Sri Dasam Granth

Página - 1057


ਤਾਹਿ ਜਾਰਨੀ ਨਾਥ ਬਿਚਾਰਿਯੋ ॥
taeh jaaranee naath bichaariyo |

ਏਕ ਦਿਵਸ ਇਹ ਭਾਤਿ ਉਚਾਰਿਯੋ ॥
ek divas ih bhaat uchaariyo |

ਦੇਸ ਛੋਰਿ ਪਰਦੇਸ ਸਿਧੈਹੌ ॥
des chhor parades sidhaihau |

ਅਧਿਕ ਕਮਾਇ ਤੁਮੈ ਧਨ ਲ੍ਯੈਹੌ ॥੨॥
adhik kamaae tumai dhan layaihau |2|

ਜਾਤ ਭਯੋ ਐਸੋ ਬਚ ਕਹਿਯੋ ॥
jaat bhayo aaiso bach kahiyo |

ਲਾਗਿ ਧਾਮ ਕੋਨੇ ਸੌ ਰਹਿਯੋ ॥
laag dhaam kone sau rahiyo |

ਸਾਹਿਬ ਦੇ ਤਬ ਜਾਰ ਬੁਲਾਯੋ ॥
saahib de tab jaar bulaayo |

ਕਾਮ ਭੋਗ ਤਿਹ ਸਾਥ ਕਮਾਯੋ ॥੩॥
kaam bhog tih saath kamaayo |3|

ਗ੍ਰਿਹ ਕੋਨਾ ਸੌ ਪਤਿਹ ਨਿਹਾਰਿਯੋ ॥
grih konaa sau patih nihaariyo |

ਇਹੈ ਚੰਚਲਾ ਚਰਿਤ ਬਿਚਾਰਿਯੋ ॥
eihai chanchalaa charit bichaariyo |

ਲਪਟਿ ਲਪਟਿ ਆਸਨ ਸੌ ਜਾਵੈ ॥
lapatt lapatt aasan sau jaavai |

ਕੂਕਿ ਕੂਕਿ ਇਹ ਭਾਤਿ ਸੁਨਾਵੈ ॥੪॥
kook kook ih bhaat sunaavai |4|

ਜੋ ਪਤਿ ਹੋਤ ਆਜੁ ਘਰ ਮਾਹੀ ॥
jo pat hot aaj ghar maahee |

ਕ੍ਯੋ ਹੇਰਤ ਤੈ ਮਮ ਪਰਛਾਹੀ ॥
kayo herat tai mam parachhaahee |

ਪ੍ਰੀਤਮ ਨਹੀ ਆਜੁ ਹ੍ਯਾਂ ਮੇਰੋ ॥
preetam nahee aaj hayaan mero |

ਅਬ ਹੀ ਸੀਸ ਫੋਰਤੋ ਤੇਰੋ ॥੫॥
ab hee sees forato tero |5|

ਦੋਹਰਾ ॥
doharaa |

ਅਤਿ ਰਤਿ ਤਾ ਸੋ ਮਾਨਿ ਕੈ ਦੀਨੋ ਜਾਰ ਉਠਾਇ ॥
at rat taa so maan kai deeno jaar utthaae |

ਆਪੁ ਅਧਿਕ ਪੀਟਤ ਭਈ ਹ੍ਰਿਦੈ ਸੋਕ ਉਪਜਾਇ ॥੬॥
aap adhik peettat bhee hridai sok upajaae |6|

