Sri Dasam Granth

Página - 583


ਗਜ ਬਾਜ ਰਥੀ ਰਥ ਕੂਟਹਿਗੇ ॥
gaj baaj rathee rath koottahige |

ਗਹਿ ਕੇਸਨ ਏਕਿਨ ਝੂਟਹਿਗੇ ॥
geh kesan ekin jhoottahige |

ਲਖ ਲਾਤਨ ਮੁਸਟ ਪ੍ਰਹਾਰਹਿਗੇ ॥
lakh laatan musatt prahaarahige |

ਰਣਿ ਦਾਤਨ ਕੇਸਨੁ ਪਾਰਹਿਗੇ ॥੩੧੮॥
ran daatan kesan paarahige |318|

ਅਵਣੇਸ ਅਣੀਣਿ ਸੁਧਾਰਹਿਗੇ ॥
avanes aneen sudhaarahige |

ਕਰਿ ਬਾਣ ਕ੍ਰਿਪਾਣ ਸੰਭਾਰਹਿਗੇ ॥
kar baan kripaan sanbhaarahige |

ਕਰਿ ਰੋਸ ਦੁਹੂੰ ਦਿਸਿ ਧਾਵਹਿਗੇ ॥
kar ros duhoon dis dhaavahige |

ਰਣਿ ਸੀਝਿ ਦਿਵਾਲਯ ਪਾਵਹਿਗੇ ॥੩੧੯॥
ran seejh divaalay paavahige |319|

ਛਣਣੰਕਿ ਕ੍ਰਿਪਾਣ ਛਣਕਹਿਗੀ ॥
chhananank kripaan chhanakahigee |

ਝਣਣਕਿ ਸੰਜੋਅ ਝਣਕਹਿਗੀ ॥
jhananak sanjoa jhanakahigee |

ਕਣਣੰਛਿ ਕੰਧਾਰਿ ਕਣਛਹਿਗੇ ॥
kanananchh kandhaar kanachhahige |

ਰਣਰੰਗਿ ਸੁ ਚਾਚਰ ਮਚਹਿਗੇ ॥੩੨੦॥
ranarang su chaachar machahige |320|

ਦੁਹੂੰ ਓਰ ਤੇ ਸਾਗ ਅਨਚਹਿਗੀ ॥
duhoon or te saag anachahigee |

ਜਟਿ ਧੂਰਿ ਧਰਾਰੰਗਿ ਰਚਹਿਗੀ ॥
jatt dhoor dharaarang rachahigee |

ਕਰਵਾਰਿ ਕਟਾਰੀਆ ਬਜਹਿਗੀ ॥
karavaar kattaareea bajahigee |

ਘਟ ਸਾਵਣਿ ਜਾਣੁ ਸੁ ਗਜਹਿਗੀ ॥੩੨੧॥
ghatt saavan jaan su gajahigee |321|

ਭਟ ਦਾਤਨ ਪੀਸ ਰਿਸਾਵਹਿਗੇ ॥
bhatt daatan pees risaavahige |

ਦੁਹੂੰ ਓਰਿ ਤੁਰੰਗ ਨਚਾਵਹਿਗੇ ॥
duhoon or turang nachaavahige |

ਰਣਿ ਬਾਣ ਕਮਾਣਣਿ ਛੋਰਹਿਗੇ ॥
ran baan kamaanan chhorahige |

ਹਯ ਤ੍ਰਾਣ ਸਨਾਹਿਨ ਫੋਰਹਿਗੇ ॥੩੨੨॥
hay traan sanaahin forahige |322|

ਘਟਿ ਜਿਉ ਘਣਿ ਕੀ ਘੁਰਿ ਢੂਕਹਿਗੇ ॥
ghatt jiau ghan kee ghur dtookahige |

ਮੁਖ ਮਾਰ ਦਸੋ ਦਿਸ ਕੂਕਹਿਗੇ ॥
mukh maar daso dis kookahige |

ਮੁਖ ਮਾਰ ਮਹਾ ਸੁਰ ਬੋਲਹਿਗੇ ॥
mukh maar mahaa sur bolahige |

ਗਿਰਿ ਕੰਚਨ ਜੇਮਿ ਨ ਡੋਲਹਿਗੇ ॥੩੨੩॥
