Sri Dasam Granth

Página - 205


ਅਧਿਕ ਮੁਨਿਬਰ ਜਉ ਕੀਯੋ ਬਿਧ ਪੂਰਬ ਹੋਮ ਬਨਾਇ ॥
adhik munibar jau keeyo bidh poorab hom banaae |

ਜਗ ਕੁੰਡਹੁ ਤੇ ਉਠੇ ਤਬ ਜਗ ਪੁਰਖ ਅਕੁਲਾਇ ॥੫੦॥
jag kunddahu te utthe tab jag purakh akulaae |50|

ਖੀਰ ਪਾਤ੍ਰ ਕਢਾਇ ਲੈ ਕਰਿ ਦੀਨ ਨ੍ਰਿਪ ਕੇ ਆਨ ॥
kheer paatr kadtaae lai kar deen nrip ke aan |

ਭੂਪ ਪਾਇ ਪ੍ਰਸੰਨਿ ਭਯੋ ਜਿਮੁ ਦਾਰਦੀ ਲੈ ਦਾਨ ॥
bhoop paae prasan bhayo jim daaradee lai daan |

ਚਤ੍ਰ ਭਾਗ ਕਰਯੋ ਤਿਸੈ ਨਿਜ ਪਾਨ ਲੈ ਨ੍ਰਿਪਰਾਇ ॥
chatr bhaag karayo tisai nij paan lai nriparaae |

ਏਕ ਏਕ ਦਯੋ ਦੁਹੂ ਤ੍ਰੀਅ ਏਕ ਕੋ ਦੁਇ ਭਾਇ ॥੫੧॥
ek ek dayo duhoo treea ek ko due bhaae |51|

ਗਰਭਵੰਤ ਭਈ ਤ੍ਰਿਯੋ ਤ੍ਰਿਯ ਛੀਰ ਕੋ ਕਰਿ ਪਾਨ ॥
garabhavant bhee triyo triy chheer ko kar paan |

ਤਾਹਿ ਰਾਖਤ ਭੀ ਭਲੋ ਦਸ ਦੋਇ ਮਾਸ ਪ੍ਰਮਾਨ ॥
taeh raakhat bhee bhalo das doe maas pramaan |

ਮਾਸ ਤ੍ਰਿਉਦਸਮੋ ਚਢਯੋ ਤਬ ਸੰਤਨ ਹੇਤ ਉਧਾਰ ॥
maas triaudasamo chadtayo tab santan het udhaar |

ਰਾਵਣਾਰਿ ਪ੍ਰਗਟ ਭਏ ਜਗ ਆਨ ਰਾਮ ਅਵਤਾਰ ॥੫੨॥
raavanaar pragatt bhe jag aan raam avataar |52|

ਭਰਥ ਲਛਮਨ ਸਤ੍ਰੁਘਨ ਪੁਨਿ ਭਏ ਤੀਨ ਕੁਮਾਰ ॥
bharath lachhaman satrughan pun bhe teen kumaar |

ਭਾਤਿ ਭਾਤਿਨ ਬਾਜੀਯੰ ਨ੍ਰਿਪ ਰਾਜ ਬਾਜਨ ਦੁਆਰ ॥
bhaat bhaatin baajeeyan nrip raaj baajan duaar |

ਪਾਇ ਲਾਗ ਬੁਲਾਇ ਬਿਪਨ ਦੀਨ ਦਾਨ ਦੁਰੰਤਿ ॥
paae laag bulaae bipan deen daan durant |

ਸਤ੍ਰੁ ਨਾਸਤ ਹੋਹਿਗੇ ਸੁਖ ਪਾਇ ਹੈਂ ਸਭ ਸੰਤ ॥੫੩॥
satru naasat hohige sukh paae hain sabh sant |53|

ਲਾਲ ਜਾਲ ਪ੍ਰਵੇਸਟ ਰਿਖਬਰ ਬਾਜ ਰਾਜ ਸਮਾਜ ॥
laal jaal pravesatt rikhabar baaj raaj samaaj |

