Sri Dasam Granth

Página - 227


ਮਾਤਾ ਬਾਚ ॥
maataa baach |

ਕਬਿਤ ॥
kabit |

ਸਭੈ ਸੁਖ ਲੈ ਕੇ ਗਏ ਗਾੜੋ ਦੁਖ ਦੇਤ ਭਏ ਰਾਜਾ ਦਸਰਥ ਜੂ ਕਉ ਕੈ ਕੈ ਆਜ ਪਾਤ ਹੋ ॥
sabhai sukh lai ke ge gaarro dukh det bhe raajaa dasarath joo kau kai kai aaj paat ho |

ਅਜ ਹੂੰ ਨ ਛੀਜੈ ਬਾਤ ਮਾਨ ਲੀਜੈ ਰਾਜ ਕੀਜੈ ਕਹੋ ਕਾਜ ਕਉਨ ਕੌ ਹਮਾਰੇ ਸ੍ਰੋਣ ਨਾਤ ਹੋ ॥
aj hoon na chheejai baat maan leejai raaj keejai kaho kaaj kaun kau hamaare sron naat ho |

ਰਾਜਸੀ ਕੇ ਧਾਰੌ ਸਾਜ ਸਾਧਨ ਕੈ ਕੀਜੈ ਕਾਜ ਕਹੋ ਰਘੁਰਾਜ ਆਜ ਕਾਹੇ ਕਉ ਸਿਧਾਤ ਹੋ ॥
raajasee ke dhaarau saaj saadhan kai keejai kaaj kaho raghuraaj aaj kaahe kau sidhaat ho |

ਤਾਪਸੀ ਕੇ ਭੇਸ ਕੀਨੇ ਜਾਨਕੀ ਕੌ ਸੰਗ ਲੀਨੇ ਮੇਰੇ ਬਨਬਾਸੀ ਮੋ ਉਦਾਸੀ ਦੀਏ ਜਾਤ ਹੋ ॥੨੬੫॥
taapasee ke bhes keene jaanakee kau sang leene mere banabaasee mo udaasee dee jaat ho |265|

ਕਾਰੇ ਕਾਰੇ ਕਰਿ ਬੇਸ ਰਾਜਾ ਜੂ ਕੌ ਛੋਰਿ ਦੇਸ ਤਾਪਸੀ ਕੋ ਕੈ ਭੇਸ ਸਾਥਿ ਹੀ ਸਿਧਾਰਿ ਹੌ ॥
kaare kaare kar bes raajaa joo kau chhor des taapasee ko kai bhes saath hee sidhaar hau |

ਕੁਲ ਹੂੰ ਕੀ ਕਾਨ ਛੋਰੋਂ ਰਾਜਸੀ ਕੇ ਸਾਜ ਤੋਰੋਂ ਸੰਗਿ ਤੇ ਨ ਮੋਰੋਂ ਮੁਖ ਐਸੋ ਕੈ ਬਿਚਾਰਿ ਹੌ ॥
kul hoon kee kaan chhoron raajasee ke saaj toron sang te na moron mukh aaiso kai bichaar hau |

ਮੁੰਦ੍ਰਾ ਕਾਨ ਧਾਰੌ ਸਾਰੇ ਮੁਖ ਪੈ ਬਿਭੂਤਿ ਡਾਰੌਂ ਹਠਿ ਕੋ ਨ ਹਾਰੌਂ ਪੂਤ ਰਾਜ ਸਾਜ ਜਾਰਿ ਹੌਂ ॥
mundraa kaan dhaarau saare mukh pai bibhoot ddaarauan hatth ko na haarauan poot raaj saaj jaar hauan |

ਜੁਗੀਆ ਕੋ ਕੀਨੋ ਬੇਸ ਕਉਸਲ ਕੇ ਛੋਰ ਦੇਸ ਰਾਜਾ ਰਾਮਚੰਦ ਜੂ ਕੇ ਸੰਗਿ ਹੀ ਸਿਧਾਰਿ ਹੌਂ ॥੨੬੬॥
jugeea ko keeno bes kausal ke chhor des raajaa raamachand joo ke sang hee sidhaar hauan |266|

