Sri Dasam Granth

Página - 182


ਤਬ ਕੋਪ ਕਰੰ ਸਿਵ ਸੂਲ ਲੀਯੋ ॥
tab kop karan siv sool leeyo |

ਅਰਿ ਕੋ ਸਿਰੁ ਕਾਟਿ ਦੁਖੰਡ ਕੀਯੋ ॥੩੯॥
ar ko sir kaatt dukhandd keeyo |39|

ਇਤਿ ਸ੍ਰੀ ਬਚਿਤ੍ਰ ਨਾਟਕੇ ਪਿਨਾਕਿ ਪ੍ਰਬੰਧਹਿ ਅੰਧਕ ਬਧਹਿ ਰੁਦ੍ਰੋਸਤਤਿ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥
eit sree bachitr naattake pinaak prabandheh andhak badheh rudrosatat dhayaae samaapatam sat subham sat |10|

ਅਥ ਗਉਰ ਬਧਹ ਕਥਨੰ ॥
ath gaur badhah kathanan |

ਸ੍ਰੀ ਭਗਉਤੀ ਜੀ ਸਹਾਇ ॥
sree bhgautee jee sahaae |

ਤੋਟਕ ਛੰਦ ॥
tottak chhand |

ਸੁਰ ਰਾਜ ਪ੍ਰਸੰਨਿ ਭਏ ਤਬ ਹੀ ॥
sur raaj prasan bhe tab hee |

ਅਰਿ ਅੰਧਕ ਨਾਸ ਸੁਨਿਯੋ ਜਬ ਹੀ ॥
ar andhak naas suniyo jab hee |

ਇਮ ਕੈ ਦਿਨ ਕੇਤਕ ਬੀਤ ਗਏ ॥
eim kai din ketak beet ge |

ਸਿਵ ਧਾਮਿ ਸਤਕ੍ਰਿਤ ਜਾਤ ਭਏ ॥੧॥
siv dhaam satakrit jaat bhe |1|

ਤਬ ਰੁਦ੍ਰ ਭਯਾਨਕ ਰੂਪ ਧਰਿਯੋ ॥
tab rudr bhayaanak roop dhariyo |

ਹਰਿ ਹੇਰਿ ਹਰੰ ਹਥਿਯਾਰ ਹਰਿਯੋ ॥
har her haran hathiyaar hariyo |

ਤਬ ਹੀ ਸਿਵ ਕੋਪ ਅਖੰਡ ਕੀਯੋ ॥
tab hee siv kop akhandd keeyo |

ਇਕ ਜਨਮ ਅੰਗਾਰ ਅਪਾਰ ਲੀਯੋ ॥੨॥
eik janam angaar apaar leeyo |2|

ਤਿਹ ਤੇਜ ਜਰੇ ਜਗ ਜੀਵ ਸਬੈ ॥
tih tej jare jag jeev sabai |

ਤਿਹ ਡਾਰ ਦਯੋ ਮਧਿ ਸਿੰਧੁ ਤਬੈ ॥
tih ddaar dayo madh sindh tabai |

ਸੋਊ ਡਾਰ ਦਯੋ ਸਿੰਧੁ ਮਹਿ ਨ ਗਯੋ ॥
soaoo ddaar dayo sindh meh na gayo |

ਤਿਹ ਆਨਿ ਜਲੰਧਰ ਰੂਪ ਲਯੋ ॥੩॥
tih aan jalandhar roop layo |3|

ਚੌਪਈ ॥
chauapee |

ਇਹ ਬਿਧਿ ਭਯੋ ਅਸੁਰ ਬਲਵਾਨਾ ॥
eih bidh bhayo asur balavaanaa |

ਲਯੋ ਕੁਬੇਰ ਕੋ ਲੂਟ ਖਜਾਨਾ ॥
layo kuber ko loott khajaanaa |

ਪਕਰ ਸਮਸ ਤੇ ਬ੍ਰਹਮੁ ਰੁਵਾਯੋ ॥
pakar samas te braham ruvaayo |

ਇੰਦ੍ਰ ਜੀਤਿ ਸਿਰ ਛਤ੍ਰ ਢੁਰਾਯੋ ॥੪॥
eindr jeet sir chhatr dturaayo |4|

