Sri Dasam Granth

Página - 996


ਬਿਸਨ ਸਿਖ੍ਯ ਰਾਜਾ ਜੂ ਰਹਈ ॥
bisan sikhay raajaa joo rahee |

ਹਰਿ ਹਰਿ ਸਦਾ ਬਕਤ੍ਰ ਤੇ ਕਹਈ ॥
har har sadaa bakatr te kahee |

ਸਿਵ ਕੌ ਨੈਕ ਨ ਮਨ ਮੈ ਲ੍ਯਾਵੈ ॥
siv kau naik na man mai layaavai |

ਸਦਾ ਕ੍ਰਿਸਨ ਦੇ ਗੀਤਨ ਗਾਵੈ ॥੨॥
sadaa krisan de geetan gaavai |2|

ਰਾਨੀ ਸੋ ਇਹ ਭਾਤਿ ਉਚਾਰੈ ॥
raanee so ih bhaat uchaarai |

ਤੈ ਸਿਵ ਸਿਵ ਕਾਹੇ ਕੌ ਬਿਚਾਰੈ ॥
tai siv siv kaahe kau bichaarai |

ਚਮਤਕਾਰ ਯਾ ਮੈ ਕਛੁ ਨਾਹੀ ॥
chamatakaar yaa mai kachh naahee |

ਯੌ ਆਵਤ ਮੋਰੇ ਮਨ ਮਾਹੀ ॥੩॥
yau aavat more man maahee |3|

ਚਮਤਕਾਰ ਸਿਵ ਤੁਮੈ ਬਤਾਊਾਂ ॥
chamatakaar siv tumai bataaooaan |

ਤੋ ਤੁਮ ਕੋ ਇਹ ਮਾਰਗ ਲ੍ਯਾਊਂ ॥
to tum ko ih maarag layaaoon |

ਤੈ ਸਿਵ ਕੋ ਕਛੁ ਚਰਿਤ ਨ ਜਾਨੋ ॥
tai siv ko kachh charit na jaano |

ਧਨ ਪ੍ਰਸਾਦ ਤੇ ਭਯੋ ਦਿਵਾਨੋ ॥੪॥
dhan prasaad te bhayo divaano |4|

ਛਪੈ ਛੰਦ ॥
chhapai chhand |

ਪ੍ਰਥਮ ਤ੍ਰਿਪੁਰ ਕੌ ਘਾਇ ਰੁਦ੍ਰ ਤ੍ਰਿਪੁਰਾਰਿ ਕਹਾਯੋ ॥
pratham tripur kau ghaae rudr tripuraar kahaayo |

ਗੰਗ ਜਟਨ ਮੈ ਧਾਰਿ ਗੰਗਧਰ ਨਾਮ ਸੁਹਾਯੋ ॥
gang jattan mai dhaar gangadhar naam suhaayo |

ਜਟਾ ਜੂਟ ਕੌ ਧਾਰਿ ਜਟੀ ਨਾਮਾ ਸਦ ਸੋਹੈ ॥
jattaa joott kau dhaar jattee naamaa sad sohai |

ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹੈ ॥
khag mrig jachh bhujang asur sur nar mun mohai |

ਕਰੀ ਪਾਰਬਤੀ ਨਾਰਿ ਪਾਰਬਤੀਸ੍ਵਰ ਸਭ ਜਾਨੈ ॥
karee paarabatee naar paarabateesvar sabh jaanai |

ਕਹਾ ਮੂੜ ਤੈ ਰਾਵ ਭੇਦ ਤਾ ਕੌ ਪਹਿਚਾਨੇ ॥੫॥
kahaa moorr tai raav bhed taa kau pahichaane |5|

ਦੋਹਰਾ ॥
doharaa |

ਚਮਤਕਾਰ ਤੋ ਕੌ ਤੁਰਤੁ ਪ੍ਰਥਮੈ ਦੇਊ ਦਿਖਾਇ ॥
chamatakaar to kau turat prathamai deaoo dikhaae |

ਬਹੁਰਿ ਸਿਖ੍ਯ ਸਿਵ ਕੋ ਕਰੌ ਯਾ ਮਾਰਗ ਮੈ ਲ੍ਯਾਇ ॥੬॥
bahur sikhay siv ko karau yaa maarag mai layaae |6|

