Sri Dasam Granth

Página - 439


ਯੌ ਖੜਗੇਸ ਰਹਿਓ ਥਿਰੁ ਹ੍ਵੈ ਜਿਮ ਪਉਨ ਲਗੈ ਨ ਹਲੇ ਕਨਕਾਚਲੁ ॥
yau kharrages rahio thir hvai jim paun lagai na hale kanakaachal |

ਤਾ ਪੈ ਬਸਾਵਤੁ ਹੈ ਨ ਕਛੁ ਸਬ ਹੀ ਜਦੁ ਬੀਰਨ ਕੋ ਘਟਿ ਗਯੋ ਬਲੁ ॥੧੪੨੨॥
taa pai basaavat hai na kachh sab hee jad beeran ko ghatt gayo bal |1422|

ਕੋਪ ਕੀਯੋ ਧਨੁ ਲੈ ਕਰ ਮੈ ਜੁਗ ਭੂਪਨ ਕੀ ਬਹੁ ਸੈਨ ਹਨੀ ਹੈ ॥
kop keeyo dhan lai kar mai jug bhoopan kee bahu sain hanee hai |

ਬਾਜ ਘਨੇ ਰਥਪਤਿ ਕਰੀ ਅਨੀ ਜੋ ਬਿਧਿ ਤੇ ਨਹੀ ਜਾਤ ਗਨੀ ਹੈ ॥
baaj ghane rathapat karee anee jo bidh te nahee jaat ganee hai |

ਤਾ ਛਬਿ ਕੀ ਉਪਮਾ ਮਨ ਮੈ ਲਖ ਕੇ ਮੁਖ ਤੇ ਕਬਿ ਸ੍ਯਾਮ ਭਨੀ ਹੈ ॥
taa chhab kee upamaa man mai lakh ke mukh te kab sayaam bhanee hai |

ਜੁਧ ਕੀ ਠਉਰ ਨ ਹੋਇ ਮਨੋ ਰਸ ਰੁਦ੍ਰ ਕੇ ਖੇਲ ਕੋ ਠਉਰ ਬਨੀ ਹੈ ॥੧੪੨੩॥
judh kee tthaur na hoe mano ras rudr ke khel ko tthaur banee hai |1423|

ਲੈ ਧਨੁ ਬਾਨ ਧਸਿਓ ਰਨ ਮੈ ਤਿਹ ਕੇ ਮਨ ਮੈ ਅਤਿ ਕੋਪ ਬਢਿਓ ॥
lai dhan baan dhasio ran mai tih ke man mai at kop badtio |

ਜੁ ਹੁਤੋ ਦਲ ਬੈਰਨ ਕੋ ਸਬ ਹੀ ਰਿਸ ਤੇਜ ਕੇ ਸੰਗਿ ਪ੍ਰਤਛ ਡਢਿਓ ॥
ju huto dal bairan ko sab hee ris tej ke sang pratachh ddadtio |

ਅਰਿ ਸੈਨ ਕੋ ਨਾਸ ਕੀਓ ਛਿਨ ਮੈ ਜਸੁ ਤਾ ਛਬਿ ਕੋ ਕਬਿ ਸ੍ਯਾਮ ਪਢਿਓ ॥
ar sain ko naas keeo chhin mai jas taa chhab ko kab sayaam padtio |

ਤਮ ਜਿਉ ਡਰ ਕੇ ਅਰਿ ਭਾਜਿ ਗਏ ਇਹ ਸੂਰ ਨਹੀ ਮਾਨੋ ਸੂਰ ਚਢਿਓ ॥੧੪੨੪॥
tam jiau ddar ke ar bhaaj ge ih soor nahee maano soor chadtio |1424|

ਕੋਪਿ ਝਝਾਝੜ ਸਿੰਘ ਤਬੈ ਅਸਿ ਤੀਛਨ ਲੈ ਕਰਿ ਤਾਹਿ ਪ੍ਰਹਾਰਿਓ ॥
kop jhajhaajharr singh tabai as teechhan lai kar taeh prahaario |

