Sri Dasam Granth

Página - 908


ਬਾਲਕ ਬਾਰ ਤਜੇ ਬਰ ਨਾਰਿ ਤਜੋ ਅਸੁਰਾਰਿ ਯਹੈ ਠਹਰਾਈ ॥
baalak baar taje bar naar tajo asuraar yahai tthaharaaee |

ਜਾਇ ਬਸੋ ਬਨ ਮੈ ਸੁਖੁ ਸੋ ਸੁਨੁ ਸੁੰਦਰਿ ਆਜੁ ਇਹੈ ਮਨ ਭਾਈ ॥੬੭॥
jaae baso ban mai sukh so sun sundar aaj ihai man bhaaee |67|

ਦੋਹਰਾ ॥
doharaa |

ਜੋ ਇਸਤ੍ਰੀ ਪਤਿ ਛਾਡਿ ਕੈ ਬਸਤ ਧਾਮ ਕੇ ਮਾਹਿ ॥
jo isatree pat chhaadd kai basat dhaam ke maeh |

ਤਿਨ ਕੋ ਆਗੇ ਸ੍ਵਰਗ ਕੇ ਭੀਤਰਿ ਪੈਠਬ ਨਾਹਿ ॥੬੮॥
tin ko aage svarag ke bheetar paitthab naeh |68|

ਰਾਨੀ ਬਾਚ ॥
raanee baach |

ਕਬਿਤੁ ॥
kabit |

ਬਾਲਕਨ ਬੋਰੌ ਰਾਜ ਇੰਦ੍ਰਹੂੰ ਕੋ ਛੋਰੌ ਔਰ ਭੂਖਨਨ ਤੋਰੋ ਕਠਿਨਾਈ ਐਸੀ ਝਲਿਹੌਂ ॥
baalakan borau raaj indrahoon ko chhorau aauar bhookhanan toro katthinaaee aaisee jhalihauan |

ਪਾਤ ਫਲ ਖੈਹੌ ਸਿੰਘ ਸਾਪ ਤੇ ਡਰੈਹੌ ਨਾਹਿ ਬਿਨਾ ਪ੍ਰਾਨ ਪ੍ਯਾਰੇ ਕੇ ਹਿਮਾਚਲ ਮੈ ਗਲਿਹੌਂ ॥
paat fal khaihau singh saap te ddaraihau naeh binaa praan payaare ke himaachal mai galihauan |

ਜੌਨ ਹੌ ਸੁ ਹੈਹੌ ਮੁਖ ਦੇਖੌ ਪਾਛੇ ਚਲੀ ਜੈਹੌ ਨਾ ਤੌ ਬਿਰਹਾਗਨਿ ਕੀ ਆਗਿ ਬੀਚ ਬਲਿ ਹੌਂ ॥
jauan hau su haihau mukh dekhau paachhe chalee jaihau naa tau birahaagan kee aag beech bal hauan |

ਕੌਨ ਕਾਜ ਰਾਜਹੂੰ ਕੋ ਸਾਜ ਮਹਾਰਾਜ ਬਿਨ ਨਾਥ ਜੂ ਤਿਹਾਰੋ ਰਹੇ ਰਹੌਂ ਚਲੇ ਚਲਿਹੌਂ ॥੬੯॥
kauan kaaj raajahoon ko saaj mahaaraaj bin naath joo tihaaro rahe rahauan chale chalihauan |69|

ਸਵੈਯਾ ॥
savaiyaa |

ਦੇਸ ਤਜੋ ਕਰਿ ਭੇਸ ਤਪੋ ਧਨ ਕੇਸ ਮਰੋਰਿ ਜਟਾਨਿ ਸਵਾਰੌਂ ॥
des tajo kar bhes tapo dhan kes maror jattaan savaarauan |

ਲੇਸ ਕਰੌ ਨ ਕਛੂ ਧਨ ਕੌ ਪ੍ਰਭ ਕੀ ਪਨਿਯਾ ਪਰ ਹ੍ਵੈ ਤਨ ਵਾਰੌਂ ॥
les karau na kachhoo dhan kau prabh kee paniyaa par hvai tan vaarauan |

