Sri Dasam Granth

Página - 813


ਖੋਜਤ ਓਡਛ ਨਾਥ ਕੇ ਲਹੀ ਕੰਨਿਕਾ ਏਕ ॥
khojat oddachh naath ke lahee kanikaa ek |

ਰੂਪ ਸਕਲ ਸਮ ਅਪਸਰਾ ਤਾ ਤੇ ਗੁਨਨ ਬਿਸੇਖ ॥੯॥
roop sakal sam apasaraa taa te gunan bisekh |9|

ਚੌਪਈ ॥
chauapee |

ਸੁਨਤ ਬਚਨ ਨ੍ਰਿਪ ਸੈਨ ਬੁਲਾਯੋ ॥
sunat bachan nrip sain bulaayo |

ਭਾਤਿ ਭਾਤਿ ਸੋ ਦਰਬੁ ਲੁਟਾਯੋ ॥
bhaat bhaat so darab luttaayo |

ਸਾਜੇ ਸਸਤ੍ਰ ਕੌਚ ਤਨ ਧਾਰੇ ॥
saaje sasatr kauach tan dhaare |

ਸਹਰ ਓਡਛਾ ਓਰ ਸਿਧਾਰੇ ॥੧੦॥
sahar oddachhaa or sidhaare |10|

ਭੇਵ ਸੁਨਤ ਉਨਹੂੰ ਦਲ ਜੋਰਿਯੋ ॥
bhev sunat unahoon dal joriyo |

ਭਾਤਿ ਭਾਤਿ ਭਏ ਸੈਨ ਨਿਹੋਰਿਯੋ ॥
bhaat bhaat bhe sain nihoriyo |

ਰਨ ਛਤ੍ਰਿਨ ਕੋ ਆਇਸੁ ਦੀਨੋ ॥
ran chhatrin ko aaeis deeno |

ਆਪੁਨ ਜੁਧ ਹੇਤ ਮਨੁ ਕੀਨੋ ॥੧੧॥
aapun judh het man keeno |11|

ਦੋਹਰਾ ॥
doharaa |

ਭਾਤਿ ਭਾਤਿ ਮਾਰੂ ਬਜੇ ਮੰਡੇ ਸੁਭਟ ਰਨ ਆਇ ॥
bhaat bhaat maaroo baje mandde subhatt ran aae |

ਅਮਿਤ ਬਾਨ ਬਰਛਾ ਭਏ ਰਹਤ ਪਵਨ ਉਰਝਾਇ ॥੧੨॥
amit baan barachhaa bhe rahat pavan urajhaae |12|

ਭੁਜੰਗ ਛੰਦ ॥
bhujang chhand |

ਬਧੇ ਬਾਢਵਾਰੀ ਮਹਾ ਬੀਰ ਬਾਕੇ ॥
badhe baadtavaaree mahaa beer baake |

ਕਛੈ ਕਾਛਨੀ ਤੇ ਸਭੈ ਹੀ ਨਿਸਾਕੇ ॥
kachhai kaachhanee te sabhai hee nisaake |

ਧਏ ਸਾਮੁਹੇ ਵੈ ਹਠੀ ਜੁਧ ਜਾਰੇ ॥
dhe saamuhe vai hatthee judh jaare |

ਹਟੈ ਨ ਹਠੀਲੇ ਕਹੂੰ ਐਠਿਯਾਰੇ ॥੧੩॥
hattai na hattheele kahoon aaitthiyaare |13|

ਦੋਹਰਾ ॥
doharaa |

ਹਨਿਵਤਿ ਸਿੰਘ ਆਗੇ ਕਿਯੋ ਅਮਿਤ ਸੈਨ ਦੈ ਸਾਥ ॥
hanivat singh aage kiyo amit sain dai saath |

ਚਿਤ੍ਰ ਸਿੰਘ ਪਾਛੇ ਰਹਿਯੋ ਗਹੈ ਬਰਛਿਯਾ ਹਾਥ ॥੧੪॥
chitr singh paachhe rahiyo gahai barachhiyaa haath |14|

ਸਵੈਯਾ ॥
savaiyaa |

ਹਾਕਿ ਹਜਾਰ ਹਿਮਾਲਯ ਸੋ ਹਲ ਕਾਹਨਿ ਕੈ ਹਠਵਾਰਨ ਹੂੰਕੇ ॥
haak hajaar himaalay so hal kaahan kai hatthavaaran hoonke |

ਹਿੰਮਤਿ ਬਾਧਿ ਹਿਰੌਲਹਿ ਲੌ ਕਰ ਲੈ ਹਥਿਆਰ ਹਹਾ ਕਹਿ ਢੂਕੇ ॥
hinmat baadh hiraualeh lau kar lai hathiaar hahaa keh dtooke |

ਹਾਲਿ ਉਠਿਯੋ ਗਿਰ ਹੇਮ ਹਲਾਚਲ ਹੇਰਤ ਲੋਗ ਹਰੀ ਹਰ ਜੂ ਕੇ ॥
haal utthiyo gir hem halaachal herat log haree har joo ke |

