Sri Dasam Granth

Página - 1176


ਬਹੁਰਿ ਮਿਸ੍ਰ ਯਾ ਕੇ ਕਹੁ ਮਾਰੋ ॥੧੫॥
bahur misr yaa ke kahu maaro |15|

ਜਿਨ ਤਹਿ ਯਹ ਉਪਦੇਸ ਦ੍ਰਿੜਾਯੋ ॥
jin teh yah upades drirraayo |

ਤਾ ਤੇ ਮੋ ਸੌ ਨ ਭੋਗ ਕਮਾਯੋ ॥
taa te mo sau na bhog kamaayo |

ਕੈ ਜੜ ਆਨਿ ਅਬੈ ਮੁਹਿ ਭਜੋ ॥
kai jarr aan abai muhi bhajo |

ਨਾਤਰ ਆਸ ਪ੍ਰਾਨ ਕੀ ਤਜੋ ॥੧੬॥
naatar aas praan kee tajo |16|

ਮੂਰਖ ਤਿਹ ਰਤਿ ਦਾਨ ਨ ਦੀਯਾ ॥
moorakh tih rat daan na deeyaa |

ਗ੍ਰਿਹ ਅਪਨੇ ਕਾ ਮਾਰਗ ਲੀਯਾ ॥
grih apane kaa maarag leeyaa |

ਅਨਿਕ ਭਾਤਿ ਤਿਨ ਕੀਯਾ ਧਿਕਾਰਾ ॥
anik bhaat tin keeyaa dhikaaraa |

ਪਾਇਨ ਪਰੀ ਲਾਤ ਸੌ ਮਾਰਾ ॥੧੭॥
paaein paree laat sau maaraa |17|

ਰਾਜ ਸੁਤਾ ਕ੍ਰੁਧਿਤ ਅਤਿ ਭਈ ॥
raaj sutaa krudhit at bhee |

ਇਹ ਜੜ ਮੁਹਿ ਰਤਿ ਦਾਨ ਨ ਦਈ ॥
eih jarr muhi rat daan na dee |

ਪ੍ਰਥਮ ਪਕਰਿ ਕਰਿ ਯਾਹਿ ਸੰਘਾਰੋ ॥
pratham pakar kar yaeh sanghaaro |

ਬਹੁਰਿ ਮਿਸ੍ਰ ਯਾ ਕੈ ਕਹ ਮਾਰੋ ॥੧੮॥
bahur misr yaa kai kah maaro |18|

ਅੜਿਲ ॥
arril |

ਤਮਕਿ ਤੇਗ ਕੋ ਤਬ ਤਿਹ ਘਾਇ ਪ੍ਰਹਾਰਿਯੋ ॥
tamak teg ko tab tih ghaae prahaariyo |

ਤਾਹਿ ਪੁਰਖ ਕਹ ਮਾਰਿ ਠੌਰ ਹੀ ਡਾਰਿਯੋ ॥
taeh purakh kah maar tthauar hee ddaariyo |

ਐਚ ਤਵਨ ਕੀ ਲੋਥਿ ਦਈ ਤਰ ਡਾਰਿ ਕੈ ॥
aaich tavan kee loth dee tar ddaar kai |

ਹੋ ਤਾ ਪਰ ਰਹੀ ਬੈਠਿ ਕਰਿ ਆਸਨ ਮਾਰਿ ਕੈ ॥੧੯॥
ho taa par rahee baitth kar aasan maar kai |19|

ਦੋਹਰਾ ॥
doharaa |

ਜਪਮਾਲਾ ਕਰ ਮਹਿ ਗਹੀ ਬੈਠੀ ਆਸਨ ਮਾਰਿ ॥
japamaalaa kar meh gahee baitthee aasan maar |

ਪਠੈ ਸਹਚਰੀ ਪਿਤਾ ਪ੍ਰਤਿ ਲੀਨਾ ਨਿਕਟ ਹਕਾਰਿ ॥੨੦॥
patthai sahacharee pitaa prat leenaa nikatt hakaar |20|

