Sri Dasam Granth

Página - 545


ਮਾਤ ਪਿਤਾ ਹੂ ਕੇ ਦੇਖਤ ਹੀ ਤੇਊ ਬ੍ਰਹਮ ਕੇ ਲੋਕ ਕੀ ਓਰਿ ਸਿਧਾਏ ॥੨੪੩੨॥
maat pitaa hoo ke dekhat hee teaoo braham ke lok kee or sidhaae |2432|

ਅਥ ਸੁਭਦ੍ਰਾ ਕੋ ਬ੍ਯਾਹ ਕਥਨੰ ॥
ath subhadraa ko bayaah kathanan |

ਚੌਪਈ ॥
chauapee |

ਤੀਰਥ ਕਰਨ ਪਾਰਥ ਤਬ ਧਾਯੋ ॥
teerath karan paarath tab dhaayo |

ਦੁਆਰਵਤੀ ਜਦੁਪਤਿ ਦਰਸਾਯੋ ॥
duaaravatee jadupat darasaayo |

ਅਉਰ ਸੁਭਦ੍ਰਾ ਰੂਪ ਨਿਹਾਰਿਯੋ ॥
aaur subhadraa roop nihaariyo |

ਚਿਤ ਕੋ ਸੋਕ ਦੂਰਿ ਕਰਿ ਡਾਰਿਯੋ ॥੨੪੩੩॥
chit ko sok door kar ddaariyo |2433|

ਯਾ ਕੋ ਬਰੋ ਇਹੈ ਚਿਤ ਆਯੋ ॥
yaa ko baro ihai chit aayo |

ਉਹ ਕੋ ਉਤੈ ਚਿਤ ਲਲਚਾਯੋ ॥
auh ko utai chit lalachaayo |

ਜਦੁਪਤਿ ਬਾਤ ਸਭੈ ਇਹ ਜਾਨੀ ॥
jadupat baat sabhai ih jaanee |

ਬਰਿਓ ਚਹਤ ਅਰਜੁਨ ਅਭਿਮਾਨੀ ॥੨੪੩੪॥
bario chahat arajun abhimaanee |2434|

ਦੋਹਰਾ ॥
doharaa |

ਪਾਰਥ ਨਿਕਟਿ ਬੁਲਾਇ ਕੈ ਕਹੀ ਕ੍ਰਿਸਨ ਸਮਝਾਇ ॥
paarath nikatt bulaae kai kahee krisan samajhaae |

ਤੁਮ ਸੁ ਸੁਭਦ੍ਰਾ ਕੋ ਹਰੋ ਹਉ ਨਹਿ ਲਰਿ ਹੋ ਆਇ ॥੨੪੩੫॥
tum su subhadraa ko haro hau neh lar ho aae |2435|

ਚੌਪਈ ॥
chauapee |

ਤਬ ਅਰਜੁਨ ਸੋਈ ਫੁਨਿ ਕਰਿਓ ॥
tab arajun soee fun kario |

ਪੂਜਨ ਜਾਤ ਸੁਭਦ੍ਰਾ ਹਰਿਓ ॥
poojan jaat subhadraa hario |

ਜਾਦਵ ਸਭੈ ਕੋਪ ਤਬ ਭਰੇ ॥
jaadav sabhai kop tab bhare |

ਸ੍ਰੀ ਜਦੁਪਤਿ ਪੈ ਆਇ ਪੁਕਰੇ ॥੨੪੩੬॥
sree jadupat pai aae pukare |2436|

ਸਵੈਯਾ ॥
savaiyaa |

ਸ੍ਰੀ ਬ੍ਰਿਜਰਾਜ ਤਬੈ ਤਿਨ ਸੋ ਕਬਿ ਸ੍ਯਾਮ ਕਹੈ ਇਹ ਭਾਤਿ ਸੁਨਾਈ ॥
sree brijaraaj tabai tin so kab sayaam kahai ih bhaat sunaaee |

ਬੀਰ ਬਡੇ ਤੁਮ ਹੂ ਹੋ ਕਹਾਵਤ ਜਾਇ ਮੰਡੋ ਤਿਹ ਸੰਗਿ ਲਰਾਈ ॥
beer badde tum hoo ho kahaavat jaae manddo tih sang laraaee |

ਪਾਰਥ ਸੋ ਰਨ ਮਾਡਨ ਕਾਜ ਚਲੇ ਤੁਮਰੀ ਮ੍ਰਿਤ ਹੀ ਨਿਜਕਾਈ ॥
paarath so ran maaddan kaaj chale tumaree mrit hee nijakaaee |

ਕਿਉ ਨ ਚਲੋ ਤੁਮ ਮੈ ਤਬ ਤੈ ਤਜਿਓ ਆਹਵ ਸ੍ਯਾਮ ਇਹੈ ਠਹਿਰਾਈ ॥੨੪੩੭॥
kiau na chalo tum mai tab tai tajio aahav sayaam ihai tthahiraaee |2437|

