Sri Dasam Granth

Página - 414


ਬਾਨ ਕਮਾਨ ਗਹੀ ਬਸੁਦੇਵ ਭਲੇ ਰਥ ਕੇ ਚਕ ਕਾਟਿ ਗਿਰਾਏ ॥
baan kamaan gahee basudev bhale rath ke chak kaatt giraae |

ਸਾਤਕਿ ਸੂਤ ਕੋ ਸੀਸ ਕਟਿਯੋ ਰਿਸਿ ਊਧਵ ਬਾਨ ਅਨੇਕ ਚਲਾਏ ॥
saatak soot ko sees kattiyo ris aoodhav baan anek chalaae |

ਫਾਧਿ ਪਰਿਯੋ ਰਥ ਤੇ ਤਤਕਾਲ ਲਏ ਅਸਿ ਢਾਲ ਬਡੇ ਭਟ ਘਾਏ ॥੧੧੬੨॥
faadh pariyo rath te tatakaal le as dtaal badde bhatt ghaae |1162|

ਠਾਢੋ ਹੁਤੋ ਭਟ ਸ੍ਰੀ ਜਦੁਬੀਰ ਕੋ ਸੋ ਅਣਗੇਸ ਜੂ ਨੈਨ ਨਿਹਾਰਿਯੋ ॥
tthaadto huto bhatt sree jadubeer ko so anages joo nain nihaariyo |

ਪਾਇਨ ਕੀ ਕਰਿ ਚੰਚਲਤਾ ਬਰ ਸੋ ਅਸਿ ਸਤ੍ਰ ਕੇ ਸੀਸ ਪ੍ਰਹਾਰਿਯੋ ॥
paaein kee kar chanchalataa bar so as satr ke sees prahaariyo |

ਟੂਟਿ ਪਰਿਯੋ ਝਟਦੈ ਕਟਿਯੋ ਸਿਰ ਤਾ ਛਬਿ ਕੋ ਕਬਿ ਭਾਉ ਉਚਾਰਿਯੋ ॥
ttoott pariyo jhattadai kattiyo sir taa chhab ko kab bhaau uchaariyo |

ਮਾਨਹੁ ਰਾਹੁ ਨਿਸਾਕਰ ਕੋ ਨਭਿ ਮੰਡਲ ਤੇ ਹਨਿ ਕੈ ਛਿਤਿ ਡਾਰਿਯੋ ॥੧੧੬੩॥
maanahu raahu nisaakar ko nabh manddal te han kai chhit ddaariyo |1163|

ਕੂਦਿ ਚੜਿਯੋ ਅਰਿ ਕੇ ਰਥ ਊਪਰਿ ਸਾਰਥੀ ਕਉ ਬਧ ਕੈ ਤਬ ਹੀ ॥
kood charriyo ar ke rath aoopar saarathee kau badh kai tab hee |

ਧਨੁ ਬਾਨ ਕ੍ਰਿਪਾਨ ਗਦਾ ਬਰਛੀ ਅਰਿ ਕੇ ਕਰਿ ਸਸਤ੍ਰ ਲਏ ਸਬ ਹੀ ॥
dhan baan kripaan gadaa barachhee ar ke kar sasatr le sab hee |

ਰਥ ਆਪ ਹੀ ਹਾਕ ਹੈ ਸ੍ਯਾਮ ਕਹੈ ਮਧਿ ਜਾਦਵ ਸੈਨ ਪਰਿਯੋ ਜਬ ਹੀ ॥
rath aap hee haak hai sayaam kahai madh jaadav sain pariyo jab hee |

ਇਕ ਮਾਰਿ ਲਏ ਇਕ ਭਾਜਿ ਗਏ ਇਕ ਠਾਢਿ ਭਏ ਤੇਊ ਨ ਦਬਹੀ ॥੧੧੬੪॥
eik maar le ik bhaaj ge ik tthaadt bhe teaoo na dabahee |1164|

