Sri Dasam Granth

Página - 1372


ਮੋਹਨਾਸਤ੍ਰ ਕੇਤੇ ਮੋਹਿਤ ਕਰਿ ॥
mohanaasatr kete mohit kar |

ਬਰੁਣਾਸਤ੍ਰ ਭੇ ਪ੍ਰਾਨ ਕਿਤਨ ਹਰਿ ॥
barunaasatr bhe praan kitan har |

ਪਾਵਕਾਸਤ੍ਰ ਭੇ ਅਧਿਕ ਜਰਾਏ ॥
paavakaasatr bhe adhik jaraae |

ਅਮਿਤ ਸੁਭਟ ਮ੍ਰਿਤ ਲੋਕ ਪਠਾਏ ॥੧੯੧॥
amit subhatt mrit lok patthaae |191|

ਜਾ ਪਰ ਮਹਾ ਕਾਲ ਅਸਿ ਝਾਰਾ ॥
jaa par mahaa kaal as jhaaraa |

ਏਕ ਸੁਭਟ ਤੇ ਦ੍ਵੈ ਕਰਿ ਡਾਰਾ ॥
ek subhatt te dvai kar ddaaraa |

ਜੌ ਦ੍ਵੈ ਨਰ ਪਰ ਟੁਕ ਅਸਿ ਧਰਾ ॥
jau dvai nar par ttuk as dharaa |

ਚਾਰਿ ਟੂਕ ਤਿਨ ਦ੍ਵੈ ਕੈ ਕਰਾ ॥੧੯੨॥
chaar ttook tin dvai kai karaa |192|

ਕੇਤਿਕ ਪਰੇ ਸੁਭਟ ਬਿਲਲਾਹੀ ॥
ketik pare subhatt bilalaahee |

ਜੰਬੁਕ ਗਿਧ ਮਾਸੁ ਲੈ ਜਾਹੀ ॥
janbuk gidh maas lai jaahee |

ਭੈਰਵ ਆਨਿ ਦੁਹੂੰ ਭਭਕਾਰੈ ॥
bhairav aan duhoon bhabhakaarai |

ਕਹੂੰ ਮਸਾਨ ਕਿਲਕਟੀ ਮਾਰੈ ॥੧੯੩॥
kahoon masaan kilakattee maarai |193|

ਕੇਤਿਕ ਸੁਭਟ ਆਨਿ ਹੀ ਢੂਕੈ ॥
ketik subhatt aan hee dtookai |

ਮਾਰਹਿ ਮਾਰਿ ਦਸੋ ਦਿਸਿ ਕੂਕੈ ॥
maareh maar daso dis kookai |

ਮਹਾ ਕਾਲ ਪਰ ਜੇ ਬ੍ਰਿਣ ਕਰਹੀ ॥
mahaa kaal par je brin karahee |

ਕੁੰਠਤ ਹੋਇ ਧਰਨਿ ਗਿਰ ਪਰਹੀ ॥੧੯੪॥
kuntthat hoe dharan gir parahee |194|

ਬਹੁਰਿ ਕੋਪ ਕਰਿ ਅਸੁਰ ਅਪਾਰਾ ॥
bahur kop kar asur apaaraa |

ਅ ਮਹਾ ਕਾਲ ਕਹ ਕਰਤ ਪ੍ਰਹਾਰਾ ॥
a mahaa kaal kah karat prahaaraa |

ਤੇ ਵੈ ਏਕ ਰੂਪ ਹ੍ਵੈ ਜਾਹੀ ॥
te vai ek roop hvai jaahee |

ਮਹਾ ਕਾਲ ਕੇ ਮਧ੍ਯ ਸਮਾਹੀ ॥੧੯੫॥
mahaa kaal ke madhay samaahee |195|

ਜਿਮਿ ਕੋਈ ਬਾਰਿ ਬਾਰਿ ਪਰ ਮਾਰੈ ॥
jim koee baar baar par maarai |

ਹੋਤ ਲੀਨ ਤਿਹ ਮਾਝ ਸੁਧਾਰੈ ॥
hot leen tih maajh sudhaarai |

ਪੁਨਿ ਕੋਈ ਤਾਹਿ ਨ ਸਕਤ ਪਛਾਨੀ ॥
pun koee taeh na sakat pachhaanee |

ਆਗਿਲ ਆਹਿ ਕਿ ਮੋਰਾ ਪਾਨੀ ॥੧੯੬॥
