Sri Dasam Granth

Página - 172


ਫੁਨਿ ਇਹ ਸਮੋ ਸਭੋ ਛਲ ਜੈ ਹੈ ॥
fun ih samo sabho chhal jai hai |

ਹਰਿ ਸੋ ਫੇਰਿ ਨ ਭਿਛਕ ਐ ਹੈ ॥੧੩॥
har so fer na bhichhak aai hai |13|

ਮਨ ਮਹਿ ਬਾਤ ਇਹੈ ਠਹਰਾਈ ॥
man meh baat ihai tthaharaaee |

ਮਨ ਮੋ ਧਰੀ ਨ ਕਿਸੂ ਬਤਾਈ ॥
man mo dharee na kisoo bataaee |

ਭ੍ਰਿਤ ਤੇ ਮਾਗ ਕਮੰਡਲ ਏਸਾ ॥
bhrit te maag kamanddal esaa |

ਲਗ੍ਯੋ ਦਾਨ ਤਿਹ ਦੇਨ ਨਰੇਸਾ ॥੧੪॥
lagayo daan tih den naresaa |14|

ਸੁਕ੍ਰ ਬਾਤ ਮਨ ਮੋ ਪਹਿਚਾਨੀ ॥
sukr baat man mo pahichaanee |

ਭੇਦ ਨ ਲਹਤ ਭੂਪ ਅਗਿਆਨੀ ॥
bhed na lahat bhoop agiaanee |

ਧਾਰਿ ਮਕਰਿ ਕੇ ਜਾਰ ਸਰੂਪਾ ॥
dhaar makar ke jaar saroopaa |

ਪੈਠਿਯੋ ਮਧ ਕਮੰਡਲ ਭੂਪਾ ॥੧੫॥
paitthiyo madh kamanddal bhoopaa |15|

ਨ੍ਰਿਪ ਬਰ ਪਾਨਿ ਸੁਰਾਹੀ ਲਈ ॥
nrip bar paan suraahee lee |

ਦਾਨ ਸਮੈ ਦਿਜਬਰ ਕੀ ਭਈ ॥
daan samai dijabar kee bhee |

ਦਾਨ ਹੇਤ ਜਬ ਹਾਥ ਚਲਾਯੋ ॥
daan het jab haath chalaayo |

ਨਿਕਸ ਨੀਰ ਕਰਿ ਤਾਹਿ ਨ ਆਯੋ ॥੧੬॥
nikas neer kar taeh na aayo |16|

ਤੋਮਰ ਛੰਦ ॥
tomar chhand |

ਚਮਕ੍ਯੋ ਤਬੈ ਦਿਜਰਾਜ ॥
chamakayo tabai dijaraaj |

ਕਰੀਐ ਨ੍ਰਿਪੇਸੁ ਇਲਾਜ ॥
kareeai nripes ilaaj |

ਤਿਨਕਾ ਮਿਲੈ ਇਹ ਬੀਚਿ ॥
tinakaa milai ih beech |

ਇਕ ਚਛ ਹੁਐ ਹੈ ਨੀਚ ॥੧੭॥
eik chachh huaai hai neech |17|

ਤਿਨੁਕਾ ਨ੍ਰਿਪਤ ਕਰਿ ਲੀਨ ॥
tinukaa nripat kar leen |

ਭੀਤਰ ਕਮੰਡਲ ਦੀਨ ॥
bheetar kamanddal deen |

ਸੁਕ੍ਰ ਆਖਿ ਲਗੀਆ ਜਾਇ ॥
sukr aakh lageea jaae |

ਇਕ ਚਛ ਭਯੋ ਦਿਜ ਰਾਇ ॥੧੮॥
eik chachh bhayo dij raae |18|

ਨੇਤ੍ਰ ਤੇ ਜੁ ਗਿਰਿਯੋ ਨੀਰ ॥
netr te ju giriyo neer |


Flag Counter