Sri Dasam Granth

Página - 261


ਪਾਗੜਦੰਗ ਪੀਠੰ ਠਾਗੜਦੰਗ ਠੋਕੋ ॥
paagarradang peetthan tthaagarradang tthoko |

ਹਰੋ ਆਜ ਪਾਨੰ ਸੁਰੰ ਮੋਹ ਲੋਕੋ ॥੫੮੦॥
haro aaj paanan suran moh loko |580|

ਆਗੜਦੰਗ ਐਸੇ ਕਹਯੋ ਅਉ ਉਡਾਨੋ ॥
aagarradang aaise kahayo aau uddaano |

ਗਾਗੜਦੰਗ ਗੈਨੰ ਮਿਲਯੋ ਮਧ ਮਾਨੋ ॥
gaagarradang gainan milayo madh maano |

ਰਾਗੜਦੰਗ ਰਾਮੰ ਆਗੜਦੰਗ ਆਸੰ ॥
raagarradang raaman aagarradang aasan |

ਬਾਗੜਦੰਗ ਬੈਠੇ ਨਾਗੜਦੰਗ ਨਿਰਾਸੰ ॥੫੮੧॥
baagarradang baitthe naagarradang niraasan |581|

ਆਗੜਦੰਗ ਆਗੇ ਕਾਗੜਦੰਗ ਕੋਊ ॥
aagarradang aage kaagarradang koaoo |

ਮਾਗੜਦੰਗ ਮਾਰੇ ਸਾਗੜਦੰਗ ਸੋਊ ॥
maagarradang maare saagarradang soaoo |

ਨਾਗੜਦੰਗ ਨਾਕੀ ਤਾਗੜਦੰਗ ਤਾਲੰ ॥
naagarradang naakee taagarradang taalan |

ਮਾਗੜਦੰਗ ਮਾਰੇ ਬਾਗੜਦੰਗ ਬਿਸਾਲੰ ॥੫੮੨॥
maagarradang maare baagarradang bisaalan |582|

ਆਗੜਦੰਗ ਏਕੰ ਦਾਗੜਦੰਗ ਦਾਨੋ ॥
aagarradang ekan daagarradang daano |

ਚਾਗੜਦੰਗ ਚੀਰਾ ਦਾਗੜਦੰਗ ਦੁਰਾਨੋ ॥
chaagarradang cheeraa daagarradang duraano |

ਦਾਗੜਦੰਗ ਦੋਖੀ ਬਾਗੜਦੰਗ ਬੂਟੀ ॥
daagarradang dokhee baagarradang boottee |

ਆਗੜਦੰਗ ਹੈ ਏਕ ਤੇ ਏਕ ਜੂਟੀ ॥੫੮੩॥
aagarradang hai ek te ek joottee |583|

ਚਾਗੜਦੰਗ ਚਉਕਾ ਹਾਗੜਦੰਗ ਹਨਵੰਤਾ ॥
chaagarradang chaukaa haagarradang hanavantaa |

ਜਾਗੜਦੰਗ ਜੋਧਾ ਮਹਾ ਤੇਜ ਮੰਤਾ ॥
jaagarradang jodhaa mahaa tej mantaa |

ਆਗੜਦੰਗ ਉਖਾਰਾ ਪਾਗੜਦੰਗ ਪਹਾਰੰ ॥
aagarradang ukhaaraa paagarradang pahaaran |

ਆਗੜਦੰਗ ਲੈ ਅਉਖਧੀ ਕੋ ਸਿਧਾਰੰ ॥੫੮੪॥
aagarradang lai aaukhadhee ko sidhaaran |584|

ਆਗੜਦੰਗ ਆਏ ਜਹਾ ਰਾਮ ਖੇਤੰ ॥
aagarradang aae jahaa raam khetan |

ਬਾਗੜਦੰਗ ਬੀਰੰ ਜਹਾ ਤੇ ਅਚੇਤੰ ॥
baagarradang beeran jahaa te achetan |

ਬਾਗੜਦੰਗ ਬਿਸਲਯਾ ਮਾਗੜਦੰਗ ਮੁਖੰ ॥
baagarradang bisalayaa maagarradang mukhan |

ਡਾਗੜਦੰਗ ਡਾਰੀ ਸਾਗੜਦੰਗ ਸੁਖੰ ॥੫੮੫॥
ddaagarradang ddaaree saagarradang sukhan |585|

ਜਾਗੜਦੰਗ ਜਾਗੇ ਸਾਗੜਦੰਗ ਸੂਰੰ ॥
jaagarradang jaage saagarradang sooran |

ਘਾਗੜਦੰਗ ਘੁਮੀ ਹਾਗੜਦੰਗ ਹੂਰੰ ॥
