Sri Dasam Granth

Página - 965


ਸੂਰ ਸੈਨ ਰਾਜਾ ਹੁਤੋ ਸਮਰਕੰਦ ਕੇ ਮਾਹਿ ॥
soor sain raajaa huto samarakand ke maeh |

ਤਾ ਕੇ ਤੁਲਿ ਨਰੇਸ ਕੋ ਔਰ ਜਗਤ ਮੈ ਨਾਹਿ ॥੧॥
taa ke tul nares ko aauar jagat mai naeh |1|

ਚਿਤ੍ਰਕਲਾ ਰਾਨੀ ਹੁਤੀ ਬਡਭਾਗਨਿ ਤਿਹ ਠੌਰ ॥
chitrakalaa raanee hutee baddabhaagan tih tthauar |

ਰੂਪ ਸੀਲ ਲਜਾ ਗੁਨਨ ਤਾ ਕੇ ਤੁਲਿ ਨ ਔਰ ॥੨॥
roop seel lajaa gunan taa ke tul na aauar |2|

ਚੌਪਈ ॥
chauapee |

ਤਾ ਕੀ ਨ੍ਰਿਪ ਆਗ੍ਯਾ ਮਹਿ ਰਹਈ ॥
taa kee nrip aagayaa meh rahee |

ਸੋਈ ਕਰੈ ਜੁ ਵਹ ਹਸ ਕਹਈ ॥
soee karai ju vah has kahee |

ਆਗ੍ਯਾ ਦੇਸ ਸਕਲ ਤਿਹ ਮਾਨੈ ॥
aagayaa des sakal tih maanai |

ਰਾਨੀ ਕੋ ਰਾਜਾ ਪਹਿਚਾਨੈ ॥੩॥
raanee ko raajaa pahichaanai |3|

ਦੋਹਰਾ ॥
doharaa |

ਅਮਿਤ ਰੂਪ ਤਾ ਕੌ ਨਿਰਖਿ ਮਨ ਕ੍ਰਮ ਬਸਿ ਭਯੋ ਪੀਯ ॥
amit roop taa kau nirakh man kram bas bhayo peey |

ਨਿਸੁ ਦਿਨ ਗ੍ਰਿਹ ਤਾ ਕੇ ਰਹੈ ਔਰ ਨ ਹੇਰਤ ਤ੍ਰੀਯ ॥੪॥
nis din grih taa ke rahai aauar na herat treey |4|

