Sri Dasam Granth

Página - 238


ਜਾਬਮਾਲ ਭਿਰੇ ਕਛੂ ਪੁਨ ਮਾਰਿ ਐਸੇ ਈ ਕੈ ਲਏ ॥
jaabamaal bhire kachhoo pun maar aaise ee kai le |

ਭਾਜ ਕੀਨ ਪ੍ਰਵੇਸ ਲੰਕ ਸੰਦੇਸ ਰਾਵਨ ਸੋ ਦਏ ॥
bhaaj keen praves lank sandes raavan so de |

ਧੂਮਰਾਛ ਸੁ ਜਾਬਮਾਲ ਦੁਹਹੂੰ ਰਾਘਵ ਜੂ ਹਰਿਓ ॥
dhoomaraachh su jaabamaal duhahoon raaghav joo hario |

ਹੈ ਕਛੂ ਪ੍ਰਭੁ ਕੇ ਹੀਏ ਸੁਭ ਮੰਤ੍ਰ ਆਵਤ ਸੋ ਕਰੋ ॥੩੭੦॥
hai kachhoo prabh ke hee subh mantr aavat so karo |370|

ਪੇਖ ਤੀਰ ਅਕੰਪਨੈ ਦਲ ਸੰਗਿ ਦੈ ਸੁ ਪਠੈ ਦਯੋ ॥
pekh teer akanpanai dal sang dai su patthai dayo |

ਭਾਤਿ ਭਾਤਿ ਬਜੇ ਬਜੰਤ੍ਰ ਨਿਨਦ ਸਦ ਪੁਰੀ ਭਯੋ ॥
bhaat bhaat baje bajantr ninad sad puree bhayo |

ਸੁਰ ਰਾਇ ਆਦਿ ਪ੍ਰਹਸਤ ਤੇ ਇਹ ਭਾਤਿ ਮੰਤ੍ਰ ਬਿਚਾਰਿਯੋ ॥
sur raae aad prahasat te ih bhaat mantr bichaariyo |

ਸੀਅ ਦੇ ਮਿਲੋ ਰਘੁਰਾਜ ਕੋ ਕਸ ਰੋਸ ਰਾਵ ਸੰਭਾਰਿਯੋ ॥੩੭੧॥
seea de milo raghuraaj ko kas ros raav sanbhaariyo |371|

ਛਪਯ ਛੰਦ ॥
chhapay chhand |

ਝਲ ਹਲੰਤ ਤਰਵਾਰ ਬਜਤ ਬਾਜੰਤ੍ਰ ਮਹਾ ਧੁਨ ॥
jhal halant taravaar bajat baajantr mahaa dhun |

ਖੜ ਹੜੰਤ ਖਹ ਖੋਲ ਧਯਾਨ ਤਜਿ ਪਰਤ ਚਵਧ ਮੁਨ ॥
kharr harrant khah khol dhayaan taj parat chavadh mun |

ਇਕ ਇਕ ਲੈ ਚਲੈ ਇਕ ਤਨ ਇਕ ਅਰੁਝੈ ॥
eik ik lai chalai ik tan ik arujhai |

ਅੰਧ ਧੁੰਧ ਪਰ ਗਈ ਹਥਿ ਅਰ ਮੁਖ ਨ ਸੁਝੈ ॥
andh dhundh par gee hath ar mukh na sujhai |

ਸੁਮੁਹੇ ਸੂਰ ਸਾਵੰਤ ਸਭ ਫਉਜ ਰਾਜ ਅੰਗਦ ਸਮਰ ॥
sumuhe soor saavant sabh fauj raaj angad samar |

ਜੈ ਸਦ ਨਿਨਦ ਬਿਹਦ ਹੂਅ ਧਨੁ ਜੰਪਤ ਸੁਰਪੁਰ ਅਮਰ ॥੩੭੨॥
jai sad ninad bihad hooa dhan janpat surapur amar |372|

