Sri Dasam Granth

Página - 871


ਦੋਹਰਾ ॥
doharaa |

ਤਬ ਕੰਨ੍ਯਾ ਐਸੇ ਕਹੇ ਸਕਲ ਸਖਿਨ ਸੋ ਬੈਨ ॥
tab kanayaa aaise kahe sakal sakhin so bain |

ਬਿਕਟ ਕਟਕ ਕੇ ਸੁਭਟ ਭਟ ਪਠਵੋ ਜਮ ਕੇ ਐਨ ॥੨੦॥
bikatt kattak ke subhatt bhatt patthavo jam ke aain |20|

ਸਕਲ ਸਖਿਨ ਕੋ ਸਸਤ੍ਰ ਦੈ ਅਵਰ ਕਵਚ ਪਹਿਰਾਇ ॥
sakal sakhin ko sasatr dai avar kavach pahiraae |

ਨਿਕਸਿ ਆਪੁ ਠਾਢੀ ਭਈ ਜੈ ਦੁੰਦਭੀ ਬਜਾਇ ॥੨੧॥
nikas aap tthaadtee bhee jai dundabhee bajaae |21|

ਚੌਪਈ ॥
chauapee |

ਕੰਨ੍ਯਾ ਰਥ ਆਰੂੜਿਤ ਭਈ ॥
kanayaa rath aaroorrit bhee |

ਜੁਧਿ ਸਮਗ੍ਰੀ ਸਭਿਯਨ ਦਈ ॥
judh samagree sabhiyan dee |

ਸਫਾਜੰਗ ਮਹਿ ਤੁਰੈ ਨਚਾਏ ॥
safaajang meh turai nachaae |

ਸੁਰ ਸੁਰਪਤਿ ਦੇਖਨ ਰਨ ਆਏ ॥੨੨॥
sur surapat dekhan ran aae |22|

ਦੋਹਰਾ ॥
doharaa |

ਉਮਡੇ ਅਮਿਤ ਅਨੇਕ ਦਲ ਬਾਰਦ ਬੂੰਦ ਸਮਾਨ ॥
aumadde amit anek dal baarad boond samaan |

ਬਨਿ ਬਨਿ ਨ੍ਰਿਪ ਆਵਤ ਭਏ ਸਮਰ ਸੁਯੰਬਰ ਜਾਨ ॥੨੩॥
ban ban nrip aavat bhe samar suyanbar jaan |23|

