Sri Dasam Granth

Página - 371


ਤਾਹੀ ਕੇ ਹੇਤ ਚਲੇ ਤਜਿ ਕੈ ਪੁਰਿ ਗ੍ਵਾਰਿਨ ਗੋਪ ਸੁ ਪੂਜਨ ਦੇਵੀ ॥੭੫੭॥
taahee ke het chale taj kai pur gvaarin gop su poojan devee |757|

ਆਠ ਭੁਜਾ ਜਿਹ ਕੀ ਜਗਿ ਮਾਲੁਮ ਸੁੰਭ ਸੰਘਾਰਨਿ ਨਾਮ ਜਿਸੀ ਕੋ ॥
aatth bhujaa jih kee jag maalum sunbh sanghaaran naam jisee ko |

ਸਾਧਨ ਦੋਖਨ ਕੀ ਹਰਤਾ ਕਬਿ ਸ੍ਯਾਮ ਨ ਮਾਨਤ ਤ੍ਰਾਸ ਕਿਸੀ ਕੋ ॥
saadhan dokhan kee harataa kab sayaam na maanat traas kisee ko |

ਸਾਤ ਅਕਾਸ ਪਤਾਲਨ ਸਾਤਨ ਫੈਲ ਰਹਿਓ ਜਸ ਨਾਮੁ ਇਸੀ ਕੋ ॥
saat akaas pataalan saatan fail rahio jas naam isee ko |

ਤਾਹੀ ਕੋ ਪੂਜਨ ਦ੍ਯੋਸ ਲਗਿਓ ਸਭ ਗੋਪ ਚਲੇ ਹਿਤ ਮਾਨਿ ਤਿਸੀ ਕੋ ॥੭੫੮॥
taahee ko poojan dayos lagio sabh gop chale hit maan tisee ko |758|

ਦੋਹਰਾ ॥
doharaa |

ਮਹਾਰੁਦ੍ਰ ਅਰੁ ਚੰਡਿ ਕੇ ਚਲੇ ਪੂਜਬੇ ਕਾਜ ॥
mahaarudr ar chandd ke chale poojabe kaaj |

ਜਸੁਧਾ ਤ੍ਰੀਯਾ ਬਲਿਭਦ੍ਰ ਅਉ ਸੰਗ ਲੀਏ ਬ੍ਰਿਜਰਾਜ ॥੭੫੯॥
jasudhaa treeyaa balibhadr aau sang lee brijaraaj |759|

ਸਵੈਯਾ ॥
savaiyaa |

ਪੂਜਨ ਕਾਜ ਚਲੈ ਤਜ ਕੈ ਪੁਰ ਗੋਪ ਸਭੈ ਮਨ ਮੈ ਹਰਖੇ ॥
poojan kaaj chalai taj kai pur gop sabhai man mai harakhe |

ਗਹਿ ਅਛਤ ਧੂਪ ਪਚਾਮ੍ਰਿਤ ਦੀਪਕ ਸਾਮੁਹੇ ਚੰਡਿ ਸਿਵੈ ਸਰਖੇ ॥
geh achhat dhoop pachaamrit deepak saamuhe chandd sivai sarakhe |

ਅਤਿ ਆਨੰਦ ਪ੍ਰਾਪਤਿ ਭੇ ਤਿਨ ਕੋ ਦੁਖ ਥੇ ਜੁ ਜਿਤੇ ਸਭ ਹੀ ਘਰਖੇ ॥
at aanand praapat bhe tin ko dukh the ju jite sabh hee gharakhe |

ਕਬਿ ਸ੍ਯਾਮ ਅਹੀਰਨ ਕੇ ਜੁ ਹੁਤੇ ਸੁਭ ਭਾਗ ਘਰੀ ਇਹ ਮੈ ਪਰਖੇ ॥੭੬੦॥
kab sayaam aheeran ke ju hute subh bhaag gharee ih mai parakhe |760|

ਏਕ ਭੁਜੰਗਨ ਕਾਨ੍ਰਹ ਬਬਾ ਕਹੁ ਲੀਲ ਲਯੋ ਤਨ ਨੈਕੁ ਨ ਛੋਰੈ ॥
ek bhujangan kaanrah babaa kahu leel layo tan naik na chhorai |

ਸ੍ਰਯਾਹ ਮਨੋ ਅਬਨੂਸਹਿ ਕੋ ਤਰੁ ਕੋਪ ਡਸਿਯੋ ਅਤਿ ਹੀ ਕਰਿ ਜੋਰੈ ॥
srayaah mano abanooseh ko tar kop ddasiyo at hee kar jorai |

ਜਿਉ ਪੁਰ ਕੇ ਜਨ ਲਾਤਨ ਮਾਰਤ ਜੋਰ ਕਰੈ ਅਤਿ ਹੀ ਝਕ ਝੋਰੈ ॥
jiau pur ke jan laatan maarat jor karai at hee jhak jhorai |