ਆਪਨ ਹੀ ਰਥ ਹਾਕਤ ਹੈ ਅਰੁ ਆਪਨ ਹੀ ਸਰ ਜਾਲ ਚਲਾਵੈ ॥
aapan hee rath haakat hai ar aapan hee sar jaal chalaavai |

ਆਪਨ ਹੀ ਰਿਪੁ ਘਾਇ ਬਚਾਵਤ ਆਪਨ ਹੀ ਅਰਿ ਘਾਇ ਲਗਾਵੈ ॥
aapan hee rip ghaae bachaavat aapan hee ar ghaae lagaavai |

ਏਕਨ ਕੇ ਧਨੁ ਬਾਨ ਕਟੇ ਭਟ ਏਕਨ ਕੇ ਰਥ ਕਾਟਿ ਗਿਰਾਵੈ ॥
ekan ke dhan baan katte bhatt ekan ke rath kaatt giraavai |

ਦਾਮਨਿ ਜਿਉ ਦਮਕੈ ਘਟ ਮੈ ਕਰ ਮੈ ਕਰਵਾਰਹਿ ਤਿਉ ਚਮਕਾਵੈ ॥੧੧੬੫॥
daaman jiau damakai ghatt mai kar mai karavaareh tiau chamakaavai |1165|

ਮਾਰਿ ਕੈ ਬੀਰ ਘਨੇ ਰਨ ਮੈ ਬਹੁ ਕੋਪ ਕੈ ਦਾਤਨ ਓਠ ਚਬਾਵੈ ॥
maar kai beer ghane ran mai bahu kop kai daatan otth chabaavai |

ਆਵਤ ਜੋ ਇਹ ਕੇ ਅਰਿ ਊਪਰਿ ਬਾਨਨ ਸਿਉ ਤਿਹ ਕਾਟਿ ਗਿਰਾਵੈ ॥
aavat jo ih ke ar aoopar baanan siau tih kaatt giraavai |

ਧਾਇ ਪਰੈ ਰਿਪੁ ਕੇ ਦਲ ਮੈ ਦਲ ਕੈ ਮਲ ਕੈ ਬਹੁਰੋ ਫਿਰਿ ਆਵੈ ॥
dhaae parai rip ke dal mai dal kai mal kai bahuro fir aavai |

ਜੁਧੁ ਕਰੈ ਨ ਡਰੈ ਹਰਿ ਸੋ ਅਰਿ ਕੇ ਰਥ ਕੋ ਬਲਿ ਓਰਿ ਚਲਾਵੈ ॥੧੧੬੬॥
judh karai na ddarai har so ar ke rath ko bal or chalaavai |1166|

ਦੋਹਰਾ ॥
doharaa |

ਜਬ ਰਿਪੁ ਰਨ ਕੀਨੋ ਘਨੋ ਬਢਿਯੋ ਕ੍ਰਿਸਨ ਤਬ ਤੇਹੁ ॥
jab rip ran keeno ghano badtiyo krisan tab tehu |

ਜਾਦਵ ਪ੍ਰਤਿ ਹਰਿ ਯੌ ਕਹਿਯੋ ਦੁਬਿਧਾ ਕਰਿ ਹਨਿ ਲੇਹੁ ॥੧੧੬੭॥
jaadav prat har yau kahiyo dubidhaa kar han lehu |1167|

ਸਵੈਯਾ ॥
savaiyaa |

ਸਾਤਕਿ ਕਾਟਿ ਦਯੋ ਤਿਨ ਕੋ ਰਥ ਕਾਨ੍ਰਹ ਤਬੈ ਹਯ ਕਾਟਿ ਕੈ ਡਾਰਿਯੋ ॥
saatak kaatt dayo tin ko rath kaanrah tabai hay kaatt kai ddaariyo |

