Sri Dasam Granth

Página - 1001


ਹੋ ਕਾਲ ਕ੍ਰਿਪਾ ਕਰਿ ਧਾਮ ਹਮਾਰੇ ਆਇਯੋ ॥੫॥
ho kaal kripaa kar dhaam hamaare aaeiyo |5|

ਭੋਗ ਮਾਨਿ ਨ੍ਰਿਪ ਗਯੋ ਪ੍ਰਾਤ ਪੁਨਿ ਆਇਯੋ ॥
bhog maan nrip gayo praat pun aaeiyo |

ਕਾਮ ਕੇਲ ਤ੍ਰਿਯ ਸਾਥ ਬਹੁਰਿ ਉਪਜਾਯੋ ॥
kaam kel triy saath bahur upajaayo |

ਪੁਨਿ ਰਾਨੀ ਜੂ ਬਚਨ ਮੀਤ ਸੋ ਯੌ ਕਿਯੋ ॥
pun raanee joo bachan meet so yau kiyo |

ਹੋ ਹਮਰੈ ਚਿਤ ਚੁਰਾਇ ਲਲਾ ਜੂ ਤੁਮ ਲਿਯੋ ॥੬॥
ho hamarai chit churaae lalaa joo tum liyo |6|

ਜਾ ਤੇ ਤੁਮ ਕੋ ਮੀਤ ਸੁ ਪਤਿ ਕਰਿ ਪਾਇਯੈ ॥
jaa te tum ko meet su pat kar paaeiyai |

ਤਾ ਤੇ ਸੋਊ ਆਜੁ ਚਰਿਤ੍ਰ ਬਨਾਇਯੈ ॥
taa te soaoo aaj charitr banaaeiyai |

ਜੌ ਮੈ ਕਹੋ ਸੁ ਕਰਿਯਹੁ ਸਾਜਨ ਆਇ ਕੈ ॥
jau mai kaho su kariyahu saajan aae kai |

ਹੋ ਮੋ ਕਹ ਹਰ ਲੈ ਜੈਯਹੁ ਹਰਖ ਬਢਾਇ ਕੈ ॥੭॥
ho mo kah har lai jaiyahu harakh badtaae kai |7|

