Sri Dasam Granth

Página - 861


ਬਹੁਰਿ ਮਿਤ੍ਰ ਸੌ ਭੋਗ ਕਮਾਯੋ ॥
bahur mitr sau bhog kamaayo |

ਮੂਰਖ ਨਾਥ ਨ ਕਛੁ ਛਲ ਪਾਯੋ ॥
moorakh naath na kachh chhal paayo |

ਦੁਤਿਯ ਬਾਰ ਤਾ ਸੌ ਰਤਿ ਮਾਨੀ ॥
dutiy baar taa sau rat maanee |

ਦੂਜੇ ਕਾਨ ਨ ਕਿਨਹੂੰ ਜਾਨੀ ॥੮॥
dooje kaan na kinahoon jaanee |8|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੧॥੭੬੯॥ਅਫਜੂੰ॥
eit sree charitr pakhayaane triyaa charitre mantree bhoop sanbaade ikataaleesavo charitr samaapatam sat subham sat |41|769|afajoon|

ਦੋਹਰਾ ॥
doharaa |

ਏਕ ਪੀਰ ਮੁਲਤਾਨ ਮੈ ਸੁਤ ਬਿਨੁ ਤਾ ਕੀ ਤ੍ਰੀਯ ॥
ek peer mulataan mai sut bin taa kee treey |

ਸੋ ਝੂਰਤ ਨਿਜੁ ਚਿਤ ਮਹਿ ਬਿਰਧ ਨਿਰਖਿ ਕਰਿ ਪੀਯ ॥੧॥
so jhoorat nij chit meh biradh nirakh kar peey |1|

ਅੜਿਲ ॥
arril |

ਰੁਸਤਮ ਕਲਾ ਤਰੁਨਿ ਕੋ ਨਾਮੁ ਬਖਾਨਿਯੈ ॥
rusatam kalaa tarun ko naam bakhaaniyai |

ਸੇਖ ਇਨਾਯਤ ਭਰਤਾ ਤਾ ਕੋ ਜਾਨਿਯੈ ॥
sekh inaayat bharataa taa ko jaaniyai |

ਅਧਿਕ ਬਿਰਧ ਤੇ ਭੋਗੁ ਨ ਤਾ ਸੌ ਹ੍ਵੈ ਸਕੈ ॥
adhik biradh te bhog na taa sau hvai sakai |

ਹੋ ਚੜਤ ਖਲਤ ਹ੍ਵੈ ਗਿਰਤ ਬਾਇ ਮੁਖਿ ਅਤਿ ਥਕੈ ॥੨॥
ho charrat khalat hvai girat baae mukh at thakai |2|

ਚੌਪਈ ॥
chauapee |

ਇਕ ਦਿਨ ਪੀਰ ਪਾਸ ਤ੍ਰਿਯ ਗਈ ॥
eik din peer paas triy gee |

ਅਧਿਕ ਦੁਖ੍ਯ ਸੌ ਰੋਵਤ ਭਈ ॥
adhik dukhay sau rovat bhee |

ਤਾ ਤੇ ਮਾਗ ਲੋਗ ਇਕ ਲਯੋ ॥
taa te maag log ik layo |

ਨਿਜੁ ਕਹ ਗਰਭਵਤੀ ਠਹਰਯੋ ॥੩॥
nij kah garabhavatee tthaharayo |3|

ਭੋਗ ਖੁਦਾਯਨ ਭਏ ਕਮਾਯੋ ॥
bhog khudaayan bhe kamaayo |

ਜੋਰਾਵਰੀ ਗਰਭ ਰਖਵਾਯੋ ॥
joraavaree garabh rakhavaayo |

ਨੌ ਮਾਸਨ ਪਾਛੇ ਸੁਤ ਭਯੋ ॥
nau maasan paachhe sut bhayo |

ਸਕਲ ਮੁਰੀਦਨ ਤਾਹਿ ਉਡਯੋ ॥੪॥
sakal mureedan taeh uddayo |4|

ਦੋਹਰਾ ॥
doharaa |

ਪੀਰ ਬਚਨ ਜੋ ਤੁਮ ਕਰਿਯੋ ਲੌਗ ਦਯੋ ਤ੍ਰਿਯ ਹਾਥ ॥
peer bachan jo tum kariyo lauag dayo triy haath |

