Sri Dasam Granth

Página - 939


ਰਾਝਨ ਹੀਰ ਪ੍ਰੇਮ ਮੈ ਰਹੈ ਏਕ ਹੀ ਹੋਇ ॥
raajhan heer prem mai rahai ek hee hoe |

ਕਹਿਬੇ ਕੌ ਤਨ ਏਕ ਹੀ ਲਹਿਬੇ ਕੋ ਤਨ ਦੋਇ ॥੨੬॥
kahibe kau tan ek hee lahibe ko tan doe |26|

ਚੌਪਈ ॥
chauapee |

ਐਸੀ ਪ੍ਰੀਤਿ ਪ੍ਰਿਯਾ ਕੀ ਭਈ ॥
aaisee preet priyaa kee bhee |

ਸਿਗਰੀ ਬਿਸਰਿ ਤਾਹਿ ਸੁਧਿ ਗਈ ॥
sigaree bisar taeh sudh gee |

ਰਾਝਾ ਜੂ ਕੇ ਰੂਪ ਉਰਝਾਨੀ ॥
raajhaa joo ke roop urajhaanee |

ਲੋਕ ਲਾਜ ਤਜਿ ਭਈ ਦਿਵਾਨੀ ॥੨੭॥
lok laaj taj bhee divaanee |27|

ਤਬ ਚੂਚਕ ਇਹ ਭਾਤਿ ਬਿਚਾਰੀ ॥
tab choochak ih bhaat bichaaree |

ਯਹ ਕੰਨ੍ਯਾ ਨਹਿ ਜਿਯਤ ਹਮਾਰੀ ॥
yah kanayaa neh jiyat hamaaree |

ਅਬ ਹੀ ਯਹ ਖੇਰਾ ਕੋ ਦੀਜੈ ॥
ab hee yah kheraa ko deejai |

ਯਾ ਮੈ ਤਨਿਕ ਢੀਲ ਨਹਿ ਕੀਜੈ ॥੨੮॥
yaa mai tanik dteel neh keejai |28|

ਖੇਰਹਿ ਬੋਲ ਤੁਰਤੁ ਤਿਹ ਦਯੋ ॥
khereh bol turat tih dayo |

ਰਾਝਾ ਅਤਿਥ ਹੋਇ ਸੰਗ ਗਯੋ ॥
raajhaa atith hoe sang gayo |

ਮਾਗਤ ਭੀਖ ਘਾਤ ਜਬ ਪਾਯੋ ॥
maagat bheekh ghaat jab paayo |

ਲੈ ਤਾ ਕੋ ਸੁਰ ਲੋਕ ਸਿਧਾਯੋ ॥੨੯॥
lai taa ko sur lok sidhaayo |29|

ਰਾਝਾ ਹੀਰ ਮਿਲਤ ਜਬ ਭਏ ॥
raajhaa heer milat jab bhe |

ਚਿਤ ਕੇ ਸਕਲ ਸੋਕ ਮਿਟਿ ਗਏ ॥
chit ke sakal sok mitt ge |

ਹਿਯਾ ਕੀ ਅਵਧਿ ਬੀਤਿ ਜਬ ਗਈ ॥
hiyaa kee avadh beet jab gee |

ਬਾਟਿ ਦੁਹੂੰ ਸੁਰ ਪੁਰ ਕੀ ਲਈ ॥੩੦॥
baatt duhoon sur pur kee lee |30|

ਦੋਹਰਾ ॥
doharaa |

ਰਾਝਾ ਭਯੋ ਸੁਰੇਸ ਤਹ ਭਈ ਮੈਨਕਾ ਹੀਰ ॥
raajhaa bhayo sures tah bhee mainakaa heer |

ਯਾ ਜਗ ਮੈ ਗਾਵਤ ਸਦਾ ਸਭ ਕਬਿ ਕੁਲ ਜਸ ਧੀਰ ॥੩੧॥
yaa jag mai gaavat sadaa sabh kab kul jas dheer |31|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੮॥੧੮੨੮॥ਅਫਜੂੰ॥
eit sree charitr pakhayaane triyaa charitre mantree bhoop sanbaade atthaanavo charitr samaapatam sat subham sat |98|1828|afajoon|