ਚੌਪਈ ॥
chauapee |

ਹੰਸ ਕੇਤੁ ਤਬ ਤਾਹਿ ਸਿਧਾਨਾ ॥
hans ket tab taeh sidhaanaa |

ਨਿਰਖਿ ਸੁਤਾ ਤਰ ਮਿਤ੍ਰਕ ਡਰਾਨਾ ॥
nirakh sutaa tar mitrak ddaraanaa |

ਕਹਸਿ ਕੁਅਰਿ ਇਹ ਕਸਿ ਤੁਹਿ ਕਰਾ ॥
kahas kuar ih kas tuhi karaa |

ਬਿਨੁਪਰਾਧ ਯਾ ਕੋ ਜਿਯ ਹਰਾ ॥੨੧॥
binuparaadh yaa ko jiy haraa |21|

ਚਿੰਤਾਮਨਿ ਮੁਹਿ ਮੰਤ੍ਰ ਸਿਖਾਯੋ ॥
chintaaman muhi mantr sikhaayo |

ਬਹੁ ਬਿਧਿ ਮਿਸ੍ਰ ਉਪਦੇਸ ਦ੍ਰਿੜਾਯੋ ॥
bahu bidh misr upades drirraayo |

ਜੌ ਇਹ ਰੂਪ ਕੁਅਰ ਤੈ ਮਰਿ ਹੈ ॥
jau ih roop kuar tai mar hai |

ਤਬ ਸਭ ਕਾਜ ਤਿਹਾਰੌ ਸਰਿ ਹੈ ॥੨੨॥
tab sabh kaaj tihaarau sar hai |22|

ਤਾ ਤੇ ਮੈ ਯਾ ਕੋ ਗਹਿ ਮਾਰਾ ॥
taa te mai yaa ko geh maaraa |

ਸੁਨਹੁ ਪਿਤਾ ਤੁਮ ਬਚਨ ਹਮਾਰਾ ॥
sunahu pitaa tum bachan hamaaraa |

ਸਾਧੋ ਮੰਤ੍ਰ ਬੈਠ ਯਾ ਪਰ ਮੈ ॥
saadho mantr baitth yaa par mai |

ਜੋ ਜਾਨਿਹਿ ਸੋ ਕਰਹੁ ਅਬੈ ਤੈ ॥੨੩॥
jo jaanihi so karahu abai tai |23|

ਹੰਸ ਕੇਤੁ ਨ੍ਰਿਪ ਕੋਪ ਭਰਾ ਤਬ ॥
hans ket nrip kop bharaa tab |

ਬਚਨ ਸੁਤਾ ਕੌ ਸ੍ਰਵਨ ਸੁਨਾ ਜਬ ॥
bachan sutaa kau sravan sunaa jab |

ਹ੍ਯਾਂ ਲ੍ਰਯਾਵਹੁਾਂ ਤਿਹ ਮਿਸ੍ਰ ਪਕਰਿ ਕੈ ॥
hayaan lrayaavahuaan tih misr pakar kai |

ਜੋ ਐਸੇ ਗਯੋ ਮੰਤ੍ਰ ਸਿਖਰਿ ਕੈ ॥੨੪॥
jo aaise gayo mantr sikhar kai |24|

ਸੁਨਿ ਭ੍ਰਿਤ ਬਚਨ ਉਤਾਇਲ ਧਾਏ ॥
sun bhrit bachan utaaeil dhaae |

ਤਿਹ ਮਿਸ੍ਰਹਿ ਨ੍ਰਿਪ ਪਹਿ ਗਹਿ ਲ੍ਯਾਏ ॥
tih misreh nrip peh geh layaae |

ਤਾ ਕਹ ਅਧਿਕ ਜਾਤਨਾ ਦਿਯਾ ॥
taa kah adhik jaatanaa diyaa |

ਕਰਮ ਚੰਡਾਰ ਬਿਪ੍ਰ ਹੈ ਕਿਯਾ ॥੨੫॥
karam chanddaar bipr hai kiyaa |25|

ਸੁਨਿ ਬਚ ਮਿਸ੍ਰ ਅਚੰਭੈ ਰਹਾ ॥
sun bach misr achanbhai rahaa |

ਤ੍ਰਾਹਿ ਤ੍ਰਾਹਿ ਰਾਜਾ ਤਨ ਕਹਾ ॥
traeh traeh raajaa tan kahaa |

ਮੈ ਪ੍ਰਭੁ ਕਰਮ ਨ ਐਸਾ ਕਿਯਾ ॥
mai prabh karam na aaisaa kiyaa |

ਤਵ ਦੁਹਿਤਾ ਕਹ ਮੰਤ੍ਰ ਨ ਦਿਯਾ ॥੨੬॥
tav duhitaa kah mantr na diyaa |26|

ਤਬ ਲਗਿ ਰਾਜ ਕੁਅਰਿ ਤਹ ਆਈ ॥
tab lag raaj kuar tah aaee |

ਦਿਜਬਰ ਕੇ ਪਾਇਨ ਲਪਟਾਈ ॥
dijabar ke paaein lapattaaee |

ਤੁਮ ਸੁ ਮੰਤ੍ਰ ਜੋ ਹਮਹਿ ਸਿਖਾਯੋ ॥