ਇਤ ਅੰਗਦ ਯੁਵਰਾਜ ਦੁਤੀਅ ਦਿਸ ਬੀਰ ਅਕੰਪਨ ॥
eit angad yuvaraaj duteea dis beer akanpan |

ਕਰਤ ਬ੍ਰਿਸਟ ਸਰ ਧਾਰ ਤਜਤ ਨਹੀ ਨੈਕ ਅਯੋਧਨ ॥
karat brisatt sar dhaar tajat nahee naik ayodhan |

ਹਥ ਬਥ ਮਿਲ ਗਈ ਲੁਥ ਬਿਥਰੀ ਅਹਾੜੰ ॥
hath bath mil gee luth bitharee ahaarran |

ਘੁਮੇ ਘਾਇ ਅਘਾਇ ਬੀਰ ਬੰਕੜੇ ਬਬਾੜੰ ॥
ghume ghaae aghaae beer bankarre babaarran |

ਪਿਖਤ ਬੈਠ ਬਿਬਾਣ ਬਰ ਧੰਨ ਧੰਨ ਜੰਪਤ ਅਮਰ ॥
pikhat baitth bibaan bar dhan dhan janpat amar |

ਭਵ ਭੂਤ ਭਵਿਖਯ ਭਵਾਨ ਮੋ ਅਬ ਲਗ ਲਖਯੋ ਨ ਅਸ ਸਮਰ ॥੩੭੩॥
bhav bhoot bhavikhay bhavaan mo ab lag lakhayo na as samar |373|

ਕਹੂੰ ਮੁੰਡ ਪਿਖੀਅਹ ਕਹੂੰ ਭਕ ਰੁੰਡ ਪਰੇ ਧਰ ॥
kahoon mundd pikheeah kahoon bhak rundd pare dhar |

ਕਿਤਹੀ ਜਾਘ ਤਰਫੰਤ ਕਹੂੰ ਉਛਰੰਤ ਸੁ ਛਬ ਕਰ ॥
kitahee jaagh tarafant kahoon uchharant su chhab kar |

ਭਰਤ ਪਤ੍ਰ ਖੇਚਰੰ ਕਹੂੰ ਚਾਵੰਡ ਚਿਕਾਰੈਂ ॥
bharat patr khecharan kahoon chaavandd chikaarain |

ਕਿਲਕਤ ਕਤਹ ਮਸਾਨ ਕਹੂੰ ਭੈਰਵ ਭਭਕਾਰੈਂ ॥
kilakat katah masaan kahoon bhairav bhabhakaarain |

ਇਹ ਭਾਤਿ ਬਿਜੈ ਕਪਿ ਕੀ ਭਈ ਹਣਯੋ ਅਸੁਰ ਰਾਵਣ ਤਣਾ ॥
eih bhaat bijai kap kee bhee hanayo asur raavan tanaa |

ਭੈ ਦਗ ਅਦਗ ਭਗੇ ਹਠੀ ਗਹਿ ਗਹਿ ਕਰ ਦਾਤਨ ਤ੍ਰਿਣਾ ॥੩੭੪॥
bhai dag adag bhage hatthee geh geh kar daatan trinaa |374|

ਉਤੈ ਦੂਤ ਰਾਵਣੈ ਜਾਇ ਹਤ ਬੀਰ ਸੁਣਾਯੋ ॥
autai doot raavanai jaae hat beer sunaayo |

ਇਤ ਕਪਿਪਤ ਅਰੁ ਰਾਮ ਦੂਤ ਅੰਗਦਹਿ ਪਠਾਯੋ ॥
eit kapipat ar raam doot angadeh patthaayo |

ਕਹੀ ਕਥ ਤਿਹ ਸਥ ਗਥ ਕਰਿ ਤਥ ਸੁਨਾਯੋ ॥
kahee kath tih sath gath kar tath sunaayo |

ਮਿਲਹੁ ਦੇਹੁ ਜਾਨਕੀ ਕਾਲ ਨਾਤਰ ਤੁਹਿ ਆਯੋ ॥
milahu dehu jaanakee kaal naatar tuhi aayo |

