Sri Dasam Granth

Página - 324


ਸਵੈਯਾ ॥
savaiyaa |

ਗਰੜਧ੍ਵਜ ਦੇਖਿ ਤਿਨੈ ਛੁਧਵਾਨ ਕਹਿਯੋ ਮਿਲਿ ਕੈ ਇਹ ਕਾਮ ਕਰਿਉ ਰੇ ॥
gararradhvaj dekh tinai chhudhavaan kahiyo mil kai ih kaam kariau re |

ਜਾਹੁ ਕਹਿਯੋ ਉਨ ਕੀ ਪਤਨੀ ਪਹਿ ਬਿਪ ਬਡੇ ਮਤਿ ਕੇ ਅਤਿ ਬਉਰੇ ॥
jaahu kahiyo un kee patanee peh bip badde mat ke at baure |

ਜਗਿ ਕਰੈ ਜਿਹ ਕਾਰਨ ਕੋ ਅਰੁ ਹੋਮ ਕਰੈ ਜਪੁ ਅਉ ਸਤੁ ਸਉ ਰੇ ॥
jag karai jih kaaran ko ar hom karai jap aau sat sau re |

ਤਾਹੀ ਕੋ ਭੇਦੁ ਨ ਜਾਨਤ ਮੂੜ ਕਹੈ ਮਿਸਟਾਨ ਕੈ ਖਾਨ ਕੋ ਕਉਰੇ ॥੩੧੨॥
taahee ko bhed na jaanat moorr kahai misattaan kai khaan ko kaure |312|

ਸਭ ਗੋਪ ਨਿਵਾਇ ਕੈ ਸੀਸ ਚਲੇ ਚਲ ਕੇ ਫਿਰਿ ਬਿਪਨ ਕੇ ਘਰਿ ਆਏ ॥
sabh gop nivaae kai sees chale chal ke fir bipan ke ghar aae |

ਜਾਏ ਤਬੈ ਤਿਨ ਕੀ ਪਤਨੀ ਪਹਿ ਕਾਨ੍ਰਹ ਤਬੈ ਛੁਧਵਾਨ ਜਤਾਏ ॥
jaae tabai tin kee patanee peh kaanrah tabai chhudhavaan jataae |

ਤਉ ਸੁਨਿ ਬਾਤ ਸਭੈ ਪਤਨੀ ਦਿਜ ਠਾਢਿ ਭਈ ਉਠਿ ਆਨੰਦ ਪਾਏ ॥
tau sun baat sabhai patanee dij tthaadt bhee utth aanand paae |

ਧਾਇ ਚਲੀ ਹਰਿ ਕੇ ਮਿਲਬੇ ਕਹੁ ਆਨੰਦ ਕੈ ਦੁਖ ਦੂਰਿ ਨਸਾਏ ॥੩੧੩॥
dhaae chalee har ke milabe kahu aanand kai dukh door nasaae |313|

ਬਿਪਨ ਕੀ ਬਰਜੀ ਨ ਰਹੀ ਤ੍ਰਿਯ ਕਾਨ੍ਰਹਰ ਕੇ ਮਿਲਬੇ ਕਹੁ ਧਾਈ ॥
bipan kee barajee na rahee triy kaanrahar ke milabe kahu dhaaee |

ਏਕ ਪਰੀ ਉਠਿ ਮਾਰਗ ਮੈ ਇਕ ਦੇਹ ਰਹੀ ਜੀਅ ਦੇਹ ਪੁਜਾਈ ॥
ek paree utth maarag mai ik deh rahee jeea deh pujaaee |

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਨੈ ਮੁਖ ਤੇ ਇਮ ਭਾਖ ਸੁਨਾਈ ॥
taa chhab kee at hee upamaa kab nai mukh te im bhaakh sunaaee |

ਜੋਰ ਸਿਉ ਜ੍ਯੋ ਬਹਤੀ ਸਰਤਾ ਨ ਰਹੈ ਹਟਕੀ ਭੁਸ ਭੀਤ ਬਨਾਈ ॥੩੧੪॥
jor siau jayo bahatee sarataa na rahai hattakee bhus bheet banaaee |314|

ਧਾਇ ਸਭੈ ਹਰਿ ਕੇ ਮਿਲਬੇ ਕਹੁ ਬਿਪਨ ਕੀ ਪਤਨੀ ਬਡਭਾਗਨ ॥
dhaae sabhai har ke milabe kahu bipan kee patanee baddabhaagan |

ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ ਕਬਿ ਸ੍ਯਾਮ ਚਲੀ ਹਰਿ ਕੇ ਪਗ ਲਾਗਨ ॥
chandramukhee mrig se driganee kab sayaam chalee har ke pag laagan |

ਹੈ ਸੁਭ ਅੰਗ ਸਭੇ ਜਿਨ ਕੇ ਨ ਸਕੈ ਜਿਨ ਕੀ ਬ੍ਰਹਮਾ ਗਨਤਾ ਗਨ ॥
hai subh ang sabhe jin ke na sakai jin kee brahamaa ganataa gan |

ਭਉਨਨ ਤੇ ਸਭ ਇਉ ਨਿਕਰੀ ਜਿਮੁ ਮੰਤ੍ਰ ਪੜ੍ਰਹੇ ਨਿਕਰੈ ਬਹੁ ਨਾਗਨ ॥੩੧੫॥
bhaunan te sabh iau nikaree jim mantr parrrahe nikarai bahu naagan |315|

ਦੋਹਰਾ ॥
doharaa |

ਹਰਿ ਕੋ ਆਨਨ ਦੇਖ ਕੈ ਭਈ ਸਭਨ ਕੋ ਚੈਨ ॥
har ko aanan dekh kai bhee sabhan ko chain |

ਨਿਕਟ ਤ੍ਰਿਯਾ ਕੋ ਪਾਇ ਕੈ ਪਰਤ ਚੈਨ ਪਰ ਮੈਨ ॥੩੧੬॥
nikatt triyaa ko paae kai parat chain par main |316|

ਸਵੈਯਾ ॥
savaiyaa |

ਕੋਮਲ ਕੰਜ ਸੇ ਫੂਲ ਰਹੇ ਦ੍ਰਿਗ ਮੋਰ ਕੇ ਪੰਖ ਸਿਰ ਊਪਰ ਸੋਹੈ ॥
komal kanj se fool rahe drig mor ke pankh sir aoopar sohai |

ਹੈ ਬਰਨੀ ਸਰ ਸੀ ਭਰੁਟੇ ਧਨੁ ਆਨਨ ਪੈ ਸਸਿ ਕੋਟਿਕ ਕੋਹੈ ॥
hai baranee sar see bharutte dhan aanan pai sas kottik kohai |

ਮਿਤ੍ਰ ਕੀ ਬਾਤ ਕਹਾ ਕਹੀਯੇ ਜਿਹ ਕੋ ਪਖਿ ਕੈ ਰਿਪੁ ਕੋ ਮਨ ਮੋਹੈ ॥
mitr kee baat kahaa kaheeye jih ko pakh kai rip ko man mohai |


Flag Counter