Sri Dasam Granth

Página - 111


ਫਿਕਰੰਤ ਸਿਆਰ ਬਸੇਖਯੰ ॥੧੪॥੧੩੬॥
fikarant siaar basekhayan |14|136|

ਹਰਖੰਤ ਸ੍ਰੋਣਤਿ ਰੰਗਣੀ ॥
harakhant sronat ranganee |

ਬਿਹਰੰਤ ਦੇਬਿ ਅਭੰਗਣੀ ॥
biharant deb abhanganee |

ਬਬਕੰਤ ਕੇਹਰ ਡੋਲਹੀ ॥
babakant kehar ddolahee |

ਰਣਿ ਅਭੰਗ ਕਲੋਲਹੀ ॥੧੫॥੧੩੭॥
ran abhang kalolahee |15|137|

ਢਮ ਢਮਤ ਢੋਲ ਢਮਕਯੰ ॥
dtam dtamat dtol dtamakayan |

ਧਮ ਧਮਤ ਸਾਗ ਧਮਕਯੰ ॥
dham dhamat saag dhamakayan |

ਬਹ ਬਹਤ ਕ੍ਰੁਧ ਕ੍ਰਿਪਾਣਯੰ ॥
bah bahat krudh kripaanayan |

ਜੁਝੈਤ ਜੋਧ ਜੁਆਣਯੰ ॥੧੬॥੧੩੮॥
jujhait jodh juaanayan |16|138|

ਦੋਹਰਾ ॥
doharaa |

ਭਜੀ ਚਮੂੰ ਸਬ ਦਾਨਵੀ ਸੁੰਭ ਨਿਰਖ ਨਿਜ ਨੈਣ ॥
bhajee chamoon sab daanavee sunbh nirakh nij nain |

ਨਿਕਟ ਬਿਕਟ ਭਟ ਜੇ ਹੁਤੇ ਤਿਨ ਪ੍ਰਤਿ ਬੁਲਿਯੋ ਬੈਣ ॥੧੭॥੧੩੯॥
nikatt bikatt bhatt je hute tin prat buliyo bain |17|139|