tum su mantr jo hameh sikhaayo |

ਤਾਹੀ ਬਿਧਿ ਮੈ ਜਾਪ ਕਮਾਯੋ ॥੨੭॥
taahee bidh mai jaap kamaayo |27|

ਅੜਿਲ ॥
arril |

ਤਵ ਆਇਸੁ ਹਮ ਮਾਨਿ ਮਨੁਛ ਕਹ ਮਾਰਿਯੋ ॥
tav aaeis ham maan manuchh kah maariyo |

ਤਾ ਪਾਛੇ ਚਿੰਤਾਮਨਿ ਮੰਤ੍ਰ ਉਚਾਰਿਯੋ ॥
taa paachhe chintaaman mantr uchaariyo |

ਚਾਰਿ ਪਹਰ ਨਿਸਿ ਜਪਾ ਸੁ ਸਿਧਿ ਨ ਕਛੁ ਭਯੋ ॥
chaar pahar nis japaa su sidh na kachh bhayo |

ਹੋ ਤਾ ਤੇ ਹਮ ਰਿਸਿ ਠਾਨਿ ਸੁ ਕਹਿ ਨ੍ਰਿਪ ਪ੍ਰਤਿ ਦਯੋ ॥੨੮॥
ho taa te ham ris tthaan su keh nrip prat dayo |28|

ਚੌਪਈ ॥
chauapee |

ਅਬ ਕਿਹ ਕਾਜ ਮੁਕਰਿ ਤੈ ਗਯੋ ॥
ab kih kaaj mukar tai gayo |

ਤਬ ਚਿੰਤਾਮਨ ਹਮਹਿ ਦ੍ਰਿੜਯੋ ॥
tab chintaaman hameh drirrayo |

ਅਬ ਕ੍ਯੋ ਨ ਕਹਤ ਨ੍ਰਿਪਤਿ ਕੇ ਤੀਰਾ ॥
ab kayo na kahat nripat ke teeraa |

ਸਾਚ ਕਹਤ ਕਸ ਲਾਗਤ ਪੀਰਾ ॥੨੯॥
saach kahat kas laagat peeraa |29|

ਮਿਸ੍ਰ ਚਕ੍ਰਿਤ ਚਹੂੰ ਓਰ ਨਿਹਾਰੈ ॥
misr chakrit chahoon or nihaarai |

ਕਹਾ ਭਯੋ ਜਗਦੀਸ ਸੰਭਾਰੈ ॥
kahaa bhayo jagadees sanbhaarai |

ਕਰਿ ਉਪਦੇਸ ਬਹੁਤ ਬਿਧਿ ਹਾਰਾ ॥
kar upades bahut bidh haaraa |

ਭੇਦ ਅਭੇਦ ਨ੍ਰਿਪ ਕਛੁ ਨ ਬਿਚਾਰਾ ॥੩੦॥
bhed abhed nrip kachh na bichaaraa |30|

ਦੋਹਰਾ ॥
doharaa |

ਫਾਸੀ ਤਿਹ ਮਿਸ੍ਰਹਿ ਦਿਯਾ ਹੰਸ ਕੇਤੁ ਰਿਸਿ ਮਾਨਿ ॥
faasee tih misreh diyaa hans ket ris maan |

ਹੰਸ ਮਤੀ ਕਹ ਜਿਹ ਸਿਖ੍ਯੋ ਐਸੋ ਮੰਤ੍ਰ ਬਿਧਾਨ ॥੩੧॥
hans matee kah jih sikhayo aaiso mantr bidhaan |31|

ਜਿਹ ਨ ਭਜੀ ਤਿਹ ਘੈ ਹਨਾ ਇਹ ਛਲ ਮਿਸ੍ਰਹਿ ਮਾਰਿ ॥
jih na bhajee tih ghai hanaa ih chhal misreh maar |

ਇਹ ਬਿਧਿ ਨ੍ਰਿਪ ਕ੍ਰੁਧਿਤ ਕੀਯਾ ਹੰਸ ਮਤੀ ਬਰ ਨਾਰਿ ॥੩੨॥
eih bidh nrip krudhit keeyaa hans matee bar naar |32|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੮॥੪੮੮੮॥ਅਫਜੂੰ॥
eit sree charitr pakhayaane triyaa charitre mantree bhoop sanbaade doe sau atthaavan charitr samaapatam sat subham sat |258|4888|afajoon|

ਦੋਹਰਾ ॥
doharaa |

ਰੁਦ੍ਰ ਕੇਤੁ ਰਾਜਾ ਹੁਤੋ ਰਾਸਟ੍ਰ ਦੇਸ ਕੋ ਨਾਹਿ ॥
rudr ket raajaa huto raasattr des ko naeh |


Flag Counter