ਹਾਰਿ ਪਰੇ ਸਭਨੋ ਮਿਲਿ ਕੈ ਤਬ ਕੂਕ ਕਰੀ ਭਗਵਾਨ ਕੀ ਓਰੈ ॥੭੬੧॥
haar pare sabhano mil kai tab kook karee bhagavaan kee orai |761|

ਗੋਪ ਪੁਕਾਰਤ ਹੈ ਮਿਲਿ ਕੈ ਸਭ ਸ੍ਯਾਮ ਕਹੈ ਮੁਸਲੀਧਰ ਭਯੈ ॥
gop pukaarat hai mil kai sabh sayaam kahai musaleedhar bhayai |

ਦੋਖ ਕੋ ਹਰਤਾ ਕਰਤਾ ਸੁਖ ਆਵਹੁ ਟੇਰਤ ਦੈਤ ਮਰਯੈ ॥
dokh ko harataa karataa sukh aavahu tterat dait marayai |

ਮੋਹਿ ਗ੍ਰਸਿਯੋ ਅਹਿ ਸ੍ਯਾਮ ਬਡੇ ਹਮ ਰੋਵਹਿ ਯਾ ਬਧਿ ਕਾਰਜ ਕਯੈ ॥
mohi grasiyo eh sayaam badde ham roveh yaa badh kaaraj kayai |

ਰੋਗ ਭਏ ਜਿਮ ਬੈਦ ਬੁਲਈਅਤ ਭੀਰ ਪਰੇ ਜਿਮ ਬੀਰ ਬੁਲਯੈ ॥੭੬੨॥
rog bhe jim baid buleeat bheer pare jim beer bulayai |762|

ਸੁਨਿ ਸ੍ਰਉਨਨ ਮੈ ਹਰਿ ਬਾਤ ਪਿਤਾ ਉਹ ਸਾਪਹਿ ਕੋ ਤਨ ਛੇਦ ਕਰਿਓ ਹੈ ॥
sun sraunan mai har baat pitaa uh saapeh ko tan chhed kario hai |

ਸਾਪ ਕੀ ਦੇਹ ਤਜੀ ਉਨ ਹੂੰ ਇਕ ਸੁੰਦਰ ਮਾਨੁਖ ਦੇਹ ਧਰਿਓ ਹੈ ॥
saap kee deh tajee un hoon ik sundar maanukh deh dhario hai |

ਤਾ ਛਬਿ ਕੋ ਜਸ ਉਚ ਮਹਾ ਕਬਿ ਨੈ ਬਿਧਿ ਯਾ ਮੁਖ ਤੇ ਉਚਰਿਓ ਹੈ ॥
taa chhab ko jas uch mahaa kab nai bidh yaa mukh te uchario hai |

ਮਾਨਹੁ ਪੁੰਨਿ ਪ੍ਰਤਾਪਨ ਤੇ ਸਸਿ ਛੀਨ ਲਯੋ ਰਿਪੁ ਦੂਰ ਕਰਿਓ ਹੈ ॥੭੬੩॥
maanahu pun prataapan te sas chheen layo rip door kario hai |763|

ਬਾਮਨ ਹੋਇ ਗਯੋ ਸੁ ਵਹੈ ਫੁਨਿ ਨਾਮ ਸੁਦਰਸਨ ਹੈ ਪੁਨਿ ਜਾ ਕੋ ॥
baaman hoe gayo su vahai fun naam sudarasan hai pun jaa ko |

ਕਾਨ੍ਰਹ ਕਹੀ ਬਤੀਯਾ ਹਸਿ ਕੈ ਤਿਹ ਸੋ ਕਹੁ ਰੇ ਤੈ ਠਉਰ ਕਹਾ ਕੋ ॥
kaanrah kahee bateeyaa has kai tih so kahu re tai tthaur kahaa ko |

ਨੈਨ ਨਿਵਾਇ ਮਨੈ ਸੁਖ ਪਾਇ ਸੁ ਜੋਰਿ ਪ੍ਰਨਾਮ ਕਰਿਓ ਕਰ ਤਾ ਕੋ ॥
nain nivaae manai sukh paae su jor pranaam kario kar taa ko |

ਲੋਗਨ ਕੌ ਬਰਤਾ ਹਰਤਾ ਦੁਖ ਸ੍ਯਾਮ ਕਹੈ ਪਤਿ ਜੋ ਚਹੁੰ ਘਾ ਕੋ ॥੭੬੪॥
logan kau barataa harataa dukh sayaam kahai pat jo chahun ghaa ko |764|