ਨਰਾਜ ਛੰਦ ॥
naraaj chhand |

ਨਿਸੁੰਭ ਸੁੰਭ ਕੋਪ ਕੈ ॥
nisunbh sunbh kop kai |

ਪਠਿਯੋ ਸੁ ਪਾਵ ਰੋਪ ਕੈ ॥
patthiyo su paav rop kai |

ਕਹਿਯੋ ਕਿ ਸੀਘ੍ਰ ਜਾਈਯੋ ॥
kahiyo ki seeghr jaaeeyo |

ਦ੍ਰੁਗਾਹਿ ਬਾਧ ਲ੍ਰਯਾਈਯੋ ॥੧੮॥੧੪੦॥
drugaeh baadh lrayaaeeyo |18|140|

ਚੜ੍ਯੋ ਸੁ ਸੈਣ ਸਜਿ ਕੈ ॥
charrayo su sain saj kai |

ਸਕੋਪ ਸੂਰ ਗਜਿ ਕੈ ॥
sakop soor gaj kai |

ਉਠੈ ਬਜੰਤ੍ਰ ਬਾਜਿ ਕੈ ॥
autthai bajantr baaj kai |

ਚਲਿਯੋ ਸੁਰੇਸੁ ਭਾਜਿ ਕੈ ॥੧੯॥੧੪੧॥
chaliyo sures bhaaj kai |19|141|

ਅਨੰਤ ਸੂਰ ਸੰਗਿ ਲੈ ॥
anant soor sang lai |

ਚਲਿਯੋ ਸੁ ਦੁੰਦਭੀਨ ਦੈ ॥
chaliyo su dundabheen dai |

ਹਕਾਰਿ ਸੂਰਮਾ ਭਰੇ ॥
hakaar sooramaa bhare |

ਬਿਲੋਕਿ ਦੇਵਤਾ ਡਰੇ ॥੨੦॥੧੪੨॥
bilok devataa ddare |20|142|

ਮਧੁਭਾਰ ਛੰਦ ॥
madhubhaar chhand |

ਕੰਪਿਯੋ ਸੁਰੇਸ ॥
kanpiyo sures |

ਬੁਲਿਯੋ ਮਹੇਸ ॥
buliyo mahes |

ਕਿਨੋ ਬਿਚਾਰ ॥
kino bichaar |

ਪੁਛੇ ਜੁਝਾਰ ॥੨੧॥੧੪੩॥
puchhe jujhaar |21|143|

ਕੀਜੈ ਸੁ ਮਿਤ੍ਰ ॥
keejai su mitr |

ਕਉਨੇ ਚਰਿਤ੍ਰ ॥
kaune charitr |

ਜਾਤੇ ਸੁ ਮਾਇ ॥
jaate su maae |

ਜੀਤੈ ਬਨਾਇ ॥੨੨॥੧੪੪॥
jeetai banaae |22|144|

ਸਕਤੈ ਨਿਕਾਰ ॥
sakatai nikaar |

ਭੇਜੋ ਅਪਾਰ ॥
bhejo apaar |

ਸਤ੍ਰਨ ਜਾਇ ॥
satran jaae |

ਹਨਿ ਹੈ ਰਿਸਾਇ ॥੨੩॥੧੪੫॥
han hai risaae |23|145|

ਸੋਈ ਕਾਮ ਕੀਨ ॥
soee kaam keen |

ਦੇਵਨ ਪ੍ਰਬੀਨ ॥
devan prabeen |

ਸਕਤੈ ਨਿਕਾਰਿ ॥
sakatai nikaar |

ਭੇਜੀ ਅਪਾਰ ॥੨੪॥੧੪੬॥
bhejee apaar |24|146|

ਬ੍ਰਿਧ ਨਰਾਜ ਛੰਦ ॥
bridh naraaj chhand |

ਚਲੀ ਸਕਤਿ ਸੀਘ੍ਰ ਸ੍ਰੀ ਕ੍ਰਿਪਾਣਿ ਪਾਣਿ ਧਾਰ ਕੈ ॥
chalee sakat seeghr sree kripaan paan dhaar kai |

ਉਠੇ ਸੁ ਗ੍ਰਿਧ ਬ੍ਰਿਧ ਡਉਰ ਡਾਕਣੀ ਡਕਾਰ ਕੈ ॥
autthe su gridh bridh ddaur ddaakanee ddakaar kai |

ਹਸੇ ਸੁ ਰੰਗ ਕੰਕ ਬੰਕਯੰ ਕਬੰਧ ਅੰਧ ਉਠਹੀ ॥
hase su rang kank bankayan kabandh andh utthahee |

ਬਿਸੇਖ ਦੇਵਤਾ ਰੁ ਬੀਰ ਬਾਣ ਧਾਰ ਬੁਠਹੀ ॥੨੫॥੧੪੭॥
bisekh devataa ru beer baan dhaar butthahee |25|147|

ਰਸਾਵਲ ਛੰਦ ॥
rasaaval chhand |

ਸਬੈ ਸਕਤਿ ਐ ਕੈ ॥
sabai sakat aai kai |

ਚਲੀ ਸੀਸ ਨਿਐ ਕੈ ॥
chalee sees niaai kai |

ਮਹਾ ਅਸਤ੍ਰ ਧਾਰੇ ॥
mahaa asatr dhaare |

ਮਹਾ ਬੀਰ ਮਾਰੇ ॥੨੬॥੧੪੮॥
mahaa beer maare |26|148|

ਮੁਖੰ ਰਕਤ ਨੈਣੰ ॥
mukhan rakat nainan |

ਬਕੈ ਬੰਕ ਬੈਣੰ ॥
bakai bank bainan |

ਧਰੇ ਅਸਤ੍ਰ ਪਾਣੰ ॥
dhare asatr paanan |

ਕਟਾਰੀ ਕ੍ਰਿਪਾਣੰ ॥੨੭॥੧੪੯॥
kattaaree kripaanan |27|149|

ਉਤੈ ਦੈਤ ਗਾਜੇ ॥
autai dait gaaje |

ਤੁਰੀ ਨਾਦ ਬਾਜੇ ॥
turee naad baaje |

ਧਾਰੇ ਚਾਰ ਚਰਮੰ ॥
dhaare chaar charaman |

ਸ੍ਰਜੇ ਕ੍ਰੂਰ ਬਰਮੰ ॥੨੮॥੧੫੦॥
sraje kraoor baraman |28|150|

ਚਹੂੰ ਓਰ ਗਰਜੇ ॥
chahoon or garaje |

ਸਬੈ ਦੇਵ ਲਰਜੇ ॥
sabai dev laraje |

ਛੁਟੇ ਤਿਛ ਤੀਰੰ ॥
chhutte tichh teeran |

ਕਟੇ ਚਉਰ ਚੀਰੰ ॥੨੯॥੧੫੧॥
katte chaur cheeran |29|151|

ਰੁਸੰ ਰੁਦ੍ਰ ਰਤੇ ॥
rusan rudr rate |

ਮਹਾ ਤੇਜ ਤਤੇ ॥
mahaa tej tate |

ਕਰੀ ਬਾਣ ਬਰਖੰ ॥
karee baan barakhan |

ਭਰੀ ਦੇਬਿ ਹਰਖੰ ॥੩੦॥੧੫੨॥
bharee deb harakhan |30|152|

ਇਤੇ ਦੇਬਿ ਮਾਰੈ ॥
eite deb maarai |

ਉਤੈ ਸਿੰਘੁ ਫਾਰੈ ॥
autai singh faarai |

ਗਣੰ ਗੂੜ ਗਰਜੈ ॥
ganan goorr garajai |

ਸਬੈ ਦੈਤ ਲਰਜੇ ॥੩੧॥੧੫੩॥
sabai dait laraje |31|153|


Flag Counter