Sri Dasam Granth

Página - 506


ਜਾ ਹਿਤੁ ਸ੍ਯਾਮ ਤ੍ਰਿਯਾ ਹਰਿ ਭ੍ਰਾਤਹਿ ਮਾਨਹਿ ਕੀ ਮਨਿ ਬਾਤ ਠਈ ਹੈ ॥
jaa hit sayaam triyaa har bhraateh maaneh kee man baat tthee hai |

ਸੋ ਦਿਖਰਾਇ ਸਭੋ ਹਰਖਾਇ ਕੈ ਲੈ ਅਕ੍ਰੂਰਹ ਫੇਰਿ ਦਈ ਹੈ ॥੨੦੮੨॥
so dikharaae sabho harakhaae kai lai akraoorah fer dee hai |2082|

ਜੋ ਸਤ੍ਰਾਜਿਤ ਕੈ ਕਰਿ ਸੇਵ ਸੁ ਸੂਰਜ ਕੀ ਫੁਨਿ ਤਾਹਿ ਤੇ ਪਾਈ ॥
jo satraajit kai kar sev su sooraj kee fun taeh te paaee |

ਜਾ ਹਰਿ ਕੈ ਇਹ ਕੋ ਬਧ ਕਾਰਨ ਕੈ ਧਨਸਤਿ ਸੁ ਆਪਨੀ ਦੇਹ ਗਵਾਈ ॥
jaa har kai ih ko badh kaaran kai dhanasat su aapanee deh gavaaee |

ਤਾਹਿ ਗਯੋ ਅਕ੍ਰੂਰ ਥੋ ਲੈ ਤਿਹ ਤੇ ਫਿਰਿ ਸੋ ਬ੍ਰਿਜਨਾਥ ਪੈ ਆਈ ॥
taeh gayo akraoor tho lai tih te fir so brijanaath pai aaee |

ਸੋ ਹਰਿ ਦੇਤ ਭਯੋ ਤਿਹ ਕੋ ਮੁੰਦਰੀ ਮਨੋ ਸ੍ਯਾਮ ਜੂ ਰਾਘਵ ਹਾਈ ॥੨੦੮੩॥
so har det bhayo tih ko mundaree mano sayaam joo raaghav haaee |2083|

ਦੋਹਰਾ ॥
doharaa |

ਬਡੇ ਜਸਹਿ ਪਾਵਤ ਭਯੋ ਮਨਿ ਦੈ ਸ੍ਰੀ ਜਦੁਬੀਰ ॥
badde jaseh paavat bhayo man dai sree jadubeer |

ਜੋ ਕਟੀਆ ਸਿਰ ਦੁਰਜਨਨ ਹਰਤਾ ਸਾਧਨ ਪੀਰ ॥੨੦੮੪॥
jo katteea sir durajanan harataa saadhan peer |2084|

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸਤਿਧੰਨੇ ਕੋ ਬਧ ਕੈ ਅਕ੍ਰੂਰ ਕੋ ਮਨਿ ਦੇਤ ਭਏ ॥
eit sree dasam sikandh puraane bachitr naattak granthe krisanaavataare satidhane ko badh kai akraoor ko man det bhe |

ਕਾਨ੍ਰਹ ਜੂ ਕੋ ਦਿਲੀ ਮਹਿ ਆਵਨ ਕਥਨੰ ॥
kaanrah joo ko dilee meh aavan kathanan |

ਚੌਪਈ ॥
chauapee |

ਜਬ ਅਕ੍ਰੂਰਹਿ ਕੋ ਮਨਿ ਦਈ ॥
jab akraooreh ko man dee |

ਜਦੁਪਤਿ ਦਿਲੀ ਕੋ ਸੁਧਿ ਲਈ ॥
jadupat dilee ko sudh lee |

ਤਬ ਦਿਲੀ ਕੇ ਭੀਤਰ ਆਏ ॥
tab dilee ke bheetar aae |

ਪਾਡਵ ਪਾਚ ਚਰਨ ਲਪਟਾਏ ॥੨੦੮੫॥
paaddav paach charan lapattaae |2085|

ਦੋਹਰਾ ॥
doharaa |

ਤਬ ਕੁੰਤੀ ਕੇ ਗ੍ਰਿਹ ਗਏ ਕੁਸਲ ਪੂਛਿਓ ਜਾਇ ॥
tab kuntee ke grih ge kusal poochhio jaae |

ਜੋ ਦੁਖ ਇਨ ਕੈਰਵਿ ਦਏ ਸੋ ਸਭ ਦਏ ਬਤਾਇ ॥੨੦੮੬॥
jo dukh in kairav de so sabh de bataae |2086|

