Sri Dasam Granth

Página - 546


ਸ੍ਰੀ ਬ੍ਰਿਜ ਨਾਇਕ ਕੀ ਚਰਚਾ ਸੰਗ ਸਾਸ ਘਰੀ ਪੁਨਿ ਜਾਮਨ ਟਾਰੈ ॥੨੪੪੩॥
sree brij naaeik kee charachaa sang saas gharee pun jaaman ttaarai |2443|

ਭੂਪ ਦਿਜੋਤਮ ਕੀ ਅਤਿ ਹੀ ਹਰਿ ਜੂ ਮਨ ਮੈ ਜਬ ਪ੍ਰੀਤਿ ਬਿਚਾਰੀ ॥
bhoop dijotam kee at hee har joo man mai jab preet bichaaree |

ਮੇਰੇ ਹੈ ਧਿਆਨ ਕੇ ਬੀਚ ਪਰੇ ਇਹ ਅਉਰ ਕਥਾ ਗ੍ਰਿਹ ਕੀ ਜੁ ਬਿਸਾਰੀ ॥
mere hai dhiaan ke beech pare ih aaur kathaa grih kee ju bisaaree |

ਦਾਰੁਕ ਕਉ ਕਹਿ ਸ੍ਯੰਦਨ ਪੈ ਜੁ ਕਰੀ ਪ੍ਰਭ ਜੀ ਤਿਹ ਓਰਿ ਸਵਾਰੀ ॥
daaruk kau keh sayandan pai ju karee prabh jee tih or savaaree |

ਸਾਧਨ ਜਾਇ ਸਨਾਥ ਕਰੋ ਅਬ ਸ੍ਰੀ ਬ੍ਰਿਜਨਾਥ ਇਹੈ ਜੀਅ ਧਾਰੀ ॥੨੪੪੪॥
saadhan jaae sanaath karo ab sree brijanaath ihai jeea dhaaree |2444|

ਚੌਪਈ ॥
chauapee |

ਤਬ ਜਦੁਪਤਿ ਦੁਇ ਰੂਪ ਬਨਾਯੋ ॥
tab jadupat due roop banaayo |

ਇਕ ਦਿਜ ਕੈ ਇਕ ਨ੍ਰਿਪ ਕੇ ਆਯੋ ॥
eik dij kai ik nrip ke aayo |

ਦਿਜ ਨ੍ਰਿਪ ਅਤਿ ਸੇਵਾ ਤਿਹ ਕਰੀ ॥
dij nrip at sevaa tih karee |

ਚਿਤ ਕੀ ਸਭ ਚਿੰਤਾ ਪਰਹਰੀ ॥੨੪੪੫॥
chit kee sabh chintaa paraharee |2445|

ਦੋਹਰਾ ॥
doharaa |

ਚਾਰ ਮਾਸ ਹਰਿ ਜੂ ਤਹਾ ਰਹੇ ਬਹੁਤੁ ਸੁਖ ਪਾਇ ॥
chaar maas har joo tahaa rahe bahut sukh paae |

ਬਹੁਰੁ ਆਪੁਨੇ ਗ੍ਰਿਹ ਗਏ ਜਸ ਕੀ ਬੰਬ ਬਜਾਇ ॥੨੪੪੬॥
bahur aapune grih ge jas kee banb bajaae |2446|

ਇਕ ਕਹਿ ਗੇ ਦਿਜ ਭੂਪ ਕਉ ਬ੍ਰਿਜਪਤਿ ਕਰਿ ਇਸ ਨੇਹੁ ॥
eik keh ge dij bhoop kau brijapat kar is nehu |

ਬੇਦ ਚਾਰਿ ਜਿਉ ਮੁਹਿ ਜਪੈ ਤਿਉ ਮੁਹਿ ਜਪੁ ਸੁਨਿ ਲੇਹੁ ॥੨੪੪੭॥
bed chaar jiau muhi japai tiau muhi jap sun lehu |2447|

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਰਹ ਜੂ ਰਾਜਾ ਤਥਾ ਦਿਜ ਕੋ ਦਰਸਨ ਦੇ ਕਰਿ ਗ੍ਰਿਹ ਕੋ ਜਾਤ ਭਏ ਧਿਆਇ ਸਮਾਪਤੰ ॥
eit sree dasam sikandh puraane bachitr naattake granthe krisanaavataare kaanrah joo raajaa tathaa dij ko darasan de kar grih ko jaat bhe dhiaae samaapatan |