ਭਾਤਿ ਭਾਤਿਨ ਦੇਤ ਭਯੋ ਦਿਜ ਪਤਨ ਕੋ ਨ੍ਰਿਪਰਾਜ ॥
bhaat bhaatin det bhayo dij patan ko nriparaaj |

ਦੇਸ ਅਉਰ ਬਿਦੇਸ ਭੀਤਰ ਠਉਰ ਠਉਰ ਮਹੰਤ ॥
des aaur bides bheetar tthaur tthaur mahant |

ਨਾਚ ਨਾਚ ਉਠੇ ਸਭੈ ਜਨੁ ਆਜ ਲਾਗ ਬਸੰਤ ॥੫੪॥
naach naach utthe sabhai jan aaj laag basant |54|

ਕਿੰਕਣੀਨ ਕੇ ਜਾਲ ਭੂਖਤਿ ਬਾਜ ਅਉ ਗਜਰਾਜ ॥
kinkaneen ke jaal bhookhat baaj aau gajaraaj |

ਸਾਜ ਸਾਜ ਦਏ ਦਿਜੇਸਨ ਆਜ ਕਉਸਲ ਰਾਜ ॥
saaj saaj de dijesan aaj kausal raaj |

ਰੰਕ ਰਾਜ ਭਏ ਘਨੇ ਤਹ ਰੰਕ ਰਾਜਨ ਜੈਸ ॥
rank raaj bhe ghane tah rank raajan jais |

ਰਾਮ ਜਨਮਤ ਭਯੋ ਉਤਸਵ ਅਉਧ ਪੁਰ ਮੈ ਐਸ ॥੫੫॥
raam janamat bhayo utasav aaudh pur mai aais |55|

ਦੁੰਦਭ ਅਉਰ ਮ੍ਰਿਦੰਗ ਤੂਰ ਤੁਰੰਗ ਤਾਨ ਅਨੇਕ ॥
dundabh aaur mridang toor turang taan anek |

ਬੀਨ ਬੀਨ ਬਜੰਤ ਛੀਨ ਪ੍ਰਬੀਨ ਬੀਨ ਬਿਸੇਖ ॥
been been bajant chheen prabeen been bisekh |

ਝਾਝ ਬਾਰ ਤਰੰਗ ਤੁਰਹੀ ਭੇਰਨਾਦਿ ਨਿਯਾਨ ॥
jhaajh baar tarang turahee bheranaad niyaan |

ਮੋਹਿ ਮੋਹਿ ਗਿਰੇ ਧਰਾ ਪਰ ਸਰਬ ਬਯੋਮ ਬਿਵਾਨ ॥੫੬॥
mohi mohi gire dharaa par sarab bayom bivaan |56|

ਜਤ੍ਰ ਤਤ੍ਰ ਬਿਦੇਸ ਦੇਸਨ ਹੋਤ ਮੰਗਲਚਾਰ ॥
jatr tatr bides desan hot mangalachaar |

ਬੈਠਿ ਬੈਠਿ ਕਰੈ ਲਗੇ ਸਬ ਬਿਪ੍ਰ ਬੇਦ ਬਿਚਾਰ ॥
baitth baitth karai lage sab bipr bed bichaar |

ਧੂਪ ਦੀਪ ਮਹੀਪ ਗ੍ਰੇਹ ਸਨੇਹ ਦੇਤ ਬਨਾਇ ॥
dhoop deep maheep greh saneh det banaae |

ਫੂਲਿ ਫੂਲਿ ਫਿਰੈ ਸਭੈ ਗਣ ਦੇਵ ਦੇਵਨ ਰਾਇ ॥੫੭॥
fool fool firai sabhai gan dev devan raae |57|

ਆਜ ਕਾਜ ਭਏ ਸਬੈ ਇਹ ਭਾਤਿ ਬੋਲਤ ਬੈਨ ॥
aaj kaaj bhe sabai ih bhaat bolat bain |

ਭੂੰਮ ਭੂਰ ਉਠੀ ਜਯਤ ਧੁਨ ਬਾਜ ਬਾਜਤ ਗੈਨ ॥
bhoonm bhoor utthee jayat dhun baaj baajat gain |

