Sri Dasam Granth

Página - 897


ਬਹੁਰਿ ਆਪਨੇ ਧਾਮ ਨ ਜੈਹੈ ॥
bahur aapane dhaam na jaihai |

ਤਾਹੀ ਪੈ ਆਸਿਕ ਹ੍ਵੈ ਰਹਿ ਹੈ ॥
taahee pai aasik hvai reh hai |

ਰਾਮ ਨਾਮ ਕੋ ਜ੍ਯੋਂ ਨਿਤ ਕਹਿ ਹੈ ॥੯॥
raam naam ko jayon nit keh hai |9|

ਦੋਹਰਾ ॥
doharaa |

ਤਵ ਸੁਤ ਕੋ ਜੋ ਇਸਤ੍ਰੀ ਨੈਕੁ ਨਿਹਰਿ ਹੈ ਨਿਤ ॥
tav sut ko jo isatree naik nihar hai nit |

ਸ੍ਰੀ ਰਾਘਵ ਕੇ ਨਾਮ ਜ੍ਯੋਂ ਸਦਾ ਸੰਭਰਿ ਹੈ ਚਿਤ ॥੧੦॥
sree raaghav ke naam jayon sadaa sanbhar hai chit |10|

ਚੌਪਈ ॥
chauapee |

ਜਬ ਰਾਨੀ ਐਸੇ ਸੁਨੁ ਪਾਯੋ ॥
jab raanee aaise sun paayo |

ਬੋਲਿ ਸਾਹੁ ਕੋ ਧਾਮ ਪਠਾਯੋ ॥
bol saahu ko dhaam patthaayo |

ਭਾਤਿ ਭਾਤਿ ਆਸਨ ਤਿਹ ਦੀਨੋ ॥
bhaat bhaat aasan tih deeno |

ਉਰ ਅਪਨੇ ਤੇ ਜੁਦਾ ਨ ਕੀਨੋ ॥੧੧॥
aur apane te judaa na keeno |11|

ਦੋਹਰਾ ॥
doharaa |

ਤਬ ਲਗ ਰਾਜਾ ਤੁਰਤ ਹੀ ਧਾਮ ਗਯੋ ਤਿਹ ਆਇ ॥
tab lag raajaa turat hee dhaam gayo tih aae |

ਚਾਰਿ ਮਮਟਿ ਯਹਿ ਤਹ ਦਯੋ ਸੋਕ ਹ੍ਰਿਦੈ ਉਪਜਾਇ ॥੧੨॥
chaar mamatt yeh tah dayo sok hridai upajaae |12|

ਦੋ ਸੈ ਗਜ ਦੋ ਬੈਰਕੈ ਲੀਨੀ ਸਾਹੁ ਮੰਗਾਇ ॥
do sai gaj do bairakai leenee saahu mangaae |

ਬਡੀ ਧੁਜਨ ਸੌ ਬਾਧਿ ਕੈ ਬਾਧੀ ਭੁਜਨ ਬਨਾਇ ॥੧੩॥
baddee dhujan sau baadh kai baadhee bhujan banaae |13|

ਰੂੰਈ ਮਨਿ ਕੁ ਮੰਗਾਇ ਕੈ ਅੰਗ ਲਈ ਲਪਟਾਇ ॥
roonee man ku mangaae kai ang lee lapattaae |

ਬਾਧਿ ਘੋਘਰੋ ਪਵਨ ਲਖਿ ਕੂਦਤ ਭਯੋ ਰਿਸਾਇ ॥੧੪॥
baadh ghogharo pavan lakh koodat bhayo risaae |14|