ਚੌਪਈ ॥
chauapee |

ਮਚਿਯੌ ਤੁਮਲ ਜੁਧ ਤਹ ਭਾਰੀ ॥
machiyau tumal judh tah bhaaree |

ਨਾਚੇ ਸੂਰਬੀਰ ਹੰਕਾਰੀ ॥
naache soorabeer hankaaree |

ਤਾਨਿ ਧਨੁਹਿਯਨ ਬਿਸਿਖ ਚਲਾਵਤ ॥
taan dhanuhiyan bisikh chalaavat |

ਮਾਇ ਮਰੇ ਪਦ ਕੂਕਿ ਸੁਨਾਵਤ ॥੨੪॥
maae mare pad kook sunaavat |24|

ਜਿਹ ਬਚਿਤ੍ਰ ਦੇ ਬਾਨ ਲਗਾਵੈ ॥
jih bachitr de baan lagaavai |

ਵਹੈ ਸੁਭਟ ਮ੍ਰਿਤੁ ਲੋਕ ਸਿਧਾਵੈ ॥
vahai subhatt mrit lok sidhaavai |

ਜਾ ਪਰ ਤਮਕਿ ਤੇਗ ਕੀ ਝਾਰੈ ॥
jaa par tamak teg kee jhaarai |

ਤਾ ਕੋ ਮੂੰਡ ਕਾਟਿ ਹੀ ਡਾਰੈ ॥੨੫॥
taa ko moondd kaatt hee ddaarai |25|

ਕਾਹੂ ਸਿਮਟਿ ਸੈਹਥੀ ਹਨੈ ॥
kaahoo simatt saihathee hanai |

ਏਕ ਸੁਭਟ ਮਨ ਮਾਹਿ ਨ ਗਨੈ ॥
ek subhatt man maeh na ganai |

ਦੇਖੈ ਸੁਰ ਬਿਬਾਨ ਚੜਿ ਸਾਰੇ ॥
dekhai sur bibaan charr saare |

ਚਟਿਪਟ ਸੁਭਟ ਬਿਕਟ ਕਟਿ ਡਾਰੇ ॥੨੬॥
chattipatt subhatt bikatt katt ddaare |26|

ਗੀਧਨ ਕੋ ਮਨ ਭਯੋ ਅਨੰਦੰ ॥
geedhan ko man bhayo anandan |

ਆਜੁ ਭਖੈ ਮਾਨਸ ਕੇ ਅੰਗੰ ॥
aaj bhakhai maanas ke angan |

ਦਹਿਨੇ ਬਾਏ ਜੋਗਿਨਿ ਖੜੀ ॥
dahine baae jogin kharree |

ਲੈ ਪਾਤਰ ਸ੍ਰੋਨਤ ਕਹ ਅੜੀ ॥੨੭॥
lai paatar sronat kah arree |27|

ਮਾਰੂ ਦੁਹੂੰ ਦਿਸਨ ਮੈ ਬਾਜੈ ॥
maaroo duhoon disan mai baajai |

ਦੁਹੂੰ ਓਰ ਸਸਤ੍ਰਨ ਭਟ ਸਾਜੈ ॥
duhoon or sasatran bhatt saajai |

ਊਪਰ ਗਿਧ ਸਾਲ ਮੰਡਰਾਹੀ ॥
aoopar gidh saal manddaraahee |

ਤਰੈ ਸੂਰਮਾ ਜੁਧ ਮਚਾਹੀ ॥੨੮॥
tarai sooramaa judh machaahee |28|

ਸਵੈਯਾ ॥
savaiyaa |

ਬਾਲ ਕੋ ਰੂਪ ਅਨੂਪਮ ਹੇਰਿ ਚਹੂੰ ਦਿਸਿ ਤੇ ਨ੍ਰਿਪ ਚੌਪਿ ਚਲੇ ॥
baal ko roop anoopam her chahoon dis te nrip chauap chale |

ਗਜਰਾਜਨ ਬਾਜਨ ਕੇ ਅਸਵਾਰ ਰਥੀ ਰਥ ਪਾਇਕ ਜੋਰਿ ਭਲੇ ॥
gajaraajan baajan ke asavaar rathee rath paaeik jor bhale |

ਜਬ ਰਾਇ ਬਚਿਤ੍ਰ ਕ੍ਰਿਪਾਨ ਗਹੀ ਤਜਿ ਲਾਜ ਹਠੀ ਯੌ ਰਨ ਬਿਚਲੇ ॥
jab raae bachitr kripaan gahee taj laaj hatthee yau ran bichale |

ਮਨੋ ਰਾਮ ਕੇ ਨਾਮ ਕਹੇ ਮੁਖ ਤੇ ਅਘ ਓਘਨ ਕੇ ਤ੍ਰਸਿ ਬ੍ਰਿੰਦ ਟਲੇ ॥੨੯॥
mano raam ke naam kahe mukh te agh oghan ke tras brind ttale |29|

ਕੋਪ ਪ੍ਰਚੰਡ ਭਰੇ ਮਨ ਮੈ ਭਟ ਚੌਪਿ ਚੜੇ ਚਹੂੰ ਘਾ ਚਪਿ ਧਾਏ ॥
kop prachandd bhare man mai bhatt chauap charre chahoon ghaa chap dhaae |

ਕਾਢਿ ਕ੍ਰਿਪਾਨ ਲਈ ਬਲਵਾਨਨ ਤਾਨਿ ਕਮਾਨਨ ਬਾਨ ਚਲਾਏ ॥
kaadt kripaan lee balavaanan taan kamaanan baan chalaae |

ਬੂੰਦਨ ਜ੍ਯੋ ਬਰਖੇ ਚਹੂੰ ਓਰਨ ਬੇਧਿ ਸਨਾਹਨ ਪਾਰ ਪਰਾਏ ॥
boondan jayo barakhe chahoon oran bedh sanaahan paar paraae |

ਬੀਰਨ ਚੀਰ ਬਿਦੀਰਨ ਭੂਮਿ ਕੋ ਬਾਰਿ ਕੋ ਫਾਰਿ ਪਤਾਰ ਸਿਧਾਏ ॥੩੦॥
beeran cheer bideeran bhoom ko baar ko faar pataar sidhaae |30|

ਚੌਪਈ ॥
chauapee |

ਚਟਪਟ ਸੁਭਟ ਬਿਕਟ ਕਟਿ ਗਏ ॥
chattapatt subhatt bikatt katt ge |

ਕੇਤੇ ਕਰੀ ਕਰਨ ਬਿਨੁ ਭਏ ॥
kete karee karan bin bhe |

ਟੂਟੈ ਰਥ ਕੂਟੰ ਭਟ ਡਾਰੇ ॥
ttoottai rath koottan bhatt ddaare |

ਨਾਚੇ ਭੂਤ ਪ੍ਰੇਤ ਮਤਵਾਰੇ ॥੩੧॥
naache bhoot pret matavaare |31|


Flag Counter