ਚੌਪਈ ॥
chauapee |

ਸੋਇ ਗਯੋ ਤਬ ਪਤਿਹਿ ਨਿਹਾਰਿਯੋ ॥
soe gayo tab patihi nihaariyo |

ਤੁਰਤ ਖਾਟ ਤੇ ਪਕਰਿ ਪਛਾਰਿਯੋ ॥
turat khaatt te pakar pachhaariyo |

ਸਿਵ ਸਿਵ ਸਿਵ ਆਪਨ ਤਬ ਕੀਨੋ ॥
siv siv siv aapan tab keeno |

ਕਛੂ ਰਾਵ ਯਹ ਭੇਦ ਨ ਚੀਨੋ ॥੭॥
kachhoo raav yah bhed na cheeno |7|

ਕਿਨ ਧੈ ਕੈ ਮੋ ਕੌ ਪਟਕਾਯੋ ॥
kin dhai kai mo kau pattakaayo |

ਰਾਨੀ ਮੈ ਯਹ ਕਛੂ ਨ ਪਾਯੋ ॥
raanee mai yah kachhoo na paayo |

ਸਕਲ ਬ੍ਰਿਥਾ ਤੁਮ ਹਮੈ ਸੁਨਾਵੋ ॥
sakal brithaa tum hamai sunaavo |

ਹਮਰੇ ਚਿਤ ਕੋ ਤਾਪ ਮਿਟਾਵੋ ॥੮॥
hamare chit ko taap mittaavo |8|

ਕਛੂ ਰੁਦ੍ਰ ਤੁਮ ਬਚਨ ਉਚਾਰੇ ॥
kachhoo rudr tum bachan uchaare |

ਤਬ ਊਪਰ ਸਿਵ ਕੁਪਿਯੋ ਤਿਹਾਰੇ ॥
tab aoopar siv kupiyo tihaare |

ਚਮਤਕਾਰ ਯਹ ਤੁਮੈ ਦਿਖਾਯੋ ॥
chamatakaar yah tumai dikhaayo |

ਪਟਕਿ ਖਾਟ ਤੇ ਭੂਮਿ ਗਿਰਾਯੋ ॥੯॥
pattak khaatt te bhoom giraayo |9|

ਸੁਨਤ ਬਚਨ ਮੂਰਖ ਅਤਿ ਡਰਿਯੋ ॥
sunat bachan moorakh at ddariyo |

ਤਾ ਤ੍ਰਿਯ ਕੋ ਪਾਇਨ ਉਠਿ ਪਰਿਯੋ ॥
taa triy ko paaein utth pariyo |

ਬਿਸਨ ਜਾਪ ਅਬ ਤੇ ਮੈ ਤ੍ਯਾਗਿਯੋ ॥
bisan jaap ab te mai tayaagiyo |

ਸਿਵ ਜੂ ਕੇ ਪਾਇਨ ਸੌ ਲਾਗਿਯੋ ॥੧੦॥
siv joo ke paaein sau laagiyo |10|

ਚਮਤਕਾਰ ਸਿਵ ਮੋਹਿ ਦਿਖਾਰਿਯੋ ॥
chamatakaar siv mohi dikhaariyo |

ਤਾ ਤੇ ਚਰਨ ਆਪਨੇ ਡਾਰਿਯੋ ॥
taa te charan aapane ddaariyo |

ਅਬ ਚੇਰੋ ਤਾ ਕੋ ਮੈ ਭਯੋ ॥
ab chero taa ko mai bhayo |

ਬਿਸਨ ਜਾਪ ਤਬ ਤੇ ਤਜਿ ਦਯੋ ॥੧੧॥
bisan jaap tab te taj dayo |11|

ਦੋਹਰਾ ॥
doharaa |

ਪਲਕਾ ਪਰ ਤੇ ਰਾਨਿਯਹਿ ਸੋਤ ਨ੍ਰਿਪਤਿ ਕੋ ਡਾਰਿ ॥
palakaa par te raaniyeh sot nripat ko ddaar |