ਇੰਦ੍ਰਪ੍ਰਸਤ ਮੈ ਕ੍ਰਿਸਨ ਜੂ ਰਹੇ ਮਾਸ ਜਬ ਚਾਰ ॥
eindraprasat mai krisan joo rahe maas jab chaar |

ਤਬ ਅਰਜੁਨ ਕੋ ਸੰਗ ਲੈ ਇਕ ਦਿਨ ਚੜੇ ਸਿਕਾਰ ॥੨੦੮੭॥
tab arajun ko sang lai ik din charre sikaar |2087|

ਸਵੈਯਾ ॥
savaiyaa |

ਸੋਧ ਸਿਕਾਰ ਕੋ ਲੈ ਹਰਿ ਜੂ ਸੁ ਘਨੋ ਜਹ ਥੋ ਤਿਹ ਓਰਿ ਸਿਧਾਰੇ ॥
sodh sikaar ko lai har joo su ghano jah tho tih or sidhaare |

ਗੋਇਨ ਸੂਕਰ ਰੀਛ ਬਡੇ ਬਹੁ ਚੀਤਰੁ ਅਉਰ ਸਸੇ ਬਹੁ ਮਾਰੇ ॥
goein sookar reechh badde bahu cheetar aaur sase bahu maare |

ਗੈਂਡੇ ਹਨੇ ਮਹਿਖਾਸ ਕੇ ਮਤ ਕਰੀ ਅਰੁ ਸਿੰਘਨ ਝੁੰਡਹਿ ਝਾਰੇ ॥
gaindde hane mahikhaas ke mat karee ar singhan jhunddeh jhaare |

ਨੈਕੁ ਸੰਭਾਰ ਰਹੀ ਨ ਪਰੈ ਬਿਸੰਭਾਰ ਜਿਨੋ ਸਰ ਸ੍ਯਾਮ ਪ੍ਰਹਾਰੇ ॥੨੦੮੮॥
naik sanbhaar rahee na parai bisanbhaar jino sar sayaam prahaare |2088|

ਪਾਰਥ ਕੋ ਸੰਗ ਲੈ ਪ੍ਰਭ ਜੂ ਬਨ ਮੋ ਧਸਿ ਕੈ ਬਹੁਤੇ ਮ੍ਰਿਗ ਘਾਏ ॥
paarath ko sang lai prabh joo ban mo dhas kai bahute mrig ghaae |

ਏਕ ਹਨੇ ਕਰਵਾਰਿਨ ਸੋ ਤਕਿ ਏਕਨ ਕੇ ਤਨਿ ਬਾਨ ਲਗਾਏ ॥
ek hane karavaarin so tak ekan ke tan baan lagaae |

ਅਸ੍ਵਨ ਕੋ ਦਵਰਾਇ ਭਜਾਇ ਕੈ ਕੂਕਰ ਤੇਊ ਹਨੇ ਜੁ ਪਰਾਏ ॥
asvan ko davaraae bhajaae kai kookar teaoo hane ju paraae |

ਸ੍ਰੀ ਬ੍ਰਿਜਨਾਥ ਕੇ ਅਗ੍ਰਜ ਜੇ ਉਠਿ ਭਾਜਤ ਭੇ ਤੇਊ ਜਾਨ ਨ ਪਾਏ ॥੨੦੮੯॥
sree brijanaath ke agraj je utth bhaajat bhe teaoo jaan na paae |2089|

ਪਾਰਥ ਏਕ ਹਨੇ ਮ੍ਰਿਗਵਾ ਇਕ ਆਪਹਿ ਸ੍ਰੀ ਬ੍ਰਿਜ ਨਾਇਕ ਘਾਏ ॥
paarath ek hane mrigavaa ik aapeh sree brij naaeik ghaae |

ਜੇ ਉਠਿ ਭਾਜਤ ਭੇ ਬਨ ਮੈ ਸੋਊ ਕੂਕਰ ਡਾਰਿ ਸਬੈ ਗਹਿਵਾਏ ॥
je utth bhaajat bhe ban mai soaoo kookar ddaar sabai gahivaae |

ਤੀਤਰ ਜੇ ਉਡਿ ਕੈ ਨਭਿ ਓਰਿ ਗਏ ਤਿਨ ਕੋ ਪ੍ਰਭ ਬਾਜ ਚਲਾਏ ॥
teetar je udd kai nabh or ge tin ko prabh baaj chalaae |