ਸੂਤ ਕੋ ਸੀਸ ਕਟਿਯੋ ਮੁਸਲੀ ਬਰਮਾਕ੍ਰਿਤ ਅੰਗ ਪ੍ਰਤੰਗ ਪ੍ਰਹਾਰਿਯੋ ॥
soot ko sees kattiyo musalee baramaakrit ang pratang prahaariyo |

ਬਾਨ ਅਕ੍ਰੂਰ ਹਨ੍ਯੋ ਉਰ ਮੈ ਤਿਹ ਜੋਰ ਲਗਿਯੋ ਨਹਿ ਨੈਕੁ ਸੰਭਾਰਿਯੋ ॥
baan akraoor hanayo ur mai tih jor lagiyo neh naik sanbhaariyo |

ਮੂਰਛ ਹ੍ਵੈ ਰਨਭੂਮਿ ਗਿਰਿਯੋ ਅਸਿ ਲੈ ਕਰਿ ਊਧਵ ਸੀਸ ਉਤਾਰਿਯੋ ॥੧੧੬੮॥
moorachh hvai ranabhoom giriyo as lai kar aoodhav sees utaariyo |1168|

ਦੋਹਰਾ ॥
doharaa |

ਅਣਗ ਸਿੰਘ ਜਬ ਮਾਰਯੋ ਖਟ ਸੁਭਟਨ ਮਿਲਿ ਠਉਰ ॥
anag singh jab maarayo khatt subhattan mil tthaur |

ਜਰਾਸੰਧਿ ਕੀ ਸੈਨ ਤੇ ਚਲੇ ਚਤ੍ਰ ਨ੍ਰਿਪ ਅਉਰ ॥੧੧੬੯॥
jaraasandh kee sain te chale chatr nrip aaur |1169|

ਸਵੈਯਾ ॥
savaiyaa |

ਅਮਿਤੇਸ ਬਲੀ ਅਚਲੇਸ ਮਹਾ ਅਨਘੇਸਹਿ ਲੈ ਅਸੁਰੇਸ ਸਿਧਾਏ ॥
amites balee achales mahaa anagheseh lai asures sidhaae |

ਬਾਨ ਕਮਾਨ ਕ੍ਰਿਪਾਨ ਬਡੇ ਬਰਛੇ ਪਰਸੇ ਸੁ ਗਦਾ ਗਹਿ ਆਏ ॥
baan kamaan kripaan badde barachhe parase su gadaa geh aae |

ਰੋਸ ਕੈ ਬੀਰ ਨਿਸੰਕ ਭਿਰੇ ਭਟ ਕੇ ਨ ਟਿਕੇ ਭਟ ਓਘ ਪਰਾਏ ॥
ros kai beer nisank bhire bhatt ke na ttike bhatt ogh paraae |

ਆਇ ਘਿਰਿਯੋ ਬ੍ਰਿਜਭੂਖਨ ਕਉ ਮਧੁ ਦੂਖਨ ਕਉ ਬਹੁ ਬਾਨ ਲਗਾਏ ॥੧੧੭੦॥
aae ghiriyo brijabhookhan kau madh dookhan kau bahu baan lagaae |1170|

ਘਾਇਨ ਕਉ ਸਹਿ ਕੈ ਬ੍ਰਿਜ ਰਾਜ ਸਰਾਸਨ ਲੈ ਸਰ ਲੇਤ ਭਯੋ ॥
ghaaein kau seh kai brij raaj saraasan lai sar let bhayo |

ਅਸੁਰੇਸਹਿ ਕੋ ਸਿਰ ਕਾਟਿ ਦਯੋ ਅਮਿਤੇਸ ਕੀ ਦੇਹ ਬਿਦਾਰਿ ਛਯੋ ॥
asureseh ko sir kaatt dayo amites kee deh bidaar chhayo |

