Sri Dasam Granth

Página - 413


ਭਾਜਤ ਨਾਹਿ ਹਠੀ ਰਨ ਤੇ ਅਣਗੇਸ ਬਲੀ ਅਤਿ ਕੋਪ ਭਰਿਯੋ ਹੈ ॥
bhaajat naeh hatthee ran te anages balee at kop bhariyo hai |

ਲੈ ਕਰਵਾਰ ਪ੍ਰਹਾਰ ਕੀਯੋ ਕਟਿਯੋ ਤਿਹ ਸੀਸ ਕਬੰਧ ਲਰਿਯੋ ਹੈ ॥
lai karavaar prahaar keeyo kattiyo tih sees kabandh lariyo hai |

ਫੇਰਿ ਗਿਰਿਯੋ ਮਾਨੋ ਆਂਧੀ ਬਹੀ ਦ੍ਰੁਮ ਦੀਰਘ ਭੂ ਪਰਿ ਟੂਟ ਪਰਿਯੋ ਹੈ ॥੧੧੫੦॥
fer giriyo maano aandhee bahee drum deeragh bhoo par ttoott pariyo hai |1150|

ਦੇਖਿ ਅਜਾਇਬ ਖਾਨ ਦਸਾ ਤਬ ਗੈਰਤ ਖਾ ਮਨਿ ਰੋਸ ਭਰਿਯੋ ॥
dekh ajaaeib khaan dasaa tab gairat khaa man ros bhariyo |

ਸੁ ਧਵਾਇ ਕੈ ਸ੍ਯੰਦਨ ਜਾਇ ਪਰਿਯੋ ਅਰਿ ਬੀਰ ਹੂੰ ਤੇ ਨਹੀ ਨੈਕੁ ਡਰਿਯੋ ॥
su dhavaae kai sayandan jaae pariyo ar beer hoon te nahee naik ddariyo |

ਅਸਿ ਪਾਨਿ ਧਰੇ ਰਨ ਬੀਚ ਦੁਹੂੰ ਤਹ ਆਪਸ ਮੈ ਬਹੁ ਜੁਧ ਕਰਿਯੋ ॥
as paan dhare ran beech duhoon tah aapas mai bahu judh kariyo |

ਮਨਿ ਯੌ ਉਪਜੀ ਉਪਮਾ ਬਨ ਮੈ ਗਜ ਸੋ ਮਦ ਕੋ ਗਜ ਆਨਿ ਅਰਿਯੋ ॥੧੧੫੧॥
man yau upajee upamaa ban mai gaj so mad ko gaj aan ariyo |1151|

ਗੈਰਤ ਖਾ ਬਰਛੀ ਗਹਿ ਕੈ ਬਰ ਸੋ ਅਰਿ ਬੀਰ ਕੀ ਓਰਿ ਚਲਾਈ ॥
gairat khaa barachhee geh kai bar so ar beer kee or chalaaee |

ਆਵਤ ਬਿਦੁਲਤਾ ਸਮ ਦੇਖ ਕੈ ਕਾਟਿ ਕ੍ਰਿਪਾਨ ਸੋ ਭੂਮਿ ਗਿਰਾਈ ॥
aavat bidulataa sam dekh kai kaatt kripaan so bhoom giraaee |

ਸੋ ਨ ਲਗੀ ਰਿਸ ਕੈ ਰਿਪੁ ਕੋ ਬਰਛੀ ਗਹਿ ਦੂਸਰੀ ਅਉਰ ਚਲਾਈ ॥
so na lagee ris kai rip ko barachhee geh doosaree aaur chalaaee |

ਯੌ ਉਪਮਾ ਉਪਜੀ ਜੀਯ ਮੈ ਮਾਨੋ ਛੂਟਿ ਚਲੀ ਨਭ ਤੇ ਜੁ ਹਵਾਈ ॥੧੧੫੨॥
yau upamaa upajee jeey mai maano chhoott chalee nabh te ju havaaee |1152|