ਹਾਰਿ ਗਿਰੇ ਬਿਨੁ ਹਾਰੇ ਰਹੇ ਅਰੁ ਹਾਥ ਲਗੇ ਅਰਿ ਹਾਸੀ ਹਨੂੰ ਕੇ ॥੧੫॥
haar gire bin haare rahe ar haath lage ar haasee hanoo ke |15|

ਠਾਢੇ ਜਹਾ ਸਰਦਾਰ ਬਡੇ ਕੁਪਿ ਕੌਚ ਕ੍ਰਿਪਾਨ ਕਸੇ ਪਠਨੇਟੇ ॥
tthaadte jahaa saradaar badde kup kauach kripaan kase patthanette |

ਆਨਿ ਪਰੇ ਹਠ ਠਾਨਿ ਤਹੀ ਸਿਰਦਾਰਨ ਤੇਟਿ ਬਰੰਗਨਿ ਭੇਟੇ ॥
aan pare hatth tthaan tahee siradaaran tett barangan bhette |

ਭਾਰੀ ਭਿਰੇ ਰਨ ਮੈ ਤਬ ਲੌ ਜਬ ਲੌ ਨਹਿ ਸਾਰ ਕੀ ਧਾਰ ਲਪੇਟੇ ॥
bhaaree bhire ran mai tab lau jab lau neh saar kee dhaar lapette |

ਸਤ੍ਰੁ ਕੀ ਸੈਨ ਤਰੰਗਨਿ ਤੁਲਿ ਹ੍ਵੈ ਤਾ ਮੈ ਤਰੰਗ ਤਰੇ ਖਤਿਰੇਟੇ ॥੧੬॥
satru kee sain tarangan tul hvai taa mai tarang tare khatirette |16|

ਦੋਹਰਾ ॥
doharaa |

ਮਾਰਿ ਓਡਛਾ ਰਾਇ ਕੋ ਲਈ ਸੁਤਾ ਤਿਹ ਜੀਤਿ ॥
maar oddachhaa raae ko lee sutaa tih jeet |

ਬਰੀ ਰਾਇ ਸੁਖ ਪਾਇ ਮਨ ਮਾਨਿ ਸਾਸਤ੍ਰ ਕੀ ਰੀਤਿ ॥੧੭॥
baree raae sukh paae man maan saasatr kee reet |17|

ਓਡਛੇਸ ਜਾ ਕੀ ਹਿਤੂ ਚਿਤ੍ਰਮਤੀ ਤਿਹ ਨਾਮ ॥
oddachhes jaa kee hitoo chitramatee tih naam |

ਹਨਿਵਤਿ ਸਿੰਘਹਿ ਸੋ ਰਹੈ ਚਿਤਵਤ ਆਠੋ ਜਾਮ ॥੧੮॥
hanivat singheh so rahai chitavat aattho jaam |18|

ਪੜਨ ਹੇਤੁ ਤਾ ਕੌ ਨ੍ਰਿਪਤਿ ਸੌਪ੍ਯੋ ਦਿਜ ਗ੍ਰਿਹ ਮਾਹਿ ॥
parran het taa kau nripat sauapayo dij grih maeh |

ਏਕ ਮਾਸ ਤਾ ਸੌ ਕਹਿਯੋ ਦਿਜਬਰ ਬੋਲ੍ਯਹੁ ਨਾਹਿ ॥੧੯॥
ek maas taa sau kahiyo dijabar bolayahu naeh |19|

ਚੌਪਈ ॥
chauapee |

ਰਾਜੇ ਨਿਜੁ ਸੁਤ ਨਿਕਟ ਬੁਲਾਯੋ ॥
raaje nij sut nikatt bulaayo |

ਦਿਜਬਰ ਤਾਹਿ ਸੰਗ ਲੈ ਆਯੋ ॥
dijabar taeh sang lai aayo |

ਪੜੋ ਪੜ੍ਯੋ ਗੁਨ ਛਿਤਪਤਿ ਕਹਿਯੋ ॥
parro parrayo gun chhitapat kahiyo |

ਸੁਨ ਸੁਅ ਬਚਨ ਮੋਨਿ ਹ੍ਵੈ ਰਹਿਯੋ ॥੨੦॥
sun sua bachan mon hvai rahiyo |20|

ਦੋਹਰਾ ॥
doharaa |

ਲੈ ਤਾ ਕੋ ਰਾਜੈ ਕਿਯਾ ਅਪਨੇ ਧਾਮ ਪਯਾਨ ॥
lai taa ko raajai kiyaa apane dhaam payaan |

ਸਖੀ ਸਹਸ ਠਾਢੀ ਜਹਾ ਸੁੰਦਰਿ ਪਰੀ ਸਮਾਨ ॥੨੧॥
sakhee sahas tthaadtee jahaa sundar paree samaan |21|

ਬੋਲਤ ਸੁਤ ਮੁਖ ਤੇ ਨਹੀ ਯੌ ਨ੍ਰਿਪ ਕਹਿਯੋ ਸੁਨਾਇ ॥
bolat sut mukh te nahee yau nrip kahiyo sunaae |

ਚਿਤ੍ਰਪਤੀ ਤਿਹ ਲੈ ਗਈ ਅਪੁਨੇ ਸਦਨ ਲਵਾਇ ॥੨੨॥
chitrapatee tih lai gee apune sadan lavaae |22|


Flag Counter