ਭੂਪ ਛਿਨਾਇ ਲੀਯੋ ਕਰ ਤੇ ਬਰ ਕੈ ਅਰਿ ਕੇ ਤਨ ਊਪਰਿ ਝਾਰਿਓ ॥
bhoop chhinaae leeyo kar te bar kai ar ke tan aoopar jhaario |

ਲਾਗਤ ਹੀ ਕਟਿ ਮੂੰਡ ਗਿਰਿਓ ਧਰਿ ਤਾ ਛਬਿ ਕੋ ਕਬਿ ਭਾਉ ਨਿਹਾਰਿਓ ॥
laagat hee katt moondd girio dhar taa chhab ko kab bhaau nihaario |

ਮਾਨਹੁ ਈਸ੍ਵਰ ਕੋਪ ਭਯੋ ਸਿਰ ਪੂਤ ਕੋ ਕਾਟਿ ਜੁਦਾ ਕਰਿ ਡਾਰਿਓ ॥੧੪੨੫॥
maanahu eesvar kop bhayo sir poot ko kaatt judaa kar ddaario |1425|

ਬੀਰ ਹਨਿਓ ਜਬ ਹੀ ਰਨ ਮੈ ਤਬ ਦੂਸਰ ਕੇ ਮਨਿ ਕੋਪ ਛਯੋ ॥
beer hanio jab hee ran mai tab doosar ke man kop chhayo |

ਸੁ ਧਵਾਇ ਕੈ ਸ੍ਯੰਦਨ ਤਾਹੀ ਕੀ ਓਰ ਗਯੋ ਅਸਿ ਤੀਛਨ ਪਾਨਿ ਲਯੋ ॥
su dhavaae kai sayandan taahee kee or gayo as teechhan paan layo |

ਤਬ ਭੂਪ ਸਰਾਸਨੁ ਬਾਨ ਲਯੋ ਅਰਿ ਕੋ ਅਸਿ ਮੂਠ ਤੇ ਕਾਟਿ ਦਯੋ ॥
tab bhoop saraasan baan layo ar ko as mootth te kaatt dayo |

ਮਾਨੋ ਜੀਹ ਨਿਕਾਰਿ ਕੈ ਧਾਇਓ ਹੁਤੋ ਜਮੁ ਜੀਭ ਕਟੀ ਬਿਨੁ ਆਸ ਭਯੋ ॥੧੪੨੬॥
maano jeeh nikaar kai dhaaeio huto jam jeebh kattee bin aas bhayo |1426|

ਕਬਿਯੋ ਬਾਚ ॥
kabiyo baach |

ਸਵੈਯਾ ॥
savaiyaa |

ਜਬ ਹੀ ਕਰਿ ਕੋ ਅਸਿ ਕਾਟਿ ਦਯੋ ਭਟ ਜੇਊ ਭਜੇ ਹੁਤੇ ਤੇ ਸਭ ਧਾਏ ॥
jab hee kar ko as kaatt dayo bhatt jeaoo bhaje hute te sabh dhaae |

ਆਯੁਧ ਲੈ ਅਪੁਨੇ ਅਪੁਨੇ ਕਰਿ ਚਿਤ ਬਿਖੈ ਅਤਿ ਕੋਪੁ ਬਢਾਏ ॥
aayudh lai apune apune kar chit bikhai at kop badtaae |

ਬੀਰ ਬਨੈਤ ਬਨੇ ਸਿਗਰੇ ਤਿਮ ਕੇ ਗੁਨ ਸ੍ਯਾਮ ਕਬੀਸਰ ਗਾਏ ॥
beer banait bane sigare tim ke gun sayaam kabeesar gaae |

ਮਾਨਹੁ ਭੂਪ ਸੁਅੰਬਰ ਜੁਧੁ ਰਚਿਓ ਭਟ ਏਨ ਬਡੇ ਨ੍ਰਿਪ ਆਏ ॥੧੪੨੭॥
maanahu bhoop suanbar judh rachio bhatt en badde nrip aae |1427|


Flag Counter