aagil aaeh ki moraa paanee |196|

ਇਹ ਬਿਧਿ ਭਏ ਸਸਤ੍ਰ ਜਬ ਲੀਨਾ ॥
eih bidh bhe sasatr jab leenaa |

ਅਸੁਰਨ ਕੋਪ ਅਮਿਤ ਤਬ ਕੀਨਾ ॥
asuran kop amit tab keenaa |

ਕਾਪਤ ਅਧਿਕ ਚਿਤ ਮੋ ਗਏ ॥
kaapat adhik chit mo ge |

ਸਸਤ੍ਰ ਅਸਤ੍ਰ ਲੈ ਆਵਤ ਭਏ ॥੧੯੭॥
sasatr asatr lai aavat bhe |197|

ਜ੍ਵਾਲ ਤਜੀ ਕਰਿ ਕੋਪ ਨਿਸਾਚਰ ॥
jvaal tajee kar kop nisaachar |

ਤਿਨ ਤੇ ਭਏ ਪਠਾਨ ਧਨੁਖ ਧਰ ॥
tin te bhe patthaan dhanukh dhar |

ਪੁਨਿ ਮੁਖ ਤੇ ਉਲਕਾ ਜੇ ਕਾਢੇ ॥
pun mukh te ulakaa je kaadte |

ਤਾ ਤੇ ਮੁਗਲ ਉਪਜਿ ਭੇ ਠਾਢੇ ॥੧੯੮॥
taa te mugal upaj bhe tthaadte |198|

ਪੁਨਿ ਰਿਸਿ ਤਨ ਤਿਨ ਸ੍ਵਾਸ ਨਿਕਾਰੇ ॥
pun ris tan tin svaas nikaare |

ਸੈਯਦ ਸੇਖ ਭਏ ਰਿਸ ਵਾਰੇ ॥
saiyad sekh bhe ris vaare |

ਧਾਏ ਸਸਤ੍ਰ ਅਸਤ੍ਰ ਕਰ ਲੈ ਕੈ ॥
dhaae sasatr asatr kar lai kai |

ਤਮਕਿ ਤੇਜ ਰਨ ਤੁਰੀ ਨਚੈ ਕੈ ॥੧੯੯॥
tamak tej ran turee nachai kai |199|

ਖਾਨ ਪਠਾਨ ਢੁਕੇ ਰਿਸਿ ਕੈ ਕੈ ॥
khaan patthaan dtuke ris kai kai |

ਕੋਪਿ ਕ੍ਰਿਪਾਨ ਨਗਨ ਕਰ ਲੈ ਕੈ ॥
kop kripaan nagan kar lai kai |

ਮਹਾ ਕਾਲ ਕੌ ਕਰਤ ਪ੍ਰਹਾਰਾ ॥
mahaa kaal kau karat prahaaraa |

ਏਕ ਨ ਉਪਰਤ ਰੋਮ ਉਪਾਰਾ ॥੨੦੦॥
ek na uparat rom upaaraa |200|

ਅਮਿਤ ਖਾਨ ਕਰਿ ਕੋਪ ਸਿਧਾਰੇ ॥
amit khaan kar kop sidhaare |

ਮਦ ਕਰਿ ਭਏ ਸਕਲ ਮਤਵਾਰੇ ॥
mad kar bhe sakal matavaare |

ਉਮਡੇ ਅਮਿਤ ਮਲੇਛਨ ਕੇ ਗਨ ॥
aumadde amit malechhan ke gan |

ਤਿਨ ਕੇ ਨਾਮ ਕਹਤ ਤੁਮ ਸੌ ਭਨਿ ॥੨੦੧॥
tin ke naam kahat tum sau bhan |201|

ਨਾਹਰ ਖਾਨ ਝੜਾਝੜ ਖਾਨਾ ॥
naahar khaan jharraajharr khaanaa |

ਖਾਨ ਨਿਹੰਗ ਭੜੰਗ ਜੁਆਨਾ ॥
khaan nihang bharrang juaanaa |

ਔਰ ਝੜੰਗ ਖਾਨ ਰਨ ਧਾਯੋ ॥
aauar jharrang khaan ran dhaayo |

ਅਮਿਤ ਸਸਤ੍ਰ ਕਰ ਲਏ ਸਿਧਾਯੋ ॥੨੦੨॥
amit sasatr kar le sidhaayo |202|


Flag Counter