ਅਪੂਰਬ ਛੰਦ ॥
apoorab chhand |

ਕਾਨਨੇ ਗੇ ਰਾਮ ॥
kaanane ge raam |

ਧਰਮ ਕਰਮੰ ਧਾਮ ॥
dharam karaman dhaam |

ਲਛਨੈ ਲੈ ਸੰਗਿ ॥
lachhanai lai sang |

ਜਾਨਕੀ ਸੁਭੰਗਿ ॥੨੬੭॥
jaanakee subhang |267|

ਤਾਤ ਤਿਆਗੇ ਪ੍ਰਾਨ ॥
taat tiaage praan |

ਉਤਰੇ ਬਯੋਮਾਨ ॥
autare bayomaan |

ਬਿਚਰੇ ਬਿਚਾਰ ॥
bichare bichaar |

ਮੰਤ੍ਰੀਯੰ ਅਪਾਰ ॥੨੬੮॥
mantreeyan apaar |268|

ਬੈਠਯੋ ਬਸਿਸਟਿ ॥
baitthayo basisatt |

ਸਰਬ ਬਿਪ ਇਸਟ ॥
sarab bip isatt |

ਮੁਕਲਿਯੋ ਕਾਗਦ ॥
mukaliyo kaagad |

ਪਠਏ ਮਾਗਧ ॥੨੬੯॥
patthe maagadh |269|

ਸੰਕੜੇਸਾ ਵੰਤ ॥
sankarresaa vant |

ਮਤਏ ਮਤੰਤ ॥
mate matant |

ਮੁਕਲੇ ਕੇ ਦੂਤ ॥
mukale ke doot |

ਪਉਨ ਕੇ ਸੇ ਪੂਤ ॥੨੭੦॥
paun ke se poot |270|

ਅਸਟਨ ਦਯੰਲਾਖ ॥
asattan dayanlaakh |

ਦੂਤ ਗੇ ਚਰਬਾਖ ॥
doot ge charabaakh |

ਭਰਤ ਆਗੇ ਜਹਾ ॥
bharat aage jahaa |

ਜਾਤ ਭੇ ਤੇ ਤਹਾ ॥੨੭੧॥
jaat bhe te tahaa |271|

ਉਚਰੇ ਸੰਦੇਸ ॥
auchare sandes |

ਊਰਧ ਗੇ ਅਉਧੇਸ ॥
aooradh ge aaudhes |

ਪਤ੍ਰ ਬਾਚੇ ਭਲੇ ॥
patr baache bhale |

ਲਾਗ ਸੰਗੰ ਚਲੇ ॥੨੭੨॥
laag sangan chale |272|

ਕੋਪ ਜੀਯੰ ਜਗਯੋ ॥
kop jeeyan jagayo |

ਧਰਮ ਭਰਮੰ ਭਗਯੋ ॥
dharam bharaman bhagayo |

ਕਾਸਮੀਰੰ ਤਜਯੋ ॥
kaasameeran tajayo |

ਰਾਮ ਰਾਮੰ ਭਜਯੋ ॥੨੭੩॥
raam raaman bhajayo |273|

ਪੁਜਏ ਅਵਧ ॥
puje avadh |

ਸੂਰਮਾ ਸਨਧ ॥
sooramaa sanadh |

ਹੇਰਿਓ ਅਉਧੇਸ ॥
herio aaudhes |

ਮ੍ਰਿਤਕੰ ਕੇ ਭੇਸ ॥੨੭੪॥
mritakan ke bhes |274|

ਭਰਥ ਬਾਚ ਕੇਕਈ ਸੋਂ ॥
bharath baach kekee son |

ਲਖਯੋ ਕਸੂਤ ॥
lakhayo kasoot |

ਬੁਲਯੋ ਸਪੂਤ ॥
bulayo sapoot |

ਧ੍ਰਿਗ ਮਈਯਾ ਤੋਹਿ ॥
dhrig meeyaa tohi |

ਲਜਿ ਲਾਈਯਾ ਮੋਹਿ ॥੨੭੫॥
laj laaeeyaa mohi |275|


Flag Counter