ਚੌਪਈ ॥
chauapee |

ਤਵਨ ਨ੍ਰਿਪਤਿ ਇਕ ਤ੍ਰਿਯਹਿ ਨਿਹਾਰਿਯੋ ॥
tavan nripat ik triyeh nihaariyo |

ਭੋਗ ਕਰੌ ਤਿਹ ਸਾਥ ਬਿਚਾਰਿਯੋ ॥
bhog karau tih saath bichaariyo |

ਰੈਨਿ ਭਈ ਜਬ ਹੀ ਲਖਿ ਪਾਯੋ ॥
rain bhee jab hee lakh paayo |

ਪਠੈ ਦੂਤ ਗ੍ਰਿਹ ਤਾਹਿ ਬੁਲਾਯੋ ॥੫॥
patthai doot grih taeh bulaayo |5|

ਤਾ ਸੌ ਬੋਲਿ ਅਧਿਕ ਰਤਿ ਮਾਨੀ ॥
taa sau bol adhik rat maanee |

ਪਰ ਤ੍ਰਿਯ ਕਰਿ ਅਪਨੀ ਪਹਿਚਾਨੀ ॥
par triy kar apanee pahichaanee |

ਤਾ ਕੌ ਚਹਤ ਸਦਨ ਮੈ ਲ੍ਯਾਵੈ ॥
taa kau chahat sadan mai layaavai |

ਨਿਜੁ ਨਾਰੀ ਤੇ ਅਤਿ ਡਰ ਪਾਵੈ ॥੬॥
nij naaree te at ddar paavai |6|

ਯਹੈ ਬਾਤ ਚਿਤ ਮੈ ਮਥਿ ਰਾਖੀ ॥
yahai baat chit mai math raakhee |

ਕੇਲ ਸਮੈ ਤਾ ਸੌ ਯੌ ਭਾਖੀ ॥
kel samai taa sau yau bhaakhee |

ਤਾ ਕੌ ਕਹਿਯੋ ਬਕਤ੍ਰ ਤੇ ਬਰਿਹੋ ॥
taa kau kahiyo bakatr te bariho |

ਰਾਕਹੁ ਤੇ ਰਾਨੀ ਲੈ ਕਰਿਹੋ ॥੭॥
raakahu te raanee lai kariho |7|

ਜਬ ਯੌ ਬਚਨ ਤ੍ਰਿਯਹਿ ਸੁਨਿ ਪਾਯੋ ॥
jab yau bachan triyeh sun paayo |

ਰਾਜ ਹੇਤ ਹਿਯਰੋ ਹੁਲਸਾਯੋ ॥
raaj het hiyaro hulasaayo |

ਅਬ ਹੌ ਹ੍ਵੈ ਤ੍ਰਿਯ ਰਹੀ ਤਿਹਾਰੇ ॥
ab hau hvai triy rahee tihaare |

ਬਰਿਯੌ ਚਹੋ ਤਬ ਬਰੋ ਪਿਯਾਰੇ ॥੮॥
bariyau chaho tab baro piyaare |8|

ਏਕ ਬਾਤ ਮੈ ਤੁਮੈ ਬਖਾਨੋ ॥
ek baat mai tumai bakhaano |

ਮੇਰੋ ਬਚਨ ਸਾਚ ਜੌ ਮਾਨੋ ॥
mero bachan saach jau maano |

ਜੌ ਜੀਯਤ ਲੌ ਨੇਹ ਨਿਬਾਹੋ ॥
jau jeeyat lau neh nibaaho |

ਤੋ ਤੁਮ ਆਜੁ ਨ੍ਰਿਪਤਿ ਮੁਹਿ ਬ੍ਰਯਾਹੋ ॥੯॥
to tum aaj nripat muhi brayaaho |9|

ਜਾ ਸੋ ਨੇਹੁ ਨੈਕਹੂੰ ਕੀਜੈ ॥
jaa so nehu naikahoon keejai |

ਤਾ ਕੌ ਪੀਠਿ ਜਿਯਤ ਨਹਿ ਦੀਜੈ ॥
taa kau peetth jiyat neh deejai |

ਤਾ ਕੀ ਬਾਹ ਬਿਹਸਿ ਕਰਿ ਗਹਿਯੈ ॥
taa kee baah bihas kar gahiyai |

ਪ੍ਰਾਨ ਜਾਤ ਲੌ ਪ੍ਰੀਤਿ ਨਿਬਹਿਯੈ ॥੧੦॥
praan jaat lau preet nibahiyai |10|

ਯਹ ਰਾਨੀ ਜੋ ਧਾਮ ਤਿਹਾਰੈ ॥
yah raanee jo dhaam tihaarai |

ਤਾ ਕੌ ਡਰ ਹੈ ਹਿਯੈ ਹਮਾਰੇ ॥
taa kau ddar hai hiyai hamaare |

ਤੁਮਹੂੰ ਅਤਿ ਤਾ ਕੇ ਬਸਿ ਪ੍ਯਾਰੇ ॥
tumahoon at taa ke bas payaare |

ਜੰਤ੍ਰ ਮੰਤ੍ਰ ਤੰਤ੍ਰਨ ਕੇ ਮਾਰੇ ॥੧੧॥
jantr mantr tantran ke maare |11|

ਹੌ ਅਬ ਏਕ ਚਰਿਤ੍ਰ ਬਨਾਊ ॥
hau ab ek charitr banaaoo |

ਜਾ ਤੇ ਤੁਮ ਸੇ ਨ੍ਰਿਪ ਕੋ ਪਾਊ ॥
