Sri Dasam Granth

Página - 459


ਸਵੈਯਾ ॥
savaiyaa |

ਆਨਨ ਮੈ ਮਸੁ ਭੀਜਤ ਹੈ ਬਰ ਬਾਰਿਜ ਸੇ ਜੁਗ ਲੋਚਨ ਤੇਰੇ ॥
aanan mai mas bheejat hai bar baarij se jug lochan tere |

ਛੂਟਿ ਰਹੀ ਅਲਕੈ ਕਟਿ ਲਉ ਇਹ ਭਾਤਿ ਮਨੋ ਜੁਗ ਨਾਗ ਕਰੇਰੇ ॥
chhoott rahee alakai katt lau ih bhaat mano jug naag karere |

ਆਨੰਦ ਕੰਦ ਕਿਧੋ ਮੁਖ ਚੰਦ ਕਟੇ ਦੁਖ ਫੰਧ ਚਕੋਰਨ ਕੇਰੇ ॥
aanand kand kidho mukh chand katte dukh fandh chakoran kere |

ਸੁੰਦਰ ਸੂਰਤਿ ਕੈਸੇ ਹਨੋ ਤੁਮ ਦੇਖਿ ਦਇਆ ਉਪਜੀ ਜੀਅ ਮੇਰੇ ॥੧੬੧੯॥
sundar soorat kaise hano tum dekh deaa upajee jeea mere |1619|

ਪਾਰਥ ਹੇਰਿ ਹਸਿਓ ਸੁਨਿ ਬੈਨ ਚਲਿਯੋ ਮਨ ਭੀਤਰ ਕੋਪ ਭਰਿਯੋ ॥
paarath her hasio sun bain chaliyo man bheetar kop bhariyo |

ਧਨੁ ਬਾਨ ਸੰਭਾਰ ਕੈ ਪਾਨਿ ਲੀਯੋ ਲਲਕਾਰਿ ਪਰਿਓ ਨ ਰਤੀ ਕੁ ਡਰਿਯੋ ॥
dhan baan sanbhaar kai paan leeyo lalakaar pario na ratee ku ddariyo |

ਉਤ ਤੇ ਖੜਗੇਸ ਭਯੋ ਸਮੁਹੈ ਅਤਿ ਬਾਨਨ ਕੋ ਦੁਹੂੰ ਜੁਧ ਕਰਿਯੋ ॥
aut te kharrages bhayo samuhai at baanan ko duhoon judh kariyo |

ਤਬ ਪਾਰਥ ਸਿਉ ਲਰਬੋ ਤਜਿ ਕੈ ਨ੍ਰਿਪ ਭੀਮ ਕੇ ਊਪਰਿ ਧਾਇ ਪਰਿਯੋ ॥੧੬੨੦॥
tab paarath siau larabo taj kai nrip bheem ke aoopar dhaae pariyo |1620|

ਤਬ ਭੀਨ ਕੋ ਸ੍ਯੰਦਨ ਕਾਟਿ ਦਯੋ ਅਰੁ ਬੀਰ ਘਨੇ ਰਨ ਮਾਝ ਛਏ ਹੈ ॥
tab bheen ko sayandan kaatt dayo ar beer ghane ran maajh chhe hai |

ਘਾਇਲ ਏਕ ਪਰੈ ਛਿਤ ਪੈ ਇਕ ਘਾਇਲ ਘਾਇਲ ਆਇ ਖਏ ਹੈ ॥
ghaaeil ek parai chhit pai ik ghaaeil ghaaeil aae khe hai |

ਏਕ ਗਏ ਭਜਿ ਕੈ ਇਕ ਤੋ ਸਜਿ ਕੈ ਹਥਿਯਾਰਨ ਕੋਪ ਤਏ ਹੈ ॥
ek ge bhaj kai ik to saj kai hathiyaaran kop te hai |

ਏਕ ਫਿਰੈ ਭਟ ਕਾਪਤ ਹੀ ਕਰ ਤੇ ਛੁਟ ਕੈ ਕਰਵਾਰਿ ਗਏ ਹੈ ॥੧੬੨੧॥
ek firai bhatt kaapat hee kar te chhutt kai karavaar ge hai |1621|

ਦੋਹਰਾ ॥
doharaa |

ਪੁਨਿ ਪਾਰਥ ਧਨੁ ਲੈ ਫਿਰਿਓ ਕਸਿ ਕੈ ਤੀਛਨ ਬਾਨ ॥
pun paarath dhan lai firio kas kai teechhan baan |

