo hai gar ge |

ਤਬ ਹੀ ਸੋਊ ਜੂਝਿ ਪਰੋ ਛਿਤ ਪੈ ਨ ਸੋਊ ਫਿਰ ਕੈ ਅਪੁਨੇ ਘਰ ਗੇ ॥
tab hee soaoo joojh paro chhit pai na soaoo fir kai apune ghar ge |

ਅਬ ਕਾਨਰ ਕੇ ਕਰ ਲਾਗਤ ਹੀ ਮਰਿ ਗਯੋ ਵਹ ਪਾਪ ਸਭੈ ਹਰ ਗੇ ॥੭੮੦॥
ab kaanar ke kar laagat hee mar gayo vah paap sabhai har ge |780|

ਰਾਵਨ ਜਾ ਬਿਧਿ ਰਾਮ ਮਰਿਓ ਬਿਧਿ ਜੋ ਕਰ ਕੈ ਨਰਕਾਸੁਰ ਮਾਰਿਯੋ ॥
raavan jaa bidh raam mario bidh jo kar kai narakaasur maariyo |

ਜਿਉ ਪ੍ਰਹਲਾਦ ਕੇ ਰਛਨ ਕੋ ਹਰਿਨਾਕਸ ਮਾਰਿ ਡਰਿਓ ਨ ਉਬਾਰਿਯੋ ॥
jiau prahalaad ke rachhan ko harinaakas maar ddario na ubaariyo |

ਜਿਉ ਮਧੁ ਕੈਟ ਮਰੇ ਕਰਿ ਚਕ੍ਰ ਲੈ ਪਾਵਕ ਲੀਲ ਲਈ ਡਰੁ ਟਾਰਯੋ ॥
jiau madh kaitt mare kar chakr lai paavak leel lee ddar ttaarayo |

ਤਿਉ ਹਰਿ ਸੰਤਨ ਰਾਖਨ ਕੋ ਕਰਿ ਕੈ ਅਪਨੋ ਬਲ ਦੈਤ ਪਛਾਰਿਯੋ ॥੭੮੧॥
tiau har santan raakhan ko kar kai apano bal dait pachhaariyo |781|

ਮਾਰਿ ਬਡੇ ਰਿਪੁ ਕੋ ਹਰਿ ਜੂ ਸੰਗਿ ਗਊਅਨ ਲੈ ਸੁ ਗਏ ਬਨ ਮੈ ॥
maar badde rip ko har joo sang gaooan lai su ge ban mai |

ਮਨ ਸੋਕ ਸਭੈ ਹਰਿ ਕੈ ਸਬ ਹੀ ਅਤਿ ਕੈ ਫੁਨਿ ਆਨੰਦ ਪੈ ਤਨ ਮੈ ॥
man sok sabhai har kai sab hee at kai fun aanand pai tan mai |

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਉਪਜੀ ਕਬਿ ਸ੍ਯਾਮ ਕੇ ਇਉ ਮਨ ਮੈ ॥
fun taa chhab kee at hee upamaa upajee kab sayaam ke iau man mai |

ਜਿਮ ਸਿੰਘ ਬਡੋ ਮ੍ਰਿਗ ਜਾਨਿ ਬਧਿਓ ਛਲ ਸੋ ਮ੍ਰਿਗਵਾ ਕੇ ਮਨੋ ਗਨ ਮੈ ॥੭੮੨॥
jim singh baddo mrig jaan badhio chhal so mrigavaa ke mano gan mai |782|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੇਸੀ ਬਧਹਿ ਧਯਾਇ ਸਮਾਪਤਮ ਸਤੁ ਸੁਭਮ ਸਤੁ ॥
eit sree bachitr naattak granthe krisanaavataare kesee badheh dhayaae samaapatam sat subham sat |

ਅਥ ਨਾਰਦ ਜੂ ਕ੍ਰਿਸਨ ਪਹਿ ਆਏ ॥
ath naarad joo krisan peh aae |

ਅੜਿਲ ॥
arril |

ਤਬ ਨਾਰਦ ਚਲਿ ਗਯੋ ਨਿਕਟਿ ਭਟ ਕ੍ਰਿਸਨ ਕੇ ॥
tab naarad chal gayo nikatt bhatt krisan ke |


Flag Counter