Sri Dasam Granth

Página - 412


ਜਾਦਵ ਸੈਨ ਹੂੰ ਤੇ ਨਿਕਸਿਯੋ ਰਨ ਸੁੰਦਰ ਨਾਮ ਸਰੂਪ ਅਪਾਰਾ ॥
jaadav sain hoon te nikasiyo ran sundar naam saroop apaaraa |

ਪ੍ਰੇਰਿ ਤੁਰੰਗ ਭਯੋ ਸਮੁਹੇ ਨ੍ਰਿਪ ਮੁੰਡ ਕਟਿਯੋ ਨ ਲਗੀ ਕਛੁ ਬਾਰਾ ॥
prer turang bhayo samuhe nrip mundd kattiyo na lagee kachh baaraa |

ਯੌ ਧਰ ਤੇ ਸਿਰ ਛੂਟ ਪਰਿਯੋ ਨਭਿ ਤੇ ਟੂਟ ਪਰੋ ਛਿਤ ਤਾਰਾ ॥੧੧੪੪॥
yau dhar te sir chhoott pariyo nabh te ttoott paro chhit taaraa |1144|

ਪੁਨਿ ਦਉਰਿ ਪਰਿਯੋ ਜਦੁਵੀ ਪ੍ਰਿਤਨਾ ਪਰ ਸ੍ਯਾਮ ਕਹੈ ਅਤਿ ਕੀਨ ਰੁਸਾ ॥
pun daur pariyo jaduvee pritanaa par sayaam kahai at keen rusaa |

ਉਤ ਤੇ ਜਦੁਬੀਰ ਫਿਰੇ ਇਕਠੇ ਅਰਿਰਾਇ ਬਢਾਇ ਕੈ ਚਿਤ ਗੁਸਾ ॥
aut te jadubeer fire ikatthe ariraae badtaae kai chit gusaa |

ਅਗਨਸਤ੍ਰ ਛੁਟਿਯੋ ਨ੍ਰਿਪ ਕੇ ਕਰ ਤੇ ਜਰਗੇ ਮਨੋ ਪਾਵਕ ਬੀਚ ਤੁਸਾ ॥
aganasatr chhuttiyo nrip ke kar te jarage mano paavak beech tusaa |

ਕਟਿ ਅੰਗ ਪਰੇ ਬਹੁ ਜੋਧਨ ਕੇ ਮਨੋ ਜਗ ਕੇ ਮੰਡਲ ਮਧਿ ਕੁਸਾ ॥੧੧੪੫॥
katt ang pare bahu jodhan ke mano jag ke manddal madh kusaa |1145|

ਕਾਨ ਪ੍ਰਮਾਨ ਲਉ ਖੈਚ ਕਮਾਨ ਸੁ ਬੀਰ ਨਿਹਾਰ ਕੈ ਬਾਨ ਚਲਾਵੈ ॥
kaan pramaan lau khaich kamaan su beer nihaar kai baan chalaavai |

ਜੋ ਇਨਿ ਊਪਰਿ ਆਨ ਪਰੇ ਸਰ ਸੋ ਅਧ ਬੀਚ ਤੇ ਕਾਟਿ ਗਿਰਾਵੈ ॥
jo in aoopar aan pare sar so adh beech te kaatt giraavai |

ਲੋਹ ਹਥੀ ਪਰਸੇ ਕਰਿ ਲੈ ਬ੍ਰਿਜਨਾਥ ਕੀ ਦੇਹਿ ਪ੍ਰਹਾਰ ਲਗਾਵੈ ॥
loh hathee parase kar lai brijanaath kee dehi prahaar lagaavai |

ਜੁਧ ਸਮੈ ਥਕਿ ਕੈ ਜਕਿ ਕੈ ਜਦੁਬੀਰ ਕਉ ਪਾਰ ਸੰਭਾਰ ਨ ਆਵੈ ॥੧੧੪੬॥
judh samai thak kai jak kai jadubeer kau paar sanbhaar na aavai |1146|

ਜੋ ਇਹ ਉਪਰ ਆਇ ਪਰੇ ਭਟ ਕੋਪ ਭਰੇ ਇਨ ਹੂੰ ਸੁ ਨਿਵਾਰੇ ॥
jo ih upar aae pare bhatt kop bhare in hoon su nivaare |