ਐਨ ਐਨ ਧੁਜਾ ਬਧੀ ਸਭ ਬਾਟ ਬੰਦਨਵਾਰ ॥
aain aain dhujaa badhee sabh baatt bandanavaar |

ਲੀਪ ਲੀਪ ਧਰੇ ਮਲਯਾਗਰ ਹਾਟ ਪਾਟ ਬਜਾਰ ॥੫੮॥
leep leep dhare malayaagar haatt paatt bajaar |58|

ਸਾਜਿ ਸਾਜਿ ਤੁਰੰਗ ਕੰਚਨ ਦੇਤ ਦੀਨਨ ਦਾਨ ॥
saaj saaj turang kanchan det deenan daan |

ਮਸਤ ਹਸਤਿ ਦਏ ਅਨੇਕਨ ਇੰਦ੍ਰ ਦੁਰਦ ਸਮਾਨ ॥
masat hasat de anekan indr durad samaan |

ਕਿੰਕਣੀ ਕੇ ਜਾਲ ਭੂਖਤ ਦਏ ਸਯੰਦਨ ਸੁਧ ॥
kinkanee ke jaal bhookhat de sayandan sudh |

ਗਾਇਨਨ ਕੇ ਪੁਰ ਮਨੋ ਇਹ ਭਾਤਿ ਆਵਤ ਬੁਧ ॥੫੯॥
gaaeinan ke pur mano ih bhaat aavat budh |59|

ਬਾਜ ਸਾਜ ਦਏ ਇਤੇ ਜਿਹ ਪਾਈਐ ਨਹੀ ਪਾਰ ॥
baaj saaj de ite jih paaeeai nahee paar |

ਦਯੋਸ ਦਯੋਸ ਬਢੈ ਲਗਯੋ ਰਨਧੀਰ ਰਾਮਵਤਾਰ ॥
dayos dayos badtai lagayo ranadheer raamavataar |

ਸਸਤ੍ਰ ਸਾਸਤ੍ਰਨ ਕੀ ਸਭੈ ਬਿਧ ਦੀਨ ਤਾਹਿ ਸੁਧਾਰ ॥
sasatr saasatran kee sabhai bidh deen taeh sudhaar |

ਅਸਟ ਦਯੋਸਨ ਮੋ ਗਏ ਲੈ ਸਰਬ ਰਾਮਕੁਮਾਰ ॥੬੦॥
asatt dayosan mo ge lai sarab raamakumaar |60|

ਬਾਨ ਪਾਨ ਕਮਾਨ ਲੈ ਬਿਹਰੰਤ ਸਰਜੂ ਤੀਰ ॥
baan paan kamaan lai biharant sarajoo teer |

ਪੀਤ ਪੀਤ ਪਿਛੋਰ ਕਾਰਨ ਧੀਰ ਚਾਰਹੁੰ ਬੀਰ ॥
peet peet pichhor kaaran dheer chaarahun beer |

ਬੇਖ ਬੇਖ ਨ੍ਰਿਪਾਨ ਕੇ ਬਿਹਰੰਤ ਬਾਲਕ ਸੰਗ ॥
bekh bekh nripaan ke biharant baalak sang |

ਭਾਤਿ ਭਾਤਨ ਕੇ ਧਰੇ ਤਨ ਚੀਰ ਰੰਗ ਤਰੰਗ ॥੬੧॥
bhaat bhaatan ke dhare tan cheer rang tarang |61|

ਐਸਿ ਬਾਤ ਭਈ ਇਤੈ ਉਹ ਓਰ ਬਿਸ੍ਵਾਮਿਤ੍ਰ ॥
aais baat bhee itai uh or bisvaamitr |

ਜਗ ਕੋ ਸੁ ਕਰਿਯੋ ਅਰੰਭਨ ਤੋਖਨਾਰਥ ਪਿਤ੍ਰ ॥
jag ko su kariyo aranbhan tokhanaarath pitr |


Flag Counter