Sri Dasam Granth

Página - 947


ਜਾਨਕ ਰੰਕ ਨਵੋ ਨਿਧਿ ਪਾਈ ॥
jaanak rank navo nidh paaee |

ਐਸੀ ਬਸਿ ਤਰੁਨੀ ਹ੍ਵੈ ਗਈ ॥
aaisee bas tarunee hvai gee |

ਮਾਨਹੁ ਸਾਹ ਜਲਾਲੈ ਭਈ ॥੩੪॥
maanahu saah jalaalai bhee |34|

ਦੋਹਰਾ ॥
doharaa |

ਅਰੁਨ ਬਸਤ੍ਰ ਅਤਿ ਕ੍ਰਾਤ ਤਿਹ ਤਰੁਨਿ ਤਰੁਨ ਕੋ ਪਾਇ ॥
arun basatr at kraat tih tarun tarun ko paae |

ਭਾਤਿ ਭਾਤਿ ਭੋਗਨ ਭਯੋ ਤਾਹਿ ਗਰੇ ਸੌ ਲਾਇ ॥੩੫॥
bhaat bhaat bhogan bhayo taeh gare sau laae |35|

ਚੌਪਈ ॥
chauapee |

ਐਸੀ ਪ੍ਰੀਤਿ ਦੁਹੂ ਕੀ ਲਾਗੀ ॥
aaisee preet duhoo kee laagee |

ਜਾ ਕੋ ਸਭ ਗਾਵਤ ਅਨੁਰਾਗੀ ॥
jaa ko sabh gaavat anuraagee |

ਸੋਤ ਜਗਤ ਡੋਲਤ ਹੀ ਮਗ ਮੈ ॥
sot jagat ddolat hee mag mai |

ਜਾਹਿਰ ਭਈ ਸਗਲ ਹੀ ਜਗ ਮੈ ॥੩੬॥
jaahir bhee sagal hee jag mai |36|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੩॥੧੯੩੫॥ਅਫਜੂੰ॥
eit sree charitr pakhayaane triyaa charitre mantree bhoop sanbaade ik sau tin charitr samaapatam sat subham sat |103|1935|afajoon|

ਦੋਹਰਾ ॥
doharaa |

ਇਕ ਅਬਲਾ ਥੀ ਜਾਟ ਕੀ ਤਸਕਰ ਸੋ ਤਿਹ ਨੇਹ ॥
eik abalaa thee jaatt kee tasakar so tih neh |

ਕੇਲ ਕਮਾਵਤ ਤੌਨ ਸੋ ਨਿਤਿ ਬੁਲਾਵਤ ਗ੍ਰੇਹ ॥੧॥
kel kamaavat tauan so nit bulaavat greh |1|

ਚੌਪਈ ॥
chauapee |

ਏਕ ਦਿਵਸ ਤਸਕਰ ਗ੍ਰਿਹ ਆਯੋ ॥
ek divas tasakar grih aayo |

ਬਹਸਿ ਨਾਰਿ ਯੌ ਬਚਨ ਸੁਨਾਯੋ ॥
bahas naar yau bachan sunaayo |

ਕਹਾ ਚੋਰ ਤੁਮ ਦਰਬੁ ਚੁਰਾਵਤ ॥
kahaa chor tum darab churaavat |

ਸੁ ਤੁਮ ਨਿਜੁ ਧਨ ਹਿਰਿ ਲੈ ਜਾਵਤ ॥੨॥
su tum nij dhan hir lai jaavat |2|

ਦੋਹਰਾ ॥
doharaa |

ਕਾਪਤ ਹੋ ਚਿਤ ਮੈ ਅਧਿਕ ਨੈਕੁ ਨਿਹਾਰਤ ਭੋਰ ॥
kaapat ho chit mai adhik naik nihaarat bhor |

ਭਜਤ ਸੰਧਿ ਕੋ ਤਜਿ ਸਦਨ ਚਿਤ ਚੁਰਾਵੋ ਚੋਰ ॥੩॥
bhajat sandh ko taj sadan chit churaavo chor |3|

