Sri Dasam Granth

Página - 275


ਗਣੰ ਦੇਵ ਹਰਖੇ ਪ੍ਰਬਰਖੰਤ ਫੂਲੰ ॥
ganan dev harakhe prabarakhant foolan |

ਹਤਯੋ ਦੈਤ ਦ੍ਰੋਹੀ ਮਿਟਯੋ ਸਰਬ ਸੂਲੰ ॥੭੧੩॥
hatayo dait drohee mittayo sarab soolan |713|

ਲਵੰ ਨਾਸੁਰੈਯੰ ਲਵੰ ਕੀਨ ਨਾਸੰ ॥
lavan naasuraiyan lavan keen naasan |

ਸਭੈ ਸੰਤ ਹਰਖੇ ਰਿਪੰ ਭੇ ਉਦਾਸੰ ॥
sabhai sant harakhe ripan bhe udaasan |

ਭਜੈ ਪ੍ਰਾਨ ਲੈ ਲੈ ਤਜਯੋ ਨਗਰ ਬਾਸੰ ॥
bhajai praan lai lai tajayo nagar baasan |

ਕਰਯੋ ਮਾਥੁਰੇਸੰ ਪੁਰੀਵਾ ਨਵਾਸੰ ॥੭੧੪॥
karayo maathuresan pureevaa navaasan |714|

ਭਯੋ ਮਾਥੁਰੇਸੰ ਲਵੰਨਾਸ੍ਰ ਹੰਤਾ ॥
bhayo maathuresan lavanaasr hantaa |

ਸਭੈ ਸਸਤ੍ਰ ਗਾਮੀ ਸੁਭੰ ਸਸਤ੍ਰ ਗੰਤਾ ॥
sabhai sasatr gaamee subhan sasatr gantaa |

ਭਏ ਦੁਸਟ ਦੂਰੰ ਕਰੂਰੰ ਸੁ ਠਾਮੰ ॥
bhe dusatt dooran karooran su tthaaman |

ਕਰਯੋ ਰਾਜ ਤੈਸੋ ਜਿਮੰ ਅਉਧ ਰਾਮੰ ॥੭੧੫॥
karayo raaj taiso jiman aaudh raaman |715|

ਕਰਿਯੋ ਦੁਸਟ ਨਾਸੰ ਪਪਾਤੰਤ ਸੂਰੰ ॥
kariyo dusatt naasan papaatant sooran |

ਉਠੀ ਜੈ ਧੁਨੰ ਪੁਰ ਰਹੀ ਲੋਗ ਪੂਰੰ ॥
autthee jai dhunan pur rahee log pooran |

ਗਈ ਪਾਰ ਸਿੰਧੰ ਸੁ ਬਿੰਧੰ ਪ੍ਰਹਾਰੰ ॥
gee paar sindhan su bindhan prahaaran |

ਸੁਨਿਯੋ ਚਕ੍ਰ ਚਾਰੰ ਲਵੰ ਲਾਵਣਾਰੰ ॥੭੧੬॥
suniyo chakr chaaran lavan laavanaaran |716|

ਅਥ ਸੀਤਾ ਕੋ ਬਨਬਾਸ ਦੀਬੋ ॥
ath seetaa ko banabaas deebo |

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਭਈ ਏਮ ਤਉਨੈ ਇਤੈ ਰਾਵਣਾਰੰ ॥
bhee em taunai itai raavanaaran |