ਅਥ ਰਾਜਾ ਪਰੀਛਿਤ ਜੀ ਤਥਾ ਸੁਕਦੇਵ ਪਰਸਪਰ ਬਾਚ ॥
ath raajaa pareechhit jee tathaa sukadev parasapar baach |

ਸਵੈਯਾ ॥
savaiyaa |

ਕਾ ਬਿਧਿ ਗਾਵਤ ਹੈ ਗੁਨ ਬੇਦ ਸੁਨੋ ਤੁਮ ਤੇ ਸੁਕ ਇਉ ਜੀਯ ਆਈ ॥
kaa bidh gaavat hai gun bed suno tum te suk iau jeey aaee |

ਤਿਆਗਿ ਸਭੈ ਫੁਨਿ ਧਾਮ ਕੇ ਲਾਲਚ ਸ੍ਯਾਮ ਭਨੈ ਪ੍ਰਭ ਕੀ ਜਸਤਾਈ ॥
tiaag sabhai fun dhaam ke laalach sayaam bhanai prabh kee jasataaee |

ਇਉ ਗੁਨ ਗਾਵਤ ਬੇਦ ਸੁਨੋ ਤੁਮ ਰੰਗ ਨ ਰੂਪ ਲਖਿਯੋ ਕਛੂ ਜਾਈ ॥
eiau gun gaavat bed suno tum rang na roop lakhiyo kachhoo jaaee |

ਇਉ ਸੁਕ ਬੈਨ ਕਹੈ ਨ੍ਰਿਪ ਸੋ ਨ੍ਰਿਪ ਸਾਚ ਰਿਦੇ ਅਪੁਨੇ ਠਹਰਾਈ ॥੨੪੪੮॥
eiau suk bain kahai nrip so nrip saach ride apune tthaharaaee |2448|

ਰੰਗ ਨ ਰੇਖ ਅਭੇਖ ਸਦਾ ਪ੍ਰਭ ਅੰਤ ਨ ਆਵਤ ਹੈ ਜੁ ਬਤਇਯੈ ॥
rang na rekh abhekh sadaa prabh ant na aavat hai ju bateiyai |

ਚਉਦਹੂ ਲੋਕਨ ਮੈ ਜਿਹ ਕੋ ਦਿਨਿ ਰੈਨਿ ਸਦਾ ਜਸੁ ਕੇਵਲ ਗਇਯੈ ॥
chaudahoo lokan mai jih ko din rain sadaa jas keval geiyai |

ਗਿਆਨ ਬਿਖੈ ਅਰੁ ਧਿਆਨ ਬਿਖੈ ਇਸਨਾਨ ਬਿਖੈ ਰਸ ਮੈ ਚਿਤ ਕਇਯੈ ॥
giaan bikhai ar dhiaan bikhai isanaan bikhai ras mai chit keiyai |

ਬੇਦ ਜਪੈ ਜਿਹ ਕੋ ਤਿਹ ਜਾਪ ਸਦਾ ਕਰੀਯੈ ਨ੍ਰਿਪ ਯੌ ਸੁਨਿ ਲਇਯੈ ॥੨੪੪੯॥
bed japai jih ko tih jaap sadaa kareeyai nrip yau sun leiyai |2449|

ਜਾਹਿ ਕੀ ਦੇਹ ਸਦਾ ਗੁਨ ਗਾਵਤ ਸ੍ਯਾਮ ਜੂ ਕੇ ਰਸ ਕੇ ਸੰਗ ਭੀਨੀ ॥
jaeh kee deh sadaa gun gaavat sayaam joo ke ras ke sang bheenee |

ਤਾਹਿ ਪਿਤਾ ਹਮਰੇ ਸੰਗ ਬਾਤ ਕਹੀ ਤਿਹ ਤੇ ਹਮ ਹੂ ਸੁਨਿ ਲੀਨੀ ॥
taeh pitaa hamare sang baat kahee tih te ham hoo sun leenee |

ਜਾਪ ਜਪੈ ਸਭ ਹੀ ਹਰਿ ਕੋ ਸੁ ਜਪੈ ਨਹਿ ਹੈ ਜਿਹ ਕੀ ਮਤਿ ਹੀਨੀ ॥
jaap japai sabh hee har ko su japai neh hai jih kee mat heenee |

ਤਾਹਿ ਸਦਾ ਰੁਚਿ ਸੋ ਜਪੀਐ ਨ੍ਰਿਪ ਕੋ ਸੁਕਦੇਵ ਇਹੈ ਮਤਿ ਦੀਨੀ ॥੨੪੫੦॥
taeh sadaa ruch so japeeai nrip ko sukadev ihai mat deenee |2450|