ਚੌਪਈ ॥
chauapee |

ਪ੍ਰਥਮ ਸਾਧਿ ਦੈ ਦਰਬੁ ਚੁਰਾਵੈ ॥
pratham saadh dai darab churaavai |

ਪੁਨਿ ਅਪੁਨੇ ਪਤਿ ਕੌ ਦਿਖਰਾਵੈ ॥
pun apune pat kau dikharaavai |

ਕਾਜੀ ਮੁਫਤੀ ਸਕਲ ਨਿਹਾਰੈ ॥
kaajee mufatee sakal nihaarai |

ਸੋ ਤਸਕਰ ਤਿਹ ਰਾਹ ਪਧਾਰੈ ॥੪॥
so tasakar tih raah padhaarai |4|

ਦੋਹਰਾ ॥
doharaa |

ਧਨ ਤਸਕਰ ਕੌ ਅਮਿਤ ਦੇ ਘਰ ਤੇ ਦਯੋ ਪਠਾਇ ॥
dhan tasakar kau amit de ghar te dayo patthaae |

ਕੋਟਵਾਰ ਕੋ ਖਬਰਿ ਕਰਿ ਹੌ ਮਿਲਿਹੌ ਤੁਹਿ ਆਇ ॥੫॥
kottavaar ko khabar kar hau milihau tuhi aae |5|

ਚੌਪਈ ॥
chauapee |

ਅਮਿਤ ਦਰਬੁ ਦੈ ਚੋਰ ਨਿਕਾਰਿਯੋ ॥
amit darab dai chor nikaariyo |

ਦੈ ਸਾਧਹਿ ਇਹ ਭਾਤਿ ਪੁਕਾਰਿਯੋ ॥
dai saadheh ih bhaat pukaariyo |

ਪਤਿਹਿ ਜਗਾਇ ਕਹਿਯੋ ਧਨ ਹਰਿਯੋ ॥
patihi jagaae kahiyo dhan hariyo |

ਇਹ ਦੇਸੇਸ ਨ੍ਯਾਇ ਨਹਿ ਕਰਿਯੋ ॥੬॥
eih deses nayaae neh kariyo |6|

ਤ੍ਰਿਯੋ ਬਾਚ ॥
triyo baach |

ਕੋਟਵਾਰ ਪੈ ਜਾਇ ਪੁਕਾਰਿਯੋ ॥
kottavaar pai jaae pukaariyo |

ਕਿਨੀ ਚੋਰ ਧਨ ਹਰਿਯੋ ਹਮਾਰਿਯੋ ॥
kinee chor dhan hariyo hamaariyo |

ਸਕਲ ਲੋਕ ਤਿਹ ਠਾ ਪਗ ਧਰਿਯੈ ॥
sakal lok tih tthaa pag dhariyai |

ਹਮਰੋ ਕਛੁਕ ਨ੍ਯਾਇ ਬਿਚਰਿਯੈ ॥੭॥
hamaro kachhuk nayaae bichariyai |7|

ਕਾਜੀ ਕੋਟਵਾਰ ਕੌ ਲ੍ਯਾਈ ॥
kaajee kottavaar kau layaaee |

ਸਭ ਲੋਗਨ ਕੋ ਸਾਧਿ ਦਿਖਾਈ ॥
sabh logan ko saadh dikhaaee |

ਤਾ ਕੌ ਹੇਰਿ ਅਧਿਕ ਪਤਿ ਰੋਯੋ ॥
taa kau her adhik pat royo |

ਚੋਰਨ ਮੋਰ ਸਕਲ ਧਨੁ ਖੋਯੋ ॥੮॥
choran mor sakal dhan khoyo |8|

ਦੇਖਤ ਤਿਨੈ ਮੂੰਦ ਵਹ ਲਈ ॥
dekhat tinai moond vah lee |

ਰਹਨ ਤੈਸਿਯੈ ਅੰਤਰ ਦਈ ॥
rahan taisiyai antar dee |

ਦਿਨ ਬੀਤਯੋ ਰਜਨੀ ਹ੍ਵੈ ਆਈ ॥
din beetayo rajanee hvai aaee |


Flag Counter