ਦੂਸਰੀ ਦੇਖ ਕੈ ਸਾਗ ਬਲੀ ਨ੍ਰਿਪ ਆਵਤ ਕਾਟਿ ਕੈ ਭੂਮਿ ਗਿਰਾਈ ॥
doosaree dekh kai saag balee nrip aavat kaatt kai bhoom giraaee |

ਲੈ ਬਰਛੀ ਅਪੁਨੇ ਕਰ ਮੈ ਨ੍ਰਿਪ ਗੈਰਤ ਖਾ ਪਰ ਕੋਪਿ ਚਲਾਈ ॥
lai barachhee apune kar mai nrip gairat khaa par kop chalaaee |

ਲਾਗ ਗਈ ਤਿਹ ਕੇ ਮੁਖ ਮੈ ਬਹਿ ਸ੍ਰਉਨ ਚਲਿਯੋ ਉਪਮਾ ਠਹਰਾਈ ॥
laag gee tih ke mukh mai beh sraun chaliyo upamaa tthaharaaee |

ਕੋਪ ਕੀ ਆਗ ਮਹਾ ਬਢਿ ਕੈ ਡਢ ਕੈ ਹੀਯ ਕਉ ਮਨੋ ਬਾਹਰਿ ਆਈ ॥੧੧੫੩॥
kop kee aag mahaa badt kai ddadt kai heey kau mano baahar aaee |1153|

ਦੋਹਰਾ ॥
doharaa |

ਮ੍ਰਿਤਕ ਹੁਇ ਧਰਨੀ ਪਰਿਯੋ ਜੋਤਿ ਰਹੀ ਠਹਰਾਇ ॥
mritak hue dharanee pariyo jot rahee tthaharaae |

ਜਨੁ ਅਕਾਸ ਤੇ ਭਾਸਕਰਿ ਪਯੋ ਰਾਹੁ ਡਰ ਆਇ ॥੧੧੫੪॥
jan akaas te bhaasakar payo raahu ddar aae |1154|

ਸਵੈਯਾ ॥
savaiyaa |

ਕੋਪ ਭਰੇ ਰਨ ਮੈ ਕਬਿ ਸ੍ਯਾਮ ਤਬੈ ਹਰਿ ਜੂ ਇਹ ਭਾਤਿ ਕਹਿਯੋ ਹੈ ॥
kop bhare ran mai kab sayaam tabai har joo ih bhaat kahiyo hai |

ਜੁਧ ਬਿਖੈ ਭਟ ਕਉਨ ਗਨੈ ਲਖਿ ਬੀਰ ਹਨੈ ਮਨ ਮੈ ਜੁ ਚਹਿਯੋ ਹੈ ॥
judh bikhai bhatt kaun ganai lakh beer hanai man mai ju chahiyo hai |

ਜਾਨਤ ਹਉ ਤਿਹ ਤ੍ਰਾਸ ਤੁਮੈ ਕਿਨਹੂੰ ਕਰ ਮੈ ਧਨ ਹੂੰ ਗਹਿਯੋ ਹੈ ॥
jaanat hau tih traas tumai kinahoon kar mai dhan hoon gahiyo hai |

ਤਾ ਤੇ ਪਧਾਰਹੁ ਧਾਮਨ ਕੋ ਸੁ ਲਖਿਯੋ ਤੁਮ ਤੇ ਪੁਰਖਤੁ ਰਹਿਯੋ ਹੈ ॥੧੧੫੫॥
taa te padhaarahu dhaaman ko su lakhiyo tum te purakhat rahiyo hai |1155|

ਐਸੇ ਕਹਿਯੋ ਜਦੁਬੀਰ ਤਿਨੈ ਸਭ ਹੀ ਰਿਸ ਕੈ ਧਨੁ ਬਾਨ ਸੰਭਾਰਿਯੋ ॥
aaise kahiyo jadubeer tinai sabh hee ris kai dhan baan sanbhaariyo |