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਮਾਰਿ ਰਥੀ ਬਿਰਥੀ ਕਰਿ ਡਾਰੇ ॥
baan kamaan kripaan gadaa geh maar rathee birathee kar ddaare |

ਘਾਇਲ ਕੋਟਿ ਚਲੇ ਤਜਿ ਕੈ ਰਨ ਜੂਝਿ ਪਰੇ ਬਹੁ ਡੀਲ ਡਰਾਰੇ ॥
ghaaeil kott chale taj kai ran joojh pare bahu ddeel ddaraare |

ਯੌ ਉਪਜੀ ਉਪਮਾ ਸੁ ਮਨੋ ਅਹਿਰਾਜ ਪਰੇ ਖਗਰਾਜ ਕੇ ਮਾਰੇ ॥੧੧੪੭॥
yau upajee upamaa su mano ahiraaj pare khagaraaj ke maare |1147|

ਜੁਧ ਕੀਯੋ ਜਦੁਬੀਰਨ ਸੋ ਉਹ ਬੀਰ ਜਬੈ ਕਰ ਮੈ ਅਸਿ ਸਾਜਿਯੋ ॥
judh keeyo jadubeeran so uh beer jabai kar mai as saajiyo |

ਮਾਰਿ ਚਮੂੰ ਸੁ ਬਿਦਾਰ ਦਈ ਕਬਿ ਰਾਮ ਕਹੈ ਬਲੁ ਸੋ ਨ੍ਰਿਪ ਗਾਜਿਯੋ ॥
maar chamoon su bidaar dee kab raam kahai bal so nrip gaajiyo |

ਸੋ ਸੁਨਿ ਬੀਰ ਡਰੇ ਸਬਹੀ ਧੁਨਿ ਕਉ ਸੁਨ ਕੈ ਘਨ ਸਾਵਨ ਲਾਜਿਯੋ ॥
so sun beer ddare sabahee dhun kau sun kai ghan saavan laajiyo |

ਛਾਜਤ ਯੌ ਅਰਿ ਕੇ ਗਨ ਮੈ ਮ੍ਰਿਗ ਕੇ ਬਨ ਮੈ ਮਨੋ ਸਿੰਘ ਬਿਰਾਜਿਯੋ ॥੧੧੪੮॥
chhaajat yau ar ke gan mai mrig ke ban mai mano singh biraajiyo |1148|

ਬਹੁਰ ਕਰਵਾਰ ਸੰਭਾਰਿ ਬਿਦਾਰਿ ਦਈ ਧੁਜਨੀ ਨ੍ਰਿਪ ਕੋਟਿ ਮਰੇ ॥
bahur karavaar sanbhaar bidaar dee dhujanee nrip kott mare |

ਅਸਵਾਰ ਹਜਾਰ ਪਚਾਸ ਹਨੇ ਰਥ ਕਾਟਿ ਰਥੀ ਬਿਰਥੀ ਸੁ ਕਰੇ ॥
asavaar hajaar pachaas hane rath kaatt rathee birathee su kare |

ਕਹੂੰ ਬਾਜ ਗਿਰੈ ਕਹੂੰ ਤਾਜ ਜਰੇ ਗਜਰਾਰ ਘਿਰੇ ਕਹੂੰ ਰਾਜ ਪਰੇ ॥
kahoon baaj girai kahoon taaj jare gajaraar ghire kahoon raaj pare |

ਥਿਰੁ ਨਾਹਿ ਰਹੈ ਨ੍ਰਿਪ ਕੋ ਰਥ ਭੂਮਿ ਮਨੋ ਨਟੂਆ ਬਹੁ ਨ੍ਰਿਤ ਕਰੇ ॥੧੧੪੯॥
thir naeh rahai nrip ko rath bhoom mano nattooaa bahu nrit kare |1149|

ਏਕ ਅਜਾਇਬ ਖਾ ਹਰਿ ਕੋ ਭਟ ਤਾ ਸੰਗ ਸੋ ਨ੍ਰਿਪ ਆਨ ਅਰਿਯੋ ਹੈ ॥
ek ajaaeib khaa har ko bhatt taa sang so nrip aan ariyo hai |


Flag Counter