Sri Dasam Granth

Página - 392


ਤ੍ਯਾਗਿ ਗਏ ਨ ਲਈ ਇਨ ਕੀ ਸੁਧਿ ਹੋਤ ਕਛੂ ਮਨਿ ਮੋਹ ਤੁਹਾਰੇ ॥
tayaag ge na lee in kee sudh hot kachhoo man moh tuhaare |

ਆਪ ਰਚੇ ਪੁਰ ਬਾਸਿਨ ਸੋ ਇਨ ਕੇ ਸਭ ਪ੍ਰੇਮ ਬਿਦਾ ਕਰਿ ਡਾਰੇ ॥
aap rache pur baasin so in ke sabh prem bidaa kar ddaare |

ਤਾ ਤੇ ਨ ਮਾਨ ਕਰੋ ਫਿਰਿ ਆਵਹੁ ਜੀਤਤ ਭੇ ਤੁਮ ਹੂੰ ਹਮ ਹਾਰੇ ॥
taa te na maan karo fir aavahu jeetat bhe tum hoon ham haare |

ਤਾ ਤੇ ਤਜੋ ਮਥੁਰਾ ਫਿਰਿ ਆਵਹੁ ਹੇ ਸਭ ਗਊਅਨ ਕੇ ਰਖਵਾਰੇ ॥੯੫੨॥
taa te tajo mathuraa fir aavahu he sabh gaooan ke rakhavaare |952|

ਸ੍ਯਾਮ ਚਿਤਾਰ ਕੈ ਸ੍ਯਾਮ ਕਹੈ ਮਨ ਮੈ ਸਭ ਗ੍ਵਾਰਨੀਯਾ ਦੁਖ ਪਾਵੈ ॥
sayaam chitaar kai sayaam kahai man mai sabh gvaaraneeyaa dukh paavai |

ਏਕ ਪਰੈ ਮੁਰਝਾਇ ਧਰਾ ਇਕ ਬਿਯੋਗ ਭਰੀ ਗੁਨ ਬਿਯੋਗ ਹੀ ਗਾਵੈ ॥
ek parai murajhaae dharaa ik biyog bharee gun biyog hee gaavai |

ਕੋਊ ਕਹੈ ਜਦੁਰਾ ਮੁਖ ਤੇ ਸੁਨਿ ਸ੍ਰਉਨਨ ਬਾਤ ਤਹਾ ਏਊ ਧਾਵੈ ॥
koaoo kahai jaduraa mukh te sun sraunan baat tahaa eaoo dhaavai |

ਜਉ ਪਿਖਵੈ ਨ ਤਹਾ ਤਿਨ ਕੋ ਸੁ ਕਹੈ ਹਮ ਕੋ ਹਰਿ ਹਾਥਿ ਨ ਆਵੈ ॥੯੫੩॥
jau pikhavai na tahaa tin ko su kahai ham ko har haath na aavai |953|

ਗ੍ਵਾਰਨਿ ਬ੍ਯਾਕੁਲ ਚਿਤ ਭਈ ਹਰਿ ਕੇ ਨਹੀ ਆਵਨ ਕੀ ਸੁਧਿ ਪਾਈ ॥
gvaaran bayaakul chit bhee har ke nahee aavan kee sudh paaee |

ਬ੍ਯਾਕੁਲ ਹੋਇ ਗਈ ਚਿਤ ਮੈ ਬ੍ਰਿਖਭਾਨ ਸੁਤਾ ਮਨ ਮੈ ਮੁਰਝਾਈ ॥
bayaakul hoe gee chit mai brikhabhaan sutaa man mai murajhaaee |

ਜੋ ਬਿਰਥਾ ਮਨ ਬੀਚ ਹੁਤੀ ਸੋਊ ਊਧਵ ਕੇ ਤਿਹ ਪਾਸ ਸੁਨਾਈ ॥
jo birathaa man beech hutee soaoo aoodhav ke tih paas sunaaee |

