Sri Dasam Granth

Página - 505


ਮਨਿ ਧਨ ਛੀਨਿ ਤਾਹਿ ਤੇ ਲਯੋ ॥
man dhan chheen taeh te layo |

ਤੋਹਿ ਤ੍ਰੀਆ ਕੋ ਅਤਿ ਦੁਖੁ ਦਯੋ ॥੨੦੬੯॥
tohi treea ko at dukh dayo |2069|

ਜਬ ਜਦੁਪਤਿ ਇਹ ਬਿਧਿ ਸੁਨਿ ਪਾਯੋ ॥
jab jadupat ih bidh sun paayo |

ਛੋਰਿ ਅਉਰ ਸਭ ਕਾਰਜ ਆਯੋ ॥
chhor aaur sabh kaaraj aayo |

ਹਰਿ ਆਵਨ ਕ੍ਰਿਤਬਰਮੈ ਜਾਨੀ ॥
har aavan kritabaramai jaanee |

ਸਤਿਧੰਨਾ ਸੋ ਬਾਤ ਬਖਾਨੀ ॥੨੦੭੦॥
satidhanaa so baat bakhaanee |2070|

ਅੜਿਲ ॥
arril |

ਕਹੁ ਸਤਿਧੰਨਾ ਬਾਤ ਅਬੈ ਹਮ ਕਿਆ ਕਰੈ ॥
kahu satidhanaa baat abai ham kiaa karai |

ਕਹੋ ਪਰੈ ਕੈ ਜਾਇ ਕਹੋ ਲਰਿ ਕੈ ਮਰੈ ॥
kaho parai kai jaae kaho lar kai marai |

ਦੁਇ ਮੈ ਇਕ ਮੁਹਿ ਬਾਤ ਕਹੋ ਸਮਝਾਇ ਕੈ ॥
due mai ik muhi baat kaho samajhaae kai |

ਹੋ ਕੇ ਉਪਾਇ ਕੈ ਸ੍ਯਾਮਹਿ ਮਾਰੈ ਜਾਇ ਕੈ ॥੨੦੭੧॥
ho ke upaae kai sayaameh maarai jaae kai |2071|

ਕ੍ਰਿਤਬਰਮਾ ਕੀ ਬਾਤ ਸੁਨਤ ਤਿਨਿ ਯੌ ਕਹਿਯੋ ॥
kritabaramaa kee baat sunat tin yau kahiyo |

ਜਦੁਪਤਿ ਬਲੀ ਪ੍ਰਚੰਡ ਹਨਿਯੋ ਅਰਿ ਜੋ ਚਹਿਯੋ ॥
jadupat balee prachandd haniyo ar jo chahiyo |

ਤਾ ਸੋ ਹਮ ਪੈ ਬਲ ਨ ਲਰੈ ਪੁਨਿ ਜਾਇ ਕੈ ॥
taa so ham pai bal na larai pun jaae kai |

ਹੋ ਕੰਸ ਸੇ ਛਿਨ ਮੈ ਮਾਰਿ ਦਏ ਸੁਖ ਪਾਇ ਕੈ ॥੨੦੭੨॥
ho kans se chhin mai maar de sukh paae kai |2072|

ਬਤੀਆ ਸੁਨਿ ਤਿਹ ਕੀ ਅਕ੍ਰੂਰ ਪੈ ਆਯੋ ॥
bateea sun tih kee akraoor pai aayo |

ਪ੍ਰਭੁ ਦੁਬਿਧਾ ਕੋ ਭੇਦ ਸੁ ਤਾਹਿ ਸੁਨਾਯੋ ॥
prabh dubidhaa ko bhed su taeh sunaayo |

ਤਿਨ ਕਹਿਯੋ ਅਬ ਸੁਨਿ ਤੇਰੋ ਇਹੀ ਉਪਾਇ ਹੈ ॥
tin kahiyo ab sun tero ihee upaae hai |

ਹੋ ਪ੍ਰਭ ਤੇ ਬਚ ਹੈ ਸੋਊ ਜੁ ਪ੍ਰਾਨ ਬਚਾਇ ਹੈ ॥੨੦੭੩॥
ho prabh te bach hai soaoo ju praan bachaae hai |2073|