ਪਗ ਭੇਟ ਚਲਤ ਭਯੋ ਬਾਲ ਸੁਤ ਪ੍ਰਿਸਟ ਪਾਨ ਰਘੁਬਰ ਧਰੇ ॥
pag bhett chalat bhayo baal sut prisatt paan raghubar dhare |

ਭਰ ਅੰਕ ਪੁਲਕਤ ਨ ਸਪਜਿਯੋ ਭਾਤ ਅਨਿਕ ਆਸਿਖ ਕਰੇ ॥੩੭੫॥
bhar ank pulakat na sapajiyo bhaat anik aasikh kare |375|

ਪ੍ਰਤਿ ਉਤਰ ਸੰਬਾਦ ॥
prat utar sanbaad |

ਛਪੈ ਛੰਦ ॥
chhapai chhand |

ਦੇਹ ਸੀਆ ਦਸਕੰਧ ਛਾਹਿ ਨਹੀ ਦੇਖਨ ਪੈਹੋ ॥
deh seea dasakandh chhaeh nahee dekhan paiho |

ਲੰਕ ਛੀਨ ਲੀਜੀਐ ਲੰਕ ਲਖਿ ਜੀਤ ਨ ਜੈਹੋ ॥
lank chheen leejeeai lank lakh jeet na jaiho |

ਕ੍ਰੁਧ ਬਿਖੈ ਜਿਨ ਘੋਰੁ ਪਿਖ ਕਸ ਜੁਧੁ ਮਚੈ ਹੈ ॥
krudh bikhai jin ghor pikh kas judh machai hai |

ਰਾਮ ਸਹਿਤ ਕਪਿ ਕਟਕ ਆਜ ਮ੍ਰਿਗ ਸਯਾਰ ਖਵੈ ਹੈ ॥
raam sahit kap kattak aaj mrig sayaar khavai hai |

ਜਿਨ ਕਰ ਸੁ ਗਰਬੁ ਸੁਣ ਮੂੜ ਮਤ ਗਰਬ ਗਵਾਇ ਘਨੇਰ ਘਰ ॥
jin kar su garab sun moorr mat garab gavaae ghaner ghar |

ਬਸ ਕਰੇ ਸਰਬ ਘਰ ਗਰਬ ਹਮ ਏ ਕਿਨ ਮਹਿ ਦ੍ਵੈ ਦੀਨ ਨਰ ॥੩੭੬॥
bas kare sarab ghar garab ham e kin meh dvai deen nar |376|

ਰਾਵਨ ਬਾਚ ਅੰਗਦ ਸੋ ॥
raavan baach angad so |

ਛਪੈ ਛੰਦ ॥
chhapai chhand |

ਅਗਨ ਪਾਕ ਕਹ ਕਰੈ ਪਵਨ ਮੁਰ ਬਾਰ ਬੁਹਾਰੈ ॥
agan paak kah karai pavan mur baar buhaarai |

ਚਵਰ ਚੰਦ੍ਰਮਾ ਧਰੈ ਸੂਰ ਛਤ੍ਰਹਿ ਸਿਰ ਢਾਰੈ ॥
chavar chandramaa dharai soor chhatreh sir dtaarai |

ਮਦ ਲਛਮੀ ਪਿਆਵੰਤ ਬੇਦ ਮੁਖ ਬ੍ਰਹਮੁ ਉਚਾਰਤ ॥
mad lachhamee piaavant bed mukh braham uchaarat |

ਬਰਨ ਬਾਰ ਨਿਤ ਭਰੇ ਔਰ ਕੁਲੁਦੇਵ ਜੁਹਾਰਤ ॥
baran baar nit bhare aauar kuludev juhaarat |

ਨਿਜ ਕਹਤਿ ਸੁ ਬਲ ਦਾਨਵ ਪ੍ਰਬਲ ਦੇਤ ਧਨੁਦਿ ਜਛ ਮੋਹਿ ਕਰ ॥
nij kahat su bal daanav prabal det dhanud jachh mohi kar |


Flag Counter