ਕਹੀ ਜਾਨਕੀ ਸੋ ਸੁਕਥੰ ਸੁਧਾਰੰ ॥
kahee jaanakee so sukathan sudhaaran |

ਰਚੇ ਏਕ ਬਾਗੰ ਅਭਿਰਾਮੰ ਸੁ ਸੋਭੰ ॥
rache ek baagan abhiraaman su sobhan |

ਲਖੇ ਨੰਦਨੰ ਜਉਨ ਕੀ ਕ੍ਰਾਤ ਛੋਭੰ ॥੭੧੭॥
lakhe nandanan jaun kee kraat chhobhan |717|

ਸੁਨੀ ਏਮ ਬਾਨੀ ਸੀਆ ਧਰਮ ਧਾਮੰ ॥
sunee em baanee seea dharam dhaaman |

ਰਚਿਯੋ ਏਕ ਬਾਗੰ ਮਹਾ ਅਭਰਾਮੰ ॥
rachiyo ek baagan mahaa abharaaman |

ਮਣੀ ਭੂਖਿਤੰ ਹੀਰ ਚੀਰੰ ਅਨੰਤੰ ॥
manee bhookhitan heer cheeran anantan |

ਲਖੇ ਇੰਦ੍ਰ ਪਥੰ ਲਜੇ ਸ੍ਰੋਭ ਵੰਤੰ ॥੭੧੮॥
lakhe indr pathan laje srobh vantan |718|

ਮਣੀ ਮਾਲ ਬਜ੍ਰੰ ਸਸੋਭਾਇ ਮਾਨੰ ॥
manee maal bajran sasobhaae maanan |

ਸਭੈ ਦੇਵ ਦੇਵੰ ਦੁਤੀ ਸੁਰਗ ਜਾਨੰ ॥
sabhai dev devan dutee surag jaanan |

ਗਏ ਰਾਮ ਤਾ ਮੋ ਸੀਆ ਸੰਗ ਲੀਨੇ ॥
ge raam taa mo seea sang leene |

ਕਿਤੀ ਕੋਟ ਸੁੰਦਰੀ ਸਭੈ ਸੰਗਿ ਕੀਨੇ ॥੭੧੯॥
kitee kott sundaree sabhai sang keene |719|

ਰਚਯੋ ਏਕ ਮੰਦ੍ਰੰ ਮਹਾ ਸੁਭ੍ਰ ਠਾਮੰ ॥
rachayo ek mandran mahaa subhr tthaaman |

ਕਰਯੋ ਰਾਮ ਸੈਨੰ ਤਹਾ ਧਰਮ ਧਾਮੰ ॥
karayo raam sainan tahaa dharam dhaaman |

ਕਰੀ ਕੇਲ ਖੇਲੰ ਸੁ ਬੇਲੰ ਸੁ ਭੋਗੰ ॥
karee kel khelan su belan su bhogan |

ਹੁਤੋ ਜਉਨ ਕਾਲੰ ਸਮੈ ਜੈਸ ਜੋਗੰ ॥੭੨੦॥
huto jaun kaalan samai jais jogan |720|

ਰਹਯੋ ਸੀਅ ਗਰਭੰ ਸੁਨਯੋ ਸਰਬ ਬਾਮੰ ॥
rahayo seea garabhan sunayo sarab baaman |

ਕਹੇ ਏਮ ਸੀਤਾ ਪੁਨਰ ਬੈਨ ਰਾਮੰ ॥
kahe em seetaa punar bain raaman |

ਫਿਰਯੋ ਬਾਗ ਬਾਗੰ ਬਿਦਾ ਨਾਥ ਦੀਜੈ ॥
firayo baag baagan bidaa naath deejai |

ਸੁਨੋ ਪ੍ਰਾਨ ਪਿਆਰੇ ਇਹੈ ਕਾਜ ਕੀਜੈ ॥੭੨੧॥
suno praan piaare ihai kaaj keejai |721|

ਦੀਯੌ ਰਾਮ ਸੰਗੰ ਸੁਮਿਤ੍ਰਾ ਕੁਮਾਰੰ ॥
deeyau raam sangan sumitraa kumaaran |

ਦਈ ਜਾਨਕੀ ਸੰਗ ਤਾ ਕੇ ਸੁਧਾਰੰ ॥
dee jaanakee sang taa ke sudhaaran |

ਜਹਾ ਘੋਰ ਸਾਲੰ ਤਮਾਲੰ ਬਿਕ੍ਰਾਲੰ ॥
jahaa ghor saalan tamaalan bikraalan |

ਤਹਾ ਸੀਅ ਕੋ ਛੋਰ ਆਇਯੋ ਉਤਾਲੰ ॥੭੨੨॥
tahaa seea ko chhor aaeiyo utaalan |722|

ਬਨੰ ਨਿਰਜਨੰ ਦੇਖ ਕੈ ਕੈ ਅਪਾਰੰ ॥
banan nirajanan dekh kai kai apaaran |

ਬਨੰਬਾਸ ਜਾਨਯੋ ਦਯੋ ਰਾਵਣਾਰੰ ॥
bananbaas jaanayo dayo raavanaaran |

ਰੁਰੋਦੰ ਸੁਰ ਉਚੰ ਪਪਾਤੰਤ ਪ੍ਰਾਨੰ ॥
rurodan sur uchan papaatant praanan |

ਰਣੰ ਜੇਮ ਵੀਰੰ ਲਗੇ ਮਰਮ ਬਾਨੰ ॥੭੨੩॥
ranan jem veeran lage maram baanan |723|

ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ ॥
sunee baalameekan srutan deen baanee |

ਚਲਯੋ ਕਉਕ ਚਿਤੰ ਤਜੀ ਮੋਨ ਧਾਨੀ ॥
chalayo kauk chitan tajee mon dhaanee |

ਸੀਆ ਸੰਗਿ ਲੀਨੇ ਗਯੋ ਧਾਮ ਆਪੰ ॥
seea sang leene gayo dhaam aapan |

ਮਨੋ ਬਚ ਕਰਮੰ ਦੁਰਗਾ ਜਾਪ ਜਾਪੰ ॥੭੨੪॥
mano bach karaman duragaa jaap jaapan |724|


Flag Counter