ਚੌਪਈ ॥
chauapee |

ਜ੍ਯੋਂ ਜ੍ਯੋਂ ਪਵਨ ਝਲਾਤੋ ਆਵੈ ॥
jayon jayon pavan jhalaato aavai |

ਧੀਮੈ ਧੀਮੈ ਤਰਕਹ ਜਾਵੈ ॥
dheemai dheemai tarakah jaavai |

ਦੁਹੂੰ ਬੈਰਕਨ ਸਾਹੁ ਉਡਾਰਿਯੋ ॥
duhoon bairakan saahu uddaariyo |

ਗਹਿਰੀ ਨਦੀ ਬਿਖੈ ਲੈ ਡਾਰਿਯੋ ॥੧੫॥
gahiree nadee bikhai lai ddaariyo |15|

ਘੋਘਰਨ ਜੋਰ ਨਦੀ ਨਰ ਤਰਿਯੋ ॥
ghogharan jor nadee nar tariyo |

ਧੁਜਨ ਹੇਤ ਤਹ ਹੁਤੋ ਉਬਰਿਯੋ ॥
dhujan het tah huto ubariyo |

ਰੂੰਈ ਤੇ ਕਛੁ ਚੋਟ ਨ ਲਾਗੀ ॥
roonee te kachh chott na laagee |

ਪ੍ਰਾਨ ਬਚਾਇ ਗਯੋ ਬਡਭਾਗੀ ॥੧੬॥
praan bachaae gayo baddabhaagee |16|

ਦੋਹਰਾ ॥
doharaa |

ਜਬ ਤਾ ਕੋ ਜੀਵਤ ਸੁਨ੍ਯੋ ਰਾਨੀ ਸ੍ਰਵਨਨ ਮਾਹਿ ॥
jab taa ko jeevat sunayo raanee sravanan maeh |

ਯਾ ਦਿਨ ਸੋ ਸੁਖ ਜਗਤ ਮੈ ਕਹਿਯੋ ਕਹੂੰ ਕੋਊ ਨਾਹਿ ॥੧੭॥
yaa din so sukh jagat mai kahiyo kahoon koaoo naeh |17|

ਚੌਪਈ ॥
chauapee |

ਕੂਦਿ ਸਾਹੁ ਜੋ ਪ੍ਰਾਨ ਬਚਾਯੋ ॥
kood saahu jo praan bachaayo |

ਤਿਨ ਰਾਜੈ ਕਛੁ ਭੇਦ ਨ ਪਾਯੋ ॥
tin raajai kachh bhed na paayo |

ਤਬ ਰਾਨੀ ਧੀਰਜ ਮਨ ਭਯੋ ॥
tab raanee dheeraj man bhayo |

ਚਿਤ ਜੁ ਹੁਤੋ ਸਕਲ ਭ੍ਰਮ ਗਯੋ ॥੧੮॥
chit ju huto sakal bhram gayo |18|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੨॥੧੨੭੬॥ਅਫਜੂੰ॥
eit sree charitr pakhayaane triyaa charitre mantree bhoop sanbaade bahataro charitr samaapatam sat subham sat |72|1276|afajoon|

ਦੋਹਰਾ ॥
doharaa |

ਬਜਵਾਰੇ ਬਨਿਯਾ ਰਹੈ ਕੇਵਲ ਤਾ ਕੋ ਨਾਮ ॥
bajavaare baniyaa rahai keval taa ko naam |

ਨਿਸੁ ਦਿਨੁ ਕਰੈ ਪਠਾਨ ਕੇ ਗ੍ਰਿਹ ਕੋ ਸਗਰੋ ਕਾਮ ॥੧॥
nis din karai patthaan ke grih ko sagaro kaam |1|

ਚੌਪਈ ॥
chauapee |

ਸੁੰਦਰ ਤ੍ਰਿਯ ਤਾ ਕੈ ਗ੍ਰਿਹ ਰਹੈ ॥
sundar triy taa kai grih rahai |

ਪੁਹਪ ਵਤੀ ਤਾ ਕੋ ਜਗ ਚਹੈ ॥
puhap vatee taa ko jag chahai |

ਬਾਕੇ ਸੰਗ ਨੇਹੁ ਤਿਨ ਲਾਯੋ ॥
baake sang nehu tin laayo |

ਕੇਵਲ ਕੋ ਚਿਤ ਤੇ ਬਿਸਰਾਯੋ ॥੨॥
keval ko chit te bisaraayo |2|

ਦੋਹਰਾ ॥
doharaa |

ਏਕ ਦਿਵਸ ਕੇਵਲ ਗਯੋ ਗ੍ਰਿਹ ਕੋ ਕੌਨੇ ਕਾਜ ॥
ek divas keval gayo grih ko kauane kaaj |

ਦੇਖੈ ਕ੍ਯਾ ਨਿਜੁ ਤ੍ਰਿਯ ਭਏ ਬਾਕੋ ਰਹਿਯੋ ਬਿਰਾਜ ॥੩॥
dekhai kayaa nij triy bhe baako rahiyo biraaj |3|

ਚੌਪਈ ॥
chauapee |


Flag Counter