ਮਾਰਤ ਭਯੋ ਖੜਗੇਸ ਤਨ ਮਨਿ ਅਰਿ ਬਧਿ ਹਿਤ ਜਾਨਿ ॥੧੬੨੨॥
maarat bhayo kharrages tan man ar badh hit jaan |1622|

ਸਵੈਯਾ ॥
savaiyaa |

ਬਾਨ ਲਗਿਯੋ ਜਬ ਹੀ ਤਿਹ ਕਉ ਤਬ ਹੀ ਰਿਸਿ ਕੈ ਕਹੀ ਭੂਪਤਿ ਬਾਤੈ ॥
baan lagiyo jab hee tih kau tab hee ris kai kahee bhoopat baatai |

ਕਾਹੇ ਕਉ ਆਗਿ ਬਿਰਾਨੀ ਜਰੈ ਸੁਨ ਰੇ ਮ੍ਰਿਦ ਮੂਰਤਿ ਹਉ ਕਹੋ ਤਾ ਤੈ ॥
kaahe kau aag biraanee jarai sun re mrid moorat hau kaho taa tai |

ਤਾਹੀ ਸਮੇਤ ਹਨੋ ਤੁਮ ਕਉ ਸਿਖਈ ਜਿਹ ਬਾਨ ਚਲਾਨ ਕੀ ਘਾਤੈ ॥
taahee samet hano tum kau sikhee jih baan chalaan kee ghaatai |

ਜਾਹੁ ਚਲੇ ਗ੍ਰਿਹ ਛਾਡਤ ਹੋ ਤੁਝਿ ਸੁੰਦਰ ਨੈਨਨਿ ਜਾਨਿ ਕੈ ਨਾਤੈ ॥੧੬੨੩॥
jaahu chale grih chhaaddat ho tujh sundar nainan jaan kai naatai |1623|

ਯੌ ਕਹਿ ਭੂਪਤਿ ਪਾਰਥ ਕਉ ਰਨਿ ਧਾਇ ਪਰਿਓ ਕਰ ਲੈ ਅਸਿ ਪੈਨਾ ॥
yau keh bhoopat paarath kau ran dhaae pario kar lai as painaa |

ਸੈਨ ਨਿਹਾਰਿ ਮਹਾ ਬਲੁ ਧਾਰਿ ਹਕਾਰਿ ਪਰਿਓ ਮਨ ਰੰਚਕ ਭੈ ਨਾ ॥
sain nihaar mahaa bal dhaar hakaar pario man ranchak bhai naa |

ਸਤ੍ਰਨ ਕੇ ਅਵਸਾਨ ਗਏ ਛੁਟ ਕੋਊ ਸਕਿਓ ਕਰਿ ਆਯੁਧ ਲੈ ਨਾ ॥
satran ke avasaan ge chhutt koaoo sakio kar aayudh lai naa |

ਮਾਰਿ ਅਨੇਕ ਦਏ ਰਨ ਮੈ ਇਕ ਪਾਨੀ ਹੀ ਪਾਨੀ ਰਟੈ ਕਰਿ ਸੈਨਾ ॥੧੬੨੪॥
maar anek de ran mai ik paanee hee paanee rattai kar sainaa |1624|

ਦੋਹਰਾ ॥
doharaa |

ਭਜੀ ਸੈਨ ਜਬ ਪਾਡਵੀ ਕਿਸਨ ਬਿਲੋਕੀ ਨੈਨ ॥
bhajee sain jab paaddavee kisan bilokee nain |

ਦੁਰਜੋਧਨ ਸੋ ਯੌ ਕਹੀ ਤੁਮ ਧਾਵਹੁ ਲੈ ਸੈਨ ॥੧੬੨੫॥
durajodhan so yau kahee tum dhaavahu lai sain |1625|

ਸਵੈਯਾ ॥
savaiyaa |

ਯੌ ਸੁਨਿ ਕੈ ਹਰਿ ਕੀ ਬਤੀਆ ਸਜਿ ਕੈ ਦੁਰਜੋਧਨ ਸੈਨ ਸਿਧਾਰਿਓ ॥
yau sun kai har kee bateea saj kai durajodhan sain sidhaario |

ਭੀਖਮ ਆਗੈ ਭਯੋ ਸੰਗ ਭਾਨੁਜ ਦ੍ਰੋਣ ਕ੍ਰਿਪਾ ਦਿਜ ਸਾਥ ਪਧਾਰਿਓ ॥
bheekham aagai bhayo sang bhaanuj dron kripaa dij saath padhaario |

