Sri Dasam Granth

Página - 300


ਨੰਦ ਕੇ ਧਾਮ ਗਯੋ ਤਬ ਹੀ ਬਹੁ ਆਦਰ ਤਾਹਿ ਕਰਿਯੋ ਨੰਦ ਰਾਨੀ ॥
nand ke dhaam gayo tab hee bahu aadar taeh kariyo nand raanee |

ਨਾਮੁ ਸੁ ਕ੍ਰਿਸਨ ਕਹਿਓ ਇਹ ਕੋ ਕਰਿ ਮਾਨ ਲਈ ਇਹ ਬਾਤ ਬਖਾਨੀ ॥
naam su krisan kahio ih ko kar maan lee ih baat bakhaanee |

ਲਾਇ ਲਗੰਨ ਨਛਤ੍ਰਨ ਸੋਧਿ ਕਹੀ ਸਮਝਾਇ ਅਕਥ ਕਹਾਨੀ ॥੯੬॥
laae lagan nachhatran sodh kahee samajhaae akath kahaanee |96|

ਦੋਹਰਾ ॥
doharaa |

ਕ੍ਰਿਸਨ ਨਾਮ ਤਾ ਕੋ ਧਰਿਯੋ ਗਰਗਹਿ ਮਨੈ ਬਿਚਾਰਿ ॥
krisan naam taa ko dhariyo garageh manai bichaar |

ਸਿਆਮ ਪਲੋਟੈ ਪਾਇ ਜਿਹ ਇਹ ਸਮ ਮਨੋ ਮੁਰਾਰਿ ॥੯੭॥
siaam palottai paae jih ih sam mano muraar |97|

ਸੁਕਲ ਬਰਨ ਸਤਿਜੁਗਿ ਭਏ ਪੀਤ ਬਰਨ ਤ੍ਰੇਤਾਇ ॥
sukal baran satijug bhe peet baran tretaae |

ਪੀਤ ਬਰਨ ਪਟ ਸਿਆਮ ਤਨ ਨਰ ਨਾਹਨਿ ਕੇ ਨਾਹਿ ॥੯੮॥
peet baran patt siaam tan nar naahan ke naeh |98|

ਸਵੈਯਾ ॥
savaiyaa |

ਅੰਨ੍ਰਯ ਦਯੋ ਗਰਗੈ ਜਬ ਨੰਦਹਿ ਤਉ ਉਠਿ ਕੈ ਜਮੁਨਾ ਤਟਿ ਆਯੋ ॥
anray dayo garagai jab nandeh tau utth kai jamunaa tatt aayo |

ਨ੍ਰਹਾਇ ਕਟੈ ਕਰਿ ਕੈ ਧੁਤੀਆ ਹਰਿ ਕੋ ਅਰੁ ਦੇਵਨ ਭੋਗ ਲਗਾਯੋ ॥
nrahaae kattai kar kai dhuteea har ko ar devan bhog lagaayo |

ਆਇ ਗਏ ਨੰਦ ਲਾਲ ਤਬੈ ਕਰ ਸੋ ਗਹਿ ਕੈ ਅਪੁਨੇ ਮੁਖ ਪਾਯੋ ॥
aae ge nand laal tabai kar so geh kai apune mukh paayo |

ਚਕ੍ਰਤ ਹ੍ਵੈ ਗਯੋ ਪੇਖਿ ਤਬੈ ਤਿਹ ਅੰਨ੍ਰਯ ਸਭੈ ਇਨ ਭੀਟਿ ਗਵਾਯੋ ॥੯੯॥
chakrat hvai gayo pekh tabai tih anray sabhai in bheett gavaayo |99|

ਫੇਰਿ ਬਿਚਾਰ ਕਰਿਯੋ ਮਨ ਮੈ ਇਹ ਤੇ ਨਹਿ ਬਾਲਕ ਪੈ ਹਰਿ ਜੀ ਹੈ ॥
fer bichaar kariyo man mai ih te neh baalak pai har jee hai |

ਮਾਨਸ ਪੰਚ ਭੂ ਆਤਮ ਕੋ ਮਿਲਿ ਕੈ ਤਿਨ ਸੋ ਕਰਤਾ ਸਰਜੀ ਹੈ ॥
maanas panch bhoo aatam ko mil kai tin so karataa sarajee hai |

ਯਾਦ ਕਰੀ ਮਮਤਾ ਇਹ ਕਾਰਨ ਮਧ ਕੋ ਦੂਰ ਕਰੈ ਕਰਜੀ ਹੈ ॥
yaad karee mamataa ih kaaran madh ko door karai karajee hai |