ਬਾਲਕ ਕ੍ਰੋਰਿ ਕਰੌ ਇਕ ਓਰ ਸੁ ਬਸਤ੍ਰਨ ਛੋਰਿ ਕੈ ਰਾਮ ਸੰਭਾਰੌਂ ॥
baalak kror karau ik or su basatran chhor kai raam sanbhaarauan |

ਇੰਦ੍ਰ ਕੋ ਰਾਜ ਨਹੀ ਮੁਹਿ ਕਾਜ ਬਿਨਾ ਮਹਾਰਾਜ ਸਭੈ ਘਰ ਜਾਰੌਂ ॥੭੦॥
eindr ko raaj nahee muhi kaaj binaa mahaaraaj sabhai ghar jaarauan |70|

ਅੰਗਨ ਮੈ ਸਜਿਹੌ ਭਗਵੈ ਪਟ ਹਾਥ ਬਿਖੈ ਚਿਪਿਯਾ ਗਹਿ ਲੈਹੌਂ ॥
angan mai sajihau bhagavai patt haath bikhai chipiyaa geh laihauan |

ਮੁੰਦ੍ਰਨ ਕਾਨ ਧਰੈ ਅਪਨੇ ਤਵ ਮੂਰਤਿ ਭਿਛਹਿ ਮਾਗਿ ਅਘੈਹੌਂ ॥
mundran kaan dharai apane tav moorat bhichheh maag aghaihauan |

ਨਾਥ ਚਲੌ ਤੁਮ ਠੌਰ ਜਹਾ ਹਮਹੂੰ ਤਿਹ ਠੌਰ ਬਿਖੈ ਚਲਿ ਜੈਹੋ ॥
naath chalau tum tthauar jahaa hamahoon tih tthauar bikhai chal jaiho |

ਧਾਮ ਰਹੋ ਨਹਿ ਬਾਤ ਕਹੋ ਪਟ ਫਾਰਿ ਸਭੈ ਅਬ ਜੋਗਿਨ ਹ੍ਵੈਹੌਂ ॥੭੧॥
dhaam raho neh baat kaho patt faar sabhai ab jogin hvaihauan |71|

ਰਾਜਾ ਬਾਚੁ ॥
raajaa baach |

ਰਾਨੀ ਕੋ ਰੂਪ ਨਿਹਾਰਿ ਮਹੀਪਤਿ ਸੋਚ ਬਿਚਾਰ ਕਰਿਯੋ ਚਿਤ ਮਾਹੀ ॥
raanee ko roop nihaar maheepat soch bichaar kariyo chit maahee |

ਰਾਜ ਕਰੋ ਸੁਖ ਸੋ ਸੁਨਿ ਸੁੰਦਰਿ ਤੋਹਿ ਤਜੇ ਲਰਕਾ ਮਰਿ ਜਾਹੀ ॥
raaj karo sukh so sun sundar tohi taje larakaa mar jaahee |

ਸੋ ਨ ਮਿਟੈ ਨ ਹਟੈ ਬਨ ਤੇ ਨ੍ਰਿਪ ਝਾਰਿ ਪਛੋਰਿ ਭਲੇ ਅਵਗਾਹੀ ॥
so na mittai na hattai ban te nrip jhaar pachhor bhale avagaahee |

ਮਾਤ ਪਰੀ ਬਿਲਲਾਤ ਧਰਾ ਪਰ ਨਾਰਿ ਹਠੀ ਹਠ ਛਾਡਤ ਨਾਹੀ ॥੭੨॥
maat paree bilalaat dharaa par naar hatthee hatth chhaaddat naahee |72|

