Sri Dasam Granth

Página - 831


ਨੈਕ ਨੇਹ ਨਹਿ ਕੀਜਿਯੈ ਤਊ ਤਰਨਿ ਕੇ ਸੰਗ ॥੨੭॥
naik neh neh keejiyai taoo taran ke sang |27|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਪਤਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭॥੩੪੨॥ਅਫਜੂੰ॥
eit sree charitr pakhayaane triyaa charitre mantree bhoop sanbaade sapatadasamo charitr samaapatam sat subham sat |17|342|afajoon|

ਦੋਹਰਾ ॥
doharaa |

ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ ॥
kathaa satravee raam kab ucharee hit chit laae |

ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹਿਯੋ ਉਪਾਇ ॥੧॥
bahur kathaa bandhan nimit man mai kahiyo upaae |1|

ਧਾਮ ਨਿਕਟ ਤਾ ਕੇ ਹੁਤੀ ਹੋੜ ਬਦੀ ਜਿਹ ਨਾਰਿ ॥
dhaam nikatt taa ke hutee horr badee jih naar |

ਤਿਨਹੂੰ ਕਰਿਯੋ ਚਰਿਤ੍ਰ ਇਕ ਸੋ ਤੁਮ ਸੁਨਹੁ ਸੁਧਾਰਿ ॥੨॥
tinahoon kariyo charitr ik so tum sunahu sudhaar |2|

ਚੌਪਈ ॥
chauapee |

ਸ੍ਰੀ ਛਲਛਿਦ੍ਰ ਕੁਅਰਿ ਤਿਹ ਨਾਮਾ ॥
sree chhalachhidr kuar tih naamaa |

ਦੂਜੇ ਰਹਤ ਮੁਗਲ ਕੀ ਬਾਮਾ ॥
dooje rahat mugal kee baamaa |

ਤਿਨ ਜੁ ਕਿਯਾ ਸੁ ਚਰਿਤ੍ਰ ਸੁਨਾਊ ॥
tin ju kiyaa su charitr sunaaoo |

ਤਾ ਤੇ ਤੁਮਰੌ ਹ੍ਰਿਦੈ ਰਿਝਾਊ ॥੩॥
taa te tumarau hridai rijhaaoo |3|

ਅੜਿਲ ॥
arril |

ਏਕ ਦਿਵਸ ਤਿਨ ਮਿਹਦੀ ਲਈ ਮੰਗਾਇ ਕੈ ॥
ek divas tin mihadee lee mangaae kai |

ਲੀਪਿ ਆਪਨੇ ਹਾਥ ਪਤਿਹਿ ਦਿਖਰਾਇ ਕੈ ॥
leep aapane haath patihi dikharaae kai |

ਯਾਰਿ ਦੂਸਰੇ ਸੰਗ ਯੋ ਕਹਿਯੋ ਸੁਧਾਰਿ ਕੈ ॥
yaar doosare sang yo kahiyo sudhaar kai |

ਹੋ ਐਹੋ ਤੁਮਰੇ ਤੀਰ ਤਿਹਾਰੇ ਪਯਾਰਿ ਕੈ ॥੪॥
ho aaiho tumare teer tihaare payaar kai |4|

ਚੌਪਈ ॥
chauapee |

ਪਿਯ ਪ੍ਯਾਰੋ ਆਯੋ ਜਬ ਜਾਨ੍ਯੋ ॥
piy payaaro aayo jab jaanayo |

ਯਾਰ ਦੂਸਰੇ ਸੰਗ ਬਖਾਨ੍ਯੋ ॥
yaar doosare sang bakhaanayo |

ਮੈ ਅਬ ਹੀ ਲਘੁ ਕੇ ਹਿਤ ਜੈਹੋ ॥
mai ab hee lagh ke hit jaiho |

ਆਨਿ ਨਾਰ ਤਵ ਪਾਸ ਬਧੈਹੋ ॥੫॥
aan naar tav paas badhaiho |5|

ਦੋਹਰਾ ॥
doharaa |

ਨਾਰ ਖੁਲਾਯੋ ਜਾਰ ਤੇ ਗਈ ਜਾਰ ਕੇ ਪਾਸਿ ॥
naar khulaayo jaar te gee jaar ke paas |

ਜਾਇ ਨ੍ਰਿਪਤਿ ਕੇ ਸੰਗ ਰਮੀ ਰੰਚਕ ਕਿਯਾ ਨ ਤ੍ਰਾਸ ॥੬॥
jaae nripat ke sang ramee ranchak kiyaa na traas |6|