ਅਨਘੇਸ ਕੋ ਕਾਟਿ ਦੁਖੰਡ ਕੀਯੋ ਮ੍ਰਿਤ ਹ੍ਵੈ ਰਥ ਤੇ ਗਿਰਿ ਭੂਮਿ ਪਯੋ ॥
anaghes ko kaatt dukhandd keeyo mrit hvai rath te gir bhoom payo |

ਅਚਲੇਸ ਜੂ ਬਾਨਨ ਕੋ ਸਹਿ ਕੈ ਫਿਰਿ ਠਾਢਿ ਰਹਿਯੋ ਨਹਿ ਭਾਜਿ ਗਯੋ ॥੧੧੭੧॥
achales joo baanan ko seh kai fir tthaadt rahiyo neh bhaaj gayo |1171|

ਕੋਪ ਕੈ ਬੋਲਤ ਯੌ ਹਰਿ ਕੋ ਰਨ ਸਿੰਘ ਤੇ ਆਦਿ ਤੈ ਬੀਰ ਖਪਾਏ ॥
kop kai bolat yau har ko ran singh te aad tai beer khapaae |

ਤੋ ਤੇ ਕਹੀ ਗਜ ਸਿੰਘ ਹਨ੍ਯੋ ਅਣਗੇਸ ਜੂ ਤੈ ਛਲ ਸਾਥ ਗਿਰਾਏ ॥
to te kahee gaj singh hanayo anages joo tai chhal saath giraae |

ਜਾਨਤ ਹੌ ਅਮਿਤੇਸ ਬਲੀ ਧਨ ਸਿੰਘ ਸੰਘਾਰ ਕੈ ਬੀਰ ਕਹਾਏ ॥
jaanat hau amites balee dhan singh sanghaar kai beer kahaae |

ਸੋ ਤਬ ਲਉ ਗਜ ਗਾਜਤ ਹੈ ਜਬ ਲਉ ਬਨ ਮੈ ਮ੍ਰਿਗਰਾਜ ਨ ਆਏ ॥੧੧੭੨॥
so tab lau gaj gaajat hai jab lau ban mai mrigaraaj na aae |1172|

ਯੌ ਕਹਿ ਕੈ ਬਤੀਯਾ ਹਰਿ ਸੋ ਅਭਿਮਾਨ ਭਰੇ ਧਨੁ ਬਾਨ ਸੰਭਾਰਿਯੋ ॥
yau keh kai bateeyaa har so abhimaan bhare dhan baan sanbhaariyo |

ਕਾਨ ਪ੍ਰਮਾਨ ਸਰਾਸਨ ਤਾਨਿ ਮਹਾ ਸਰ ਤੀਛਨ ਸ੍ਯਾਮ ਕੋ ਮਾਰਿਯੋ ॥
kaan pramaan saraasan taan mahaa sar teechhan sayaam ko maariyo |

ਲਾਗ ਗਯੋ ਹਰਿ ਕੇ ਉਰ ਮੈ ਹਰਿ ਜੂ ਨਹਿ ਆਵਤ ਨੈਨ ਨਿਹਾਰਿਯੋ ॥
laag gayo har ke ur mai har joo neh aavat nain nihaariyo |

ਮੂਰਛਤ ਹ੍ਵੈ ਰਥ ਮਾਝਿ ਗਿਰੇ ਤਜਿ ਕੈ ਰਨ ਲੈ ਪ੍ਰਭ ਸੂਤ ਪਧਾਰਿਯੋ ॥੧੧੭੩॥
moorachhat hvai rath maajh gire taj kai ran lai prabh soot padhaariyo |1173|

ਏਕ ਮਹੂਰਤ ਬੀਤਿ ਗਯੋ ਤਬ ਸ੍ਯੰਦਨ ਪੈ ਜਦੁਬੀਰ ਸੰਭਾਰਿਯੋ ॥
ek mahoorat beet gayo tab sayandan pai jadubeer sanbhaariyo |


Flag Counter