ਧਾਇ ਪਰੇ ਅਰਰਾਇ ਸਬੈ ਤਿਹ ਭੂਪਤਿ ਸੋ ਅਤਿ ਹੀ ਰਨ ਪਾਰਿਓ ॥
dhaae pare araraae sabai tih bhoopat so at hee ran paario |

ਆਗੇ ਹੁਇ ਭੂਪ ਲਰਿਓ ਨ ਡਰਿਓ ਸਭ ਕਉ ਸਰ ਏਕ ਹੀ ਏਕ ਪ੍ਰਹਾਰਿਓ ॥੧੬੨੬॥
aage hue bhoop lario na ddario sabh kau sar ek hee ek prahaario |1626|

ਤਬ ਭੀਖਮ ਕੋਪ ਕੀਓ ਮਨ ਮੈ ਇਹ ਭੂਪਤਿ ਪੈ ਬਹੁ ਤੀਰ ਚਲਾਏ ॥
tab bheekham kop keeo man mai ih bhoopat pai bahu teer chalaae |

ਆਵਤ ਬਾਨ ਸੋ ਬਾਨ ਕਟੇ ਖੜਗੇਸ ਮਹਾ ਅਸਿ ਲੈ ਕਰਿ ਧਾਏ ॥
aavat baan so baan katte kharrages mahaa as lai kar dhaae |

ਹੋਤ ਭਯੋ ਤਹ ਜੁਧੁ ਬਡੋ ਰਿਸਿ ਭੀਖਮ ਕੋ ਨ੍ਰਿਪ ਬੈਨ ਸੁਨਾਏ ॥
hot bhayo tah judh baddo ris bheekham ko nrip bain sunaae |

ਤਉ ਲਖਿ ਹੋ ਹਮਰੇ ਬਲ ਕਉ ਜਬ ਹੀ ਜਮ ਕੇ ਬਸਿ ਹੋ ਗ੍ਰਿਹ ਜਾਏ ॥੧੬੨੭॥
tau lakh ho hamare bal kau jab hee jam ke bas ho grih jaae |1627|

ਦੋਹਰਾ ॥
doharaa |

ਭਜਤ ਨ ਭੀਖਮ ਜੁਧ ਤੇ ਭੂਪ ਲਖੀ ਇਹ ਗਾਥ ॥
bhajat na bheekham judh te bhoop lakhee ih gaath |

ਸੀਸ ਕਟਿਓ ਤਿਹ ਸੂਤ ਕੋ ਏਕ ਬਾਨ ਕੇ ਸਾਥ ॥੧੬੨੮॥
sees kattio tih soot ko ek baan ke saath |1628|

ਸਵੈਯਾ ॥
savaiyaa |

ਅਸ੍ਵ ਲੈ ਭੀਖਮ ਕੋ ਭਜਿ ਗੇ ਤਬ ਹੀ ਦੁਰਜੋਧਨ ਕੋਪ ਭਰਿਓ ॥
asv lai bheekham ko bhaj ge tab hee durajodhan kop bhario |

ਸੰਗ ਦ੍ਰੋਣ ਕੋ ਪੁਤ੍ਰ ਕ੍ਰਿਪਾ ਬਰ ਲੈ ਬਰਮਾਕ੍ਰਿਤ ਜਾਦਵ ਜਾਇ ਪਰਿਓ ॥
sang dron ko putr kripaa bar lai baramaakrit jaadav jaae pario |

ਧਨੁ ਬਾਨ ਲੈ ਦ੍ਰਉਣ ਹੂੰ ਆਪ ਤਬੈ ਹਠ ਠਾਨਿ ਰਹਿਓ ਨਹਿ ਨੈਕੁ ਡਰਿਓ ॥
dhan baan lai draun hoon aap tabai hatth tthaan rahio neh naik ddario |

ਕਰਵਾਰਿ ਕਟਾਰਿਨਿ ਸੂਲਨਿ ਸਾਗਨਿ ਚਕ੍ਰਨਿ ਕੋ ਅਤਿ ਜੂਝ ਕਰਿਓ ॥੧੬੨੯॥
karavaar kattaarin soolan saagan chakran ko at joojh kario |1629|

ਕਾਨ ਜੂ ਬਾਚ ਖੜਗੇਸ ਸੋ ॥
kaan joo baach kharrages so |

ਸਵੈਯਾ ॥
savaiyaa |

ਤਉ ਹੀ ਲਉ ਜਦੁਬੀਰ ਲੀਏ ਧਨੁ ਸ੍ਰੀ ਖੜਗੇਸ ਕਉ ਬੈਨ ਸੁਨਾਯੋ ॥
tau hee lau jadubeer lee dhan sree kharrages kau bain sunaayo |


Flag Counter