jaa te tum se nrip ko paaoo |

ਸਕਲ ਸਤੀ ਕੋ ਸਾਜ ਸਵਰਿਹੌ ॥
sakal satee ko saaj savarihau |

ਅਰੁਨ ਬਸਤ੍ਰ ਅੰਗਨ ਮੈ ਕਰਿਹੌ ॥੧੨॥
arun basatr angan mai karihau |12|

ਤੁਮ ਤਹ ਇਹ ਰਾਨੀ ਸੰਗ ਲੈ ਕੈ ॥
tum tah ih raanee sang lai kai |

ਐਯਹੁ ਆਪੁ ਚਿੰਡੋਲ ਚੜੈ ਕੈ ॥
aaiyahu aap chinddol charrai kai |

ਤੁਮਹੂੰ ਆਪੁ ਮੋਹਿ ਸਮਝੈਯਹੁ ॥
tumahoon aap mohi samajhaiyahu |

ਰਾਨੀ ਕੌ ਮਮ ਤੀਰ ਪਠੈਯਹੁ ॥੧੩॥
raanee kau mam teer patthaiyahu |13|

ਕਹਬੇ ਹੁਤੀ ਸਕਲ ਤਿਨ ਭਾਖੀ ॥
kahabe hutee sakal tin bhaakhee |

ਸੋ ਸਭ ਰਾਇ ਚਿਤ ਮੈ ਰਾਖੀ ॥
so sabh raae chit mai raakhee |

ਨਿਸੁਪਤਿ ਛਪਿਯੋ ਦਿਨਿਸਿ ਚੜਿ ਆਯੋ ॥
nisupat chhapiyo dinis charr aayo |

ਬਾਮ ਸਤੀ ਕੋ ਭੇਸ ਬਨਾਯੋ ॥੧੪॥
baam satee ko bhes banaayo |14|

ਦਿਨ ਭੇ ਚਲੀ ਸਤੀ ਹਠ ਕੈ ਕੈ ॥
din bhe chalee satee hatth kai kai |

ਊਚ ਨੀਚ ਸਭਹਿਨ ਸੰਗ ਲੈ ਕੈ ॥
aooch neech sabhahin sang lai kai |

ਤ੍ਰਿਯ ਸਹਿਤ ਰਾਜ ਹੂੰ ਆਯੋ ॥
triy sahit raaj hoon aayo |

ਆਨਿ ਸਤੀ ਕੋ ਸੀਸ ਝੁਕਾਯੋ ॥੧੫॥
aan satee ko sees jhukaayo |15|

ਨ੍ਰਿਪ ਤਿਹ ਕਹਿਯੋ ਸਤੀ ਨਹਿ ਹੂਜੈ ॥
nrip tih kahiyo satee neh hoojai |

ਮੋ ਤੈ ਅਮਿਤ ਦਰਬੁ ਕ੍ਯੋ ਨ ਲੀਜੈ ॥
mo tai amit darab kayo na leejai |

ਹੇ ਰਾਨੀ ਤੁਮਹੂੰ ਸਮਝਾਵੋ ॥
he raanee tumahoon samajhaavo |

ਜਰਤ ਅਗਨ ਤੇ ਯਾਹਿ ਬਚਾਵੋ ॥੧੬॥
jarat agan te yaeh bachaavo |16|

ਨ੍ਰਿਪ ਰਾਨੀ ਤਾ ਕੌ ਸਮਝਾਯੋ ॥
nrip raanee taa kau samajhaayo |

ਬਿਹਸਿ ਸਤੀ ਯੌ ਬਚਨ ਸੁਨਾਯੋ ॥
bihas satee yau bachan sunaayo |

ਯਹ ਧਨ ਹੈ ਕਿਹ ਕਾਜ ਹਮਾਰੇ ॥
yah dhan hai kih kaaj hamaare |

ਸੁਨੋ ਰਾਵ ਪ੍ਰਤਿ ਕਹੌ ਤਿਹਾਰੇ ॥੧੭॥
suno raav prat kahau tihaare |17|

ਦੋਹਰਾ ॥
doharaa |

ਸੁਨੁ ਰਾਨੀ ਤੋ ਸੌ ਕਹੌ ਬਾਤ ਸੁਨੋ ਮਹਾਰਾਜ ॥
sun raanee to sau kahau baat suno mahaaraaj |

ਪਿਯ ਕਾਰਨ ਜਿਯ ਮੈ ਤਜੌ ਯਹ ਧਨ ਹੈ ਕਿਹ ਕਾਜ ॥੧੮॥
piy kaaran jiy mai tajau yah dhan hai kih kaaj |18|

ਪਰ ਧਨ ਗਨੌ ਪਖਾਨ ਸੋ ਪਰ ਪਤਿ ਪਿਤਾ ਸਮਾਨ ॥
par dhan ganau pakhaan so par pat pitaa samaan |

ਪਿਯ ਕਾਰਨ ਜਿਯ ਮੈ ਤਜੌ ਸੁਰਪੁਰ ਕਰੌ ਪਯਾਨ ॥੧੯॥
piy kaaran jiy mai tajau surapur karau payaan |19|

ਚੌਪਈ ॥
chauapee |

ਪੁਨਿ ਰਾਜੈ ਇਹ ਭਾਤਿ ਉਚਾਰੀ ॥
pun raajai ih bhaat uchaaree |


Flag Counter