Sri Dasam Granth

Página - 547


ਸੁਨਿ ਭੂਪਤਿ ਯਾ ਜਗਤ ਮੈ ਦੁਖੀ ਰਹਤ ਹਰਿ ਸੰਤ ॥
sun bhoopat yaa jagat mai dukhee rahat har sant |

ਅੰਤਿ ਲਹਤ ਹੈ ਮੁਕਤਿ ਫਲ ਪਾਵਤ ਹੈ ਭਗਵੰਤ ॥੨੪੫੫॥
ant lahat hai mukat fal paavat hai bhagavant |2455|

ਸੋਰਠਾ ॥
soratthaa |

ਰੁਦ੍ਰ ਭਗਤ ਜਗ ਮਾਹਿ ਸੁਖ ਕੇ ਦਿਵਸ ਸਦਾ ਭਰੈ ॥
rudr bhagat jag maeh sukh ke divas sadaa bharai |

ਮਰੈ ਫਿਰਿ ਆਵਹਿ ਜਾਹਿ ਫਲੁ ਕਛੁ ਲਹੈ ਨ ਮੁਕਤਿ ਕੋ ॥੨੪੫੬॥
marai fir aaveh jaeh fal kachh lahai na mukat ko |2456|

ਸਵੈਯਾ ॥
savaiyaa |

ਸੁਨ ਲੈ ਭਸਮਾਗਦ ਦੈਤ ਹੁਤੋ ਤਿਹ ਨਾਰਦ ਤੇ ਜਬ ਹੀ ਸੁਨਿ ਪਾਯੋ ॥
sun lai bhasamaagad dait huto tih naarad te jab hee sun paayo |

ਰੁਦ੍ਰ ਕੀ ਸੇਵ ਕਰੀ ਰੁਚਿ ਸੋ ਬਹੁਤੇ ਦਿਨ ਰੁਦ੍ਰਹਿ ਕੋ ਰਿਝਵਾਯੋ ॥
rudr kee sev karee ruch so bahute din rudreh ko rijhavaayo |

ਆਪਨੇ ਮਾਸਹਿ ਕਾਟਿ ਕੈ ਆਗ ਮੈ ਹੋਮ ਕਰਿਯੋ ਨ ਰਤੀ ਕੁ ਡਰਾਯੋ ॥
aapane maaseh kaatt kai aag mai hom kariyo na ratee ku ddaraayo |

ਹਾਥ ਧਰੋ ਜਿਹ ਕੇ ਸਿਰ ਪੈ ਤਿਹ ਛਾਰ ਉਡੈ ਸੁ ਇਹੈ ਬਰੁ ਪਾਯੋ ॥੨੪੫੭॥
haath dharo jih ke sir pai tih chhaar uddai su ihai bar paayo |2457|

ਹਾਥ ਧਰੋ ਜਿਹ ਕੈ ਸਿਰ ਪੈ ਤਿਹ ਛਾਰ ਉਡੈ ਜਬ ਹੀ ਬਰੁ ਪਾਯੋ ॥
haath dharo jih kai sir pai tih chhaar uddai jab hee bar paayo |

ਰੁਦ੍ਰ ਹੀ ਕਉ ਪ੍ਰਥਮੈ ਹਤਿ ਕੈ ਜੜ ਚਾਹਤ ਤਿਉ ਤਿਹ ਤ੍ਰੀਅ ਛਿਨਾਯੋ ॥
rudr hee kau prathamai hat kai jarr chaahat tiau tih treea chhinaayo |

ਰੁਦ੍ਰ ਭਜਿਯੋ ਤਬ ਆਏ ਹੈ ਸ੍ਯਾਮ ਜੂ ਆਇ ਕੈ ਸੋ ਛਲ ਸੋ ਜਰਵਾਯੋ ॥
rudr bhajiyo tab aae hai sayaam joo aae kai so chhal so jaravaayo |

ਭੂਪ ਕਹੋ ਬਡੋ ਸੋ ਤੁਮ ਹੀ ਕਿ ਬਡੋ ਹਰ ਹੈ ਜਿਹ ਤਾਹਿ ਬਚਾਯੋ ॥੨੪੫੮॥
bhoop kaho baddo so tum hee ki baddo har hai jih taeh bachaayo |2458|

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭਸਮਾਗਦ ਦੈਤ ਬਧਹ ਧਿਆਇ ਸਮਾਪਤੰ ॥
eit sree bachitr naattak granthe krisanaavataare bhasamaagad dait badhah dhiaae samaapatan |

ਅਥ ਭ੍ਰਿਗਲਤਾ ਕੋ ਪ੍ਰਸੰਗ ਕਥਨੰ ॥
ath bhrigalataa ko prasang kathanan |

ਸਵੈਯਾ ॥
savaiyaa |

ਬੈਠੇ ਹੁਤੇ ਰਿਖਿ ਸਾਤ ਤਹਾ ਇਕਠੇ ਤਿਨ ਕੇ ਜੀਅ ਮੈ ਅਸ ਆਯੋ ॥
baitthe hute rikh saat tahaa ikatthe tin ke jeea mai as aayo |

ਰੁਦ੍ਰ ਭਲੋ ਬ੍ਰਹਮਾ ਕਿਧੋ ਬਿਸਨੁ ਜੂ ਪੈ ਪ੍ਰਿਥਮੈ ਜਿਹ ਕੋ ਠਹਰਾਯੋ ॥
rudr bhalo brahamaa kidho bisan joo pai prithamai jih ko tthaharaayo |

ਤੀਨੋ ਅਨੰਤ ਹੈ ਅੰਤਿ ਕਛੂ ਨਹਿ ਹੈ ਇਨ ਕੋ ਕਿਨ ਹੂ ਨਹੀ ਪਾਯੋ ॥
teeno anant hai ant kachhoo neh hai in ko kin hoo nahee paayo |

ਭੇਦ ਲਹੋ ਇਨ ਕੋ ਤਿਨ ਮੈ ਭ੍ਰਿਗ ਬੈਠੋ ਹੁਤੋ ਸੋਊ ਦੇਖਨ ਧਾਯੋ ॥੨੪੫੯॥
bhed laho in ko tin mai bhrig baittho huto soaoo dekhan dhaayo |2459|

ਰੁਦ੍ਰ ਕੇ ਧਾਮ ਗਯੋ ਕਹਿਓ ਤੁਮ ਜੀਵ ਹਨੋ ਤਿਹ ਸੂਲ ਸੰਭਾਰਿਯੋ ॥
rudr ke dhaam gayo kahio tum jeev hano tih sool sanbhaariyo |

ਗਯੋ ਚਤੁਰਾਨਨ ਕੇ ਚਲਿ ਕੈ ਇਹ ਬੇਦ ਰਰੈ ਇਹ ਜਾਨ ਨ ਪਾਰਿਯੋ ॥
gayo chaturaanan ke chal kai ih bed rarai ih jaan na paariyo |

ਬਿਸਨ ਕੇ ਲੋਕ ਗਯੋ ਸੁਖ ਸੋਵਤ ਕੋਪ ਭਰਿਯੋ ਰਿਖਿ ਲਾਤਹਿ ਮਾਰਿਯੋ ॥
bisan ke lok gayo sukh sovat kop bhariyo rikh laateh maariyo |


Flag Counter