Sri Dasam Granth

Página - 456


ਪਉਰਖ ਏਕ ਨਿਹਾਰ ਕੈ ਭੂਪ ਕੋ ਬੀਰ ਅਯੋਧਨ ਮੈ ਠਟਕਾਰੇ ॥੧੫੮੮॥
paurakh ek nihaar kai bhoop ko beer ayodhan mai tthattakaare |1588|

ਏਕ ਸਤਿਕ੍ਰਿਤ ਕੋ ਗਜ ਦੀਰਘ ਕ੍ਰੁਧਤ ਹੋਇ ਨ੍ਰਿਪੁ ਊਪਰਿ ਧਾਯੋ ॥
ek satikrit ko gaj deeragh krudhat hoe nrip aoopar dhaayo |

ਆਵਤ ਹੀ ਘਨ ਜਿਉ ਗਰਜਿਓ ਅਪੁਨੋ ਰਨ ਨੈ ਅਤਿ ਓਜ ਜਨਾਯੋ ॥
aavat hee ghan jiau garajio apuno ran nai at oj janaayo |

ਭੂਪ ਨਿਹਾਰਿ ਲਯੋ ਅਸਿ ਹਾਥਿ ਕਟਿਓ ਕਰਿ ਤਾਹਿ ਤਬੈ ਸੁ ਪਰਾਯੋ ॥
bhoop nihaar layo as haath kattio kar taeh tabai su paraayo |

ਇਉ ਉਪਮਾ ਉਪਜੀ ਮਨ ਮੈ ਗਜ ਸੁੰਡ ਮਨੋ ਘਰਿ ਹੀ ਧਰਿ ਆਯੋ ॥੧੫੮੯॥
eiau upamaa upajee man mai gaj sundd mano ghar hee dhar aayo |1589|

ਦੋਹਰਾ ॥
doharaa |

ਜੁਧ ਇਤੋ ਇਤ ਹੋਤ ਭਯੋ ਉਤ ਹਰਿ ਹੇਤ ਸਹਾਇ ॥
judh ito it hot bhayo ut har het sahaae |

ਪਾਚੋ ਪਾਡਵ ਸ੍ਯਾਮ ਭਨਿ ਤਿਹ ਠਾ ਪਹੁਚੇ ਆਇ ॥੧੫੯੦॥
paacho paaddav sayaam bhan tih tthaa pahuche aae |1590|

ਬਹੁਤ ਛੋਹਨੀ ਦਲੁ ਲੀਏ ਰਥ ਪੈਦਲ ਗਜ ਬਾਜ ॥
bahut chhohanee dal lee rath paidal gaj baaj |

ਆਵਤ ਹੈ ਤਹ ਸ੍ਯਾਮ ਕਹਿ ਜਦੁਪਤਿ ਹਿਤ ਕੇ ਕਾਜ ॥੧੫੯੧॥
aavat hai tah sayaam keh jadupat hit ke kaaj |1591|

ਛੋਹਣ ਦੋਇ ਮਲੇਛ ਹੈ ਤਿਹ ਸੈਨਾ ਕੇ ਸੰਗਿ ॥
chhohan doe malechh hai tih sainaa ke sang |

ਕਵਚੀ ਖੜਗੀ ਸਕਤਿ ਧਰਿ ਕਟਿ ਮਧਿ ਕਸੇ ਨਿਖੰਗਿ ॥੧੫੯੨॥
kavachee kharragee sakat dhar katt madh kase nikhang |1592|

ਸਵੈਯਾ ॥
savaiyaa |

ਮੀਰ ਅਉ ਸਯਦ ਸੇਖ ਪਠਾਨ ਸਬੈ ਤਿਹ ਭੂਪ ਕੇ ਊਪਰਿ ਧਾਏ ॥
meer aau sayad sekh patthaan sabai tih bhoop ke aoopar dhaae |

ਕਉਚ ਨਿਖੰਗ ਕਸੇ ਕਟਿ ਮੈ ਸਬ ਆਯੁਧ ਲੈ ਕਰਿ ਕੋਪ ਬਢਾਏ ॥
kauch nikhang kase katt mai sab aayudh lai kar kop badtaae |

ਨੈਨ ਨਚਾਇ ਦੋਊ ਰਦਨ ਛਦ ਪੀਸ ਕੈ ਭਉਹ ਸੋ ਭਉਹ ਚਢਾਏ ॥
nain nachaae doaoo radan chhad pees kai bhauh so bhauh chadtaae |

ਆਇ ਹਕਾਰ ਪਰੇ ਚਹੂੰ ਓਰ ਤੇ ਵਾ ਨ੍ਰਿਪ ਕਉ ਬਹੁ ਘਾਇ ਲਗਾਏ ॥੧੫੯੩॥
aae hakaar pare chahoon or te vaa nrip kau bahu ghaae lagaae |1593|

ਦੋਹਰਾ ॥
doharaa |

ਸਕਲ ਘਾਇ ਸਹਿ ਕੈ ਨ੍ਰਿਪਤਿ ਅਤਿ ਚਿਤ ਕੋਪ ਬਢਾਇ ॥
sakal ghaae seh kai nripat at chit kop badtaae |

ਧਨੁਖ ਬਾਨ ਗਹਿ ਜਮ ਸਦਨਿ ਬਹੁ ਅਰਿ ਦਏ ਪਠਾਇ ॥੧੫੯੪॥
dhanukh baan geh jam sadan bahu ar de patthaae |1594|

ਕਬਿਤੁ ॥
kabit |

ਸੇਰ ਖਾਨ ਮਾਰਿਓ ਸੀਸ ਸੈਦ ਖਾ ਕੋ ਕਾਟਿ ਡਾਰਿਯੋ ਐਸੋ ਰਨ ਪਾਰਿਓ ਪਰਿਓ ਸੈਦਨ ਮੈ ਧਾਇ ਕੈ ॥
ser khaan maario sees said khaa ko kaatt ddaariyo aaiso ran paario pario saidan mai dhaae kai |

ਸੈਦ ਮੀਰੁ ਮਾਰਿਓ ਸੈਦ ਨਾਹਰਿ ਸੰਘਾਰ ਡਾਰਿਓ ਸੇਖਨ ਕੀ ਫਉਜਨ ਕਉ ਦੀਨੋ ਬਿਚਲਾਇ ਕੈ ॥
said meer maario said naahar sanghaar ddaario sekhan kee faujan kau deeno bichalaae kai |

ਸਾਦਿਕ ਫਰੀਦ ਸੇਖ ਭਲੇ ਬਿਧਿ ਜੁਝ ਕੀਨੋ ਭੂਪ ਤਨ ਘਾਇ ਗਿਰਿਓ ਆਪ ਘਾਇ ਖਾਇ ਕੈ ॥
saadik fareed sekh bhale bidh jujh keeno bhoop tan ghaae girio aap ghaae khaae kai |


Flag Counter