ghaagarradang ghumee haagarradang hooran |

ਛਾਗੜਦੰਗ ਛੂਟੇ ਨਾਗੜਦੰਗ ਨਾਦੰ ॥
chhaagarradang chhootte naagarradang naadan |

ਬਾਗੜਦੰਗ ਬਾਜੇ ਨਾਗੜਦੰਗ ਨਾਦੰ ॥੫੮੬॥
baagarradang baaje naagarradang naadan |586|

ਤਾਗੜਦੰਗ ਤੀਰੰ ਛਾਗੜਦੰਗ ਛੂਟੇ ॥
taagarradang teeran chhaagarradang chhootte |

ਗਾਗੜਦੰਗ ਗਾਜੀ ਜਾਗੜਦੰਗ ਜੁਟੇ ॥
gaagarradang gaajee jaagarradang jutte |

ਖਾਗੜਦੰਗ ਖੇਤੰ ਸਾਗੜਦੰਗ ਸੋਏ ॥
khaagarradang khetan saagarradang soe |

ਪਾਗੜਦੰਗ ਤੇ ਪਾਕ ਸਾਹੀਦ ਹੋਏ ॥੫੮੭॥
paagarradang te paak saaheed hoe |587|

ਕਲਸ ॥
kalas |

ਮਚੇ ਸੂਰਬੀਰ ਬਿਕ੍ਰਾਰੰ ॥
mache soorabeer bikraaran |

ਨਚੇ ਭੂਤ ਪ੍ਰੇਤ ਬੈਤਾਰੰ ॥
nache bhoot pret baitaaran |

ਝਮਝਮ ਲਸਤ ਕੋਟਿ ਕਰਵਾਰੰ ॥
jhamajham lasat kott karavaaran |

ਝਲਹਲੰਤ ਉਜਲ ਅਸਿ ਧਾਰੰ ॥੫੮੮॥
jhalahalant ujal as dhaaran |588|

ਤ੍ਰਿਭੰਗੀ ਛੰਦ ॥
tribhangee chhand |

ਉਜਲ ਅਸ ਧਾਰੰ ਲਸਤ ਅਪਾਰੰ ਕਰਣ ਲੁਝਾਰੰ ਛਬਿ ਧਾਰੰ ॥
aujal as dhaaran lasat apaaran karan lujhaaran chhab dhaaran |

ਸੋਭਿਤ ਜਿਮੁ ਆਰੰ ਅਤ ਛਬਿ ਧਾਰੰ ਸੁ ਬਧ ਸੁਧਾਰੰ ਅਰ ਗਾਰੰ ॥
sobhit jim aaran at chhab dhaaran su badh sudhaaran ar gaaran |

ਜੈਪਤ੍ਰੰ ਦਾਤੀ ਮਦਿਣੰ ਮਾਤੀ ਸ੍ਰੋਣੰ ਰਾਤੀ ਜੈ ਕਰਣੰ ॥
jaipatran daatee madinan maatee sronan raatee jai karanan |

ਦੁਜਨ ਦਲ ਹੰਤੀ ਅਛਲ ਜਯੰਤੀ ਕਿਲਵਿਖ ਹੰਤੀ ਭੈ ਹਰਣੰ ॥੫੮੯॥
dujan dal hantee achhal jayantee kilavikh hantee bhai haranan |589|

ਕਲਸ ॥
kalas |

ਭਰਹਰੰਤ ਭਜਤ ਰਣ ਸੂਰੰ ॥
bharaharant bhajat ran sooran |

ਥਰਹਰ ਕਰਤ ਲੋਹ ਤਨ ਪੂਰੰ ॥
tharahar karat loh tan pooran |

ਤੜਭੜ ਬਜੈਂ ਤਬਲ ਅਰੁ ਤੂਰੰ ॥
tarrabharr bajain tabal ar tooran |

ਘੁਮੀ ਪੇਖ ਸੁਭਟ ਰਨ ਹੂਰੰ ॥੫੯੦॥
ghumee pekh subhatt ran hooran |590|

ਤ੍ਰਿਭੰਗੀ ਛੰਦ ॥
tribhangee chhand |

ਘੁੰਮੀ ਰਣ ਹੂਰੰ ਨਭ ਝੜ ਪੂਰੰ ਲਖ ਲਖ ਸੂਰੰ ਮਨ ਮੋਹੀ ॥
ghunmee ran hooran nabh jharr pooran lakh lakh sooran man mohee |

ਆਰੁਣ ਤਨ ਬਾਣੰ ਛਬ ਅਪ੍ਰਮਾਣੰ ਅਤਿਦੁਤ ਖਾਣੰ ਤਨ ਸੋਹੀ ॥
aarun tan baanan chhab apramaanan atidut khaanan tan sohee |


Flag Counter