ਕਸਟ ਕੀਏ ਜੋ ਨ ਆਵਤ ਹੈ ਕਰਿ ਸੀਸ ਜਟਾ ਧਰੇ ਹਾਥਿ ਨ ਆਵੈ ॥
kasatt kee jo na aavat hai kar sees jattaa dhare haath na aavai |

ਬਿਦਿਆ ਪੜੇ ਨ ਕੜੇ ਤਪ ਸੋ ਅਰੁ ਜੋ ਦ੍ਰਿਗ ਮੂੰਦ ਕੋਊ ਗੁਨ ਗਾਵੈ ॥
bidiaa parre na karre tap so ar jo drig moond koaoo gun gaavai |

ਬੀਨ ਬਜਾਇ ਸੁ ਨ੍ਰਿਤ ਦਿਖਾਇ ਬਤਾਇ ਭਲੇ ਹਰਿ ਲੋਕ ਰਿਝਾਵੈ ॥
been bajaae su nrit dikhaae bataae bhale har lok rijhaavai |

ਪ੍ਰੇਮ ਬਿਨਾ ਕਰ ਮੋ ਨਹੀ ਆਵਤ ਬ੍ਰਹਮ ਹੂ ਸੋ ਜਿਹ ਭੇਦ ਨ ਪਾਵੈ ॥੨੪੫੧॥
prem binaa kar mo nahee aavat braham hoo so jih bhed na paavai |2451|

ਖੋਜ ਰਹੇ ਰਵਿ ਸੇ ਸਸਿ ਸੇ ਤਿਹ ਕੋ ਤਿਹ ਕੋ ਕਛੁ ਅੰਤ ਨ ਆਯੋ ॥
khoj rahe rav se sas se tih ko tih ko kachh ant na aayo |

ਰੁਦ੍ਰ ਕੇ ਪਾਰ ਨ ਪਇਯਤ ਜਾਹਿ ਕੇ ਬੇਦ ਸਕੈ ਨਹਿ ਭੇਦ ਬਤਾਯੋ ॥
rudr ke paar na peiyat jaeh ke bed sakai neh bhed bataayo |

ਨਾਰਦ ਤੂੰਬਰ ਲੈ ਕਰਿ ਬੀਨ ਭਲੇ ਬਿਧਿ ਸੋ ਹਰਿ ਕੋ ਗੁਨ ਗਾਯੋ ॥
naarad toonbar lai kar been bhale bidh so har ko gun gaayo |

ਸ੍ਯਾਮ ਭਨੈ ਬਿਨੁ ਪ੍ਰੇਮ ਕੀਏ ਬ੍ਰਿਜ ਨਾਇਕ ਸੋ ਬ੍ਰਿਜ ਨਾਇਕ ਪਾਯੋ ॥੨੪੫੨॥
sayaam bhanai bin prem kee brij naaeik so brij naaeik paayo |2452|

ਦੋਹਰਾ ॥
doharaa |

ਜਬ ਨ੍ਰਿਪ ਸੋ ਸੁਕ ਯੌ ਕਹਿਯੋ ਤਬ ਨ੍ਰਿਪ ਸੁਕ ਕੇ ਸਾਥ ॥
jab nrip so suk yau kahiyo tab nrip suk ke saath |

ਹਰਿ ਜਨ ਦੁਖੀ ਸੁਖੀ ਸੁ ਸਿਵ ਰਹੈ ਸੁ ਕਹੁ ਮੁਹਿ ਗਾਥ ॥੨੪੫੩॥
har jan dukhee sukhee su siv rahai su kahu muhi gaath |2453|

ਚੌਪਈ ॥
chauapee |

ਜਬ ਸੁਕ ਸੋ ਯਾ ਬਿਧ ਕਹਿਯੋ ॥
jab suk so yaa bidh kahiyo |

ਦੀਬੋ ਤਬ ਸੁਕ ਉਤਰ ਚਹਿਯੋ ॥
deebo tab suk utar chahiyo |

ਇਹੈ ਜੁਧਿਸਟਰ ਕੈ ਜੀਅ ਆਯੋ ॥
eihai judhisattar kai jeea aayo |

ਹਰਿ ਪੂਛਿਓ ਹਰਿ ਭੇਦ ਸੁਨਾਯੋ ॥੨੪੫੪॥
har poochhio har bhed sunaayo |2454|

ਸੁਕੋ ਬਾਚ ॥
suko baach |

ਦੋਹਰਾ ॥
doharaa |


Flag Counter