ਚੌਪਈ ॥
chauapee |

ਮੇਰੋ ਆਜੁ ਧਰਮੁ ਇਨ ਖੋਯੋ ॥
mero aaj dharam in khoyo |

ਪ੍ਰਾਨਨਾਥ ਗ੍ਰਿਹ ਮਾਝ ਨ ਹੋਯੋ ॥
praananaath grih maajh na hoyo |

ਅਬ ਹੌ ਟੂਟਿ ਮਹਲ ਤੇ ਪਰਿਹੌ ॥
ab hau ttoott mahal te parihau |

ਨਾਤਰ ਮਾਰਿ ਕਟਾਰੀ ਮਰਿਹੌ ॥੭॥
naatar maar kattaaree marihau |7|

ਕੈਧੋ ਅੰਗ ਅਗਨਿ ਮੈ ਜਾਰੋ ॥
kaidho ang agan mai jaaro |

ਕੈਧੋ ਪਿਯ ਪੈ ਜਾਇ ਪੁਕਾਰੋ ॥
kaidho piy pai jaae pukaaro |

ਜੋਰਾਵਰੀ ਜਾਰ ਭਜ ਗਯੋ ॥
joraavaree jaar bhaj gayo |

ਮੋਰੋ ਧਰਮ ਲੋਪ ਸਭ ਭਯੋ ॥੮॥
moro dharam lop sabh bhayo |8|

ਦੋਹਰਾ ॥
doharaa |

ਯੌ ਕਹਿ ਕੈ ਮੁਖ ਤੇ ਬਚਨ ਜਮਧਰ ਲਈ ਉਠਾਇ ॥
yau keh kai mukh te bachan jamadhar lee utthaae |

ਉਦਰ ਬਿਖੈ ਮਾਰਨ ਲਗੀ ਨਿਜੁ ਪਤਿ ਕੋ ਦਿਖਰਾਇ ॥੯॥
audar bikhai maaran lagee nij pat ko dikharaae |9|

ਚੌਪਈ ॥
chauapee |

ਐਸੇ ਨਿਰਖਿ ਤਵਨ ਪਤਿ ਧਯੋ ॥
aaise nirakh tavan pat dhayo |

ਜਮਧਰ ਛੀਨ ਹਾਥ ਤੇ ਲਯੋ ॥
jamadhar chheen haath te layo |

ਪ੍ਰਥਮ ਘਾਇ ਤੁਮ ਹਮੈ ਪ੍ਰਹਾਰੋ ॥
pratham ghaae tum hamai prahaaro |

ਤਾ ਪਾਛੇ ਅਪਨੇ ਉਰ ਮਾਰੋ ॥੧੦॥
taa paachhe apane ur maaro |10|

ਤੇਰੌ ਧਰਮ ਲੋਪ ਨਹਿੰ ਭਯੋ ॥
terau dharam lop nahin bhayo |

ਜੋਰਾਵਰੀ ਜਾਰ ਭਜਿ ਗਯੋ ॥
joraavaree jaar bhaj gayo |

ਦਸਸਿਰ ਬਲ ਸੌ ਸਿਯ ਹਰਿ ਲੀਨੀ ॥
dasasir bal sau siy har leenee |

ਸ੍ਰੀ ਰਘੁਨਾਥ ਤ੍ਯਾਗ ਨਹਿ ਦੀਨੀ ॥੧੧॥
sree raghunaath tayaag neh deenee |11|

ਦੋਹਰਾ ॥
doharaa |

ਸੁਨੁ ਅਬਲਾ ਮੈ ਆਪਨੇ ਕਰਤ ਨ ਹਿਯ ਮੈ ਰੋਸੁ ॥
sun abalaa mai aapane karat na hiy mai ros |

ਜਾਰ ਜੋਰ ਭਜਿ ਭਜ ਗਯੋ ਤੇਰੋ ਕਛੂ ਨ ਦੋਸ ॥੧੨॥
jaar jor bhaj bhaj gayo tero kachhoo na dos |12|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੧॥੩੩੬੭॥ਅਫਜੂੰ॥
eit sree charitr pakhayaane triyaa charitre mantree bhoop sanbaade ik sau ikahataro charitr samaapatam sat subham sat |171|3367|afajoon|

ਚੌਪਈ ॥
chauapee |

ਐਂਡੇ ਰਾਇਕ ਭਾਟ ਭਣਿਜੈ ॥
aaindde raaeik bhaatt bhanijai |

ਗੀਤ ਕਲਾ ਤਿਹ ਤ੍ਰਿਯਾ ਕਹਿਜੈ ॥
geet kalaa tih triyaa kahijai |

ਬੀਰਮ ਦੇ ਤਿਨ ਬੀਰ ਨਿਹਾਰਿਯੋ ॥
beeram de tin beer nihaariyo |


Flag Counter