ਦਿਜ ਬਾਚ ॥
dij baach |

ਸਵੈਯਾ ॥
savaiyaa |

ਅਤ੍ਰਿ ਰਿਖੀਸੁਰ ਕੇ ਸੁਤ ਕੋ ਅਤਿ ਹਾਸਿ ਕਰਿਓ ਤਿਹ ਸ੍ਰਾਪ ਦਯੋ ਹੈ ॥
atr rikheesur ke sut ko at haas kario tih sraap dayo hai |

ਜਾਹਿ ਕਹਿਯੋ ਤੂਅ ਸਾਪ ਸੁ ਹੋ ਬਚਨਾ ਉਨਿ ਯਾ ਬਿਧਿ ਮੋਹਿ ਕਹਿਓ ਹੈ ॥
jaeh kahiyo tooa saap su ho bachanaa un yaa bidh mohi kahio hai |

ਤਾਹੀ ਕੇ ਸ੍ਰਾਪ ਲਗੇ ਹਮਰੇ ਤਨ ਬਾਮਨ ਤੇ ਅਹਿ ਸ੍ਯਾਮ ਭਯੋ ਹੈ ॥
taahee ke sraap lage hamare tan baaman te eh sayaam bhayo hai |

ਕਾਨ੍ਰਹ ਤੁਮੈ ਤਨ ਛੂਵਤ ਹੀ ਤਨ ਕੋ ਸਭ ਪਾਪ ਪਰਾਇ ਗਯੋ ਹੈ ॥੭੬੫॥
kaanrah tumai tan chhoovat hee tan ko sabh paap paraae gayo hai |765|

ਪੂਜਤ ਤੇ ਜਗ ਮਾਤ ਸਭੈ ਜਨ ਪੂਜਿ ਸਭੈ ਤਿਹ ਡੇਰਨ ਆਏ ॥
poojat te jag maat sabhai jan pooj sabhai tih dderan aae |

ਕਾਨ੍ਰਹ ਪਰਾਕ੍ਰਮ ਕੋ ਉਰਿ ਧਾਰਿ ਸਭੋ ਮਿਲਿ ਕੈ ਉਪਮਾ ਜਸ ਗਾਏ ॥
kaanrah paraakram ko ur dhaar sabho mil kai upamaa jas gaae |

ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਭੀਤਰ ਤਾਨ ਬਸਾਏ ॥
soratth saarang sudh malaar bilaaval bheetar taan basaae |

ਰੀਝਿ ਰਹੇ ਬ੍ਰਿਜ ਕੇ ਸੁ ਸਭੈ ਜਨ ਰੀਝਿ ਰਹੇ ਜਿਨ ਹੂੰ ਸੁਨਿ ਪਾਏ ॥੭੬੬॥
reejh rahe brij ke su sabhai jan reejh rahe jin hoon sun paae |766|

ਦੋਹਰਾ ॥
doharaa |

ਪੂਜਿ ਚੰਡ ਕੋ ਭਟ ਬਡੇ ਘਰਿ ਆਇ ਮਿਲਿ ਦੋਇ ॥
pooj chandd ko bhatt badde ghar aae mil doe |

ਅੰਨ ਖਾਇ ਕੈ ਮਾਤ ਤੇ ਰਹੇ ਸਦਨ ਮੈ ਸੋਇ ॥੭੬੭॥
an khaae kai maat te rahe sadan mai soe |767|

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਦਿਜ ਉਧਾਰ ਚੰਡਿ ਪੂਜ ਧਿਆਇ ਸਮਾਪਤਮ ॥
eit sree bachitr naattake granthe krisanaavataare dij udhaar chandd pooj dhiaae samaapatam |

ਅਥ ਬ੍ਰਿਖਭਾਸੁਰ ਦੈਤ ਬਧ ਕਥਨੰ ॥
ath brikhabhaasur dait badh kathanan |

ਸਵੈਯਾ ॥
savaiyaa |

ਭੋਜਨ ਕੈ ਜਸੁਧਾ ਪਹਿ ਤੇ ਭਟ ਰਾਤਿ ਪਰੇ ਸੋਊ ਸੋਇ ਰਹੈ ਹੈ ॥
bhojan kai jasudhaa peh te bhatt raat pare soaoo soe rahai hai |

ਪ੍ਰਾਤ ਭਏ ਬਨ ਬੀਚ ਗਏ ਉਠ ਕੈ ਜਹ ਡੋਲਤ ਸਿੰਘ ਸਹੈ ਹੈ ॥
praat bhe ban beech ge utth kai jah ddolat singh sahai hai |

ਬ੍ਰਿਖਭਾਸੁਰ ਥੋ ਤਿਹ ਠਉਰ ਖਰੋ ਜਿਹ ਕੇ ਦੋਊ ਸੀਂਗ ਅਕਾਸ ਖਹੇ ਹੈ ॥
brikhabhaasur tho tih tthaur kharo jih ke doaoo seeng akaas khahe hai |


Flag Counter