ਹ੍ਵੈ ਕੇ ਇਕਤ੍ਰ ਚਲੇ ਰਨ ਕੋ ਬਲਿ ਬਿਕ੍ਰਮ ਪਉਰਖ ਜੀਅ ਬਿਚਾਰਿਯੋ ॥
hvai ke ikatr chale ran ko bal bikram paurakh jeea bichaariyo |

ਮਾਰ ਹੀ ਮਾਰ ਪੁਕਾਰਿ ਪਰੇ ਜੋਊ ਆਇ ਅਰਿਯੋ ਅਰਿ ਸੋ ਤਿਹ ਮਾਰਿਯੋ ॥
maar hee maar pukaar pare joaoo aae ariyo ar so tih maariyo |

ਹੋਤ ਭਯੋ ਤਿਹ ਜੁਧ ਬਡੋ ਦੁਹੂੰ ਓਰਨ ਤੇ ਨ੍ਰਿਪ ਠਾਢਿ ਨਿਹਾਰਿਯੋ ॥੧੧੫੬॥
hot bhayo tih judh baddo duhoon oran te nrip tthaadt nihaariyo |1156|

ਏਕ ਸੁਜਾਨ ਬਡੋ ਬਲਵਾਨ ਧਰੇ ਅਸਿ ਪਾਨਿ ਤੁਰੰਗਮ ਡਾਰਿਯੋ ॥
ek sujaan baddo balavaan dhare as paan turangam ddaariyo |

ਅਸ੍ਵ ਪਚਾਸ ਹਨੇ ਅਰਿਯੋ ਅਨਗੇਸ ਬਲੀ ਕਹੁ ਜਾ ਲਲਕਾਰਿਯੋ ॥
asv pachaas hane ariyo anages balee kahu jaa lalakaariyo |

ਧਾਇ ਕੈ ਘਾਇ ਕਰਿਯੋ ਨ੍ਰਿਪ ਲੈ ਕਰ ਬਾਮ ਮੈ ਚਾਮ ਕੀ ਓਟਿ ਨਿਵਾਰਿਯੋ ॥
dhaae kai ghaae kariyo nrip lai kar baam mai chaam kee ott nivaariyo |

ਦਾਹਨੈ ਪਾਨਿ ਕ੍ਰਿਪਾਨ ਕੋ ਤਾਨਿ ਸੁਜਾਨ ਕੋ ਕਾਟਿ ਕੈ ਸੀਸ ਉਤਾਰਿਯੋ ॥੧੧੫੭॥
daahanai paan kripaan ko taan sujaan ko kaatt kai sees utaariyo |1157|

ਦੋਹਰਾ ॥
doharaa |

ਬੀਰ ਸੁਜਾਨ ਹਨ੍ਯੋ ਜਬੈ ਅਣਗ ਸਿੰਘ ਤਿਹ ਠਾਇ ॥
beer sujaan hanayo jabai anag singh tih tthaae |

ਦੇਖਿਯੋ ਸੈਨਾ ਜਾਦਵੀ ਦਉਰ ਪਰੇ ਅਰਰਾਇ ॥੧੧੫੮॥
dekhiyo sainaa jaadavee daur pare araraae |1158|

ਸਵੈਯਾ ॥
savaiyaa |

ਭਟ ਲਾਜ ਭਰੇ ਅਰਰਾਇ ਪਰੇ ਨ ਡਰੇ ਅਰਿ ਸਿਉ ਤੇਊ ਆਇ ਅਰੇ ॥
bhatt laaj bhare araraae pare na ddare ar siau teaoo aae are |

ਅਤਿ ਕੋਪ ਭਰੇ ਸਬ ਲੋਹ ਜਰੇ ਅਬ ਯਾਹਿ ਹਨੋ ਮੁਖ ਤੇ ਉਚਰੇ ॥
at kop bhare sab loh jare ab yaeh hano mukh te uchare |