ਚੌਪਈ ॥
chauapee |

ਪੋਠੋਹਾਰਿ ਨਾਰਿ ਇਕ ਰਹੈ ॥
potthohaar naar ik rahai |

ਰੁਦ੍ਰ ਕਲਾ ਤਾ ਕੋ ਜਗ ਕਹੈ ॥
rudr kalaa taa ko jag kahai |

ਤਿਹ ਗ੍ਰਿਹ ਰੋਜ ਖੁਦਾਈ ਆਵੈ ॥
tih grih roj khudaaee aavai |

ਧਨ ਡਰ ਪਾਇ ਤਾਹਿ ਲੈ ਜਾਵੈ ॥੧॥
dhan ddar paae taeh lai jaavai |1|

ਇਕ ਦਿਨ ਇਨ ਕਛੁ ਧਨੁ ਨਹਿ ਦਯੋ ॥
eik din in kachh dhan neh dayo |

ਕੋਪ ਖਦਾਇਨ ਕੇ ਮਨ ਭਯੋ ॥
kop khadaaein ke man bhayo |

ਸਭ ਹੀ ਹਾਥ ਕੁਰਾਨ ਉਠਾਏ ॥
sabh hee haath kuraan utthaae |

ਮਿਲਿ ਗਿਲਿ ਭਵਨ ਤਵਨ ਕੇ ਆਏ ॥੨॥
mil gil bhavan tavan ke aae |2|

ਹਾਨਤ ਕਹਿਯੋ ਨਬੀ ਕੀ ਕਰੀ ॥
haanat kahiyo nabee kee karee |

ਯਹ ਸੁਨਿ ਬਚਨ ਨਾਰਿ ਅਤਿ ਡਰੀ ॥
yah sun bachan naar at ddaree |

ਤਿਨ ਕੋ ਸਦਨ ਬੀਚ ਬੈਠਾਯੋ ॥
tin ko sadan beech baitthaayo |

ਖਾਨ ਮੁਹਬਤ ਸਾਥ ਜਤਾਯੋ ॥੩॥
khaan muhabat saath jataayo |3|

ਤਾ ਕੇ ਤੁਰਤ ਪਯਾਦੇ ਆਏ ॥
taa ke turat payaade aae |

ਇਕ ਗ੍ਰਿਹ ਮੈ ਬੈਠਾਇ ਛਿਪਾਏ ॥
eik grih mai baitthaae chhipaae |

ਖਾਨਾ ਭਲੋ ਤਿਨਾਗੇ ਰਾਖ੍ਯੋ ॥
khaanaa bhalo tinaage raakhayo |

ਆਪੁ ਖਦਾਇਨ ਸੋ ਯੋ ਭਾਖ੍ਯੋ ॥੪॥
aap khadaaein so yo bhaakhayo |4|

ਹਾਨਤ ਮੈ ਨ ਨਬੀ ਕੀ ਕਰੀ ॥
haanat mai na nabee kee karee |

ਮੋ ਤੌ ਕਹੋ ਚੂਕ ਕਾ ਪਰੀ ॥
mo tau kaho chook kaa paree |

ਤਾ ਕੀ ਜੋ ਨਿੰਦਾ ਮੈ ਕਰੋ ॥
taa kee jo nindaa mai karo |

ਅਪਨੇ ਮਾਰਿ ਕਟਾਰੀ ਮਰੋ ॥੫॥
apane maar kattaaree maro |5|

ਜੋ ਕਛੁ ਲੈਨੋ ਹੋਇ ਸੁ ਲੀਜੈ ॥
jo kachh laino hoe su leejai |

ਹਾਨਤ ਕੋ ਮੁਹਿ ਦੋਸੁ ਨ ਦੀਜੈ ॥
haanat ko muhi dos na deejai |

ਬਿਹਸਿ ਖੁਦਾਇਨ ਬਚਨ ਉਚਾਰਿਯੋ ॥
bihas khudaaein bachan uchaariyo |

ਧਨ ਲਾਲਚ ਹਮ ਚਰਿਤ ਸੁ ਧਾਰਿਯੋ ॥੬॥
dhan laalach ham charit su dhaariyo |6|


Flag Counter