ਤਾ ਤੇ ਸੁਤ ਉਪਜ੍ਯੋ ਸਦਨ ਕ੍ਰਿਪਾ ਤਿਹਾਰੀ ਸਾਥ ॥੫॥
taa te sut upajayo sadan kripaa tihaaree saath |5|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੨॥੭੭੪॥ਅਫਜੂੰ॥
eit sree charitr pakhayaane triyaa charitre mantree bhoop sanbaade bayaaleesavo charitr samaapatam sat subham sat |42|774|afajoon|

ਦੋਹਰਾ ॥
doharaa |

ਕਾਰਜ ਕਛੂ ਖਰੀਦ ਕੇ ਪੂਰਬ ਗਯੋ ਪਠਾਨ ॥
kaaraj kachhoo khareed ke poorab gayo patthaan |

ਏਕ ਗੁਲਾਮ ਖਰੀਦ ਕਰਿ ਰਾਖਸਿ ਗ੍ਰਿਹ ਮਹਿ ਆਨਿ ॥੧॥
ek gulaam khareed kar raakhas grih meh aan |1|

ਚੌਪਈ ॥
chauapee |

ਏਕ ਪਠਾਨ ਨਾਰਿ ਤਿਹ ਬਰੀ ॥
ek patthaan naar tih baree |

ਅਬ ਲੌ ਰਤਿ ਤਾ ਸੌ ਨਹਿ ਕਰੀ ॥
ab lau rat taa sau neh karee |

ਤਾ ਸੌ ਬਚਨ ਗੁਲਾਮ ਸੁਨਾਏ ॥
taa sau bachan gulaam sunaae |

ਇਹ ਤੇਰੇ ਪਤਿ ਕੇ ਦਸ ਖਾਏ ॥੨॥
eih tere pat ke das khaae |2|

ਅੜਿਲ ॥
arril |

ਮਿਰਜਾ ਖਾਨ ਪਠਾਨ ਨਾਮ ਤਿਹ ਜਾਨਿਯੈ ॥
mirajaa khaan patthaan naam tih jaaniyai |

ਆਛੋ ਬੀਬੀ ਸੰਖ੍ਯਾ ਨਾਰਿ ਪਛਾਨਿਯੈ ॥
aachho beebee sankhayaa naar pachhaaniyai |

ਗਾਜੀਪੁਰ ਕੋ ਮਾਝ ਸੁ ਤੇ ਦੋਊ ਰਹਹਿ ॥
gaajeepur ko maajh su te doaoo raheh |

ਹੋ ਜਿਨ ਕੀ ਕਥਾ ਸੁਧਾਰਿ ਤਵਾਗੇ ਹਮ ਕਹਹਿ ॥੩॥
ho jin kee kathaa sudhaar tavaage ham kaheh |3|

ਦੋਹਰਾ ॥
doharaa |

ਬਹੁਰੌ ਕਹੀ ਪਠਾਨ ਸੌ ਇਮਿ ਗੁਲਾਮ ਤਿਨ ਬਾਤ ॥
bahurau kahee patthaan sau im gulaam tin baat |

ਮੈ ਇਹ ਤ੍ਰਿਯ ਡਾਇਨਿ ਸੁਨੀ ਕ੍ਯੋ ਯਾ ਕੇ ਤਟ ਜਾਤ ॥੪॥
mai ih triy ddaaein sunee kayo yaa ke tatt jaat |4|

ਅੜਿਲ ॥
arril |

ਤ੍ਰਿਯ ਸੌ ਬਚਨ ਗੁਲਾਮ ਉਚਾਰੇ ਜਾਇ ਕਰਿ ॥
triy sau bachan gulaam uchaare jaae kar |

ਤੁਮ ਸੌ ਨੇਹ ਬਢਾਇ ਕਹੀ ਹਮ ਆਇ ਕਰਿ ॥
tum sau neh badtaae kahee ham aae kar |

ਜਬ ਯਾ ਕੌ ਸੁਖ ਸੋ ਸੋਯੋ ਲਹਿ ਲੀਜਿਯੋ ॥
jab yaa kau sukh so soyo leh leejiyo |

ਹੋ ਤਬ ਯਾ ਕੇ ਖਾਇਨ ਪਰ ਦ੍ਰਿਸਟਿ ਸੁ ਕੀਜਿਯੋ ॥੫॥
ho tab yaa ke khaaein par drisatt su keejiyo |5|

ਚੌਪਈ ॥
chauapee |


Flag Counter