ਸ੍ਯਾਮ ਨ ਆਵਤ ਹੈ ਤਿਹ ਤੇ ਅਤਿ ਹੀ ਦੁਖ ਭਯੋ ਬਰਨਿਯੋ ਨਹੀ ਜਾਈ ॥੯੫੪॥
sayaam na aavat hai tih te at hee dukh bhayo baraniyo nahee jaaee |954|

ਊਧਵ ਉਤਰ ਦੇਤ ਭਯੋ ਅਤਿ ਬਿਯੋਗ ਮਨੇ ਅਪਨੇ ਸੋਊ ਕੈ ਹੈ ॥
aoodhav utar det bhayo at biyog mane apane soaoo kai hai |

ਗ੍ਵਾਰਨਿ ਕੇ ਮਨ ਮਧਿ ਬਿਖੈ ਕਬਿ ਸ੍ਯਾਮ ਕਹੈ ਜੋਊ ਬਾਤ ਰੁਚੈ ਹੈ ॥
gvaaran ke man madh bikhai kab sayaam kahai joaoo baat ruchai hai |

ਥੋਰੇ ਹੀ ਦ੍ਰਯੋਸਨ ਮੈ ਮਿਲਿ ਹੈ ਜਿਹ ਕੇ ਉਰ ਮੈ ਨ ਕਛੂ ਭ੍ਰਮ ਭੈ ਹੈ ॥
thore hee drayosan mai mil hai jih ke ur mai na kachhoo bhram bhai hai |

ਜੋਗਿਨ ਹੋਇ ਜਪੋ ਹਰਿ ਕੋ ਮੁਖ ਮਾਗਹੁਗੀ ਤੁਮ ਸੋ ਬਰੁ ਦੈ ਹੈ ॥੯੫੫॥
jogin hoe japo har ko mukh maagahugee tum so bar dai hai |955|

ਉਨ ਦੈ ਇਮ ਊਧਵ ਗ੍ਯਾਨ ਚਲਿਯੋ ਚਲਿ ਕੈ ਜਸੁਧਾ ਪਤਿ ਪੈ ਸੋਊ ਆਯੋ ॥
aun dai im aoodhav gayaan chaliyo chal kai jasudhaa pat pai soaoo aayo |

ਆਵਤ ਹੀ ਜਸੁਧਾ ਜਸੁਧਾ ਪਤਿ ਪਾਇਨ ਊਪਰ ਸੀਸ ਝੁਕਾਯੋ ॥
aavat hee jasudhaa jasudhaa pat paaein aoopar sees jhukaayo |

ਸ੍ਯਾਮ ਹੀ ਸ੍ਯਾਮ ਸਦਾ ਕਹੀਯੋ ਕਹਿ ਕੈ ਇਹ ਮੋ ਪਹਿ ਕਾਨ੍ਰਹ ਪਠਾਯੋ ॥
sayaam hee sayaam sadaa kaheeyo keh kai ih mo peh kaanrah patthaayo |

ਯੌ ਕਹਿ ਕੈ ਰਥ ਪੈ ਚੜ ਕੈ ਰਥ ਕੋ ਮਥੁਰਾ ਹੀ ਕੀ ਓਰਿ ਚਲਾਯੋ ॥੯੫੬॥
yau keh kai rath pai charr kai rath ko mathuraa hee kee or chalaayo |956|

ਊਧਵ ਬਾਚ ਕਾਨ੍ਰਹ ਜੂ ਸੋ ॥
aoodhav baach kaanrah joo so |

ਸਵੈਯਾ ॥
savaiyaa |

ਆਇ ਤਬੈ ਮਥੁਰਾ ਪੁਰ ਮੈ ਬਲਿਰਾਮ ਅਉ ਸ੍ਯਾਮ ਕੇ ਪਾਇ ਪਰਿਯੋ ॥
aae tabai mathuraa pur mai baliraam aau sayaam ke paae pariyo |

ਕਹਿਯੋ ਜੋ ਤੁਮ ਮੋ ਕਹਿ ਕੈ ਪਠਿਯੋ ਤਿਨ ਸੋ ਇਹ ਭਾਤਿ ਹੀ ਸੋ ਉਚਰਿਯੋ ॥
kahiyo jo tum mo keh kai patthiyo tin so ih bhaat hee so uchariyo |


Flag Counter