ਸਿਖ੍ਯ ਤੁਰਤੁ ਸਿਵ ਕੋ ਕਿਯੋ ਐਸੋ ਚਰਿਤ ਸੁਧਾਰਿ ॥੧੨॥
sikhay turat siv ko kiyo aaiso charit sudhaar |12|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੦॥੨੫੭੫॥ਅਫਜੂੰ॥
eit sree charitr pakhayaane triyaa charitre mantree bhoop sanbaade ik sau teesavo charitr samaapatam sat subham sat |130|2575|afajoon|

ਚੌਪਈ ॥
chauapee |

ਪਰਬਤੇਸ ਰਾਜਾ ਇਕ ਭਾਰੋ ॥
parabates raajaa ik bhaaro |

ਚੰਦ੍ਰ ਬੰਸ ਚੰਦ੍ਰੋਤੁਜਿਯਾਰੋ ॥
chandr bans chandrotujiyaaro |

ਭਾਗਮਤੀ ਤਾ ਕੀ ਬਰ ਨਾਰੀ ॥
bhaagamatee taa kee bar naaree |

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥
chandr lee jaa te ujiyaaree |1|

ਦੋਹਰਾ ॥
doharaa |

ਸੁਨਾ ਧਾਮ ਤਾ ਕੋ ਬਡੋ ਧੁਜਾ ਰਹੀ ਫਹਰਾਇ ॥
sunaa dhaam taa ko baddo dhujaa rahee faharaae |

ਸਾਚ ਸ੍ਵਰਗ ਸੋ ਜਾਨਿਯੋ ਧੌਲਰ ਲਖ੍ਯੋ ਨ ਜਾਇ ॥੨॥
saach svarag so jaaniyo dhaualar lakhayo na jaae |2|

ਚੌਪਈ ॥
chauapee |

ਦੇਬਿਦਤ ਰਾਨਿਯਹਿ ਨਿਹਾਰਿਯੋ ॥
debidat raaniyeh nihaariyo |

ਜਨੁਕ ਰੂਪ ਕੀ ਰਾਸਿ ਬਿਚਾਰਿਯੋ ॥
januk roop kee raas bichaariyo |

ਪਠੈ ਸਹਚਰੀ ਬੋਲਿ ਸੁ ਲੀਨੋ ॥
patthai sahacharee bol su leeno |

ਕਾਮ ਕੇਲ ਤਾ ਸੌ ਅਤਿ ਕੀਨੋ ॥੩॥
kaam kel taa sau at keeno |3|

ਬੀਰਦੇਵ ਰਾਜਾ ਸੁਨਿ ਪਾਵਾ ॥
beeradev raajaa sun paavaa |

ਕੋਊ ਜਾਰ ਹਮਾਰੇ ਆਵਾ ॥
koaoo jaar hamaare aavaa |

ਅਧਿਕ ਕੋਪ ਨ੍ਰਿਪ ਖੜਗ ਉਚਾਯੋ ॥
adhik kop nrip kharrag uchaayo |

ਪਲਕ ਨ ਬੀਤੀ ਤਹ ਚਲਿ ਆਯੋ ॥੪॥
palak na beetee tah chal aayo |4|

ਭਾਗਵਤੀ ਜਬ ਨ੍ਰਿਪ ਲਖਿ ਲੀਨੋ ॥
bhaagavatee jab nrip lakh leeno |

ਤਾਹਿ ਚੜਾਇ ਮਹਲ ਪਰ ਦੀਨੋ ॥
taeh charraae mahal par deeno |

ਟਰਿ ਆਗੇ ਨਿਜੁ ਪਤਿ ਕੌ ਲਿਯੋ ॥
ttar aage nij pat kau liyo |

ਬਹੁਤ ਪ੍ਰਕਾਰ ਸਮਾਗਮ ਕਿਯੋ ॥੫॥
bahut prakaar samaagam kiyo |5|

ਦੋਹਰਾ ॥
doharaa |

ਰੂੰਈ ਸੌ ਸਾਰੋ ਸਦਨ ਏਕ ਤੁਰਤੁ ਭਰਿ ਲੀਨ ॥
roonee sau saaro sadan ek turat bhar leen |

ਆਜ ਚੋਰ ਇਕ ਮੈ ਗਹਿਯੋ ਯੌ ਨ੍ਰਿਪ ਸੌ ਕਹਿ ਦੀਨ ॥੬॥
aaj chor ik mai gahiyo yau nrip sau keh deen |6|

ਚੌਪਈ ॥
chauapee |


Flag Counter