ਅੜਿਲ ॥
arril |

ਜਬ ਰਾਨੀ ਨ੍ਰਿਪ ਲਖੀ ਸਤਿ ਜੋਗਿਨਿ ਭਈ ॥
jab raanee nrip lakhee sat jogin bhee |

ਛੋਰਿ ਨ ਚਲਿਯੋ ਧਾਮ ਸੰਗ ਅਪੁਨੇ ਲਈ ॥
chhor na chaliyo dhaam sang apune lee |

ਧਾਰਿ ਜੋਗ ਕੋ ਭੇਸ ਮਾਤ ਪਹਿ ਆਇਯੋ ॥
dhaar jog ko bhes maat peh aaeiyo |

ਹੋ ਭੇਸ ਜੋਗ ਨ੍ਰਿਪ ਹੇਰਿ ਸਭਨ ਦੁਖ ਪਾਇਯੋ ॥੭੩॥
ho bhes jog nrip her sabhan dukh paaeiyo |73|

ਦੋਹਰਾ ॥
doharaa |

ਬਿਦਾ ਦੀਜਿਯੈ ਦਾਸ ਕੌ ਬਨ ਕੌ ਕਰੈ ਪਯਾਨ ॥
bidaa deejiyai daas kau ban kau karai payaan |

ਬੇਦ ਬਿਧਾਨਨ ਧ੍ਯਾਇ ਹੌ ਜੌ ਭਵ ਕੇ ਭਗਵਾਨ ॥੭੪॥
bed bidhaanan dhayaae hau jau bhav ke bhagavaan |74|

ਮਾਤਾ ਬਾਚ ॥
maataa baach |

ਸਵੈਯਾ ॥
savaiyaa |

ਪੂਤ ਰਹੌ ਬਲਿ ਜਾਉ ਕਛੂ ਦਿਨ ਪਾਲ ਕਰੌ ਇਨ ਦੇਸਨ ਕੌ ॥
poot rahau bal jaau kachhoo din paal karau in desan kau |

ਤੁਹਿ ਕ੍ਯੋ ਕਰਿ ਜਾਨ ਕਹੋ ਮੁਖ ਤੇ ਅਤਿ ਹੀ ਦੁਖ ਲਾਗਤ ਹੈ ਮਨ ਕੌ ॥
tuhi kayo kar jaan kaho mukh te at hee dukh laagat hai man kau |

ਗ੍ਰਿਹ ਤੇ ਤੁਹਿ ਕਾਢਿ ਇਤੋ ਸੁਖ ਛਾਡਿ ਕਹਾ ਕਹਿ ਹੌ ਇਨ ਲੋਗਨ ਕੌ ॥
grih te tuhi kaadt ito sukh chhaadd kahaa keh hau in logan kau |

ਸੁਨੁ ਸਾਚੁ ਸਪੂਤ ਕਹੋ ਮੁਖ ਤੇ ਤੁਹਿ ਕੈਸੇ ਕੈ ਦੇਉ ਬਿਦਾ ਬਨ ਕੌ ॥੭੫॥
sun saach sapoot kaho mukh te tuhi kaise kai deo bidaa ban kau |75|

ਚੌਪਈ ॥
chauapee |

ਰਾਜ ਕਰੋ ਸੁਤ ਬਨ ਨ ਪਧਾਰੋ ॥
raaj karo sut ban na padhaaro |

ਮੇਰੇ ਕਹਿਯੋ ਮੰਤ੍ਰ ਬੀਚਾਰੋ ॥
mere kahiyo mantr beechaaro |

ਲੋਗਨ ਕੇ ਕਹਿਬੋ ਅਨੁਸਰਿਯੈ ॥
logan ke kahibo anusariyai |

ਰਾਜ ਜੋਗ ਘਰਿ ਹੀ ਮਹਿ ਕਰਿਯੈ ॥੭੬॥
raaj jog ghar hee meh kariyai |76|

ਰਾਜਾ ਬਾਚ ॥
raajaa baach |

ਦੋਹਰਾ ॥
doharaa |

ਮਾਤਹਿ ਸੀਸ ਝੁਕਾਇ ਕੈ ਪੁਨਿ ਬੋਲਿਯੋ ਨ੍ਰਿਪ ਬੈਨ ॥
maateh sees jhukaae kai pun boliyo nrip bain |

ਊਚ ਨੀਚ ਰਾਜਾ ਪ੍ਰਜਾ ਜੈ ਹੈ ਜਮ ਕੇ ਐਨ ॥੭੭॥
aooch neech raajaa prajaa jai hai jam ke aain |77|


Flag Counter