ਚੀਤਨ ਏਕ ਮ੍ਰਿਗਾ ਗਹਿ ਕੈ ਕਬਿ ਸ੍ਯਾਮ ਕਹੈ ਜਮਲੋਕਿ ਪਠਾਏ ॥੨੦੯੦॥
cheetan ek mrigaa geh kai kab sayaam kahai jamalok patthaae |2090|

ਬੇਸਰੇ ਅਉਰ ਕੁਹੀ ਬਹਿਰੀ ਅਰੁ ਬਾਜ ਜੁਰੇ ਬਹੁਤੇ ਸੰਗ ਲੀਨੇ ॥
besare aaur kuhee bahiree ar baaj jure bahute sang leene |

ਬਾਸੇ ਘਨੇ ਲਗਰਾ ਚਰਗੇ ਸਿਕਰੇਨ ਕੋ ਫੇਟ ਭਲੀ ਬਿਧਿ ਕੀਨੇ ॥
baase ghane lagaraa charage sikaren ko fett bhalee bidh keene |

ਧੂਤੀ ਉਕਾਬ ਬਸੀਨਨ ਕੋ ਸਜਿ ਕੰਠਿਜ ਗੋਲਿਨ ਦ੍ਵਾਲ ਨਵੀਨੇ ॥
dhootee ukaab baseenan ko saj kantthij golin dvaal naveene |

ਜਾ ਸੰਗ ਹੇਰਿ ਚਲਾਵਤ ਭੇ ਤਿਨ ਪਛਿਨ ਤੇ ਇਕ ਜਾਨ ਨ ਦੀਨੇ ॥੨੦੯੧॥
jaa sang her chalaavat bhe tin pachhin te ik jaan na deene |2091|

ਪਾਰਥ ਅਉ ਪ੍ਰਭ ਜੂ ਮਿਲਿ ਕੈ ਜਬ ਐਸੋ ਸਿਕਾਰ ਕੀਓ ਸੁਖ ਪਾਯੋ ॥
paarath aau prabh joo mil kai jab aaiso sikaar keeo sukh paayo |

ਆਪਸ ਮੈ ਕਬਿ ਸ੍ਯਾਮ ਭਨੈ ਤਿਹ ਠਉਰ ਦੁਹੂ ਅਤਿ ਹੇਤੁ ਬਢਾਯੋ ॥
aapas mai kab sayaam bhanai tih tthaur duhoo at het badtaayo |

ਅਉ ਦੁਹੂੰ ਕੋ ਜਲ ਪੀਵਨ ਕੋ ਮਨੁ ਅਉਸਰ ਤਉਨ ਸੁ ਹੈ ਲਲਚਾਯੋ ॥
aau duhoon ko jal peevan ko man aausar taun su hai lalachaayo |

ਛੋਰਿ ਅਖੇਟਕ ਦੀਨ ਦੁਹੂੰ ਚਲਿ ਕੈ ਪ੍ਰਭ ਜੂ ਜਮਨਾ ਤਟਿ ਆਯੋ ॥੨੦੯੨॥
chhor akhettak deen duhoon chal kai prabh joo jamanaa tatt aayo |2092|

ਜਾਤ ਹੁਤੇ ਜਲ ਪੀਵਨ ਕੇ ਹਿਤ ਤਉ ਹੀ ਲਉ ਸੁੰਦਰਿ ਨਾਰਿ ਨਿਹਾਰੀ ॥
jaat hute jal peevan ke hit tau hee lau sundar naar nihaaree |

ਪੂਛਹੁ ਕੋ ਹੈ ਕਹਾ ਇਹ ਦੇਸੁ ਕਹਿਯੋ ਸੰਗਿ ਪਾਰਥ ਯੌ ਗਿਰਿਧਾਰੀ ॥
poochhahu ko hai kahaa ih des kahiyo sang paarath yau giridhaaree |

ਆਇਸ ਮਾਨਿ ਪੁਰੰਦਰ ਕੋ ਸੁ ਭਯੋ ਤਿਹ ਕੇ ਸੰਗ ਬਾਤ ਉਚਾਰੀ ॥
aaeis maan purandar ko su bhayo tih ke sang baat uchaaree |

ਕਉਨ ਕੀ ਬੇਟੀ ਹੈ ਦੇਸ ਕਹਾ ਤੁਹਿ ਕੋ ਤੋਹਿ ਭ੍ਰਾਤ ਤੂ ਕਉਨ ਕੀ ਨਾਰੀ ॥੨੦੯੩॥
kaun kee bettee hai des kahaa tuhi ko tohi bhraat too kaun kee naaree |2093|

ਜਮੁਨਾ ਬਾਚ ਅਰਜਨੁ ਸੋ ॥
jamunaa baach arajan so |

ਦੋਹਰਾ ॥
doharaa |


Flag Counter