ਸਵੈਯਾ ॥
savaiyaa |

ਦੈ ਮਨਿ ਤਾਹਿ ਉਦਾਸ ਭਯੋ ਕਿਹ ਓਰਿ ਭਜੋ ਚਿਤ ਮੈ ਇਹ ਧਾਰਿਯੋ ॥
dai man taeh udaas bhayo kih or bhajo chit mai ih dhaariyo |

ਮੈ ਅਪਰਾਧ ਕੀਓ ਹਰਿ ਕੋ ਮਨਿ ਹੇਤੁ ਬਲੀ ਸਤ੍ਰਾਜਿਤ ਮਾਰਿਯੋ ॥
mai aparaadh keeo har ko man het balee satraajit maariyo |

ਤਾਹਿ ਕੇ ਹੇਤੁ ਗੁਸਾ ਕਰਿ ਸ੍ਯਾਮ ਸਭੈ ਅਪਨੋ ਪੁਰਖਤ ਸੰਭਾਰਿਯੋ ॥
taeh ke het gusaa kar sayaam sabhai apano purakhat sanbhaariyo |

ਜਉ ਰਹਿ ਹਉ ਤਊ ਮਾਰਤ ਹੈ ਏਹ ਕੈ ਡਰੁ ਉਤਰ ਓਰਿ ਸਿਧਾਰਿਯੋ ॥੨੦੭੪॥
jau reh hau taoo maarat hai eh kai ddar utar or sidhaariyo |2074|

ਦੋਹਰਾ ॥
doharaa |

ਸਤਿਧੰਨਾ ਮਨਿ ਲੈ ਜਹਾ ਭਜ ਗਯੋ ਤ੍ਰਾਸ ਬਢਾਇ ॥
satidhanaa man lai jahaa bhaj gayo traas badtaae |

ਸ੍ਯੰਦਨ ਪੈ ਚੜਿ ਸ੍ਯਾਮ ਜੂ ਤਹ ਹੀ ਪਹੁੰਚਿਯੋ ਜਾਇ ॥੨੦੭੫॥
sayandan pai charr sayaam joo tah hee pahunchiyo jaae |2075|

ਪਾਵ ਪਿਆਦੋ ਸਤ੍ਰ ਹੋਇ ਭਜਿਯੋ ਸੁ ਤ੍ਰਾਸ ਬਢਾਇ ॥
paav piaado satr hoe bhajiyo su traas badtaae |

ਤਬ ਜਦੁਬੀਰ ਕ੍ਰਿਪਾਨ ਸੋ ਮਾਰਿਯੋ ਤਾ ਕੋ ਜਾਇ ॥੨੦੭੬॥
tab jadubeer kripaan so maariyo taa ko jaae |2076|

ਖੋਜਤ ਭਯੋ ਤਿਹ ਮਾਰ ਕੈ ਮਨਿ ਨਹੀ ਆਈ ਹਾਥਿ ॥
khojat bhayo tih maar kai man nahee aaee haath |

ਮਨਿ ਨਹੀ ਆਈ ਹਾਥਿ ਯੌ ਕਹਿਯੋ ਹਲੀ ਕੇ ਸਾਥ ॥੨੦੭੭॥
man nahee aaee haath yau kahiyo halee ke saath |2077|

ਸਵੈਯਾ ॥
savaiyaa |

ਐਸੇ ਲਖਿਯੋ ਮੁਸਲੀ ਮਨ ਮੈ ਸੁ ਪ੍ਰਭੂ ਹਮ ਤੇ ਮਨਿ ਆਜ ਛਪਾਈ ॥
aaise lakhiyo musalee man mai su prabhoo ham te man aaj chhapaaee |

ਲੈ ਅਕ੍ਰੂਰ ਬਨਾਰਸ ਗਯੋ ਮਨਿ ਕਉ ਤਿਹ ਕੀ ਨ ਕਛੂ ਸੁਧਿ ਪਾਈ ॥
lai akraoor banaaras gayo man kau tih kee na kachhoo sudh paaee |