ਅਸਿ ਭਾਲ ਗਦਾ ਅਰੁ ਲੋਹ ਹਥੀ ਬਰਛੀ ਕਰਿ ਲੈ ਲਲਕਾਰ ਪਰੇ ॥
as bhaal gadaa ar loh hathee barachhee kar lai lalakaar pare |

ਕਬਿ ਰਾਮ ਭਨੈ ਨਹੀ ਜਾਤ ਗਨੇ ਕਿਤਨੇ ਬਰ ਬਾਨ ਕਮਾਨ ਧਰੇ ॥੧੧੫੯॥
kab raam bhanai nahee jaat gane kitane bar baan kamaan dhare |1159|

ਅਨਗੇਸ ਬਲੀ ਧਨੁ ਬਾਨ ਗਹਿਯੋ ਅਤਿ ਰੋਸ ਭਰਿਯੋ ਦੋਊ ਨੈਨ ਤਚਾਏ ॥
anages balee dhan baan gahiyo at ros bhariyo doaoo nain tachaae |

ਮਾਰ ਹੀ ਮਾਰ ਪੁਕਾਰਿ ਪਰਿਯੋ ਸਰ ਸਤ੍ਰਨ ਕੇ ਉਰ ਬੀਚ ਲਗਾਏ ॥
maar hee maar pukaar pariyo sar satran ke ur beech lagaae |

ਏਕ ਮਰੇ ਇਕ ਘਾਇ ਭਰੇ ਇਕ ਦੇਖਿ ਡਰੇ ਰਨ ਤਿਆਗਿ ਪਰਾਏ ॥
ek mare ik ghaae bhare ik dekh ddare ran tiaag paraae |

ਆਇ ਲਰੇ ਜੋਊ ਲਾਜ ਭਰੇ ਮਨ ਮੈ ਰਨ ਕੋਪ ਕੀ ਓਪ ਬਢਾਏ ॥੧੧੬੦॥
aae lare joaoo laaj bhare man mai ran kop kee op badtaae |1160|

ਸਾਤਕਿ ਅਉ ਮੁਸਲੀ ਰਥ ਪੈ ਬਸੁਦੇਵ ਤੇ ਆਦਿਕ ਧਾਇ ਸਬੈ ॥
saatak aau musalee rath pai basudev te aadik dhaae sabai |

ਬਰਮਾਕ੍ਰਿਤ ਊਧਵ ਅਉਰ ਅਕ੍ਰੂਰ ਚਲੇ ਰਨ ਕਉ ਭਰਿ ਲਾਜ ਤਬੈ ॥
baramaakrit aoodhav aaur akraoor chale ran kau bhar laaj tabai |

ਤਿਹ ਬੀਚ ਘਿਰਿਓ ਨ੍ਰਿਪ ਰਾਜਤ ਯੌ ਲਖਿ ਰੀਝ ਰਹੈ ਭਟ ਤਾਹਿ ਛਬੈ ॥
tih beech ghirio nrip raajat yau lakh reejh rahai bhatt taeh chhabai |

ਮਨ ਯੌ ਉਪਜੀ ਉਪਮਾ ਰਿਤੁ ਪਾਵਸ ਅਭ੍ਰਨ ਮੈ ਦਿਨ ਰਾਜ ਫਬੈ ॥੧੧੬੧॥
man yau upajee upamaa rit paavas abhran mai din raaj fabai |1161|

ਹਲੁ ਪਾਨਿ ਸੰਭਾਰਿ ਲਯੋ ਮੁਸਲੀ ਰਨ ਮੈ ਅਰਿ ਕੋ ਹਯ ਚਾਰੋ ਹੀ ਘਾਏ ॥
hal paan sanbhaar layo musalee ran mai ar ko hay chaaro hee ghaae |


Flag Counter