Sri Dasam Granth

Página - 267


ਲਖੇ ਰਾਵਣਾਰੰ ॥
lakhe raavanaaran |

ਰਹੀ ਮੋਹਤ ਹ੍ਵੈ ਕੈ ॥
rahee mohat hvai kai |

ਲੁਭੀ ਦੇਖ ਕੈ ਕੈ ॥੬੩੯॥
lubhee dekh kai kai |639|

ਛਕੀ ਰੂਪ ਰਾਮੰ ॥
chhakee roop raaman |

ਗਏ ਭੂਲ ਧਾਮੰ ॥
ge bhool dhaaman |

ਕਰਯੋ ਰਾਮ ਬੋਧੰ ॥
karayo raam bodhan |

ਮਹਾ ਜੁਧ ਜੋਧੰ ॥੬੪੦॥
mahaa judh jodhan |640|

ਰਾਮ ਬਾਚ ਮਦੋਦਰੀ ਪ੍ਰਤਿ ॥
raam baach madodaree prat |

ਰਸਾਵਲ ਛੰਦ ॥
rasaaval chhand |

ਸੁਨੋ ਰਾਜ ਨਾਰੀ ॥
suno raaj naaree |

ਕਹਾ ਭੂਲ ਹਮਾਰੀ ॥
kahaa bhool hamaaree |

ਚਿਤੰ ਚਿਤ ਕੀਜੈ ॥
chitan chit keejai |

ਪੁਨਰ ਦੋਸ ਦੀਜੈ ॥੬੪੧॥
punar dos deejai |641|

ਮਿਲੈ ਮੋਹਿ ਸੀਤਾ ॥
milai mohi seetaa |

ਚਲੈ ਧਰਮ ਗੀਤਾ ॥
chalai dharam geetaa |

ਪਠਯੋ ਪਉਨ ਪੂਤੰ ॥
patthayo paun pootan |

ਹੁਤੋ ਅਗ੍ਰ ਦੂਤੰ ॥੬੪੨॥
huto agr dootan |642|

ਚਲਯੋ ਧਾਇ ਕੈ ਕੈ ॥
chalayo dhaae kai kai |

ਸੀਆ ਸੋਧ ਲੈ ਕੈ ॥
seea sodh lai kai |

ਹੁਤੀ ਬਾਗ ਮਾਹੀ ॥
hutee baag maahee |

ਤਰੇ ਬ੍ਰਿਛ ਛਾਹੀ ॥੬੪੩॥
tare brichh chhaahee |643|

ਪਰਯੋ ਜਾਇ ਪਾਯੰ ॥
parayo jaae paayan |

ਸੁਨੋ ਸੀਅ ਮਾਯੰ ॥
suno seea maayan |

ਰਿਪੰ ਰਾਮ ਮਾਰੇ ॥
ripan raam maare |


Flag Counter