ਅੜਿਲ ॥
arril |

ਮੁਹਰ ਪਰਾਪਤਿ ਹੋਇ ਟਕਾ ਕੋ ਲੇਵਈ ॥
muhar paraapat hoe ttakaa ko levee |

ਬਿਨੁ ਦੀਨੇ ਧਨ ਸਰੈ ਤ ਕੋ ਧਨ ਦੇਵਈ ॥
bin deene dhan sarai ta ko dhan devee |

ਧਨੀ ਤ੍ਯਾਗਿ ਨਿਰਧਨ ਕੇ ਕੋ ਗ੍ਰਿਹ ਜਾਵਈ ॥
dhanee tayaag niradhan ke ko grih jaavee |

ਹੋ ਰਾਵ ਤ੍ਯਾਗਿ ਕਰਿ ਰੰਕ ਕਵਨ ਚਿਤ ਲ੍ਯਾਵਈ ॥੭॥
ho raav tayaag kar rank kavan chit layaavee |7|

ਦੋਹਰਾ ॥
doharaa |

ਨੇਹ ਠਾਨਿ ਰਤਿ ਮਾਨਿ ਕਰਿ ਰਾਜਾ ਦਿਯਾ ਉਠਾਇ ॥
neh tthaan rat maan kar raajaa diyaa utthaae |

ਲਗੀ ਮਿਹਦੀਆ ਕਰ ਰਹੀ ਨਾਰ ਬਧਾਯੋ ਆਇ ॥੮॥
lagee mihadeea kar rahee naar badhaayo aae |8|

ਬੈਨ ਸੁਨਤ ਮੂਰਖ ਉਠਿਯੋ ਭੇਦ ਨ ਸਕ੍ਯੋ ਪਛਾਨਿ ॥
bain sunat moorakh utthiyo bhed na sakayo pachhaan |

ਬਾਧ੍ਰਯੋ ਬੰਦ ਇਜਾਰ ਕੌ ਅਧਿਕ ਪ੍ਰੀਤਿ ਮਨ ਮਾਨਿ ॥੯॥
baadhrayo band ijaar kau adhik preet man maan |9|

ਪ੍ਰੀਤਿ ਕੈਸਿਯੈ ਤਨ ਬਢੈ ਕਸਟ ਕੈਸਹੂ ਹੋਇ ॥
preet kaisiyai tan badtai kasatt kaisahoo hoe |

ਤਊ ਤਰੁਨਿ ਸੌ ਦੋਸਤੀ ਭੂਲਿ ਨ ਕਰਿਯਹੁ ਕੋਇ ॥੧੦॥
taoo tarun sau dosatee bhool na kariyahu koe |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮॥੩੫੨॥ਅਫਜੂੰ॥
eit sree charitr pakhayaane triyaa charitre mantree bhoop sanbaade asattadasamo charitr samaapatam sat subham sat |18|352|afajoon|

ਚੌਪਈ ॥
chauapee |

ਬੰਦਸਾਲ ਨ੍ਰਿਪ ਸੁਤਹਿ ਪਠਾਯੋ ॥
bandasaal nrip suteh patthaayo |

ਪ੍ਰਾਤ ਸਮੈ ਪੁਨਿ ਨਿਕਟਿ ਬੁਲਾਯੋ ॥
praat samai pun nikatt bulaayo |

ਬਹੁਰੌ ਮੰਤ੍ਰੀ ਕਥਾ ਉਚਾਰਿਯੋ ॥
bahurau mantree kathaa uchaariyo |

ਚਿਤ੍ਰ ਸਿੰਘ ਕੋ ਭਰਮੁ ਨਿਵਾਰਿਯੋ ॥੧॥
chitr singh ko bharam nivaariyo |1|

ਦੋਹਰਾ ॥
doharaa |

ਸਾਹਜਹਾਨਾਬਾਦ ਮੈ ਏਕ ਮੁਗਲ ਕੀ ਬਾਲ ॥
saahajahaanaabaad mai ek mugal kee baal |

ਤਾ ਸੋ ਕਿਯਾ ਚਰਿਤ੍ਰ ਇਕ ਸੋ ਤੁਮ ਸੁਨਹੁ ਨ੍ਰਿਪਾਲ ॥੨॥
taa so kiyaa charitr ik so tum sunahu nripaal |2|

ਚੌਪਈ ॥
chauapee |

ਤਾ ਕੋ ਨਾਮ ਨਾਦਰਾ ਬਾਨੋ ॥
taa ko naam naadaraa baano |


Flag Counter