gir kanchan jem na ddolahige |323|

ਹਯ ਕੋਟਿ ਗਜੀ ਗਜ ਜੁਝਹਿਗੇ ॥
hay kott gajee gaj jujhahige |

ਕਵਿ ਕੋਟਿ ਕਹਾ ਲਗ ਬੁਝਹਿਗੇ ॥
kav kott kahaa lag bujhahige |

ਗਣ ਦੇਵ ਅਦੇਵ ਨਿਹਾਰਹਿਗੇ ॥
gan dev adev nihaarahige |

ਜੈ ਸਦ ਨਿਨਦ ਪੁਕਾਰਹਿਗੇ ॥੩੨੪॥
jai sad ninad pukaarahige |324|

ਲਖ ਬੈਰਖ ਬਾਨ ਸੁਹਾਵਹਿਗੇ ॥
lakh bairakh baan suhaavahige |

ਰਣ ਰੰਗ ਸਮੈ ਫਹਰਾਵਹਿਗੇ ॥
ran rang samai faharaavahige |

ਬਰ ਢਾਲ ਢਲਾ ਢਲ ਢੂਕਹਿਗੇ ॥
bar dtaal dtalaa dtal dtookahige |

ਮੁਖ ਮਾਰ ਦਸੋ ਦਿਸਿ ਕੂਕਹਿਗੇ ॥੩੨੫॥
mukh maar daso dis kookahige |325|

ਤਨ ਤ੍ਰਾਣ ਪੁਰਜਨ ਉਡਹਿਗੇ ॥
tan traan purajan uddahige |

ਗਡਵਾਰ ਗਾਡਾਗਡ ਗੁਡਹਿਗੇ ॥
gaddavaar gaaddaagadd guddahige |

ਰਣਿ ਬੈਰਖ ਬਾਨ ਝਮਕਹਿਗੇ ॥
ran bairakh baan jhamakahige |

ਭਟ ਭੂਤ ਪਰੇਤ ਭਭਕਹਿਗੇ ॥੩੨੬॥
bhatt bhoot paret bhabhakahige |326|

ਬਰ ਬੈਰਖ ਬਾਨ ਕ੍ਰਿਪਾਣ ਕਹੂੰ ॥
bar bairakh baan kripaan kahoon |

ਰਣਿ ਬੋਲਤ ਆਜ ਲਗੇ ਅਜਹੂੰ ॥
ran bolat aaj lage ajahoon |

ਗਹਿ ਕੇਸਨ ਤੇ ਭ੍ਰਮਾਵਹਿਗੇ ॥
geh kesan te bhramaavahige |

ਦਸਹੂੰ ਦਿਸਿ ਤਾਕਿ ਚਲਾਵਹਿਗੇ ॥੩੨੭॥
dasahoon dis taak chalaavahige |327|

ਅਰੁਣੰ ਬਰਣੰ ਭਟ ਪੇਖੀਅਹਿਗੇ ॥
arunan baranan bhatt pekheeahige |

ਤਰਣੰ ਕਿਰਣੰ ਸਰ ਲੇਖੀਅਹਿਗੇ ॥
taranan kiranan sar lekheeahige |

ਬਹੁ ਭਾਤਿ ਪ੍ਰਭਾ ਭਟ ਪਾਵਹਿਗੇ ॥
bahu bhaat prabhaa bhatt paavahige |

ਰੰਗ ਕਿੰਸੁਕ ਦੇਖਿ ਲਜਾਵਹਿਗੇ ॥੩੨੮॥
rang kinsuk dekh lajaavahige |328|

ਗਜ ਬਾਜ ਰਥੀ ਰਥ ਜੁਝਹਿਗੇ ॥
gaj baaj rathee rath jujhahige |

ਕਵਿ ਲੋਗ ਕਹਾ ਲਗਿ ਬੁਝਹਿਗੇ ॥
kav log kahaa lag bujhahige |

ਜਸੁ ਜੀਤ ਕੈ ਗੀਤ ਬਨਾਵਹਿਗੇ ॥
jas jeet kai geet banaavahige |

ਜੁਗ ਚਾਰ ਲਗੈ ਜਸੁ ਗਾਵਹਿਗੇ ॥੩੨੯॥
jug chaar lagai jas gaavahige |329|


Flag Counter