ਜੀਤਿ ਦੇਵਤਾ ਪਾਇ ਲਗਾਏ ॥
jeet devataa paae lagaae |

ਰੁਦ੍ਰ ਬਿਸਨੁ ਨਿਜ ਪੁਰੀ ਬਸਾਏ ॥
rudr bisan nij puree basaae |

ਚਉਦਹ ਰਤਨ ਆਨਿ ਰਾਖੇ ਗ੍ਰਿਹ ॥
chaudah ratan aan raakhe grih |

ਜਹਾ ਤਹਾ ਬੈਠਾਏ ਨਵ ਗ੍ਰਹ ॥੫॥
jahaa tahaa baitthaae nav grah |5|

ਦੋਹਰਾ ॥
doharaa |

ਜੀਤਿ ਬਸਾਏ ਨਿਜ ਪੁਰੀ ਅਸੁਰ ਸਕਲ ਅਸੁਰਾਰ ॥
jeet basaae nij puree asur sakal asuraar |

ਪੂਜਾ ਕਰੀ ਮਹੇਸ ਕੀ ਗਿਰਿ ਕੈਲਾਸ ਮਧਾਰ ॥੬॥
poojaa karee mahes kee gir kailaas madhaar |6|

ਚੌਪਈ ॥
chauapee |

ਧ੍ਰਯਾਨ ਬਿਧਾਨ ਕਰੇ ਬਹੁ ਭਾਤਾ ॥
dhrayaan bidhaan kare bahu bhaataa |

ਸੇਵਾ ਕਰੀ ਅਧਿਕ ਦਿਨ ਰਾਤਾ ॥
sevaa karee adhik din raataa |

ਐਸ ਭਾਤਿ ਤਿਹ ਕਾਲ ਬਿਤਾਯੋ ॥
aais bhaat tih kaal bitaayo |

ਅਬ ਪ੍ਰਸੰਗਿ ਸਿਵ ਊਪਰ ਆਯੋ ॥੭॥
ab prasang siv aoopar aayo |7|

ਭੂਤਰਾਟ ਕੋ ਨਿਰਖਿ ਅਤੁਲ ਬਲ ॥
bhootaraatt ko nirakh atul bal |

ਕਾਪਤ ਭਏ ਅਨਿਕ ਅਰਿ ਜਲ ਥਲ ॥
kaapat bhe anik ar jal thal |

ਦਛ ਪ੍ਰਜਾਪਤਿ ਹੋਤ ਨ੍ਰਿਪਤ ਬਰ ॥
dachh prajaapat hot nripat bar |

ਦਸ ਸਹੰਸ੍ਰ ਦੁਹਿਤਾ ਤਾ ਕੇ ਘਰ ॥੮॥
das sahansr duhitaa taa ke ghar |8|

ਤਿਨ ਇਕ ਬਾਰ ਸੁਯੰਬਰ ਕੀਯਾ ॥
tin ik baar suyanbar keeyaa |

ਦਸ ਸਹੰਸ੍ਰ ਦੁਹਿਤਾਇਸ ਦੀਯਾ ॥
das sahansr duhitaaeis deeyaa |

ਜੋ ਬਰੁ ਰੁਚੇ ਬਰਹੁ ਅਬ ਸੋਈ ॥
jo bar ruche barahu ab soee |

ਊਚ ਨੀਚ ਰਾਜਾ ਹੋਇ ਕੋਈ ॥੯॥
aooch neech raajaa hoe koee |9|

ਜੋ ਜੋ ਜਿਸੈ ਰੁਚਾ ਤਿਨਿ ਬਰਾ ॥
jo jo jisai ruchaa tin baraa |

ਸਬ ਪ੍ਰਸੰਗ ਨਹੀ ਜਾਤ ਉਚਰਾ ॥
sab prasang nahee jaat ucharaa |

ਜੋ ਬਿਰਤਾਤ ਕਹਿ ਛੋਰਿ ਸੁਨਾਊ ॥
jo birataat keh chhor sunaaoo |

ਕਥਾ ਬ੍ਰਿਧਿ ਤੇ ਅਧਿਕ ਡਰਾਊ ॥੧੦॥
kathaa bridh te adhik ddaraaoo |10|

ਚਾਰ ਸੁਤਾ ਕਸਪ ਕਹ ਦੀਨੀ ॥
chaar sutaa kasap kah deenee |


Flag Counter