ਏਕ ਬਾਸ ਸੋ ਕੁਪਿਯਾ ਕਸੀ ਸੁਧਾਰਿ ਕੈ ॥
ek baas so kupiyaa kasee sudhaar kai |

ਗਾੜੀ ਰੇਤੀ ਮਾਝ ਸੁ ਸਭਨ ਦਿਖਾਰਿ ਕੈ ॥
gaarree retee maajh su sabhan dikhaar kai |

ਆਖੈ ਦੋਊ ਬੰਧਾਇ ਨਿਸਾ ਕੋ ਆਇ ਕੈ ॥
aakhai doaoo bandhaae nisaa ko aae kai |

ਹੋ ਮਾਰੈ ਯਾ ਕੋ ਬਾਨ ਤੁਰੰਗ ਧਵਾਇ ਕੈ ॥੮॥
ho maarai yaa ko baan turang dhavaae kai |8|

ਚੌਪਈ ॥
chauapee |

ਪ੍ਰਥਮ ਜੁ ਨਰ ਦੋਊ ਆਖਿ ਮੁੰਦਾਵੈ ॥
pratham ju nar doaoo aakh mundaavai |

ਰਾਤਿ ਅੰਧੇਰੀ ਤੁਰੈ ਧਵਾਵੈ ॥
raat andheree turai dhavaavai |

ਬਾਦਗਸਤਿਯਾ ਇਹ ਸਰ ਮਾਰੈ ॥
baadagasatiyaa ih sar maarai |

ਸੋ ਰਾਨੀ ਕੈ ਸਾਥ ਬਿਹਾਰੈ ॥੯॥
so raanee kai saath bihaarai |9|

ਯਹ ਸੁਨਿ ਬਾਤ ਸਭਨ ਹੂੰ ਪਾਯੋ ॥
yah sun baat sabhan hoon paayo |

ਬਿਸਿਖ ਚਲਾਤ ਤੁਰੰਗ ਧਵਾਯੋ ॥
bisikh chalaat turang dhavaayo |

ਰਾਤ੍ਰਿ ਅਧੇਰੀ ਆਖਿ ਮੁੰਦਾਵੈ ॥
raatr adheree aakh mundaavai |

ਚੋਟ ਚਲਾਤ ਕਹੂੰ ਕਹੂੰ ਜਾਵੈ ॥੧੦॥
chott chalaat kahoon kahoon jaavai |10|

ਦੇਸ ਦੇਸ ਏਸ੍ਵਰ ਚਲਿ ਆਵੈ ॥
des des esvar chal aavai |

ਆਖਿ ਮੂੰਦ ਦੋਊ ਤੀਰ ਚਲਾਵੈ ॥
aakh moond doaoo teer chalaavai |

ਅਰਧ ਰਾਤ੍ਰਿ ਕਛੁ ਦ੍ਰਿਸਟਿ ਨ ਆਵੈ ॥
aradh raatr kachh drisatt na aavai |

ਛੋਰੈ ਚੋਟ ਕਹੂੰ ਕਹੂੰ ਜਾਵੈ ॥੧੧॥
chhorai chott kahoon kahoon jaavai |11|

ਦੋਹਰਾ ॥
doharaa |

ਅਰਧ ਰਾਤ੍ਰਿ ਮੂੰਦੇ ਦ੍ਰਿਗਨ ਸਭ ਕੋਊ ਤੀਰ ਚਲਾਇ ॥
aradh raatr moonde drigan sabh koaoo teer chalaae |

ਜੀਤਿ ਨ ਰਾਨੀ ਕੌ ਸਕੈ ਨਿਜੁ ਰਾਨਿਨ ਦੈ ਜਾਇ ॥੧੨॥
jeet na raanee kau sakai nij raanin dai jaae |12|

ਚੌਪਈ ॥
chauapee |

ਰਾਜਾ ਜੂ ਹਰਖਿਤ ਅਤਿ ਭਯੋ ॥
raajaa joo harakhit at bhayo |

ਰਾਨੀ ਭਲੋ ਭੇਦ ਕਹਿ ਦਯੋ ॥
raanee bhalo bhed keh dayo |

ਸੁਜਨਿ ਕੁਅਰਿ ਜੂ ਕੋ ਕੋ ਪੈ ਹੈ ॥
sujan kuar joo ko ko pai hai |

ਨਿਜੁ ਰਾਨਿਨ ਮੋ ਕੌ ਦੈ ਜੈ ਹੈ ॥੧੩॥
nij raanin mo kau dai jai hai |13|

ਤਬ ਲੌ ਪਰਮ ਸਿੰਘ ਜੂ ਆਏ ॥
tab lau param singh joo aae |

ਜਿਹ ਰਾਨੀ ਸੌ ਕੇਲ ਕਮਾਏ ॥
jih raanee sau kel kamaae |

ਭਲੀ ਭਾਤਿ ਡੇਰਾ ਤਿਹ ਦੀਨੋ ॥
bhalee bhaat dderaa tih deeno |

ਭਾਤਿ ਭਾਤਿ ਸੌ ਆਦਰੁ ਕੀਨੋ ॥੧੪॥
bhaat bhaat sau aadar keeno |14|

ਰੈਨਿ ਭਈ ਰਾਨੀਯਹਿ ਬੁਲਾਯੋ ॥
rain bhee raaneeyeh bulaayo |

ਬਹੁਰਿ ਤਵਨ ਸੌ ਕੇਲ ਕਮਾਯੋ ॥
bahur tavan sau kel kamaayo |

ਅੰਧਕਾਰ ਭਏ ਬਾਸ ਉਤਾਰਿਯੋ ॥
andhakaar bhe baas utaariyo |

ਕੁਪਿਯਾ ਕੌ ਭੂ ਪਰ ਧਰਿ ਪਾਰਿਯੋ ॥੧੫॥
kupiyaa kau bhoo par dhar paariyo |15|

ਦੋਹਰਾ ॥
doharaa |

ਕੁਪਿਯਹਿ ਬਾਨ ਪ੍ਰਹਾਰ ਕਰਿ ਵੈਸਹਿ ਧਰੀ ਬਨਾਇ ॥
kupiyeh baan prahaar kar vaiseh dharee banaae |

ਬਿਦਾ ਕਿਯੋ ਰਤਿ ਮਾਨਿ ਕੈ ਐਸੋ ਮੰਤ੍ਰ ਸਿਖਾਇ ॥੧੬॥
bidaa kiyo rat maan kai aaiso mantr sikhaae |16|

ਚੌਪਈ ॥
chauapee |

ਤੁਮ ਅਬ ਹੀ ਰਾਜਾ ਪੈ ਜੈਯੋ ॥
tum ab hee raajaa pai jaiyo |

ਐਸੇ ਬਚਨ ਉਚਾਰਤ ਹ੍ਵੈਯੋ ॥
aaise bachan uchaarat hvaiyo |


Flag Counter