ਚੌਪਈ ॥
chauapee |

ਤਬ ਜੋਧਾ ਜਦੁਪਤਿ ਕੇ ਧਾਏ ॥
tab jodhaa jadupat ke dhaae |

ਪਾਰਥ ਕਉ ਏ ਬੈਨ ਸੁਨਾਏ ॥
paarath kau e bain sunaae |

ਸੁਨ ਰੇ ਅਰਜੁਨ ਤੋ ਤੇ ਡਰਿ ਹੈ ॥
sun re arajun to te ddar hai |

ਮਹਾ ਪਤਿਤ ਤੇਰੋ ਬਧਿ ਕਰਿ ਹੈ ॥੨੪੩੮॥
mahaa patit tero badh kar hai |2438|

ਦੋਹਰਾ ॥
doharaa |

ਪੰਡੁ ਪੁਤ੍ਰ ਜਾਨੀ ਇਹੈ ਮਾਰਤ ਜਾਦਵ ਮੋਰ ॥
pandd putr jaanee ihai maarat jaadav mor |

ਜੀਅ ਆਤੁਰ ਹੋਇ ਸ੍ਯਾਮ ਕਹਿ ਚਲਿਯੋ ਦੁਆਰਕਾ ਓਰਿ ॥੨੪੩੯॥
jeea aatur hoe sayaam keh chaliyo duaarakaa or |2439|

ਸਵੈਯਾ ॥
savaiyaa |

ਸੂਕ ਗਯੋ ਮੁਖ ਪਾਰਥ ਕੋ ਮੁਸਲੀਧਰਿ ਜੀਤ ਜਬੈ ਗ੍ਰਿਹਿ ਆਯੋ ॥
sook gayo mukh paarath ko musaleedhar jeet jabai grihi aayo |

ਸ੍ਰੀ ਬ੍ਰਿਜਨਾਥ ਸਮੋਧ ਕੀਓ ਅਰੇ ਪਾਰਥ ਕਿਉ ਚਿਤ ਮੈ ਡਰ ਪਾਯੋ ॥
sree brijanaath samodh keeo are paarath kiau chit mai ddar paayo |

ਬ੍ਯਾਹ ਸੁਭਦ੍ਰਾ ਕੋ ਕੀਨ ਤਬੈ ਜਬ ਹੀ ਮੁਸਲੀਧਰਿ ਕਉ ਸਮਝਾਯੋ ॥
bayaah subhadraa ko keen tabai jab hee musaleedhar kau samajhaayo |

ਦਾਜ ਦਯੋ ਜਿਹ ਪਾਰ ਨ ਪਇਯਤ ਲੈ ਤਿਹ ਅਰਜੁਨ ਧਾਮਿ ਸਿਧਾਯੋ ॥੨੪੪੦॥
daaj dayo jih paar na peiyat lai tih arajun dhaam sidhaayo |2440|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪਾਰਥ ਸੁਭਦ੍ਰਾ ਕਉ ਹਰ ਕੇ ਬ੍ਯਾਹ ਕਰਿ ਲਯਾਵਤ ਭਏ ਧਿਆਇ ਸਮਾਪਤੰ ॥
eit sree bachitr naattak granthe krisanaavataare paarath subhadraa kau har ke bayaah kar layaavat bhe dhiaae samaapatan |

ਅਥ ਮਿਥਲਾਪੁਰ ਰਾਜੇ ਅਰੁ ਬ੍ਰਾਹਮਨ ਕਾ ਪ੍ਰਸੰਗੁ ਅਰੁ ਭਸਮਾਗਦ ਦੈਤ ਕੋ ਛਲ ਕੇ ਮਾਰ ਰੁਦ੍ਰ ਕੌ ਛਡਾਵਤ ਭਏ ॥
ath mithalaapur raaje ar braahaman kaa prasang ar bhasamaagad dait ko chhal ke maar rudr kau chhaddaavat bhe |

ਦੋਹਰਾ ॥
doharaa |

ਮਿਥਲ ਦੇਸ ਕੋ ਭੂਪ ਇਕ ਅਤਿਹੁਲਾਸ ਤਿਹ ਨਾਮ ॥
mithal des ko bhoop ik atihulaas tih naam |

ਜਦੁਪਤਿ ਕੀ ਪੂਜਾ ਕਰੈ ਨਿਸਿ ਦਿਨ ਆਠੋ ਜਾਮ ॥੨੪੪੧॥
jadupat kee poojaa karai nis din aattho jaam |2441|

ਮਤ ਕੇ ਦਿਜ ਇਕ ਥੋ ਤਹਾ ਬਿਨੁ ਹਰਿ ਨਾਮ ਨ ਲੇਇ ॥
mat ke dij ik tho tahaa bin har naam na lee |

ਜੋ ਹਰਿ ਕੀ ਬਾਤੈ ਕਰੈ ਤਾਹੀ ਮੈ ਚਿਤ ਦੇਇ ॥੨੪੪੨॥
jo har kee baatai karai taahee mai chit dee |2442|

ਸਵੈਯਾ ॥
savaiyaa |

ਭੂਪਤਿ ਜਾਇ ਦਿਜੋਤਮ ਕੇ ਗ੍ਰਿਹਿ ਹੇਰਹਿ ਸ੍ਰੀ ਬ੍ਰਿਜਨਾਥ ਬਿਚਾਰੈ ॥
bhoopat jaae dijotam ke grihi hereh sree brijanaath bichaarai |

ਅਉਰ ਕਛੂ ਨਹਿ ਬਾਤ ਕਰੈ ਕਬਿ ਸ੍ਯਾਮ ਕਹੈ ਦੋਊ ਸਾਝ ਸਵਾਰੈ ॥
aaur kachhoo neh baat karai kab sayaam kahai doaoo saajh savaarai |

ਬਿਪ੍ਰ ਕਹੈ ਘਨਿ ਸ੍ਯਾਮ ਹੀ ਆਇ ਹੈ ਸ੍ਯਾਮ ਹੀ ਆਇ ਹੈ ਭੂਪ ਉਚਾਰੈ ॥
bipr kahai ghan sayaam hee aae hai sayaam hee aae hai bhoop uchaarai |


Flag Counter