ਮੂੰਦ ਲਈ ਤਿਹ ਕੀ ਮਤਿ ਯੌ ਪਟ ਸੌ ਤਨ ਢਾਪਤ ਜਿਉ ਦਰਜੀ ਹੈ ॥੧੦੦॥
moond lee tih kee mat yau patt sau tan dtaapat jiau darajee hai |100|

ਨੰਦ ਕੁਮਾਰ ਤ੍ਰਿਬਾਰ ਭਯੋ ਜਬ ਤੋ ਮਨਿ ਬਾਮਨ ਕ੍ਰੋਧ ਕਰਿਓ ਹੈ ॥
nand kumaar tribaar bhayo jab to man baaman krodh kario hai |

ਮਾਤ ਖਿਝੀ ਜਸੁਦਾ ਹਰਿ ਕੋ ਗਹਿ ਕੈ ਉਰ ਆਪਨੇ ਲਾਇ ਧਰਿਓ ਹੈ ॥
maat khijhee jasudaa har ko geh kai ur aapane laae dhario hai |

ਬੋਲ ਉਠੇ ਭਗਵਾਨ ਤਬੈ ਇਹ ਦੋਸ ਨ ਹੈ ਮੁਹਿ ਯਾਦ ਕਰਿਓ ਹੈ ॥
bol utthe bhagavaan tabai ih dos na hai muhi yaad kario hai |

ਪੰਡਿਤ ਜਾਨ ਲਈ ਮਨ ਮੈ ਉਠ ਕੈ ਤਿਹ ਕੇ ਤਬ ਪਾਇ ਪਰਿਓ ਹੈ ॥੧੦੧॥
panddit jaan lee man mai utth kai tih ke tab paae pario hai |101|

ਦੋਹਰਾ ॥
doharaa |

ਨੰਦ ਦਾਨ ਤਾ ਕੌ ਦਯੋ ਕਹ ਲਉ ਕਹੋ ਸੁਨਾਇ ॥
nand daan taa kau dayo kah lau kaho sunaae |

ਗਰਗ ਆਪਨੇ ਘਰਿ ਚਲਿਯੋ ਮਹਾ ਪ੍ਰਮੁਦ ਮਨਿ ਪਾਇ ॥੧੦੨॥
garag aapane ghar chaliyo mahaa pramud man paae |102|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਨਾਮਕਰਨ ਬਰਨਨੰ ॥
eit sree bachitr naattak granthe krisanaavataare naamakaran barananan |

ਸਵੈਯਾ ॥
savaiyaa |

ਬਾਲਕ ਰੂਪ ਧਰੇ ਹਰਿ ਜੀ ਪਲਨਾ ਪਰ ਝੂਲਤ ਹੈ ਤਬ ਕੈਸੇ ॥
baalak roop dhare har jee palanaa par jhoolat hai tab kaise |

ਮਾਤ ਲਡਾਵਤ ਹੈ ਤਿਹ ਕੌ ਔ ਝੁਲਾਵਤ ਹੈ ਕਰਿ ਮੋਹਿਤ ਕੈਸੇ ॥
maat laddaavat hai tih kau aau jhulaavat hai kar mohit kaise |

ਤਾ ਛਬਿ ਕੀ ਉਪਮਾ ਅਤਿ ਹੀ ਕਬਿ ਸ੍ਯਾਮ ਕਹੀ ਮੁਖ ਤੇ ਫੁਨਿ ਐਸੇ ॥
taa chhab kee upamaa at hee kab sayaam kahee mukh te fun aaise |

ਭੂਮਿ ਦੁਖੀ ਮਨ ਮੈ ਅਤਿ ਹੀ ਜਨੁ ਪਾਲਤ ਹੈ ਰਿਪੁ ਦੈਤਨ ਜੈਸੇ ॥੧੦੩॥
bhoom dukhee man mai at hee jan paalat hai rip daitan jaise |103|

ਭੂਖ ਲਗੀ ਜਬ ਹੀ ਹਰਿ ਕੋ ਤਬ ਪੈ ਜਸੁਧਾ ਥਨ ਕੌ ਤਿਨਿ ਚਾਹਿਯੋ ॥
bhookh lagee jab hee har ko tab pai jasudhaa than kau tin chaahiyo |

ਮਾਤ ਉਠੀ ਨ ਭਯੋ ਮਨ ਕ੍ਰੁਧ ਤਬੈ ਪਗ ਸੋ ਮਹਿ ਗੋਡ ਕੈ ਬਾਹਿਯੋ ॥
maat utthee na bhayo man krudh tabai pag so meh godd kai baahiyo |