ਸ੍ਯਾਮ ਜੂ ਮੋ ਇਕ ਸਿਖ੍ਯ ਹੈ ਭੂਪਤਿ ਜਾਤ ਤਹਾ ਹਉ ਸੋ ਐਸੇ ਸੁਨਾਈ ॥
sayaam joo mo ik sikhay hai bhoopat jaat tahaa hau so aaise sunaaee |

ਯੌ ਬਤੀਯਾ ਕਹਿ ਜਾਤ ਰਹਿਯੋ ਜਦੁਬੀਰ ਕੀ ਕੈ ਮਨ ਮੈ ਦੁਚਿਤਾਈ ॥੨੦੭੮॥
yau bateeyaa keh jaat rahiyo jadubeer kee kai man mai duchitaaee |2078|

ਦੋਹਰਾ ॥
doharaa |

ਜਉ ਮੁਸਲੀ ਤਿਹ ਪੈ ਗਯੋ ਤਉ ਭੂਪਤਿ ਸੁਖੁ ਪਾਇ ॥
jau musalee tih pai gayo tau bhoopat sukh paae |

ਲੈ ਅਪੁਨੇ ਤਿਹ ਧਾਮ ਗਯੋ ਆਗੇ ਹੀ ਤੇ ਆਇ ॥੨੦੭੯॥
lai apune tih dhaam gayo aage hee te aae |2079|

ਗਦਾ ਜੁਧ ਮੈ ਅਤਿ ਚਤੁਰੁ ਯੌ ਸਭ ਤੇ ਸੁਨਿ ਪਾਇ ॥
gadaa judh mai at chatur yau sabh te sun paae |

ਤਬੈ ਦੁਰਜੋਧਨ ਹਲੀ ਤੇ ਸਭ ਸੀਖੀ ਬਿਧਿ ਆਇ ॥੨੦੮੦॥
tabai durajodhan halee te sabh seekhee bidh aae |2080|

ਸਵੈਯਾ ॥
savaiyaa |

ਸਤਿਧੰਨਾ ਕਉ ਮਾਰ ਜਬੈ ਜਦੁਨੰਦਨ ਦ੍ਵਾਰਵਤੀ ਹੂ ਕੇ ਭੀਤਰ ਆਯੋ ॥
satidhanaa kau maar jabai jadunandan dvaaravatee hoo ke bheetar aayo |

ਕੰਚਨ ਕੋ ਅਕ੍ਰੂਰ ਬਨਾਰਸ ਦਾਨ ਕਰੈ ਬਹੁ ਯੌ ਸੁਨਿ ਪਾਯੋ ॥
kanchan ko akraoor banaaras daan karai bahu yau sun paayo |

ਸੂਰਜ ਦਿਤ ਉਹੀ ਪਹਿ ਹੈ ਮਨਿ ਯੌ ਅਪਨੇ ਮਨ ਮੈ ਸੁ ਜਨਾਯੋ ॥
sooraj dit uhee peh hai man yau apane man mai su janaayo |

ਮਾਨਸ ਭੇਜ ਭਲੋ ਤਿਹ ਪੈ ਤਿਹ ਕੋ ਅਪੁਨੇ ਪਹਿ ਬੋਲਿ ਪਠਾਯੋ ॥੨੦੮੧॥
maanas bhej bhalo tih pai tih ko apune peh bol patthaayo |2081|

ਜਉ ਹਰਿ ਪੈ ਸੋਊ ਆਵਤ ਭਯੋ ਤਿਹ ਤੇ ਮਨਿ ਤੋ ਇਨ ਮਾਗਿ ਲਈ ਹੈ ॥
jau har pai soaoo aavat bhayo tih te man to in maag lee hai |

ਸੂਰਜ ਜੇ ਤਿਹ ਰੀਝਿ ਦਈ ਧਨਸਤਿ ਕੀ ਜਾ ਹਿਤੁ ਦੇਹ ਗਈ ਹੈ ॥
sooraj je tih reejh dee dhanasat kee jaa hit deh gee hai |


Flag Counter