ਤੇਲ ਧਰਿਓ ਅਰੁ ਘੀਉ ਭਰਿਓ ਛੁਟਿ ਭੂਮਿ ਪਰਿਯੋ ਜਸੁ ਸ੍ਯਾਮ ਸਰਾਹਿਯੋ ॥
tel dhario ar gheeo bhario chhutt bhoom pariyo jas sayaam saraahiyo |

ਹੋਤ ਕੁਲਾਹਲ ਮਧ ਪੁਰੀ ਧਰਨੀ ਕੋ ਮਨੋ ਸਭ ਸੋਕ ਸੁ ਲਾਹਿਯੋ ॥੧੦੪॥
hot kulaahal madh puree dharanee ko mano sabh sok su laahiyo |104|

ਧਾਇ ਗਏ ਬ੍ਰਿਜ ਲੋਕ ਸਬੈ ਹਰਿ ਜੀ ਤਿਨ ਅਪਨੇ ਕੰਠ ਲਗਾਏ ॥
dhaae ge brij lok sabai har jee tin apane kantth lagaae |

ਅਉਰ ਸਭੈ ਬ੍ਰਿਜ ਲੋਕ ਬਧੂ ਮਿਲਿ ਭਾਤਨ ਭਾਤਨ ਮੰਗਲ ਗਾਏ ॥
aaur sabhai brij lok badhoo mil bhaatan bhaatan mangal gaae |

ਭੂਮਿ ਹਲੀ ਨਭ ਯੋ ਇਹ ਕਉਤਕ ਬਾਰਨ ਭੇਦ ਯੌ ਭਾਖਿ ਸੁਨਾਏ ॥
bhoom halee nabh yo ih kautak baaran bhed yau bhaakh sunaae |

ਚਕ੍ਰਤ ਬਾਤ ਭਏ ਸੁਨਿ ਕੈ ਅਪਨੇ ਮਨ ਮੈ ਤਿਨ ਸਾਚ ਨ ਲਾਏ ॥੧੦੫॥
chakrat baat bhe sun kai apane man mai tin saach na laae |105|

ਸਵੈਯਾ ॥
savaiyaa |

ਕਾਨਹਿ ਕੇ ਸਿਰ ਸਾਥ ਛੁਹਾਇ ਕੈ ਅਉਰ ਸਭੈ ਤਿਨ ਅੰਗਨ ਕੋ ॥
kaaneh ke sir saath chhuhaae kai aaur sabhai tin angan ko |

ਅਰੁ ਲੋਕ ਬੁਲਾਇ ਸਬੈ ਬ੍ਰਿਜ ਕੈ ਬਹੁ ਦਾਨ ਦਯੋ ਤਿਨ ਮੰਗਨ ਕੋ ॥
ar lok bulaae sabai brij kai bahu daan dayo tin mangan ko |

ਅਰੁ ਦਾਨ ਦਯੋ ਸਭ ਹੀ ਗ੍ਰਿਹ ਕੋ ਕਰ ਕੈ ਪਟ ਰੰਗਨ ਰੰਗਨ ਕੋ ॥
ar daan dayo sabh hee grih ko kar kai patt rangan rangan ko |

ਇਹ ਸਾਜ ਬਨਾਇ ਦਯੋ ਤਿਨ ਕੋ ਅਰੁ ਅਉਰ ਦਯੋ ਦੁਖ ਭੰਗਨ ਕੋ ॥੧੦੬॥
eih saaj banaae dayo tin ko ar aaur dayo dukh bhangan ko |106|

ਕੰਸ ਬਾਚ ਤ੍ਰਿਣਾਵਰਤ ਸੋ ॥
kans baach trinaavarat so |

ਅੜਿਲ ॥
arril |

ਜਬੈ ਪੂਤਨਾ ਹਨੀ ਸੁਨੀ ਗੋਕੁਲ ਬਿਖੈ ॥
jabai pootanaa hanee sunee gokul bikhai |

ਤ੍ਰਿਣਾਵਰਤ ਸੋ ਕਹਿਯੋ ਜਾਹੁ ਤਾ ਕੋ ਤਿਖੈ ॥
trinaavarat so kahiyo jaahu taa ko tikhai |

ਨੰਦ ਬਾਲ ਕੋ ਮਾਰੋ ਐਸੇ ਪਟਕਿ ਕੈ ॥
nand baal ko maaro aaise pattak kai |


Flag Counter